ਦਲਜੀਤ ਦੋਸਾਂਝ ਦੀ ਫਾਊਂਡੇਸ਼ਨ ਨੇ ਗੁਰਦਾਸਪੁਰ ਵਿੱਚ ਸ਼ੁਰੂ ਕੀਤੀ ਮਦਦ: ਧੁੱਸੀ ਬੰਨ੍ਹ ਦੀ ਮੁਰੰਮਤ, 10 ਪਿੰਡਾਂ ਦੇ ਮੁੜ ਵਸੇਬੇ ਦੀਆਂ ਤਿਆਰੀਆਂ
Saanjh foundation helping people in Gurdaspur: ਦਲਜੀਤ ਦੋਸਾਂਝ ਦੀ ਸਾਂਝ ਫਾਊਂਡੇਸ਼ਨ ਦੀ ਸੋਨਾਲੀ ਸਿੰਘ ਅਤੇ ਗਲੋਬਲ ਸਿੱਖ ਸੰਸਥਾ ਦੇ ਅਮਰਪ੍ਰੀਤ ਸਿੰਘ ਨੇ ਐਸਡੀਐਮ ਜਸਪਿੰਦਰ ਸਿੰਘ ਦੀ ਮੌਜੂਦਗੀ ਵਿੱਚ ਇਹ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿੱਥੇ ਵੀ ਲੋੜ ਹੋਵੇਗੀ ਪੰਜਾਬ ਵਿੱਚ ਖਰਾਬ ਹੋਏ ਧੁੱਸੀ ਬੰਨ੍ਹ ਅਤੇ ਸੜਕਾਂ ਦੀ ਮੁਰੰਮਤ ਕੀਤੀ ਜਾਵੇਗੀ।
ਪੰਜਾਬ ਦੇ ਕਈ ਜ਼ਿਲ੍ਹੇ ਇਸ ਵੇਲੇ ਹੜ੍ਹਾਂ ਦੀ ਮਾਰ ਝੇਲ ਰਹੇ ਹਨ। ਕਈ ਸਮਾਜ ਸੇਵੀ ਸੰਸਥਾਵਾਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਦੀ ਮਦਦ ਕਰ ਰਹੀਆਂ ਹਨ। ਬੁੱਧਵਾਰ ਨੂੰ ਦਲਜੀਤ ਦੋਸਾਂਝ ਦੀ ਸਾਂਝ ਫਾਊਂਡੇਸ਼ਨ ਅਤੇ ਗਲੋਬਲ ਸਿੱਖ ਸੰਸਥਾ ਨੇ ਗੁਰਦਾਸਪੁਰ ਵਿੱਚ ਰਾਵੀ ਦਰਿਆ ਦੇ ਟੁੱਟੇ ਧੁੱਸੀ ਬੰਨ੍ਹਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ। ਇਸ ਦੇ ਨਾਲ ਹੀ 10 ਪਿੰਡਾਂ ਦੇ ਮੁੜ ਵਸੇਬੇ ਦਾ ਕੰਮ ਵੀ ਸ਼ੁਰੂ ਕੀਤਾ ਗਿਆ। ਦੀਨਾਨਗਰ ਦੇ ਪਿੰਡ ਠੱਠੀ ਫਰੀਦਪੁਰ ਵਿੱਚ ਨੁਕਸਾਨੇ ਗਏ ਧੁੱਸੀ ਬੰਨ੍ਹ ‘ਤੇ ਕੰਮ ਅਰਦਾਸ ਨਾਲ ਸ਼ੁਰੂ ਕੀਤਾ ਗਿਆ।
ਸਾਂਝ ਫਾਊਂਡੇਸ਼ਨ ਦੀ ਸੋਨਾਲੀ ਸਿੰਘ ਅਤੇ ਗਲੋਬਲ ਸਿੱਖ ਸੰਸਥਾ ਦੇ ਅਮਰਪ੍ਰੀਤ ਸਿੰਘ ਨੇ ਐਸਡੀਐਮ ਜਸਪਿੰਦਰ ਸਿੰਘ ਦੀ ਮੌਜੂਦਗੀ ਵਿੱਚ ਇਹ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿੱਥੇ ਵੀ ਲੋੜ ਹੋਵੇਗੀ ਪੰਜਾਬ ਵਿੱਚ ਖਰਾਬ ਹੋਏ ਧੁੱਸੀ ਬੰਨ੍ਹ ਅਤੇ ਸੜਕਾਂ ਦੀ ਮੁਰੰਮਤ ਕੀਤੀ ਜਾਵੇਗੀ।
View this post on Instagram
14 ਥਾਵਾਂ ‘ਤੇ ਟੁੱਟਿਆ ਧੁੱਸੀ ਬੰਨ੍ਹ
ਦੀਨਾਨਗਰ ਵਿੱਚ 14 ਥਾਵਾਂ ‘ਤੇ ਧੁੱਸੀ ਬੰਨ੍ਹ ਟੁੱਟਿਆ ਹੈ। ਪ੍ਰਸ਼ਾਸਨ ਨੇ ਮਕੋੜਾ ਪੱਤਣ ਵਿਖੇ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਐਸਡੀਐਮ ਜਸਪਿੰਦਰ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਇਨ੍ਹਾਂ ਸੰਗਠਨਾਂ ਨੂੰ ਪੂਰੀ ਤਕਨੀਕੀ ਸਹਾਇਤਾ ਪ੍ਰਦਾਨ ਕਰੇਗਾ। ਰਾਮਦਾਸ ਖੇਤਰ ਵਿੱਚ ਹੜ੍ਹ ਕਾਰਨ ਹੋਏ ਨੁਕਸਾਨ ਦਾ ਮੁਲਾਂਕਣ ਕੀਤਾ ਗਿਆ ਹੈ। ਪਾਣੀ ਘੱਟਣ ਤੋਂ ਬਾਅਦ ਹੀ ਨੁਕਸਾਨ ਦਾ ਸਹੀ ਮੁਲਾਂਕਣ ਕੀਤਾ ਜਾ ਸਕੇਗਾ।
ਇਸ ਦੌਰਾਨਾ ਸਾਂਝ ਫਾਊਂਡੇਸ਼ਨ ਦੀ ਸੋਨਾਲੀ ਸਿੰਘ ਨੇ ਕਿਹਾ ਕਿ ਪੰਜਾਬ ਦਲਜੀਤ ਸਿੰਘ ਦੇ ਨਾਲ ਹੈ ਅਤੇ ਦਲਜੀਤ ਪੰਜਾਬ ਦੇ ਨਾਲ ਹੈ। ਅਮਰਪ੍ਰੀਤ ਸਿੰਘ ਨੇ ਕਿਹਾ ਕਿ ਦੋਵੇਂ ਸੰਸਥਾਵਾਂ ਮਿਲ ਕੇ ਇਸ ਨੇਕ ਕਾਰਜ ਨੂੰ ਪੂਰਾ ਕਰਨਗੀਆਂ।
ਇਹ ਵੀ ਪੜ੍ਹੋ
ਪੰਜਾਬ ਲਈ ਹਮੇਸ਼ਾ ਖੜ੍ਹੇ ਰਹਿੰਦੇ ਹਨ ਦਲਜੀਤ
ਪੰਜਾਬੀ ਅਦਾਕਾਰ ਦਲਜੀਤ ਦੋਸਾਂਝ ਹਰ ਵੇਲੇ ਪੰਜਾਬ ਦੇ ਨਾਲ ਖੜ੍ਹੇ ਰਹਿੰਦੇ ਹਨ। ਭਾਵੇਂ ਗੱਲ੍ਹ, ਕਿਸਾਨ ਅੰਦੋਲਨ ਦੀ ਹੋਵੇ ਜਾਂ ਫਿਰ ਹਾਲ ਹੀ ਵਿੱਚ ਹੜ੍ਹਾਂ ਦੀ ਕੁਦਰਤੀ ਕਰੋਪੀ ਦੀ। ਦਲਜੀਤ ਹਮੇਸ਼ਾ ਹੀ ਪੰਜਾਬ ਲਈ ਸਮਰਪਿਤ ਹਨ। ਦਲਜੀਤ ਦੀ ਸੰਸਥਾ ਸਾਂਝ ਫਾਊਂਡੇਸ਼ ਹੜ੍ਹਾਂ ਵਿੱਚ ਪੰਜਾਬ ਦੇ ਵੱਖ- ਵੱਖ ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਦੀ ਮਦਦ ਕਰ ਰਹੀ ਹੈ।
View this post on Instagram
ਦਲਜੀਤ ਆਪਣੇ ਸ਼ੋਅ ਦੇ ਦੌਰਾਨ ਅਕਸਰ ਕਹਿੰਦੇ ਹਨ, ਮੈਂ ਹੁੰ ਪੰਜਾਬ…। ਇਸ ਵੇਲੇ ਦਲਜੀਤ ਦੋਸਾਂਝ ਦਾ ਅਸਟ੍ਰੇਲਿਆ ਅਤੇ ਨਿਊਜ਼ੀਲੈਂਡ ਵਿੱਚ AURA TOUR 2025 ਸ਼ੋਅ ਹੋਣ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਉਨ੍ਹਾਂ ਦੇ ਸ਼ੋਅ ਦੇ ਸਾਰੀਆ ਟਿਕਟਾਂ 2 ਘੰਟੀਆਂ ਵਿੱਚ ਹੀ ਬੁੱਕ ਹੋ ਗਈਆਂ ਹਨ।


