Border 2 Update: ਸਨੀ ਦਿਓਲ ਦੀ ਫਿਲਮ ‘ਬਾਰਡਰ 2’ ‘ਚ ਦਿਲਜੀਤ ਦੋਸਾਂਝ ਦੀ ਐਂਟਰੀ, ਆਯੁਸ਼ਮਾਨ ਖੁਰਾਨਾ ‘ਤੇ ਫਸਿਆ ਪੇਚ!
ਸੰਨੀ ਦਿਓਲ ਦੀ ਬਾਰਡਰ 2 ਕਾਫੀ ਸਮੇਂ ਤੋਂ ਸੁਰਖੀਆਂ 'ਚ ਹੈ। ਪ੍ਰਸ਼ੰਸਕ ਇਸ ਫਿਲਮ ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੇ ਹਨ। ਗਦਰ 2 ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਫਿਲਮ ਵੀ ਵਧੀਆ ਕਾਰੋਬਾਰ ਕਰੇਗੀ। ਇਸ ਦੌਰਾਨ ਇੱਕ ਵੱਡੇ ਐਕਟਰ ਨੇ ਬਾਰਡਰ ਵਿੱਚ ਐਂਟਰੀ ਕੀਤੀ ਹੈ।
ਜਦੋਂ ਸੰਨੀ ਦਿਓਲ ਗਦਰ 2 ਨਾਲ ਵੱਡੇ ਪਰਦੇ ‘ਤੇ ਵਾਪਸ ਆਏ ਤਾਂ ਦਰਸ਼ਕਾਂ ਨੇ ਉਨ੍ਹਾਂ ਦਾ ਖੁੱਲੇ ਦਿਲ ਨਾਲ ਸਵਾਗਤ ਕੀਤਾ। ਪਿਛਲੇ ਸਾਲ ਰਿਲੀਜ਼ ਹੋਈ ‘ਗਦਰ 2’ ਨੇ ਬਾਕਸ ਆਫਿਸ ‘ਤੇ ਧਮਾਕਾ ਕੀਤਾ ਸੀ। ਇਸ ਫਿਲਮ ਨੇ ਕਾਫੀ ਮੁਨਾਫਾ ਵੀ ਕਮਾਇਆ। ‘ਗਦਰ 2’ ਦੀ ਸਫਲਤਾ ਤੋਂ ਬਾਅਦ ਬਾਰਡਰ 2 ਦਾ ਐਲਾਨ ਕੀਤਾ ਗਿਆ ਸੀ। ਜਿਸਤੋਂ ਬਾਅਦ ਦਰਸ਼ਕ ਇਸ ਕਲਾਸਿਕ ਫਿਲਮ ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੇ ਹਨ। ‘ਬਾਰਡਰ 2’ ਨੂੰ ਭਾਰਤ ਦੀ ਸਭ ਤੋਂ ਵੱਡੀ ਜੰਗੀ ਫਿਲਮ ਦੇ ਨਾਂ ‘ਤੇ ਪ੍ਰਮੋਟ ਕੀਤਾ ਜਾ ਰਿਹਾ ਹੈ। ਫਿਲਮ ਦੀ ਸਟਾਰ ਕਾਸਟ ਕਾਫੀ ਸਮੇਂ ਤੋਂ ਸੁਰਖੀਆਂ ‘ਚ ਹੈ।
ਸੰਨੀ ਦਿਓਲ ਇੱਕ ਵਾਰ ਫਿਰ ਮੇਜਰ ਕੁਲਦੀਪ ਸਿੰਘ ਚਾਂਦਪੁਰੀ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਕਾਫੀ ਸਮੇਂ ਤੋਂ ਖਬਰਾਂ ਆ ਰਹੀਆਂ ਹਨ ਕਿ ਇਸ ਫਿਲਮ ‘ਚ ਆਯੁਸ਼ਮਾਨ ਖੁਰਾਨਾ ਵੀ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ। ਹਾਲਾਂਕਿ ਅਜੇ ਆਯੁਸ਼ਮਾਨ ਦੇ ਨਾਂ ਦਾ ਅਧਿਕਾਰਕ ਐਲਾਨ ਨਹੀਂ ਕੀਤਾ ਗਿਆ ਹੈ। ਇਸ ਦੌਰਾਨ ਜੇਕਰ ਤਾਜ਼ਾ ਰਿਪੋਰਟਾਂ ਦੀ ਮੰਨੀਏ ਤਾਂ ਸੰਨੀ ਦਿਓਲ ਦੇ ਨਾਲ ਹੁਣ ਇੱਕ ਹੋਰ ਅਦਾਕਾਰ ਨੇ ‘ਬਾਰਡਰ 2’ ਵਿੱਚ ਐਂਟਰੀ ਕਰ ਲਈ ਹੈ।
ਪਾਈਪਿੰਗਮੂਨ ਦੀ ਇਕ ਰਿਪੋਰਟ ਮੁਤਾਬਕ ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਦਾ ਨਾਂ ‘ਬਾਰਡਰ 2’ ਨਾਲ ਜੁੜ ਗਿਆ ਹੈ। ਹੁਣ ਦਿਲਜੀਤ ਇਸ ਫਿਲਮ ‘ਚ ਸੰਨੀ ਦਿਓਲ ਨਾਲ ਨਜ਼ਰ ਆਉਣਗੇ। ਹਾਲਾਂਕਿ ਜੇਕਰ ਇਸ ਖਬਰ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ। ਕਿਉਂਕਿ ਦਿਲਜੀਤ ਫਿਲਮ ਦੇ ਨਿਰਦੇਸ਼ਕ ਅਨੁਰਾਗ ਸਿੰਘ ਨਾਲ ਲਗਾਤਾਰ ਸੰਪਰਕ ‘ਚ ਸਨ। ਫਿਲਮ ਦੀ ਬਾਕੀ ਸਟਾਰ ਕਾਸਟ ਤੋਂ ਅਜੇ ਤੱਕ ਪਰਦਾ ਨਹੀਂ ਚੁੱਕਿਆ ਗਿਆ ਹੈ। ਹਾਲਾਂਕਿ, ਬਾਰਡਰ 2 ‘ਚ ਦਿਲਜੀਤ ਕੀ ਅਤੇ ਕਿਸ ਤਰ੍ਹਾਂ ਦਾ ਰੋਲ ਨਿਭਾਉਣਗੇ, ਇਸ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
View this post on Instagram
ਇਹ ਵੀ ਪੜ੍ਹੋ
ਦਿਲਜੀਤ ਦੋਸਾਂਝ ਇਸ ਤੋਂ ਪਹਿਲਾਂ ਇਸੇ ਨਿਰਦੇਸ਼ਕ ਨਾਲ 5 ਫਿਲਮਾਂ ‘ਚ ਕੰਮ ਕਰ ਚੁੱਕੇ ਹਨ। ਜੇਕਰ ਆਯੁਸ਼ਮਾਨ ਖੁਰਾਨਾ ਦੀ ਕਾਸਟਿੰਗ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਨਾਂ ਫਾਈਨਲ ਕਰਨ ਦੀ ਪ੍ਰਕਿਰਿਆ ਅਜੇ ਵੀ ਜਾਰੀ ਹੈ। ਆਯੁਸ਼ਮਾਨ ਦੇ ਨਾਂ ‘ਤੇ ਅਜੇ ਤੱਕ ਅੰਤਿਮ ਮੋਹਰ ਨਹੀਂ ਲਗਾਈ ਗਈ ਹੈ। ਖਬਰਾਂ ਇਹ ਵੀ ਹਨ ਕਿ ਸੁਨੀਲ ਸ਼ੈੱਟੀ ਦਾ ਬੇਟਾ ਅਹਾਨ ਸ਼ੈੱਟੀ ਵੀ ਸਟਾਰ ਕਾਸਟ ‘ਚ ਸ਼ਾਮਲ ਹੋ ਸਕਦਾ ਹੈ। ਹਾਲਾਂਕਿ ਫਿਲਮ ਦੀ ਟੀਮ ਵੱਲੋਂ ਇਸ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ।
ਪੰਜਾਬੀ ਐਕਟਰ ਐਮੀ ਵਿਰਕ ਦੇ ਵੀ ਬਾਰਡਰ ‘ਚ ਅਹਿਮ ਭੂਮਿਕਾ ਨਿਭਾਉ ਦੀ ਖਬਰ ਸਾਹਮਣੇ ਆਈ ਹੈ। ਪਰ ਅਜੇ ਤੱਕ ਉਨ੍ਹਾਂ ਦੇ ਨਾ ‘ਤੇ ਪੁਸ਼ਟੀ ਦੀ ਮੋਹਰ ਨਹੀਂ ਲੱਗੀ ਹੈ। ਫਿਲਮ ਦੀ ਕਹਾਣੀ ਭਾਰਤ ਦੇ ਸਭ ਤੋਂ ਵੱਡੇ ਯੁੱਧ ‘ਤੇ ਹੋਵੇਗੀ। ਪਰ ਅਜੇ ਤੱਕ ਨਿਰਮਾਤਾਵਾਂ ਨੇ ਇਸ ਦੇ ਪਲਾਟ ਦਾ ਖੁਲਾਸਾ ਨਹੀਂ ਕੀਤਾ ਹੈ। ਇਸ ਫਿਲਮ ਨੂੰ ਅਨੁਰਾਗ ਸਿੰਘ ਡਾਇਰੈਕਟ ਕਰ ਰਹੇ ਹਨ। ਇਸ ਤੋਂ ਪਹਿਲਾਂ ਉਹ ਕੇਸਰੀ ਦਾ ਨਿਰਦੇਸ਼ਨ ਕਰ ਚੁੱਕੇ ਹਨ।