ਭਾਜਪਾ ਦਾ ‘ਮਿਸ਼ਨ 60’, ਯੂਪੀ-ਬਿਹਾਰ-ਬੰਗਾਲ ਅਤੇ ਕੇਰਲ ‘ਚ ਮੁਸਲਮਾਨਾਂ ਦਾ ਭਰੋਸਾ ਜਿੱਤਣ ਦਾ ਪਲਾਨ ਤਿਆਰ
Bhartiya Janta Party (ਭਾਜਪਾ) ਨੇ ਮੁਸਲਮਾਨਾਂ ਤੱਕ ਪਹੁੰਚ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਲਈ ਸੂਫੀ ਸੰਵਾਦ ਮਹਾਂ ਅਭਿਆਨ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰੋਗਰਾਮ ਤਹਿਤ 60 ਸੀਟਾਂ ਦਾ ਟੀਚਾ ਰੱਖਿਆ ਗਿਆ ਹੈ।
ਭਾਜਪਾ ਦਾ ‘ਮਿਸ਼ਨ 60’, ਯੂਪੀ-ਬਿਹਾਰ-ਬੰਗਾਲ ਅਤੇ ਕੇਰਲ ‘ਚ ਮੁਸਲਮਾਨਾਂ ਦਾ ਭਰੋਸਾ ਜਿੱਤਣ ਦਾ ਪਲਾਨ ਤਿਆਰ।
ਨਵੀਂ ਦਿੱਲੀ: ਆਗਾਮੀ ਲੋਕ ਸਭਾ ਚੋਣਾਂ ਲਈ ਭਾਜਪਾ ਨੇ ਮੁਸਲਿਮ ਆਊਟਰੀਚ ਪ੍ਰੋਗਰਾਮ (Muslim Outreach Programme) ਤਹਿਤ ਅੱਜ ਤੋਂ ਸੂਫ਼ੀ ਸੰਵਾਦ ਮਹਾਂ ਅਭਿਆਨ ਸ਼ੁਰੂ ਕਰ ਦਿੱਤਾ ਹੈ। ਇਸ ਦੇ ਲਈ ਭਾਜਪਾ ਹੈੱਡਕੁਆਰਟਰ ‘ਤੇ ਆਯੋਜਿਤ ਇਕ ਪ੍ਰੋਗਰਾਮ ‘ਚ ਪਾਰਟੀ ਨੇ 150 ਗੈਰ-ਸਿਆਸੀ ਲੋਕਾਂ, ਖਾਸ ਤੌਰ ‘ਤੇ ਪੇਸ਼ੇਵਰਾਂ ਦੀ ਟੀਮ ਬਣਾਈ ਹੈ, ਜੋ ਮੋਦੀ ਸਰਕਾਰ ਵਲੋਂ ਮੁਸਲਮਾਨਾਂ ਲਈ ਕੀਤੇ ਗਏ ਕੰਮਾਂ ਬਾਰੇ ਪ੍ਰਚਾਰ ਕਰੇਗੀ। ਇਸ ਪ੍ਰੋਗਰਾਮ ਨੂੰ ਇੱਕ ਸਾਲ ਤੱਕ ਦੇਸ਼ ਭਰ ਵਿੱਚ ਚਲਾਉਣ ਦੀ ਯੋਜਨਾ ਹੈ, ਜਿਸ ਦਾ ਅੰਤ ਪੀਐਮ ਮੋਦੀ ਦੀ ਜਨ ਸਭਾ ਨਾਲ ਹੋਵੇਗਾ।


