ਸੰਨੀ ਦਿਓਲ ਨੇ ਦੂਜੇ ਦਿਨ ਬਾਕਸ ਆਫਿਸ ‘ਤੇ ਮਚਾਇਆ ‘ਗਦਰ’, ਜਾਣੋ ਕਿਵੇਂ ਰਹੀ ਅਕਸ਼ੈ ਦੀ OMG 2?
Gadar2 and OMG2 Box office collection: ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਫਿਲਮ ਗਦਰ 2 ਨੂੰ ਪਹਿਲੇ ਦਿਨ ਬਾਕਸ ਆਫਿਸ 'ਤੇ ਚੰਗਾ ਹੁੰਗਾਰਾ ਮਿਲਿਆ ਹੈ। ਫਿਲਮ ਨੇ ਦੂਜੇ ਦਿਨ ਵੀ ਚੰਗੀ ਕਮਾਈ ਕੀਤੀ ਹੈ। ਅਕਸ਼ੈ ਕੁਮਾਰ ਅਤੇ ਪੰਕਜ ਤ੍ਰਿਪਾਠੀ ਸਟਾਰਰ ਫਿਲਮ OMG 2 ਦੀ ਕਮਾਈ ਵਿੱਚ ਵੀ ਵਾਧਾ ਹੋਇਆ ਹੈ।
ਮਨੋਰਨੰਜ ਨਿਊਜ਼। 11 ਅਗਸਤ ਨੂੰ ਸਿਨੇਮਾਘਰਾਂ ਵਿੱਚ ਦੋ ਵੱਡੀਆਂ ਫਿਲਮਾਂ ਰਿਲੀਜ਼ ਹੋਈਆਂ। ਪਹਿਲੀ ਫਿਲਮ ਗਦਰ 2 (Gadar 2) ਹੈ, ਜਿਸ ਵਿੱਚ ਸੰਨੀ ਦਿਓਲ 22 ਸਾਲਾਂ ਬਾਅਦ ਇੱਕ ਵਾਰ ਫਿਰ ਤਾਰਾ ਸਿੰਘ ਅਤੇ ਅਮੀਸ਼ਾ ਪਟੇਲ ਸਕੀਨਾ ਦੇ ਕਿਰਦਾਰ ਵਿੱਚ ਨਜ਼ਰ ਆ ਰਹੇ ਹਨ।
ਦੂਜੀ ਫਿਲਮ ਹੈ ਅਕਸ਼ੇ ਕੁਮਾਰ, ਪੰਕਜ ਤ੍ਰਿਪਾਠੀ, ਯਾਮੀ ਗੌਤਮ ਸਟਾਰਰ ਫਿਲਮ OMG 2 ਅਜਿਹੇ ‘ਚ ਲੋਕਾਂ ਦੀਆਂ ਨਜ਼ਰਾਂ ਦੋਹਾਂ ਫਿਲਮਾਂ ਦੇ ਬਾਕਸ ਆਫਿਸ ਕਲੈਕਸ਼ਨ ‘ਤੇ ਵੀ ਹਨ। ਦੂਜੇ ਦਿਨ ਦੀ ਕਮਾਈ ਦੇ ਅੰਦਾਜ਼ਨ ਅੰਕੜੇ ਸਾਹਮਣੇ ਆ ਗਏ ਹਨ।
ਗਦਰ 2 ਦੀ ਰਿਲੀਜ਼ ਤੋਂ ਪਹਿਲਾਂ ਹੀ ਲੋਕਾਂ ‘ਚ ਕ੍ਰੇਜ਼ ਦੇਖਣ ਨੂੰ ਮਿਲਿਆ, ਜਿਸ ਦਾ ਫਾਇਦਾ ਫਿਲਮ ਨੂੰ ਪਹਿਲੇ ਦਿਨ ਹੀ ਮਿਲਿਆ। ਫਿਲਮ ਨੇ ਪਹਿਲੇ ਦਿਨ 40.10 ਕਰੋੜ ਦੀ ਕਮਾਈ ਕੀਤੀ ਸੀ। ਜਿਸ ਤੋਂ ਬਾਅਦ ਅਜਿਹੀਆਂ ਉਮੀਦਾਂ ਜਤਾਈਆਂ ਜਾ ਰਹੀਆਂ ਸਨ ਕਿ ਸ਼ਨੀਵਾਰ ਨੂੰ ਸੰਨੀ ਦਿਓਲ (Sunny Deol) ਦੀ ਫਿਲਮ ਦੀ ਕਮਾਈ ਹੋਰ ਵੀ ਵਧ ਜਾਵੇਗੀ। ਜੋ ਸ਼ੁਰੂਆਤੀ ਅੰਕੜੇ ਸਾਹਮਣੇ ਆਏ ਹਨ, ਉਨ੍ਹਾਂ ‘ਚ ਵੀ ਅਜਿਹਾ ਹੀ ਨਜ਼ਰ ਆ ਰਿਹਾ ਹੈ। OMG ਨੇ ਪਹਿਲੇ ਦਿਨ ਦੇ ਮੁਕਾਬਲੇ ਦੂਜੇ ਦਿਨ ਵੀ ਬਿਹਤਰ ਪ੍ਰਦਰਸ਼ਨ ਕੀਤਾ ਹੈ।


