AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਕੀ ਭਾਰ ਘਟਾਉਣ ਵਾਲੀ ਦਵਾਈ ਦੇ ਚੱਕਰ ਵਿੱਚ ਫਸੇ ਕਪਿਲ ਸ਼ਰਮਾ? ਹੋ ਗਈ ਅਜਿਹੀ ਹਾਲਤ, ਪਰੇਸ਼ਾਨ ਹੋਏ ਫੈਂਸ

Kapil Sharma Loss Weight: ਰਾਮ ਕਪੂਰ ਅਤੇ ਕਰਨ ਜੌਹਰ ਵਰਗੀਆਂ ਮਸ਼ਹੂਰ ਹਸਤੀਆਂ ਨੇ ਭਾਰ ਘਟਾਇਆ, ਤਾਂ ਲੋਕਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਭਾਰ ਘਟਾਉਣ ਵਾਲੀਆਂ ਦਵਾਈਆਂ ਦੀ ਵਰਤੋਂ ਕੀਤੀ। ਹੁਣ ਫੈਂਸ ਕਪਿਲ ਸ਼ਰਮਾ ਬਾਰੇ ਵੀ ਇਸੇ ਤਰ੍ਹਾਂ ਦੇ ਦਾਅਵੇ ਕਰ ਰਹੇ ਹਨ। ਕਪਿਲ ਦੇ ਇੱਕ ਹਾਲੀਆ ਵੀਡੀਓ ਨੇ ਫੈਂਸ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।

ਕੀ ਭਾਰ ਘਟਾਉਣ ਵਾਲੀ ਦਵਾਈ ਦੇ ਚੱਕਰ ਵਿੱਚ ਫਸੇ ਕਪਿਲ ਸ਼ਰਮਾ? ਹੋ ਗਈ ਅਜਿਹੀ ਹਾਲਤ, ਪਰੇਸ਼ਾਨ ਹੋਏ ਫੈਂਸ
ਕਪਿਲ ਸ਼ਰਮਾ ਨੇ ਘਟਾਇਆ ਭਾਰ
tv9-punjabi
| Updated On: 10 Apr 2025 16:20 PM IST
Share
ਮਸ਼ਹੂਰ ਕਾਮੇਡੀਅਨ ਅਤੇ ਅਦਾਕਾਰ ਕਪਿਲ ਸ਼ਰਮਾ ਦੇ ਇੱਕ ਵੀਡੀਓ ਨੇ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਹਾਲ ਹੀ ਵਿੱਚ ਕਪਿਲ ਸ਼ਰਮਾ ਨੂੰ ਏਅਰਪੋਰਟ ‘ਤੇ ਸਪਾਟ ਕੀਤਾ ਗਿਆ। ਇਸ ਦੌਰਾਨ, ਉਹ ਬਹੁਤ ਹੀ ਪਤਲੇ ਦਿਖਾਈ ਦੇ ਰਹੇ ਸਨ। ਕਪਿਲ ਨੇ ਆਪਣਾ ਕਈ ਕਿਲੋ ਭਾਰ ਘਟਾ ਲਿਆ ਹੈ। ਇਸ ਤੋਂ ਬਾਅਦ, ਫੈਂਸ ਦਾ ਮੰਨਣਾ ਹੈ ਕਿ ਕਪਿਲ ਹੁਣ ਜ਼ਿਆਦਾ ਫਿੱਟ ਹੋ ਗਏ ਹਨ। ਜਦੋਂ ਕਿ ਕਈ ਪ੍ਰਸ਼ੰਸਕਾਂ ਨੇ ਕਿਹਾ ਕਿ ਉਹ ਬਿਮਾਰ ਲੱਗ ਰਹੇ ਸਨ। ਕਪਿਲ ਸ਼ਰਮਾ ਦੇ ਭਾਰ ਘਟਾਉਣ ਦੀਆਂ ਖ਼ਬਰਾਂ ਦੇ ਵਿਚਕਾਰ, ਸੋਸ਼ਲ ਮੀਡੀਆ ਯੂਜ਼ਰਸ ਵੀ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਿੰਤਤ ਹੋ ਗਏ। ਇਸ ਦੌਰਾਨ, ਓਜ਼ੈਂਪਿਕ (ਭਾਰ ਘਟਾਉਣ ਵਾਲੀ ਦਵਾਈ) ਬਾਰੇ ਵੀ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਪ੍ਰਸ਼ੰਸਕਾਂ ਦਾ ਮੰਨਣਾ ਹੈ ਕਿ ਇਸ ਦਵਾਈ ਨਾਲ ਹੀ ਕਾਮੇਡੀਅਨ ਨੇ ਭਾਰ ਘਟਾਇਆਹੈ। ਇਸ ਤੋਂ ਪਹਿਲਾਂ ਕਰਨ ਜੌਹਰ ਅਤੇ ਰਾਮ ਕਪੂਰ ਵਰਗੀਆਂ ਮਸ਼ਹੂਰ ਹਸਤੀਆਂ ‘ਤੇ ਵੀ ਇਸੇ ਤਰ੍ਹਾਂ ਦੇ ਆਰੋਪ ਲੱਗ ਚੁੱਕੇ ਹਨ। ਕਪਿਲ ਦੀ ਵੀਡੀਓ ਦੇਖਣ ਤੋਂ ਬਾਅਦ, ਫੈਂਸ ਨੇ ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੇ ਕੁਮੈਂਟਸ ਕੀਤੇ ਹਨ।

ਪਤਲੇ ਦਿਖ ਰਹੇ ਕਪਿਲ ਸ਼ਰਮਾ, ਵੀਡੀਓ ਵਾਇਰਲ

ਕਪਿਲ ਸ਼ਰਮਾ ਨੂੰ ਹਾਲ ਹੀ ਵਿੱਚ ਏਅਰਪੋਰਟ ‘ਤੇ ਦੇਖਿਆ ਗਿਆ। ਇਸ ਦੌਰਾਨ ਉਹ ਗ੍ਰੇਅ ਰੰਗ ਦੇ ਆਊਟਫਿਟ ਵਿੱਚ ਨਜ਼ਰ ਆਏ। ਉਨ੍ਹਾਂ ਨੇ ਆਪਣੇ ਲੁੱਕ ਨੂੰ ਗ੍ਰੇ ਸ਼ੂਜ਼ ਅਤੇ ਬਲੈਕ ਚਸ਼ਮੇ ਨਾਲ ਕੰਪਲੀਟ ਕੀਤਾ। ਪਰ ਯੂਜ਼ਰਸ ਉਨ੍ਹਾਂ ਨੂੰ ਦੇਖ ਕੇ ਹੈਰਾਨ ਰਹਿ ਗਏ। ਕਿਉਂਕਿ ਉਹ ਪਹਿਲਾਂ ਨਾਲੋਂ ਬਹੁਤ ਪਤਲੇ ਲੱਗ ਰਹੇ ਸਨ। ਯੂਜ਼ਰਸ ਨੇ ਉਨ੍ਹਾਂ ਦੇ ਭਾਰ ਘਟਾਉਣ ਨੂੰ ਲੈ ਕੇ ਕਈ ਤਰ੍ਹਾਂ ਦੇ ਕੂਮੈਂਟਸ ਕੀਤੇ ਹਨ। ਉਨ੍ਹਾਂ ਦੀ ਸਿਹਤ ਬਾਰੇ ਵੀ ਚਿੰਤਾ ਪ੍ਰਗਟ ਕੀਤੀ।

ਕੀ ਕਪਿਲ ਨੇ ਕੀਤਾ ਭਾਰ ਘਟਾਉਣ ਵਾਲੀਆਂ ਦਵਾਈਆਂ ਦਾ ਇਸਤੇਮਾਲ?

ਵੀਡੀਓ ਦੇਖਣ ਤੋਂ ਬਾਅਦ, ਇੱਕ ਯੂਜ਼ਰ ਨੇ ਲਿਖਿਆ, “ਮਿਹਨਤ ਦੀ ਸਭ ਤੋਂ ਵਧੀਆ ਉਦਾਹਰਣ। ਲਵ ਯੂ ਕਪਿਲ ਪਾਜੀ।” ਇੱਕ ਨੇ ਲਿਖਿਆ, “ਆਖਿਰ ਇਹ ਸੈਲੇਬ੍ਰਿਟੀਜ਼ ਆਪਣਾ ਵਜ਼ਨ ਕਿਊਂ ਘੱਟ ਕਰ ਰਹੀਆਂ ਹਨ? ਪਹਿਲਾਂ ਕਰਨ ਜੌਹਰ ਅਤੇ ਹੁਣ ਕਪਿਲ ਸ਼ਰਮਾ?” ਇੱਕ ਨੇ ਟਿੱਪਣੀ ਕੀਤੀ, “ਉਹ ਬਿਮਾਰ ਲੱਗ ਰਹੇ ਹਨ।” ਇੱਕ ਯੂਜ਼ਰ ਨੇ ਹੱਸਦੇ ਹੋਏ ਟਿੱਪਣੀ ਵਿੱਚ ‘ਓਜ਼ੈਂਪਿਕ’ ਲਿਖਿਆ। ਇੱਕ ਹੋਰ ਨੇ ਕੁਮੈਂਟ ਕੀਤਾ, “ਓਜ਼ੈਂਪਿਕ ਬੇਬੀ।”

‘ਕਿਸ ਕਿਸ ਨੂੰ ਪਿਆਰ ਕਰੂੰ 2’ ‘ਚ ਨਜ਼ਰ ਆਉਣਗੇ ਕਪਿਲ

ਕਪਿਲ ਦੇ ਵਰਕਫਰੰਟ ਬਾਰੇ ਗੱਲ ਕਰੀਏ ਤਾਂ, ਹਾਲ ਹੀ ਵਿੱਚ ਉਨ੍ਹਾਂ ਨੇ ਆਪਣੀ 2015 ਦੀ ਫਿਲਮ ‘ਕਿਸ ਕਿਸ ਕੋ ਪਿਆਰ ਕਰੂੰ’ ਦੇ ਸੀਕਵਲ ‘ਕਿਸ ਕਿਸ ਕੋ ਪਿਆਰ ਕਰੂੰ 2’ ਦਾ ਐਲਾਨ ਕੀਤਾ। ਇਸਨੂੰ ਅੱਬਾਸ-ਮਸਤਾਨ ਦੀ ਜੋੜੀ ਬਣਾ ਰਹੀ ਹੈ। ਪਰ ਫਿਲਮ ਦੀ ਰਿਲੀਜ਼ ਡੇਟ ਅਜੇ ਸਾਹਮਣੇ ਨਹੀਂ ਆਈ ਹੈ।

Follow Us
ਦਿੱਲੀ-NCR ਵਿੱਚ ਸਵਾਈਨ ਫਲੂ ਦੀ ਦਸਤਕ, ਜਾਣੋ ਬਚਣ ਦੇ ਸੌਖੇ ਤਰੀਕੇ
ਦਿੱਲੀ-NCR ਵਿੱਚ ਸਵਾਈਨ ਫਲੂ ਦੀ ਦਸਤਕ, ਜਾਣੋ ਬਚਣ ਦੇ ਸੌਖੇ ਤਰੀਕੇ...
ਚੰਡੀਗੜ੍ਹ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, ਬੱਸ ਸਟੈਂਡ 'ਤੇ ਮਿਲਿਆ IED, 3 ਕਾਬੂ
ਚੰਡੀਗੜ੍ਹ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, ਬੱਸ ਸਟੈਂਡ 'ਤੇ ਮਿਲਿਆ IED, 3 ਕਾਬੂ...
ਸਵਾਮੀ ਰਾਮਦੇਵ ਦਾ ਵਨ ਨੇਸ਼ਨ, ਵਨ ਇਲੈਕਸ਼ਨ ਨੂੰ ਸਮਰਥਨ, ਬੋਲੇ- ਰਾਸ਼ਟਰੀ ਹਿੱਤ ਵਿੱਚ ਜ਼ਰੂਰੀ
ਸਵਾਮੀ ਰਾਮਦੇਵ ਦਾ ਵਨ ਨੇਸ਼ਨ, ਵਨ ਇਲੈਕਸ਼ਨ ਨੂੰ ਸਮਰਥਨ, ਬੋਲੇ- ਰਾਸ਼ਟਰੀ ਹਿੱਤ ਵਿੱਚ ਜ਼ਰੂਰੀ...
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ...
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ...
ਮੋਹਾਲੀ ਵਿੱਚ ਬੇਸਮੈਂਟ ਦੀ ਉਸਾਰੀ ਦੌਰਾਨ ਹਾਦਸਾ, 2 ਦੀ ਮੌਤ, 2 ਜਖ਼ਮੀ
ਮੋਹਾਲੀ ਵਿੱਚ ਬੇਸਮੈਂਟ ਦੀ ਉਸਾਰੀ ਦੌਰਾਨ ਹਾਦਸਾ, 2 ਦੀ ਮੌਤ, 2 ਜਖ਼ਮੀ...
ਸਾਬਕਾ ਸੀਐਮ ਚਰਨਜੀਤ ਚੰਨੀ ਨੇ PU 'ਚ ਦਿੱਤੀ ਪ੍ਰੀਖਿਆ, ਕਹੀ ਇਹ ਗੱਲ
ਸਾਬਕਾ ਸੀਐਮ ਚਰਨਜੀਤ ਚੰਨੀ ਨੇ PU 'ਚ ਦਿੱਤੀ ਪ੍ਰੀਖਿਆ, ਕਹੀ ਇਹ ਗੱਲ...
ਹਿਮਾਚਲ 'ਚ ਲਗਾਤਾਰ ਜਾਰੀ ਹੈ ਮੀਂਹ ਦਾ ਕਹਿਰ, ਸੈਂਕੜੇ ਸੜਕਾਂ ਬੰਦ, ਕਈ ਥਾਵਾਂ 'ਤੇ ਲੈਂਡਸਲਾਈਡ
ਹਿਮਾਚਲ 'ਚ ਲਗਾਤਾਰ ਜਾਰੀ ਹੈ ਮੀਂਹ ਦਾ ਕਹਿਰ, ਸੈਂਕੜੇ ਸੜਕਾਂ ਬੰਦ, ਕਈ ਥਾਵਾਂ 'ਤੇ ਲੈਂਡਸਲਾਈਡ...
ਧੀ ਦੇ ਵਿਆਹ 'ਚੋਂ ਪੁਲਿਸ ਨੇ ਚੁੱਕਿਆ ਪਿਓ, ਮੋਟਰਾਂ-ਟ੍ਰਾਂਸਫਾਰਮਰ ਚੋਰੀ ਕਰਨ ਦਾ ਆਰੋਪ
ਧੀ ਦੇ ਵਿਆਹ 'ਚੋਂ ਪੁਲਿਸ ਨੇ ਚੁੱਕਿਆ ਪਿਓ, ਮੋਟਰਾਂ-ਟ੍ਰਾਂਸਫਾਰਮਰ ਚੋਰੀ ਕਰਨ ਦਾ ਆਰੋਪ...