Dharmendra Death: 89 ਸਾਲ ਦੀ ਉਮਰ ਵਿੱਚ ਅਦਾਕਾਰ ਧਰਮਿੰਦਰ ਦਾ ਦੇਹਾਂਤ, ਕਰਨ ਜੌਹਰ ਬੋਲੇ – ਇੱਕ ਯੁੱਗ ਦਾ ਅੰਤ
Dharmendra Death: ਸੀਨੀਅਰ ਅਦਾਕਾਰ ਧਰਮਿੰਦਰ ਦਾ ਕਈ ਦਿਨਾਂ ਤੋਂ ਉਨ੍ਹਾਂ ਦੇ ਘਰ ਵਿੱਚ ਹੀ ਇਲਾਜ ਚੱਲ ਰਿਹਾ ਹੈ। ਇਸ ਦੌਰਾਨ, ਸੋਮਵਾਰ ਨੂੰ, ਧਰਮਿੰਦਰ ਦੇ ਘਰ ਦੇ ਬਾਹਰ ਅਚਾਨਕ ਹਲਚਲ ਵੱਧ ਗਈ। ਇੱਕ ਐਂਬੂਲੈਂਸ ਨੂੰ ਵੀ ਅੰਦਰ ਦਾਖਲ ਹੁੰਦੇ ਦੇਖਿਆ ਗਿਆ। ਇਸਤੋਂ ਕੁਝ ਹੀ ਦੇਰ ਬਾਅਦ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਵਿਲੇ ਪਾਰਲੇ ਦੇ ਸ਼ਮਸ਼ਾਨ ਘਾਟ ਵਿੱਚ ਦੇਖਿਆ ਗਿਆ। ਬਾਅਦ ਵਿੱਚ ਉਨ੍ਹਾਂ ਦੇ ਦੇਹਾਂਤ ਦੀ ਖਬਰ ਆਈ।
ਪਿਛਲੇ ਕੁਝ ਦਿਨਾਂ ਤੋਂ, ਬਾਲੀਵੁੱਡ ਦੇ ਸਦਾਬਹਾਰ ਅਦਾਕਾਰ ਧਰਮਿੰਦਰ ਦਾ 89 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਮੁੰਬਈ ਦੇ ਵਿਲੇ ਪਾਰਲੇ ਸ਼ਮਸ਼ਾਨ ਘਾਟ ਵਿੱਚ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ ਗਈ ਹੈ। ਉਨ੍ਹਾਂ ਦੇ ਘਰ ਵਿੱਚ ਹਲਚਲ ਤੋਂ ਕੁਝ ਹੀ ਦੇਰ ਬਾਅਦ ਹੇਮਾ ਮਾਲਿਨੀ, ਸਨੀ ਦਿਓਲ, ਏਸ਼ਾ ਦਿਓਲ ਅਤੇ ਹੋਰ ਘਰ ਦੇ ਮੈਂਬਰ ਮੁੰਬਈ ਦੇ ਵਿਲੇ ਪਾਰਲੇ ਸ਼ਮਸ਼ਾਨ ਘਾਟ ਵਿੱਚ ਦੇਖੇ ਗਏ। ਨਾਲ ਹੀ ਕਈ ਗੱਡੀਆਂ ਵੀ ਸ਼ਮਸ਼ਾਨ ਘਾਟ ਪਹੁੰਚ ਗਈਆਂ ਹਨ। ਹਾਲਾਂਕਿ, ਉਸ ਵੇਲ੍ਹੇ ਤੱਕ ਉਨ੍ਹਾਂ ਦੇ ਦੇਹਾਂਤ ਨੂੰ ਲੈ ਕੇ ਅਧਿਕਾਰਤ ਪੁਸ਼ਟੀ ਪਰਿਵਾਰ ਵੱਲੋਂ ਨਹੀਂ ਕੀਤੀ ਗਈ ਹੈ। ਅਮਿਤਾਭ ਬੱਚਨ, ਅਭਿਸ਼ੇਕ ਬੱਚਨ, ਆਮਿਰ ਖਾਨ, ਗਦਰ ਫਿਲਮ ਦੇ ਡਾਇਰੈਕਟਰ ਅਨਿਲ ਸ਼ਰਮਾ ਸਮੇਤ ਹੋਰ ਕਈ ਸਿਤਾਰੇ ਸ਼ਮਸ਼ਾਨ ਘਾਟ ਦੇ ਅੰਦਰ ਜਾਂਦੇ ਦੇਖੇ ਗਏ ਤਾਂ ਧਰਮਿੰਦਰ ਦੇ ਦੇਹਾਂਤ ਦੀਆਂ ਕਿਆਰਅਰਾਈਆਂ ਲੱਗਣੀਆਂ ਸ਼ੁਰੂ ਹੋ ਗਈਆਂ।
ਇਸ ਤੋਂ ਪਹਿਲਾਂ, ਅੱਜ ਦੁਪਹਿਰ, ਉਨ੍ਹਾਂ ਦੇ ਬੰਗਲੇ, “ਸਨੀ ਵਿਲਾ” ਵਿੱਚ ਅਚਾਨਕ ਗਹਿਮਾ-ਗਹਿਮੀ ਵੱਧ ਗਈ, ਜਿਸ ਨਾਲ ਇਲਾਕੇ ਵਿੱਚ ਹਲਚਲ ਮਚ ਗਈ। ਇੱਕ ਐਂਬੂਲੈਂਸ ਵੀ ਉਨ੍ਹਾਂ ਦੇ ਘਰ ਵਿੱਚ ਦਾਖਲ ਹੁੰਦੀ ਦੇਖੀ ਗਈ, ਜਿਸ ਤੋਂ ਬਾਅਦ ਮੁੰਬਈ ਪੁਲਿਸ ਨੇ ਤੁਰੰਤ ਸੁਰੱਖਿਆ ਕਾਰਨਾਂ ਕਰਕੇ ਬੰਗਲੇ ਨੂੰ ਬੈਰੀਕੇਡ ਕਰਨਾ ਸ਼ੁਰੂ ਕਰ ਦਿੱਤਾ। ਪੁਲਿਸ ਫੋਰਸ ਤੋਂ ਇਲਾਵਾ, ਲਗਭਗ 50 ਨਿੱਜੀ ਸੁਰੱਖਿਆ ਗਾਰਡਾਂ ਦੀ ਇੱਕ ਟੀਮ ਵੀ ਮੌਕੇ ‘ਤੇ ਮੌਜੂਦ ਹੈ। ਪਰਿਵਾਰ ਦੇ ਕਈ ਮੈਂਬਰ ਧਰਮਿੰਦਰ ਦੇ ਘਰ ਜਾਂਦੇ ਵੀ ਦੇਖੇ ਗਏ।
ਉੱਧਰ ਫਿਲਮ ਨਿਰਦੇਸ਼ਕ ਕਰਨ ਜੌਹਰ ਨੇ ਟਵੀਟ ਕਰਕੇ ਧਰਮਿੰਦਰ ਦੇ ਦੇਹਾਂਤ ਤੇ ਦੁਖ ਜਤਾਇਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਲਿਖਿਆ – ਇੱਕ ਯੁੱਗ ਦਾ ਅੰਤ ਹੈ। ਧਰਮਿੰਦਰ ਜੀ ਨੂੰ ਹਮੇਸ਼ਾ ਯਾਦ ਰਖਾਂਗੇ। ਧਰਮਿੰਦਰ ਜੀ ਦੇ ਜਾਣ ਨਾਲ ਫਿਲਮ ਇੰਡਸਟਰੀ ਨੂੰ ਵੱਡਾ ਘਾਟਾ ਹੋਇਆ ਹੈ, ਜਿਸਦੀ ਕਦੇ ਵੀ ਭਰਪਾਈ ਨਹੀਂ ਕੀਤੀ ਜਾ ਸਕੇਗੀ।
Veteran actor Dharmendra | Film director Karan Johar posts on Instagram – “It is an end of an ERA.. a massive mega star the embodiment of a HERO in mainstream cinema incredibly handsome and the most enigmatic screen presence he is and will always be a bonafide Legend of pic.twitter.com/Vq1EjyeB3Z
— ANI (@ANI) November 24, 2025
ਇਹ ਵੀ ਪੜ੍ਹੋ
ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ
ਕੁਝ ਦਿਨ ਪਹਿਲਾਂ, ਧਰਮਿੰਦਰ ਦੀ ਹਾਲਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉੱਥੇ ਉਨ੍ਹਾਂਦਾ ਕਈ ਦਿਨਾਂ ਤੱਕ ਇਲਾਜ ਚੱਲਿਆ। ਰਿਪੋਰਟਾਂ ਤੋਂ ਪਤਾ ਚੱਲਿਆ ਸੀ ਕਿ ਉਨ੍ਹਾਂ ਨੂੰ ਆਈਸੀਯੂ ਵਿੱਚ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ। ਹਾਲਾਂਕਿ, ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਹੋਣ ਤੋਂ ਬਾਅਦ, ਪਰਿਵਾਰ ਨੇ ਘਰ ਵਿੱਚ ਹੀ ਉਸਦਾ ਇਲਾਜ ਜਾਰੀ ਰੱਖਣ ਦਾ ਫੈਸਲਾ ਕੀਤਾ ਸੀ।


