ਪਾਕਿਸਤਾਨੀ ਅਦਾਕਾਰ ਵੀ ਹੋਏ ਸ਼ਾਹਰੁਖ ਖਾਨ ਦੇ ਫੈਨ, ਇਸ ਅਦਾਕਾਰਾ ਨੇ ਕਿਹਾ ਯੂਨੀਵਰਸਲ ਸੁਪਰਸਟਾਰ
ਸ਼ਾਹਰੁਖ ਖਾਨ ਲਗਭਗ ਤਿੰਨ ਦਹਾਕਿਆਂ ਤੋਂ ਬਾਲੀਵੁੱਡ ਸਟਾਰ ਹਨ। ਉਨ੍ਹਾਂ ਨੇ ਬਾਲੀਵੁੱਡ ਨੂੰ ਇਕ ਤੋਂ ਬਾਅਦ ਇਕ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਇਨ੍ਹਾਂ ਫਿਲਮਾਂ 'ਚ ਨਿਭਾਏ ਕਿਰਦਾਰਾਂ ਕਾਰਨ ਅੱਜ ਵੀ ਕਰੋੜਾਂ ਲੋਕ ਉਨ੍ਹਾਂ ਦੇ ਪ੍ਰਸ਼ੰਸਕ ਹਨ।
ਪਾਕਿਸਤਾਨੀ ਅਦਾਕਾਰ ਵੀ ਹੋਏ ਸ਼ਾਹਰੁਖ ਖਾਨ ਦੇ ਫੈਨ, ਇਸ ਅਦਾਕਾਰਾ ਨੇ ਕਿਹਾ ਯੂਨੀਵਰਸਲ ਸੁਪਰਸਟਾਰ
ਸ਼ਾਹਰੁਖ ਖਾਨ ਲਗਭਗ ਤਿੰਨ ਦਹਾਕਿਆਂ ਤੋਂ ਬਾਲੀਵੁੱਡ ਸਟਾਰ ਹਨ। ਉਨ੍ਹਾਂ ਨੇ ਬਾਲੀਵੁੱਡ ਨੂੰ ਇਕ ਤੋਂ ਬਾਅਦ ਇਕ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਇਨ੍ਹਾਂ ਫਿਲਮਾਂ ‘ਚ ਨਿਭਾਏ ਕਿਰਦਾਰਾਂ ਕਾਰਨ ਅੱਜ ਵੀ ਕਰੋੜਾਂ ਲੋਕ ਉਨ੍ਹਾਂ ਦੇ ਪ੍ਰਸ਼ੰਸਕ ਹਨ। ਪਰ ਚਾਰ ਸਾਲਾਂ ਬਾਅਦ ਹਾਲ ਹੀ ਵਿੱਚ 25 ਜਨਵਰੀ ਨੂੰ ਰਿਲੀਜ਼ ਹੋਈ ਉਸਦੀ ਫਿਲਮ ਪਠਾਨ ਨੇ ਉਸਨੂੰ ਇੱਕ ਨਵੇਂ ਮੁਕਾਮ ‘ਤੇ ਪਹੁੰਚਾ ਦਿੱਤਾ ਹੈ।
ਇਸ ਫਿਲਮ ਨਾਲ ਸ਼ਾਹਰੁਖ ਖਾਨ ਨੇ ਆਪਣੀ ਅਦਾਕਾਰੀ ਨਾਲ ਨਾ ਸਿਰਫ ਭਾਰਤੀ ਪ੍ਰਸ਼ੰਸਕਾਂ ਨੂੰ ਕਾਇਲ ਕੀਤਾ ਹੈ, ਸਗੋਂ ਵਿਦੇਸ਼ਾਂ ‘ਚ ਵੀ ਆਪਣੇ ਪ੍ਰਸ਼ੰਸਕਾਂ ਦੀ ਗਿਣਤੀ ਵਧਾ ਦਿੱਤੀ ਹੈ। ਸ਼ਾਹਰੁਖ ਖਾਨ ਦੇ ਪ੍ਰਦਰਸ਼ਨ ਦੀ ਹੁਣ ਭਾਰਤ ਦੇ ਨਾਲ-ਨਾਲ ਪਾਕਿਸਤਾਨ ਵਿੱਚ ਵੀ ਤਾਰੀਫ ਹੋ ਰਹੀ ਹੈ। ਪਾਕਿਸਤਾਨੀ ਸਿਨੇਮਾ ਦੇ ਕਲਾਕਾਰ ਵੀ ਸ਼ਾਹਰੁਖ ਖਾਨ ਦੀ ਖੁੱਲ੍ਹ ਕੇ ਤਾਰੀਫ ਕਰ ਰਹੇ ਹਨ।
ਅਜਿਹੀ ਹੀ ਤਾਰੀਫ ਪਾਕਿਸਤਾਨੀ ਅਦਾਕਾਰਾ ਇਨੌਸ਼ੀ ਅਸ਼ਰਫ ਨੇ ਵੀ ਕੀਤੀ ਹੈ। ਸੋਸ਼ਲ ਮੀਡੀਆ ‘ਤੇ ਪਾਈ ਪੋਸਟ ‘ਚ ਅਸ਼ਰਫ ਨੇ ਸ਼ਾਹਰੁਖ ਖਾਨ ਨੂੰ ‘ਯੂਨੀਵਰਸਲ ਸੁਪਰਸਟਾਰ’ ਦੱਸਿਆ ਹੈ। ਉਸ ਨੇ ਕਿਹਾ ਕਿ ਉਹ ਹਮੇਸ਼ਾ ਸ਼ਾਹਰੁਖ ਦੀ ਫੈਨ ਰਹੇਗੀ। ਹਾਲਾਂਕਿ ਕਿੰਗ ਖਾਨ ‘ਤੇ ਉਨ੍ਹਾਂ ਦੀ ਟਿੱਪਣੀ ਤੋਂ ਕੁਝ ਸੋਸ਼ਲ ਮੀਡੀਆ ਯੂਜ਼ਰਸ ਨਾਰਾਜ਼ ਹੋ ਗਏ। ਯੂਜ਼ਰ ਨੇ ਕਿਹਾ ਕਿ ਅਭਿਨੇਤਰੀ ਸ਼ਾਹਰੁਖ ਦਾ ਧਿਆਨ ਖਿੱਚਣ ਲਈ ਅਜਿਹਾ ਬੋਲ ਰਹੀ ਹੈ।


