14 Feb 2023 17:46:PM
ਵੈਲੇਨਟਾਈਨ ਡੇਅ ਦੇ ਮੌਕੇ 'ਤੇ ਬਾਲੀਵੁੱਡ ਸੈਲੇਬਸ ਆਪਣੇ ਲਵੈਬਲ ਪਾਰਟਨਰਸ ਨਾਲ ਫੋਟੋਆਂ ਸ਼ੇਅਰ ਕਰ ਰਹੇ ਹਨ। ਇਸ ਮੌਕੇ 'ਤੇ ਨਿਊਲੀ ਵੇਡਸ ਜੋੜੇ ਸਿਧਾਰਥ ਮਲਹੋਤਰਾ ਅਤੇ ਕਿਆਰਾ ਆਡਵਾਨੀ ਨੇ ਵੀ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ 'ਚ ਜੋੜੇ ਦੀ ਖਾਸ ਬਾਂਡਿੰਗ ਨਜਰ ਆ ਰਹੀ ਹੈ। (ਇੰਸਟਾਗ੍ਰਾਮ)
7 ਫਰਵਰੀ 2023 ਨੂੰ ਸਿਧਾਰਥ-ਕਿਆਰਾ ਵਿਆਹ ਦੇ ਬੰਧਨ ਚ ਬੱਝੇ ਸਨ। ਹਾਲ ਹੀ 'ਚ ਮੁੰਬਈ 'ਚ ਗ੍ਰੈਂਡ ਰਿਸੈਪਸ਼ਨ ਵੀ ਹੋਇਆ, ਜਿਸ 'ਚ ਕਈ ਸੈਲੇਬਸ ਪਹੁੰਚੇ। ਹੁਣ ਇਸ ਜੋੜੇ ਨੇ ਪ੍ਰਸ਼ੰਸਕਾਂ ਲਈ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। (ਇੰਸਟਾਗ੍ਰਾਮ)
ਤਸਵੀਰਾਂ 'ਚ ਉਹ ਇਕ-ਦੂਜੇ ਨੂੰ ਪਿਆਰ ਨਾਲ ਦੇਖਦੇ ਨਜਰ ਆ ਰਹੇ ਹਨ। ਦੋਵੇਂ ਬੇਹੱਦ ਖੂਬਸੂਰਤ ਲੱਗ ਰਹੇ ਹਨ। ਸਿਲਵਰ ਅਤੇ ਯੈਲੋ ਲਹਿੰਗਾ 'ਚ ਕਿਆਰਾ ਬੇਹੱਦ ਖੂਬਸੂਰਤ ਲੱਗ ਰਹੀ ਹੈ, ਉਥੇ ਹੀ ਦੂਜੇ ਪਾਸੇ ਸਿਧਾਰਥ ਵੀ ਪੀਲੇ ਕੁੜਤੇ 'ਚ ਬੇਹੱਦ ਹੈਂਡਸਮ ਲੱਗ ਰਹੇ ਹਨ।
ਕਿਆਰਾ ਨੇ ਸਿਧਾਰਥ ਨਾਲ ਵੱਖ-ਵੱਖ ਪੋਜੇਸ 'ਚ ਸਵੀਰਾਂ ਸ਼ੇਅਰ ਕੀਤੀਆਂ ਹਨ। ਫੋਟੋਆਂ ਦੇਖ ਕੇ ਪ੍ਰਸ਼ੰਸਕ ਵੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ। ਪ੍ਰਸ਼ੰਸਕ ਨੂੰ ਤਾਂ ਇਨ੍ਹਾਂ ਤਸਵੀਰਾਂ ਦਾ ਇੰਤਜ਼ਾਰ ਸੀ। ਵਿਆਹ ਤੋਂ ਬਾਅਦ ਕਪਲ ਨੇ ਜਿਆਦਾ ਤਸਵੀਰਾਂ ਸ਼ੇਅਰ ਨਹੀਂ ਕੀਤੀਆਂ ਸਨ। ਪਿਛਲਾ ਕੁਝ ਸਮਾਂ ਇਸ ਜੋੜੇ ਲਈ ਕਾਫੀ ਰੁਝੇਵਿਆਂ ਭਰਿਆ ਰਿਹਾ ਹੈ। ਵਿਆਹ ਤੋਂ ਬਾਅਦ ਬੈਕ-ਟੂ-ਬੈਕ ਫੰਕਸ਼ਨਾਂ ਅਟੈਂਡ ਕੀਤੇ ਹਨ। ਮੁੰਬਈ ਰਿਸੈਪਸ਼ਨ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਬਾਲੀਵੁੱਡ 'ਚ ਇਨ੍ਹੀਂ ਦਿਨੀਂ ਸਭ ਤੋਂ ਜ਼ਿਆਦਾ ਸਿਧਾਰਥ-ਕਿਆਰਾ ਦੀ ਲਵ ਸਟੋਰੀ ਚਰਚਾ 'ਚ ਹੈ। ਕਰੀਬ 4 ਸਾਲ ਪਹਿਲਾਂ ਦੋਹਾਂ ਦੀ ਮੁਲਾਕਾਤ ਇਕ ਪਾਰਟੀ 'ਚ ਹੋਈ ਸੀ। ਇਸ ਤੋਂ ਬਾਅਦ 2019 'ਚ ਦੋਹਾਂ ਦਾ ਡੇਟਿੰਗ ਦੀਆਂ ਖਬਰਾਂ ਆਉਣ ਲੱਗੀਆਂ। ਸ਼ੇਰ ਸ਼ਾਹ ਦੀ ਇਹ ਹਿੱਟ ਜੋੜੀ ਹਾਲ ਹੀ ਵਿੱਚ 7 ਫਰਵਰੀ ਨੂੰ ਸੱਤ ਜਨਮਾਂ ਦੇ ਬੰਧਨ ਵਿੱਚ ਬੱਝ ਗਈ ਹੈ।
Copyright © 2023 TV9 Punjabi. All Rights Reserved.