‘ਪਠਾਨ’ ਦੀ ਕਾਮਯਾਬੀ ਤੋਂ ਬਾਅਦ ‘ਜਵਾਨ’ ਦੀ ਸ਼ੂਟਿੰਗ ‘ਚ ਰੁੱਝੇ ਸ਼ਾਹਰੁਖ ਖਾਨ
ਸ਼ਾਹਰੁਖ ਖਾਨ ਨੇ ਇਸ ਸਾਲ ਦੀ ਆਪਣੀ ਦੂਜੀ ਫਿਲਮ ਜਵਾਨ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਹ ਫਿਲਮ ਜੂਨ 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਸ਼ਾਹਰੁਖ ਖਾਨ ਲਈ ਸਾਲ 2023 ਬਹੁਤ ਚੰਗਾ ਸਾਬਤ ਹੋ ਸਕਦਾ ਹੈ। ਫਿਲਮ ਪਠਾਨ ਨਾਲ ਚਾਰ ਸਾਲ ਬਾਅਦ ਵੱਡੇ ਪਰਦੇ ‘ਤੇ ਸ਼ਾਨਦਾਰ ਵਾਪਸੀ ਕਰਦੇ ਹੋਏ ਉਨ੍ਹਾਂ ਨੇ ਬਾਲੀਵੁੱਡ ਨੂੰ ਇਕ ਵਾਰ ਫਿਰ ਬਲਾਕਬਸਟਰ ਫਿਲਮ ਦਿੱਤੀ ਹੈ। ਫਿਲਮ ਕਮਾਈ ਦੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦੇਵੇਗੀ। ਦੂਜੇ ਪਾਸੇ ਸ਼ਾਹਰੁਖ ਖਾਨ ਨੇ ਇਸ ਸਾਲ ਦੀ ਦੂਜੀ ਬਲਾਕਬਸਟਰ ਫਿਲਮ ਹਿੰਦੀ ਸਿਨੇਮਾ ਨੂੰ ਦੇਣ ਦੀ ਤਿਆਰੀ ਕਰ ਲਈ ਹੈ। ਜੀ ਹਾਂ, ਸ਼ਾਹਰੁਖ ਖਾਨ ਨੇ ਇਸ ਸਾਲ ਦੀ ਆਪਣੀ ਦੂਜੀ ਫਿਲਮ ਜਵਾਨ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਹ ਫਿਲਮ ਜੂਨ 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੇ ਕੁਝ ਸੀਨ ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਹਨ, ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਫਿਲਮ ਸ਼ਾਹਰੁਖ ਖਾਨ ਦੀ ਇਸ ਸਾਲ ਦੀ ਦੂਜੀ ਬਲਾਕਬਸਟਰ ਫਿਲਮ ਸਾਬਤ ਹੋ ਸਕਦੀ ਹੈ। ਕਿੰਗ ਖਾਨ ਆਪਣੀ ਆਉਣ ਵਾਲੀ ਫਿਲਮ ਜਵਾਨ ਦੀ ਸ਼ੂਟਿੰਗ ਲਈ ਚੇਨਈ ਪਹੁੰਚ ਚੁੱਕੇ ਹਨ। ਜਿੱਥੇ ਉਹ ਅਦਾਕਾਰਾ ਨਯਨਤਾਰਾ ਨੂੰ ਮਿਲਣ ਉਨ੍ਹਾਂ ਦੇ ਘਰ ਵੀ ਪਹੁੰਚੇ, ਜਿਸ ਦੀ ਇੱਕ ਵੀਡੀਓ ਸਾਹਮਣੇ ਆਈ ਹੈ।


