Ram Charan: ਪਤਨੀ ਨਾਲ ਛੁੱਟੀਆਂ ਮਨਾਉਣ ਲਈ ਦੁਬਈ ਰਵਾਨਾ ਹੋਏ ਸਾਉਥ ਸੁਪਰਸਟਾਰ ਰਾਮ ਚਰਨ
Ramcharan in Dubai: ਰਾਮਚਰਨ ਦੀ ਭੂਮਿਕਾ ਦੀ ਅੱਜ ਕੱਲ੍ਹ ਕਾਫੀ ਤਾਰੀਫ ਹੋ ਰਹੀ ਹੈ। ਜਿਸ ਤੋਂ ਬਾਅਦ ਰਾਮਚਰਨ ਵਿਸ਼ਵ ਸਿਨੇਮਾ ਦਾ ਜਾਣਿਆ-ਪਛਾਣਿਆ ਨਾਮ ਬਣ ਗਿਆ ਹੈ। ਰਾਮ ਚਰਨ ਨੇ 27 ਮਾਰਚ ਨੂੰ ਆਪਣਾ 38ਵਾਂ ਜਨਮ ਦਿਨ ਮਨਾਇਆ। ਹੁਣ ਹਾਲ ਹੀ 'ਚ ਅਦਾਕਾਰ ਨੂੰ ਹੈਦਰਾਬਾਦ ਏਅਰਪੋਰਟ 'ਤੇ ਦੇਖਿਆ ਗਿਆ ਸੀ, ਜਿਸ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ।
Ram Charan ਆਪਣੀ ਪਤਨੀ ਨਾਲ ਛੁੱਟੀਆਂ ਮਨਾਉਣ ਲਈ ਦੁਬਈ ਰਵਾਨਾ ਹੋਏ
ਮਨੋਰੰਜਨ ਨਿਊਜ਼: ਸਾਊਥ ਦੇ ਸੁਪਰਸਟਾਰ ਰਾਮ ਚਰਨ ਦੇ ਪ੍ਰਸ਼ੰਸਕਾਂ ਦੀ ਕੋਈ ਕਮੀ ਨਹੀਂ ਹੈ। ਦੱਖਣ ਦੀਆਂ ਫ਼ਿਲਮਾਂ ਵਿੱਚ ਉਨ੍ਹਾਂ ਦਾ ਬਹੁਤ ਉੱਚਾ ਸਥਾਨ ਹੈ। ਪਰ ਕੁਝ ਸਮੇਂ ਤੋਂ ਰਾਮਚਰਨ ਪੂਰੀ ਦੁਨੀਆ ‘ਚ ਮਸ਼ਹੂਰ ਐਕਟਰ ਬਣ ਗਏ ਹਨ। ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਗਿਣਤੀ ਭਾਰਤ ‘ਚ ਹੀ ਨਹੀਂ ਸਗੋਂ ਪੂਰੀ ਦੁਨੀਆ ‘ਚ ਤੇਜ਼ੀ ਨਾਲ ਵਧੀ ਹੈ। ਇਸ ਦਾ ਕਾਰਨ ਹੈ ਐੱਸ.ਐੱਸ.ਰਾਜਮੌਲੀ ਦੀ ਫਿਲਮ ਆਰ.ਆਰ.ਆਰ. ਇਸ ਫਿਲਮ ਵਿੱਚ ਰਾਮਚਰਨ ਅਤੇ ਜੂਨੀਅਰ ਐਨਟੀਆਰ (Junior NTR) ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ।
ਫਿਲਮ ਨੇ ਨਾ ਸਿਰਫ ਆਸਕਰ ਐਵਾਰਡ ਜਿੱਤਿਆ ਸਗੋਂ ਕਈ ਹੋਰ ਅੰਤਰਰਾਸ਼ਟਰੀ ਪੁਰਸਕਾਰ ਵੀ ਜਿੱਤੇ।


