Celebs On Ajit Pawar Death: ਅਜੀਤ ਪਵਾਰ ਦੇ ਅਚਾਨਕ ਦਿਹਾਂਤ ਨਾਲ ਫ਼ਿਲਮੀ ਦੁਨੀਆ ‘ਚ ਸੋਗ ਦੀ ਲਹਿਰ, ਸੰਜੇ ਦੱਤ, ਕੰਗਨਾ ਰਣੌਤ ਤੇ ਹੋਰਨਾਂ ਨੇ ਜਤਾਇਆ ਡੂੰਘਾ ਦੁੱਖ
Celebs On Ajit Pawar Death: ਮਹਾਰਾਸ਼ਟਰ ਦੇ ਉਪ-ਮੁੱਖ ਮੰਤਰੀ ਅਤੇ NCP ਮੁਖੀ ਅਜੀਤ ਪਵਾਰ ਦਾ ਬੁੱਧਵਾਰ ਨੂੰ ਬਾਰਾਮਤੀ ਹਵਾਈਅੱਡੇ ਨੇੜੇ ਜਹਾਜ਼ ਹਾਦਸੇ ਵਿੱਚ ਅਚਾਨਕ ਦਿਹਾਂਤ ਹੋ ਗਿਆ। ਇਸ ਦਰਦਨਾਕ ਘਟਨਾ ਵਿੱਚ ਪਵਾਰ ਸਮੇਤ ਜਹਾਜ਼ ਵਿੱਚ ਸਵਾਰ ਸਾਰੇ ਪੰਜ ਲੋਕ ਮਾਰੇ ਗਏ। ਬਾਲੀਵੁੱਡ ਸਿਤਾਰੇ ਸੰਜੇ ਦੱਤ, ਕੰਗਨਾ ਰਣੌਤ ਅਤੇ ਸ਼ਿਲਪਾ ਸ਼ੈੱਟੀ ਸਮੇਤ ਇਸ ਘਟਨਾ ਤੇ ਦੁੱਖ ਜਤਾਉਂਦੇ ਹੋਏ ਪਵਾਰ ਪਰਿਵਾਰ ਨਾਲ ਹਮਦਰਦੀ ਵਿਅਕਤ ਕੀਤੀ।
ਮਹਾਰਾਸ਼ਟਰ ਦੇ ਉਪ-ਮੁੱਖ ਮੰਤਰੀ ਅਤੇ ਐਨਸੀਪੀ (NCP) ਮੁਖੀ ਅਜੀਤ ਪਵਾਰ ਦੇ ਅਚਾਨਕ ਦਿਹਾਂਤ ਦੀ ਖ਼ਬਰ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਬੁੱਧਵਾਰ ਨੂੰ ਇੱਕ ਬੇਹੱਦ ਮੰਦਭਾਗੀ ਘਟਨਾ ਵਿੱਚ ਅਜੀਤ ਪਵਾਰ ਇੱਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਏ। ਜਾਣਕਾਰੀ ਅਨੁਸਾਰ, ਉਹ ਬਾਰਾਮਤੀ ਜਾ ਰਹੇ ਸਨ, ਪਰ ਬਾਰਾਮਤੀ ਹਵਾਈ ਅੱਡੇ ਦੇ ਨੇੜੇ ਉਨ੍ਹਾਂ ਦਾ ਚਾਰਟਰਡ ਜਹਾਜ਼ ਹਾਦਸਾਗ੍ਰਸਤ ਹੋ ਗਿਆ।
ਇਸ ਦਰਦਨਾਕ ਹਾਦਸੇ ਵਿੱਚ ਅਜੀਤ ਪਵਾਰ ਸਮੇਤ ਜਹਾਜ਼ ਵਿੱਚ ਸਵਾਰ ਸਾਰੇ ਪੰਜ ਲੋਕਾਂ ਦੀ ਜਾਨ ਚਲੀ ਗਈ ਹੈ। ਉਪ-ਮੁੱਖ ਮੰਤਰੀ ਦੀ ਮੌਤ ਦੀ ਖ਼ਬਰ ਨਾਲ ਨਾ ਸਿਰਫ਼ ਸਿਆਸੀ ਗਲਿਆਰਿਆਂ ਵਿੱਚ ਸਗੋਂ ਫ਼ਿਲਮੀ ਜਗਤ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ ਹੈ। ਸੰਜੇ ਦੱਤ, ਸ਼ਤਰੂਘਨ ਸਿਨਹਾ ਅਤੇ ਕੰਗਨਾ ਰਣੌਤ ਸਮੇਤ ਕਈ ਵੱਡੇ ਸਿਤਾਰਿਆਂ ਨੇ ਇਸ ਹਾਦਸੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਸ਼ਤਰੂਘਨ ਸਿਨਹਾ ਨੇ ਦਿੱਤੀ ਸ਼ਰਧਾਂਜਲੀ
ਦਿੱਗਜ ਅਦਾਕਾਰ ਅਤੇ ਸਿਆਸਤਦਾਨ ਸ਼ਤਰੂਘਨ ਸਿਨਹਾ ਨੇ ‘ਐਕਸ’ (ਪਹਿਲਾਂ ਟਵਿੱਟਰ) ‘ਤੇ ਇੱਕ ਭਾਵੁਕ ਪੋਸਟ ਸਾਂਝੀ ਕਰਦਿਆਂ ਲਿਖਿਆ, ਜਹਾਜ਼ ਹਾਦਸੇ ਵਿੱਚ ਮਹਾਰਾਸ਼ਟਰ ਦੇ ਡਿਪਟੀ ਸੀਐਮ ਅਜੀਤ ਪਵਾਰ ਦੇ ਅਚਾਨਕ ਦਿਹਾਂਤ ਦੀ ਖ਼ਬਰ ਸੁਣ ਕੇ ਮੈਂ ਬਹੁਤ ਹੈਰਾਨ ਅਤੇ ਦੁਖੀ ਹਾਂ।
ਉਹ ਮਹਾਰਾਸ਼ਟਰ ਦੇ ਇੱਕ ਆਈਕਾਨਿਕ ਲੀਡਰ ਸਨ, ਜਿਨ੍ਹਾਂ ਨੂੰ ਲੋਕ ਬਹੁਤ ਪਿਆਰ ਅਤੇ ਸਤਿਕਾਰ ਦਿੰਦੇ ਸਨ। ਉਹ ਬਾਰਾਮਤੀ ਦਾ ਮਾਣ ਸਨ। ਉਨ੍ਹਾਂ ਦੇ ਜਾਣ ਨਾਲ ਸਿਆਸਤ ਵਿੱਚ ਇੱਕ ਅਜਿਹਾ ਖਲਾਅ ਪੈਦਾ ਹੋ ਗਿਆ ਹੈ ਜਿਸ ਨੂੰ ਭਰਨਾ ਮੁਸ਼ਕਲ ਹੈ। ਮਹਾਰਾਸ਼ਟਰ ਅਤੇ ਭਾਰਤ ਪ੍ਰਤੀ ਉਨ੍ਹਾਂ ਦਾ ਸਮਰਪਣ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਸੰਜੇ ਦੱਤ ਨੇ ਜਤਾਇਆ ਦੁੱਖ
ਅਦਾਕਾਰ ਸੰਜੇ ਦੱਤ ਨੇ ਵੀ ਅਜੀਤ ਪਵਾਰ ਦੀ ਤਸਵੀਰ ਸਾਂਝੀ ਕਰਦਿਆਂ ਆਪਣੀਆਂ ਸੰਵੇਦਨਾਵਾਂ ਪ੍ਰਗਟ ਕੀਤੀਆਂ। ਉਨ੍ਹਾਂ ਲਿਖਿਆ, ਮੈਂ ਇਸ ਨੁਕਸਾਨ ਤੋਂ ਬਹੁਤ ਹੈਰਾਨ ਹਾਂ। ਉਹ ਇੱਕ ਗਤੀਸ਼ੀਲ (Dynamic) ਆਗੂ ਸਨ ਜਿਨ੍ਹਾਂ ਨੇ ਸਿਆਸਤ ‘ਤੇ ਆਪਣੀ ਡੂੰਘੀ ਛਾਪ ਛੱਡੀ। ਮੇਰੀਆਂ ਹਮਦਰਦੀਆਂ ਪਵਾਰ ਪਰਿਵਾਰ ਦੇ ਨਾਲ ਹਨ। ਰੱਬ ਉਨ੍ਹਾਂ ਨੂੰ ਇਸ ਦੁੱਖ ਦੀ ਘੜੀ ਵਿੱਚ ਹਿੰਮਤ ਬਖਸ਼ੇ। ਓਮ ਸ਼ਾਂਤੀ।
ਇਹ ਵੀ ਪੜ੍ਹੋ
ਕੰਗਨਾ ਰਣੌਤ ਅਤੇ ਸ਼ਿਲਪਾ ਸ਼ੈੱਟੀ ਦੀ ਪ੍ਰਤੀਕਿਰਿਆ
ਬਾਲੀਵੁੱਡ ਅਦਾਕਾਰਾ ਅਤੇ ਸਾਂਸਦ ਕੰਗਨਾ ਰਣੌਤ ਨੂੰ ਇਸ ਹਾਦਸੇ ਦੀ ਖ਼ਬਰ ਮੀਡੀਆ ਰਾਹੀਂ ਮਿਲੀ ਜਦੋਂ ਉਹ ਸੰਸਦ ਪਹੁੰਚੀ ਸੀ। ਬੇਹੱਦ ਭਾਵੁਕ ਹੁੰਦਿਆਂ ਉਨ੍ਹਾਂ ਕਿਹਾ, ਇਹ ਖ਼ਬਰ ਬਹੁਤ ਹੀ ਡਰਾਉਣੀ ਅਤੇ ਦੁਖਦਾਈ ਹੈ। ਮੇਰੇ ਕੋਲ ਸ਼ਬਦ ਨਹੀਂ ਹਨ। ਮੈਂ ਅਜੇ ਆਪਣੀਆਂ ਭਾਵਨਾਵਾਂ ਨੂੰ ਸੰਭਾਲ ਰਹੀ ਹਾਂ, ਇਸ ‘ਤੇ ਵਿਸਤ੍ਰਿਤ ਬਿਆਨ ਬਾਅਦ ਵਿੱਚ ਦੇਵਾਂਗੀ।
View this post on Instagram
ਦੂਜੇ ਪਾਸੇ ਸ਼ਿਲਪਾ ਸ਼ੈੱਟੀ ਨੇ ਇੰਸਟਾਗ੍ਰਾਮ ਸਟੋਰੀ ਰਾਹੀਂ ਦੁੱਖ ਸਾਂਝਾ ਕਰਦਿਆਂ ਲਿਖਿਆ, ਪਵਾਰ ਪਰਿਵਾਰ ਲਈ ਮੇਰੀਆਂ ਦਿਲੀ ਸੰਵੇਦਨਾਵਾਂ। ਰੈਸਟ ਇਨ ਪਾਵਰ, ਅਜੀਤ ਦਾਦਾ। ਅਸੀਂ ਇੱਕ ਨਿਡਰ ਅਤੇ ਦੂਰਅੰਦੇਸ਼ੀ ਲੀਡਰ ਗੁਆ ਦਿੱਤਾ ਹੈ। ਇਨ੍ਹਾਂ ਤੋਂ ਇਲਾਵਾ ਰਿਤੇਸ਼ ਦੇਸ਼ਮੁਖ, ਅਜੇ ਦੇਵਗਨ, ਅਨੁਪਮ ਖੇਰ, ਵਿਵੇਕ ਓਬਰਾਏ ਅਤੇ ਜੈਕੀ ਭਗਨਾਨੀ ਵਰਗੇ ਸਿਤਾਰਿਆਂ ਨੇ ਵੀ ਅਜੀਤ ਪਵਾਰ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਜਤਾਈ ਹੈ।


