Fans on Kiara Look: ਪ੍ਰਸ਼ੰਸਕਾਂ ਪਸੰਦ ਨਹੀਂ ਆਇਆ ਬਿਨ੍ਹਾਂ ਸਿੰਦੂਰ ਕਿਆਰਾ ਦੀ ਲੁੱਕ
Bollywood News: ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਦਾ ਵਿਆਹ ਜੈਸਲਮੇਲ ਦੇ ਸੂਰਿਆਗੜ੍ਹ ਪੈਲੇਸ ਵਿੱਚ 7 ਫਰਵਰੀ ਨੂੰ ਹੋਇਆ ਸੀ। ਵਿਆਹ ਦੇ ਕੁਝ ਦਿਨਾਂ ਬਾਅਦ ਹੀ ਬਿਨਾਂ ਬਿੰਦੀ ਸਿੰਦੂਰ ਤੋਂ ਕਿਆਰਾ ਦਾ ਲੁੱਕ ਕੁਝ ਲੋਕਾਂ ਨੂੰ ਬਿਲਕੁਲ ਵੀ ਪਸੰਦ ਨਹੀਂ ਆਇਆ।
Kiara ਨੇ ਕਿਹਾ ਵਿਆਹ ਤੋਂ ਬਾਅਦ ਮੇਰੀ ਜ਼ਿੰਦਗੀ ਬਹੁਤ ਖੂਬਸੂਰਤ ਹੋ ਗਈ ਹੈ।
ਬਾਲੀਵੁੱਡ ਨਿਊਜ: ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ (Sidharth Malhotra-Kiara Advani) ਦਾ ਵਿਆਹ ਜੈਸਲਮੇਲ ਦੇ ਸੂਰਿਆਗੜ੍ਹ ਪੈਲੇਸ ਵਿੱਚ 7 ਫਰਵਰੀ ਨੂੰ ਹੋਇਆ ਸੀ। ਵਿਆਹ ‘ਚ ਦੋਹਾਂ ਦੇ ਖਾਸ ਦੋਸਤਾਂ ਦੇ ਨਾਲ-ਨਾਲ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਸ਼ਾਮਲ ਹੋਈਆਂ। ਇਸ ਤੋਂ ਬਾਅਦ ਦੋਹਾਂ ਨੇ ਵਿਆਹ ਦੇ ਦੋ ਰਿਸੈਪਸ਼ਨ ਦਿੱਤੇ, ਇੱਕ ਦਿੱਲੀ ਅਤੇ ਦੂਜਾ ਮੁੰਬਈ ਵਿੱਚ। ਵਿਆਹ ਤੋਂ ਬਾਅਦ ਜਿੱਥੇ ਸਿਧਾਰਥ ਮਲਹੋਤਰਾ ਕੰਮ ‘ਤੇ ਵਾਪਸ ਆ ਗਏ ਹਨ, ਉੱਥੇ ਹੀ ਕਿਆਰਾ ਅਡਵਾਨੀ ਵੀ ਆਪਣੀਆਂ ਆਉਣ ਵਾਲੀਆਂ ਫਿਲਮਾਂ ਦੀ ਸ਼ੂਟਿੰਗ ਪੂਰੀ ਕਰਨ ‘ਚ ਰੁੱਝੀ ਹੋਈ ਹੈ।


