350 ਕਰੋੜ ਦੇ ਕੋਲ ਪੁੱਜੀ ਫਿਲਮ ਪਠਾਨ ਦੀ ਕਮਾਈ
ਬਾਲੀਵੁੱਡ ਨੂੰ ਕਈ ਸਾਲਾਂ ਬਾਅਦ ਬਲਾਕਬਸਟਰ ਫਿਲਮ ਮਿਲੀ ਹੈ। ਪਰ ਚੰਗੀ ਗੱਲ ਇਹ ਰਹੀ ਕਿ ਇਹ ਫਿਲਮ ਸਾਲ ਦੇ ਪਹਿਲੇ ਮਹੀਨੇ ਹੀ ਦੇਖਣ ਨੂੰ ਮਿਲੀ।
ਕਮਾਈ ਦੇ ਮਾਮਲੇ ‘ਚ ਪਠਾਨ ਨੇ ਬਾਹੂਬਲੀ ਨੂੰ ਪਿੱਛੇ ਛੱਡਿਆ। Pathan beat Baahubali on box office
ਬਾਲੀਵੁੱਡ ਨੂੰ ਕਈ ਸਾਲਾਂ ਬਾਅਦ ਬਲਾਕਬਸਟਰ ਫਿਲਮ ਮਿਲੀ ਹੈ। ਪਰ ਚੰਗੀ ਗੱਲ ਇਹ ਰਹੀ ਕਿ ਇਹ ਫਿਲਮ ਸਾਲ ਦੇ ਪਹਿਲੇ ਮਹੀਨੇ ਹੀ ਦੇਖਣ ਨੂੰ ਮਿਲੀ। ਜੀ ਹਾਂ, ਅਸੀਂ ਇੱਕ ਵਾਰ ਫਿਰ ਗੱਲ ਕਰ ਰਹੇ ਹਾਂ ਸ਼ਾਹਰੁਖ ਖਾਨ ਸਟਾਰਰ ਫਿਲਮ ਪਠਾਨ ਦੀ। ਪਠਾਨ 25 ਜਨਵਰੀ ਨੂੰ ਰਿਲੀਜ਼ ਹੁੰਦੇ ਹੀ ਸਿਨੇਮਾ ਘਰਾਂ ਵਿੱਚ ਛਾ ਗਈ । ਰਿਲੀਜ਼ ਦੇ ਪਹਿਲੇ ਦਿਨ ਤੋਂ ਲੈ ਕੇ 31 ਜਨਵਰੀ ਮੰਗਲਵਾਰ ਤੱਕ ਫਿਲਮ ਸਿਨੇਮਾਘਰਾਂ ‘ਚ ਜ਼ਬਰਦਸਤ ਕਮਾਈ ਕਰ ਰਹੀ ਹੈ। ਫਿਲਮ ਦੇ ਸ਼ੋਅ ਜ਼ਿਆਦਾਤਰ ਸ਼ਹਿਰਾਂ ‘ਚ ਹਾਊਸਫੁੱਲ ਚੱਲ ਰਹੇ ਹਨ। ਫਿਲਮ ਨੇ ਆਪਣੀ ਰਿਲੀਜ਼ ਤੋਂ ਬਾਅਦ ਇੱਕ ਹਫ਼ਤੇ ਵਿੱਚ ਭਾਰਤ ਵਿੱਚ ਲਗਭਗ 330 ਕਰੋੜ ਦਾ ਕਾਰੋਬਾਰ ਕਰ ਲਿਆ ਹੈ ਅਤੇ ਇਹ ਜਲਦੀ ਹੀ 350 ਕਰੋੜ ਤੋਂ ਵੱਧ ਦਾ ਕਾਰੋਬਾਰ ਕਰ ਲਵੇਗੀ।


