ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਰੇਲਵੇ ‘ਤੇ ਪੀਐਮ ਮੋਦੀ ਦਾ ਡਰੀਮ ਪ੍ਰੋਜੈਕਟ! ਵੇਟਿੰਗ ਏਰੀਆ, ਫੂਡ ਕੋਰਟ, ਗੇਮਸ, ਮਾਰਕੀਟ ਨਾਲ ਸਜਣਗੇ ਸਟੇਸ਼ਨ

ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਸ ਵੀ ਪ੍ਰੋਜੈਕਟ ਬਾਰੇ ਸੋਚਦੇ ਹਨ, ਉਹ ਦਹਾਕਿਆਂ ਅੱਗੇ ਦੀ ਪਲਾਨਿੰਗ ਦੇ ਨਾਲ ਹੁੰਦਾ ਹੈ।

ਰੇਲਵੇ 'ਤੇ ਪੀਐਮ ਮੋਦੀ ਦਾ ਡਰੀਮ ਪ੍ਰੋਜੈਕਟ! ਵੇਟਿੰਗ ਏਰੀਆ, ਫੂਡ ਕੋਰਟ, ਗੇਮਸ, ਮਾਰਕੀਟ ਨਾਲ ਸਜਣਗੇ ਸਟੇਸ਼ਨ
Follow Us
kusum-chopra
| Published: 09 Feb 2023 17:29 PM IST
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਲਵੇ ਨੂੰ ਵੀ ਨਵੇਂ ਆਯਾਮਾਂ ‘ਤੇ ਲਿਜਾਣ ਦਾ ਫੈਸਲਾ ਕੀਤਾ ਹੈ। ਰੇਲਵੇ ਸਟੇਸ਼ਨ ਦੇ ਸਪੇਸ ਦੀ ਸਹੀ ਵਰਤੋਂ ਕਰਨ ਲਈ ਉਨ੍ਹਾਂ ਨੇ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਦੂਰਗਾਮੀ ਨਿਰਦੇਸ਼ ਦਿੱਤੇ ਹਨ। ਰੇਲ ਮੰਤਰੀ ਵੈਸ਼ਨਵ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਕਈ ਦਹਾਕਿਆਂ ਤੋਂ ਅੱਗੇ ਹੈ। ਜਦੋਂ ਉਹ ਕਿਸੇ ਵਿਕਾਸ ਪ੍ਰੋਜੈਕਟ ਬਾਰੇ ਸੋਚਦੇ ਹਨ ਤਾਂ ਉਨ੍ਹਾਂ ਦੇ ਦਿਮਾਗ ਵਿੱਚ ਕਈ ਸਾਲਾਂ ਅੱਗੇ ਦੀ ਤਸਵੀਰ ਬਣਦੀ ਹੈ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਮੋਦੀ ਸਟੋਰੀ ਟਵਿੱਟਰ ਹੈਂਡਲ ‘ਤੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੇਰਵਿਆਂ ‘ਤੇ ਬਹੁਤ ਜ਼ਿਆਦਾ ਧਿਆਨ ਦਿੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਮੋਦੀ ਕੋਲ ਕੋਈ ਸੁਪਰਫੀਸ਼ੀਅਲ ਚੀਜ ਲੈ ਕੇ ਜਾਈਏ ਤਾਂ ਉਹ ਕਦੇ ਵੀ ਸੰਤੁਸ਼ਟ ਨਹੀਂ ਹੁੰਦੇ ਹਨ। ਇਸ ਦੌਰਾਨ ਉਨ੍ਹਾਂ ਨੇ ਇਕ ਉਦਾਹਰਣ ਵੀ ਪੇਸ਼ ਕੀਤੀ ਅਤੇ ਕਿਹਾ ਕਿ ਪੀਐਮ ਮੋਦੀ ਨੇ ਉਨ੍ਹਾਂ ਨੂੰ 50 ਰੇਲਵੇ ਸਟੇਸ਼ਨਾਂ ਦਾ ਟੀਚਾ ਦਿੱਤਾ ਸੀ। ਵੈਸ਼ਨਵ ਨੇ ਕਿਹਾ, ‘ਅਸੀਂ ਪੀਐੱਮ ਕੋਲ ਪ੍ਰੈਜ਼ੈਂਟੇਸ਼ਨ ਲੈ ਕੇ ਪਹੁੰਚੇ ਸੀ, ਪ੍ਰੈਜ਼ੈਂਟੇਸ਼ਨ ‘ਚ ਕਰੀਬ 2-2.30 ਘੰਟੇ ਦਾ ਪ੍ਰੈਜ਼ੈਂਟੇਸ਼ਨ ਹੋਇਆ ਸੀ । ਪਰ ਉਹ ਸੰਤੁਸ਼ਟ ਨਹੀਂ ਹੋਏ। ਵੈਸ਼ਨਵ ਨੇ ਦੱਸਿਆ ਕਿ ਜਦੋਂ ਉਹ ਵਾਪਸ ਆਏ ਤਾਂ ਪੀਐਮ ਮੋਦੀ ਨੇ ਉਨ੍ਹਾਂ ਨੂੰ ਰਾਤ ਨੂੰ ਫੋਨ ਕੀਤਾ। ਉਨ੍ਹਾਂ ਨੇ ਦੱਸਿਆ ਕਿ ਪੀਐੱਮ ਮੋਦੀ ਨੇ ਫ਼ੋਨ ਕਰ ਕਿਹਾ, ਦੇਖੋ ਅੱਜ ਦੇ ਹਿਸਾਬ ਨਾਲ ਇਹ ਡਿਜ਼ਾਈਨ ਠੀਕ ਹੈ, ਅਗਲੇ 50 ਸਾਲਾਂ ਦੀ ਸੋਚ ਕੇ ਵੇਖੋ। ਵੈਸ਼ਨਵ ਨੇ ਦੱਸਿਆ ਕਿ ਪੀਐੱਮ ਨੇ ਉਨ੍ਹਾਂ ਨੂੰ ਵਿਜ਼ਨ ਦਿੱਤਾ ਕਿ ਰੇਲਵੇ ਸਟੇਸ਼ਨ ਨੂੰ ਕਿਵੇਂ ਵਿਕਾਸ ਦੇ ਮਾਪਾਂ ਤੱਕਲਿਜਾਇਆ ਜਾ ਸਕਦਾ ਹੈ। ਪੀਐਮ ਨੇ ਉਨ੍ਹਾਂ ਨੂੰ ਕਾਲ ‘ਤੇ ਕਿਹਾ, ‘ਹਰ ਇੱਕ ਸਟੇਸ਼ਨ ਜੋ ਹੁੰਦਾ ਹੈ, ਉਹ ਸ਼ਹਿਰ ਦੇ ਵਿਚੋ-ਵਿੱਚ ਵਿਚ ਹੁੰਦਾ ਹੈ। ਜਿੱਥੇ ਜਗ੍ਹਾ ਦੀ ਬਹੁਤ ਕਮੀ ਹੁੰਦੀ ਹੈ। ਉੱਥੇ ਨਵੀਂ ਅਰਬਨ ਸਪੇਸ ਬਣਾਈ ਜਾਣੀ ਚਾਹੀਦੀ ਹੈ। ਵੈਸ਼ਨਵ ਨੇ ਦੱਸਿਆ ਕਿ ਕਿਵੇਂ ਪ੍ਰਧਾਨ ਮੰਤਰੀ ਮੋਦੀ ਨੇ ਬੜੀ ਹੀ ਆਸਾਨੀ ਨਾਲ ਰੇਲਵੇ ਸਟੇਸ਼ਨ ਨੂੰ ਆਧੁਨਿਕਤਾ ਨਾਲ ਜੋੜਨ ਦਾ ਸੁਝਾਅ ਦਿੱਤਾ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਕਿਹਾ, “ਰੇਲਵੇ ਸਟੇਸ਼ਨ ‘ਤੇ ਰੂਫ ਪਲਾਜ਼ਾ ਬਣਾਇਆ ਜਾਵੇ, ਜਿੱਥੇ ਵੇਟਿੰਗ ਏਰੀਆ ਹੋਵੇ, ਉੱਥੇ ਸਥਾਨਕ ਉਤਪਾਦ ਵੇਚਣ ਦੀ ਸਹੂਲਤ ਹੋਵੇ, ਫੂਡ ਕੋਰਟ ਹੋਵੇ, ਬੱਚਿਆਂ ਦੇ ਖੇਡਣ ਲਈ ਜਗ੍ਹਾ ਹੋਵੇ। “ਰੇਲ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਹਰ ਚੀਜ ਨੂੰ ਚਲੋ ‘ਮੈਟੀਕੁਲਸਲੀ’ ਦੇਖਦੇ ਹਨ। ਪ੍ਰਧਾਨ ਮੰਤਰੀ ਨੇ ਰੇਲਵੇ ਸਟੇਸ਼ਨ ਨੂੰ ਲੈ ਕੇ ਇੱਕ ਹੋਰ ਵੱਡਾ ਸੁਝਾਅ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਕਿਹਾ, “ਰੇਲਵੇ ਸਟੇਸ਼ਨ ਆਮ ਤੌਰ ‘ਤੇ ਸ਼ਹਿਰ ਦੇ ਦੋ ਹਿੱਸਿਆਂ ਦੇ ਵਿਚਕਾਰ ਬਣਿਆ ਹੁੰਦਾ ਹੈ ਜੋ ਇੱਕ ਦੂਜੇ ਨੂੰ ਆਪਸ ਚ ਜੋੜ ਨਹੀਂ ਪਾਉਂਦਾ ਹੈ। ਇਸ ਲਈ ਡਿਜ਼ਾਈਨ ਇਸ ਤਰ੍ਹਾਂ ਬਣਾਇਆ ਜਾਣਾ ਚਾਹੀਦਾ ਹੈ ਕਿ ਸ਼ਹਿਰ ਦੇ ਦੋਵੇਂ ਹਿੱਸੇ ਵੀ ਇਸ ਨਾਲ ਜੁੜ ਜਾਉਣ।”

Budget 2026: ਬਜਟ 'ਚ ਪੈਟਰੋਲ-ਡੀਜ਼ਲ 'ਤੇ GST ਘਟ ਹੋਣ ਨਾਲ ਘੱਟ ਸਕਦੀਆਂ ਹਨ ਕੀਮਤਾਂ? ਜਾਣੋ ਮਾਹਿਰਾਂ ਦੀ ਰਾਏ?
Budget 2026: ਬਜਟ 'ਚ ਪੈਟਰੋਲ-ਡੀਜ਼ਲ 'ਤੇ GST ਘਟ ਹੋਣ ਨਾਲ ਘੱਟ ਸਕਦੀਆਂ ਹਨ ਕੀਮਤਾਂ? ਜਾਣੋ ਮਾਹਿਰਾਂ ਦੀ ਰਾਏ?...
Budget 2026: ਬਜਟ 2026 ਦਾ ਵੱਡਾ ਸਵਾਲ, ਪੈਟਰੋਲ-ਡੀਜ਼ਲ GST ਵਿੱਚ ਆਏ ਤਾਂ ਸੂਬਿਆਂ ਦੇ ਮਾਲੀਏ ਦਾ ਕੀ ਹੋਵੇਗਾ?
Budget 2026: ਬਜਟ 2026 ਦਾ ਵੱਡਾ ਸਵਾਲ, ਪੈਟਰੋਲ-ਡੀਜ਼ਲ GST ਵਿੱਚ ਆਏ ਤਾਂ ਸੂਬਿਆਂ ਦੇ ਮਾਲੀਏ ਦਾ ਕੀ ਹੋਵੇਗਾ?...
Gold Silver Price News: ਆਖਿਰ ਇੰਨਾ ਮਹਿੰਗਾ ਕਿਉਂ ਹੋ ਰਹੇ ਸੋਨਾ-ਚਾਂਦੀ? ਜਾਣੋ ਵਜ੍ਹਾ
Gold Silver Price News: ਆਖਿਰ ਇੰਨਾ ਮਹਿੰਗਾ ਕਿਉਂ ਹੋ ਰਹੇ ਸੋਨਾ-ਚਾਂਦੀ? ਜਾਣੋ ਵਜ੍ਹਾ...
Beating The Retreat: ਬੀਟਿੰਗ ਰੀਟ੍ਰੀਟ ਸੈਰੇਮਨੀ ਵਿੱਚ ਤਿੰਨਾਂ ਫੌਜਾਂ ਦੇ ਬੈਂਡ ਨੇ ਜਿੱਤੇ ਦਿਲ, ਪੀਐਮ ਮੋਦੀ ਸ਼ੇਅਰ ਕੀਤਾ VIDEO
Beating The Retreat: ਬੀਟਿੰਗ ਰੀਟ੍ਰੀਟ ਸੈਰੇਮਨੀ ਵਿੱਚ ਤਿੰਨਾਂ ਫੌਜਾਂ ਦੇ ਬੈਂਡ ਨੇ ਜਿੱਤੇ ਦਿਲ, ਪੀਐਮ ਮੋਦੀ ਸ਼ੇਅਰ ਕੀਤਾ VIDEO...
Chandigarh Nagar Nigam 'ਤੇ BJP ਦਾ ਕਬਜ਼ਾ, ਤਿੰਨੋਂ ਹੀ ਅਹੁਦਿਆਂ 'ਤੇ ਖਿੜ੍ਹਿਆ 'ਕਮਲ'
Chandigarh Nagar Nigam 'ਤੇ BJP ਦਾ ਕਬਜ਼ਾ, ਤਿੰਨੋਂ ਹੀ ਅਹੁਦਿਆਂ 'ਤੇ ਖਿੜ੍ਹਿਆ 'ਕਮਲ'...
Punjab Secretariat : ਪੰਜਾਬ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਚਲਾਈ ਗਈ ਭਾਲ ਮੁਹਿੰਮ
Punjab Secretariat : ਪੰਜਾਬ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਚਲਾਈ ਗਈ ਭਾਲ ਮੁਹਿੰਮ...
ਐਕਟਿੰਗ, ਸਿਗਿੰਗ, ਬਾਡੀ ਬਿਲਡਿੰਗ ਤੇ ਰੈਸਲਿੰਗ, ਮਲਟੀ ਟੈਲੇਂਟੇਡ ਅੰਮ੍ਰਿਤਸਰ ਦੇ ਗੱਭਰੂ ਰੋਨੀ ਸਿੰਘ ਵਿਦੇਸ਼ਾਂ 'ਚ ਵੀ ਪਾ ਰਿਹਾ ਧਮਾਲਾਂ
ਐਕਟਿੰਗ, ਸਿਗਿੰਗ, ਬਾਡੀ ਬਿਲਡਿੰਗ ਤੇ ਰੈਸਲਿੰਗ, ਮਲਟੀ ਟੈਲੇਂਟੇਡ ਅੰਮ੍ਰਿਤਸਰ ਦੇ ਗੱਭਰੂ ਰੋਨੀ ਸਿੰਘ ਵਿਦੇਸ਼ਾਂ 'ਚ ਵੀ ਪਾ ਰਿਹਾ ਧਮਾਲਾਂ...
Ajit Pawar Plane Crash: ਬਾਰਾਮਤੀ ਜਹਾਜ਼ ਹਾਦਸੇ 'ਚ ਅਜਿਤ ਪਵਾਰ ਦੀ ਮੌਤ 'ਤੇ ਚਸ਼ਮਦੀਦਾਂ ਦਾ ਅੱਖੀਂ ਦੇਖਿਆ ਹਾਲ
Ajit Pawar Plane Crash: ਬਾਰਾਮਤੀ ਜਹਾਜ਼ ਹਾਦਸੇ 'ਚ ਅਜਿਤ ਪਵਾਰ ਦੀ ਮੌਤ 'ਤੇ ਚਸ਼ਮਦੀਦਾਂ ਦਾ ਅੱਖੀਂ ਦੇਖਿਆ ਹਾਲ...
ਜਹਾਜ ਹਾਦਸੇ 'ਚ ਅਜਿਤ ਪਵਾਰ ਦਾ ਦੇਹਾਂਤ, ਪੀਐਮ ਮੋਦੀ ਨੇ ਸੀਐਮ ਫੜਨਵੀਸ ਤੋਂ ਲਈ ਜਾਣਕਾਰੀ
ਜਹਾਜ ਹਾਦਸੇ 'ਚ ਅਜਿਤ ਪਵਾਰ ਦਾ ਦੇਹਾਂਤ, ਪੀਐਮ ਮੋਦੀ ਨੇ ਸੀਐਮ ਫੜਨਵੀਸ ਤੋਂ ਲਈ ਜਾਣਕਾਰੀ...