ਕਮਾਈ ਦੇ ਮਾਮਲੇ ‘ਚ ਪਠਾਨ ਨੇ ਬਾਹੂਬਲੀ ਨੂੰ ਪਿੱਛੇ ਛੱਡਿਆ
ਫਿਲਮ ਪਠਾਨ ਕਮਾਈ ਦੇ ਮਾਮਲੇ ਵਿੱਚ ਬਾਹੂਬਲੀ-2 ਨੂੰ ਪਿੱਛੇ ਛੱਡ ਕੇ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ਸ਼ਨੀਵਾਰ ਨੂੰ ਹੀ ਫਿਲਮ ਨੇ ਦੇਸ਼ 'ਚ 511.60 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

ਕਮਾਈ ਦੇ ਮਾਮਲੇ ‘ਚ ਪਠਾਨ ਨੇ ਬਾਹੂਬਲੀ ਨੂੰ ਪਿੱਛੇ ਛੱਡਿਆ। Pathan beat Baahubali on box office
ਸਿਧਾਰਥ ਆਨੰਦ ਦੁਆਰਾ ਨਿਰਦੇਸ਼ਿਤ ਸ਼ਾਹਰੁਖ ਖਾਨ ਦੀ ਵਾਪਸੀ ਫਿਲਮ ਪਠਾਨ ਨੇ ਕਮਾਈ ਦੇ ਮਾਮਲੇ ਵਿੱਚ ਇੱਕ ਹੋਰ ਰਿਕਾਰਡ ਬਣਾਇਆ ਹੈ। ਇਹ ਕਮਾਈ ਦੇ ਮਾਮਲੇ ‘ਚ ਬਾਹੂਬਲੀ-2 ਨੂੰ ਪਿੱਛੇ ਛੱਡ ਕੇ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ਪਠਾਨ ਨੇ ਆਪਣੀ ਰਿਲੀਜ਼ ਦੇ 25ਵੇਂ ਦਿਨ ਹੀ ਬਾਹੂਬਲੀ ਦਾ ਰਿਕਾਰਡ ਬਾਕਸ ਆਫਿਸ ‘ਤੇ ਤੋੜ ਦਿੱਤਾ ਹੈ। ਫਿਲਹਾਲ ਫਿਲਮ ਕਾਫੀ ਚੰਗੀ ਕਮਾਈ ਕਰ ਰਹੀ ਹੈ ਅਤੇ ਦੇਖਣਾ ਇਹ ਹੋਵੇਗਾ ਕਿ ਫਿਲਮ ਪਠਾਨ ਕੁੱਲ ਮਿਲਾ ਕੇ ਕਿੰਨਾ ਕਾਰੋਬਾਰ ਕਰਦੀ ਹੈ। ਫਿਲਮ ਬਾਹੂਬਲੀ ਨੇ ਭਾਰਤ ਵਿੱਚ ਕੁੱਲ 510 ਕਰੋੜ ਰੁਪਏ ਕਮਾਏ ਸਨ। ਉਥੇ ਹੀ ਸ਼ਨੀਵਾਰ ਨੂੰ ਹੀ ਫਿਲਮ ‘ਪਠਾਨ’ ਨੇ ਦੇਸ਼ ‘ਚ 511.60 ਕਰੋੜ ਰੁਪਏ ਦੀ ਕਮਾਈ ਕੀਤੀ ਹੈ।