ਸਿਧਾਰਥ-ਕਿਆਰਾ ਦੀ ਹਲਦੀ ਅਤੇ ਸੰਗੀਤ ਸਮਾਰੋਹ ਦਾ ਵੀਡੀਓ ਆਇਆ ਸਾਹਮਣੇ, ਸੂਰਜਗੜ੍ਹ ਪੈਲੇਸ ‘ਚ ਸਿਤਾਰਿਆਂ ਨੇ ਕੀਤਾ ਜਬਰਦਸਤ ਡਾਂਸ
ਅਦਾਕਾਰ ਸਿਧਾਰਥ ਮਲਹੋਤਰਾ ਅਤੇ ਕਿਆਰਾ ਆਡਵਾਨੀ ਦੇ ਵਿਆਹ ਵਿੱਚ ਕੁਝ ਹੀ ਘੰਟੇ ਬਾਕੀ ਹਨ। ਜੋੜੇ ਦੇ ਹਲਦੀ ਅਤੇ ਸੰਗੀਤ ਸਮਾਰੋਹ ਦੀਆਂ ਵੀਡੀਓ ਸਾਹਮਣੇ ਆਈਆਂ ਹਨ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਸਿਧਾਰਥ ਮਲਹੋਤਰਾ-ਕਿਆਰਾ ਆਡਵਾਨੀ ਕੁਝ ਹੀ ਪਲਾਂ ਬਾਅਦ ਇਕ-ਦੂਜੇ ਦੇ ਹੋ ਜਾਣਗੇ। ਬਾਲੀਵੁੱਡ ਦੀ ਇਸ ਸਭ ਤੋਂ ਖੂਬਸੂਰਤ ਜੋੜੀ ਦੇ ਵਿਆਹ ਦਾ ਇੰਤਜ਼ਾਰ ਪ੍ਰਸ਼ੰਸਕਾਂ ਨੂੰ ਬੇਚੈਨ ਕਰ ਰਿਹਾ ਹੈ। ਅੱਜ ਸਿਧਾਰਥ ਅਤੇ ਕਿਆਰਾ ਇੱਕ ਦੂਜੇ ਨਾਲ ਸੱਤ ਫੇਰੇ ਲੈਣਗੇ। ਜੈਸਲਮੇਰ ਦੇ ਸੂਰਿਆਗੜ੍ਹ ਪੈਲੇਸ ‘ਚ ਪ੍ਰੀ-ਵੈਡਿੰਗ ਫੰਕਸ਼ਨ ਹੋ ਰਹੇ ਹਨ। ਸਿਧਾਰਥ-ਕਿਆਰਾ ਦੀ ਹਲਦੀ ਤੋਂ ਲੈ ਕੇ ਮਿਊਜ਼ਿਕ ਸੈਰੇਮਨੀ ਤੱਕ ਦੀਆਂ ਵੀਡੀਓਜ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਸੰਗੀਤ ਨਾਈਟ ਵਿੱਚ ਪੂਰੇ ਮਹਿਲ ਨੂੰ ਗੁਲਾਬੀ ਰੰਗ ਦੀਆਂ ਲਾਈਟਾਂ ਨਾਲ ਰੁਸ਼ਨਾਇਆ ਗਿਆ। ਇਸ ਦੇ ਨਾਲ ਹੀ ਹਲਦੀ ਦੀ ਰਸਮ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਜਿਸ ਦੀ ਵੀਡੀਓ ਸਾਹਮਣੇ ਆਈ ਹੈ।
ਸਿਧਾਰਥ-ਕਿਆਰਾ ਦੀ ਹਲਦੀ ਦੀ ਰਸਮ
ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਦੇ ਵਿਆਹ ਤੋਂ ਪਹਿਲਾਂ ਅੱਜ ਹਲਦੀ ਦਾ ਪ੍ਰੋਗਰਾਮ ਹੈ। ਜਿਸ ਲਈ ਤਿਆਰੀਆਂ ਕਰ ਲਈਆਂ ਗਈਆਂ ਹਨ। ਹਲਦੀ ਦੀ ਰਸਮ ਲਈ ਮਹਿਲ ਨੂੰ ਪੀਲੇ ਰੰਗ ਦੀ ਥੀਮ ਨਾਲ ਸਜਾਇਆ ਗਿਆ ਹੈ। ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਹੈ। ਇਹ ਵੀਡੀਓ ਸੂਰਿਆਗੜ੍ਹ ਪੈਲੇਸ ਦੇ ਅੰਦਰ ਦੀ ਹੈ, ਜਿਸ ਵਿੱਚ ਹਲਦੀ ਦੀ ਰਸਮ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਧੂੰਮਧਾਨ ਨਾਲ ਹੋਈ ਮਹਿੰਦੀ ਦੀ ਰਸਮ
ਸਿਡ-ਕਿਆਰਾ ਦੀ ਮਹਿੰਦੀ ਦੀ ਰਸਮ ਬਹੁਤ ਧੂਮਧਾਮ ਨਾਲ ਮਨਾਈ ਗਈ। ਮਹਿੰਦੀ ਸਮਾਰੋਹ ‘ਚ ਬਾਲੀਵੁੱਡ ਹਸਤੀਆਂ ਨੇ ਵੀ ਸ਼ਿਰਕਤ ਕੀਤੀ। ਬਾਲੀਵੁੱਡ ਦੀ ਮਸ਼ਹੂਰ ਮਹਿੰਦੀ ਕਲਾਕਾਰ ਵੀਨਾ ਨਾਗਦਾ ਮਹਿੰਦੀ ਲਗਾਉਣ ਪਹੁੰਚੀ ਸੀ। ਸਭ ਤੋਂ ਪਹਿਲਾਂ ਸਿਧਾਰਥ ਦੇ ਨਾਂ ‘ਤੇ ਕਿਆਰਾ ਦੇ ਹੱਥ ‘ਤੇ ਮਹਿੰਦੀ ਲਗਾਈ ਗਈ, ਫਿਰ ਸਿਧਾਰਥ ਦੇ ਹੱਥਾਂ ‘ਤੇ ਮਹਿੰਦੀ ਲਗਾਈ ਗਈ। ਪ੍ਰੀ-ਵੈਡਿੰਗ ਫੰਕਸ਼ਨ ‘ਚ ਕਰਨ ਜੌਹਰ, ਜੂਹੀ ਚਾਵਲਾ, ਸ਼ਾਹਿਦ ਕਪੂਰ, ਮੀਰਾ ਰਾਜਪੂਤ ਅਤੇ ਪਰਿਵਾਰਕ ਮੈਂਬਰ ਮੌਜੂਦ ਸਨ। ਫੰਕਸ਼ਨ ਦੀ ਸ਼ੁਰੂਆਤ ਝੀਲ ਦੇ ਕਿਨਾਰੇ ਸੂਰਜਗੜ੍ਹ ਪੈਲੇਸ ਤੋਂ ਹੋਈ। ਇਸ ਤੋਂ ਬਾਅਦ ਮਹਿਮਾਨ ਨੂੰ ਝੀਲ ਦੇ ਕੰਢੇ ਸਨਸੈਟ ਪੈਟੀਓ ਗਾਰਡਨ ਵਿੱਚ ਬਿਠਾਇਆ ਗਿਆਸੀ। ਜਿੱਥੇ ਮਹਿੰਦੀ ਦਾ ਪ੍ਰੋਗਰਾਮ ਹੋਇਆ।
ਸਿਡ-ਕਿਆਰਾ ਨੇ ਸੰਗੀਤ ਪਾਰਟੀ ਵਿੱਚ ਲੁੱਟੀ ਮਹਿਫਿਲ
ਇਸ ਦੇ ਨਾਲ ਹੀ ਸਿਧਾਰਥ ਕਿਆਰਾ ਦੇ ਸੰਗੀਤ ਦਾ ਫੰਕਸ਼ਨ ਵੀ ਸ਼ਾਨਦਾਰ ਰਿਹਾ। ਪੈਲੇਸ ਨੂੰ ਗੁਲਾਬੀ ਰੰਗ ਦੀਆਂ ਲਾਈਟਾਂ ਨਾਲ ਸਜਾਇਆ ਗਿਆ ਸੀ। ਸੰਗੀਤ ਵਿੱਚ, ਸਿਧਾਰਥ ਅਤੇ ਕਿਆਰਾ ਨੇ ਆਪਣੀ ਸ਼ਾਨਦਾਰ ਪਰਫਾਰਮੈਂਸ ਨਾਲ ਡਾਂਸ ਫਲੋਰ ਤੇ ਅੱਗ ਲਗਾ ਦਿੱਤੀ। ਡੀਜੇ ਗਣੇਸ਼ ਨੇ ਮਹਿਮਾਨਾਂ ਨੂੰ ਸੰਗੀਤ ‘ਤੇ ਨੱਚਣ ਲਈ ਮਜਬੂਰ ਕਰ ਦਿੱਤਾ। ਸਿਧਾਰਥ ਅਤੇ ਕਿਆਰਾ ਦੇ ਪਰਿਵਾਰ ਦੇ ਲੋਕਾਂ ਨੇ ਵੀ ਖੂਬ ਡਾਂਸ ਕੀਤਾ। ਸੰਗੀਤ ਸਮਾਰੋਹ ਤੋਂ ਬਾਅਦ ਦੁਲਹਨ ਕਿਆਰਾ ਆਡਵਾਨੀ ਦੀ ਚੂੜਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ, ਜਿਸ ਵਿੱਚ ਪਰਿਵਾਰਕ ਮੈਂਬਰਾਂ ਨੇ ਸ਼ਮੂਲੀਅਤ ਕੀਤੀ।