AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਇਨਫਲੂਐਂਸਰ ਅਰੂਪ੍ਰੀਤ ਨੂੰ ਕਥਿਤ ਜਾਨੋਂ ਮਾਰਨ ਦੀ ਧਮਕੀ, Instagram ਅਕਾਊਂਟ ਕੀਤਾ ਪ੍ਰਾਈਵੇਟ; ਪ੍ਰੋਫਾਈਲ ਤੇ ਬਦਲਿਆ ਨਾਂ, ਹੁਣ ਦਿਖ ਰਿਹਾ ਅਰਸ਼ਦੀਪ ਸਿੰਘ

Arupreet Social Media Influencer : ਸੋਸ਼ਲ ਮੀਡੀਆ ਇਨਫਲੂਐਂਸਰ ਅਰੂਪ੍ਰੀਤ ਨੂੰ ਕਥਿਤ ਤੌਰ 'ਤੇ ਜਾਨੋਂ ਮਾਰਨ ਦੀ ਧਮਕੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਧਮਕੀ ਤੋਂ ਬਾਅਦ ਉਸ ਨੇ ਆਪਣਾ Instagram ਅਕਾਊਂਟ ਪ੍ਰਾਈਵੇਟ ਕਰ ਦਿੱਤਾ ਅਤੇ ਪ੍ਰੋਫਾਈਲ 'ਤੇ ਨਾਂ ਬਦਲ ਕੇ ਅਰਸ਼ਦੀਪ ਸਿੰਘ ਕਰ ਲਿਆ। ਹਾਲਾਂਕਿ ਧਮਕੀ ਦੀ ਅਧਿਕਾਰਤ ਪੁਸ਼ਟੀ ਹਾਲੇ ਨਹੀਂ ਹੋਈ ਹੈ।

ਇਨਫਲੂਐਂਸਰ ਅਰੂਪ੍ਰੀਤ ਨੂੰ ਕਥਿਤ ਜਾਨੋਂ ਮਾਰਨ ਦੀ ਧਮਕੀ, Instagram ਅਕਾਊਂਟ ਕੀਤਾ ਪ੍ਰਾਈਵੇਟ; ਪ੍ਰੋਫਾਈਲ ਤੇ ਬਦਲਿਆ ਨਾਂ, ਹੁਣ ਦਿਖ ਰਿਹਾ ਅਰਸ਼ਦੀਪ ਸਿੰਘ
ਅਰੂਪ੍ਰੀਤ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ
tv9-punjabi
| Updated On: 05 Oct 2026 14:25 PM IST
Share

ਸੋਸ਼ਲ ਮੀਡੀਆ ਇਨਫਲੂਐਂਸਰ ਅਰੂਪ੍ਰੀਤ ਨਾਲ ਜੁੜੇ ਮਾਮਲੇ ਵਿੱਚ ਇੱਕ ਨਵਾਂ ਅਪਡੇਟ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ ‘ਤੇ ਜਾਨੋਂ ਮਾਰਨ ਦੀ ਕਥਿਤ ਧਮਕੀ ਮਿਲਣ ਤੋਂ ਬਾਅਦ ਅਰੂਪ੍ਰੀਤ ਨੇ ਆਪਣੀ Instagram ਪ੍ਰੋਫਾਈਲ ਵਿੱਚ ਵੱਡਾ ਬਦਲਾਅ ਕੀਤਾ ਹੈ। ਉਨ੍ਹਾਂ ਨੇ ਆਪਣਾ ਅਕਾਊਂਟ ਪ੍ਰਾਈਵੇਟ ਕਰ ਦਿੱਤਾ ਹੈ ਅਤੇ ਪ੍ਰੋਫਾਈਲ ‘ਤੇ ਆਪਣਾ ਨਾਂ ਬਦਲ ਕੇ ਅਰਸ਼ਦੀਪ ਸਿੰਘ ਕਰ ਦਿੱਤਾ ਹੈ।

ਕਿਉਂ ਬਦਲਿਆ Instagram ਅਕਾਊਂਟ?

ਰਿਪੋਰਟਾਂ ਮੁਤਾਬਕ ਅਰੂਪ੍ਰੀਤ ਨੂੰ ਸੋਸ਼ਲ ਮੀਡੀਆ ‘ਤੇ ਧਮਕੀ ਮਿਲਣ ਦੀ ਗੱਲ ਸਾਹਮਣੇ ਆਈ ਹੈ। ਇਸ ਕਥਿਤ ਧਮਕੀ ਵਿੱਚ ਉਨ੍ਹਾਂ ਨੂੰ ਨਿਸ਼ਾਨਾ ਬਣਾਉਂਦਿਆਂ ਅਗਲਾ ਨੰਬਰ ਤੇਰਾ ਕਹਿਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਅਰੂਪ੍ਰੀਤ ਨੇ ਆਪਣੀ ਸੋਸ਼ਲ ਮੀਡੀਆ ਪ੍ਰੋਫਾਈਲ ਨੂੰ ਜਨਤਕ ਰੱਖਣ ਦੀ ਬਜਾਏ ਪ੍ਰਾਈਵੇਟ ਕਰ ਦਿੱਤਾ। ਇਸ ਦੇ ਨਾਲ ਹੀ ਪ੍ਰੋਫਾਈਲ ਦਾ ਨਾਂ ਵੀ ਬਦਲਿਆ ਗਿਆ ਹੈ। ਹੁਣ Instagram ‘ਤੇ ਉਸ ਦਾ ਨਾਂ ਅਰਸ਼ਦੀਪ ਸਿੰਘ ਦਿਖਾਈ ਦੇ ਰਿਹਾ ਹੈ।

ਇੱਕ ਹੋਰ ਇਨਫਲੂਐਂਸਰ ਦੇ ਕਤਲ ਮਾਮਲੇ ਤੋਂ ਬਾਅਦ ਧਮਕੀ ਦਾ ਦਾਅਵਾ

ਸਾਹਮਣੇ ਆ ਰਹੀ ਜਾਣਕਾਰੀ ਮੁਤਾਬਕ ਇਹ ਕਥਿਤ ਧਮਕੀ ਇੱਕ ਹੋਰ ਸੋਸ਼ਲ ਮੀਡੀਆ ਇਨਫਲੂਐਂਸਰ ਨਾਲ ਜੁੜੇ ਕਤਲ ਮਾਮਲੇ ਤੋਂ ਬਾਅਦ ਮਿਲਣ ਦੀ ਗੱਲ ਕਹੀ ਜਾ ਰਹੀ ਹੈ। ਇਸ ਕਾਰਨ ਮਾਮਲਾ ਸੋਸ਼ਲ ਮੀਡੀਆ ‘ਤੇ ਚਰਚਾ ਵਿੱਚ ਆ ਗਿਆ ਹੈ। ਹਾਲਾਂਕਿ ਅਰੂਪ੍ਰੀਤ ਨੂੰ ਧਮਕੀ ਦੇਣ ਵਾਲਾ ਵਿਅਕਤੀ ਕੌਣ ਹੈ ਅਤੇ ਇਸ ਦੇ ਪਿੱਛੇ ਕੀ ਕਾਰਨ ਹੈ, ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ।

ਗੈਂਗਸਟਰਾਂ ਦੇ ਨਾਂ ਨਾਲ ਵੀ ਪੋਸਟਾਂ ਦਾ ਦਾਅਵਾ

ਇਸ ਮਾਮਲੇ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕੁਝ ਅਜਿਹੀਆਂ ਪੋਸਟਾਂ ਅਤੇ ਸਮੱਗਰੀ ਵੀ ਸਾਹਮਣੇ ਆਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿੱਚ ਗੈਂਗਸਟਰਾਂ ਦੇ ਨਾਂ ਦਾ ਜ਼ਿਕਰ ਹੈ। ਇਨ੍ਹਾਂ ਪੋਸਟਾਂ ਵਿੱਚ ਕਥਿਤ ਤੌਰ ‘ਤੇ ਕੁਝ ਹੋਰ ਲੋਕਾਂ ਨੂੰ ਵੀ ਚਿਤਾਵਨੀ ਦਿੱਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਹਾਲਾਂਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਸ ਸਮੱਗਰੀ ਦੀ ਅਸਲ ਸੱਚਾਈ ਕੀ ਹੈ, ਇਸ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ।

ਪੁਲੀਸ ਦੀ ਪੁਸ਼ਟੀ ਤੋਂ ਬਾਅਦ ਹੀ ਸਾਫ਼ ਹੋਵੇਗਾ ਮਾਮਲਾ

ਫਿਲਹਾਲ ਇਸ ਮਾਮਲੇ ਵਿੱਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਅਰੂਪ੍ਰੀਤ ਨੂੰ ਕਥਿਤ ਧਮਕੀ ਕਿਸ ਨੇ ਦਿੱਤੀ ਅਤੇ ਕੀ ਇਸ ਧਮਕੀ ਪਿੱਛੇ ਕੋਈ ਅਪਰਾਧਿਕ ਨੈੱਟਵਰਕ ਹੈ। ਪੁਲੀਸ ਵੱਲੋਂ ਇਸ ਸਬੰਧੀ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ। ਅਰੂਪ੍ਰੀਤ ਵੱਲੋਂ Instagram ਨੂੰ ਪ੍ਰਾਈਵੇਟ ਕਰਨਾ ਅਤੇ ਪ੍ਰੋਫਾਈਲ ਦਾ ਨਾਂ ਬਦਲਣਾ ਇਸ ਪੂਰੇ ਮਾਮਲੇ ਤੋਂ ਬਾਅਦ ਸਾਹਮਣੇ ਆਇਆ ਵੱਡਾ ਬਦਲਾਅ ਹੈ। ਹਾਲਾਂਕਿ ਇਸ ਬਦਲਾਅ ਦਾ ਕਾਰਨ ਸਿੱਧੇ ਤੌਰ ‘ਤੇ ਅਰੂਪ੍ਰੀਤ ਵੱਲੋਂ ਦੱਸਿਆ ਗਿਆ ਹੈ ਜਾਂ ਨਹੀਂ, ਇਸ ਬਾਰੇ ਵੀ ਸਪੱਸ਼ਟ ਜਾਣਕਾਰੀ ਉਪਲਬਧ ਨਹੀਂ ਹੈ।

Follow Us
ਅੰਮ੍ਰਿਤਸਰ 'ਚ ਮੁੜ ASI 'ਤੇ ਹਮਲਾ, ਸਿਵਿਲ ਡਰੈੱਸ ਚ ਜਾ ਰਹੇ ਸੁਖਚੈਨ ਸਿੰਘ 'ਤੇ ਫਾਈਰਿੰਗ, ਵਾਲ-ਵਾਲ ਬਚੇ
ਅੰਮ੍ਰਿਤਸਰ 'ਚ ਮੁੜ ASI 'ਤੇ ਹਮਲਾ, ਸਿਵਿਲ ਡਰੈੱਸ ਚ ਜਾ ਰਹੇ ਸੁਖਚੈਨ ਸਿੰਘ 'ਤੇ ਫਾਈਰਿੰਗ, ਵਾਲ-ਵਾਲ ਬਚੇ...
UPI ਭੁਗਤਾਨਾਂ 'ਤੇ ਵਾਧੂ ਖਰਚੇ? ਜਾਣੋ ਗਾਹਕਾਂ ਤੋਂ MDR ਵਸੂਲਣ ਦੇ ਨਿਯਮ
UPI ਭੁਗਤਾਨਾਂ 'ਤੇ ਵਾਧੂ ਖਰਚੇ? ਜਾਣੋ ਗਾਹਕਾਂ ਤੋਂ MDR ਵਸੂਲਣ ਦੇ ਨਿਯਮ...
ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ, ਸਮਰਥਕਾਂ ਤੇ ਪਰਿਵਾਰ 'ਚ ਖੁਸ਼ੀ ਦੀ ਲਹਿਰ
ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ, ਸਮਰਥਕਾਂ ਤੇ ਪਰਿਵਾਰ 'ਚ ਖੁਸ਼ੀ ਦੀ ਲਹਿਰ...
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ...
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ...
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ......
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ...
"ਸਾਬਕਾ ਪ੍ਰਧਾਨ...", ਰਾਜਾ ਵੜਿੰਗ 'ਤੇ ਸੋਸ਼ਲ ਮੀਡੀਆ 'ਤੇ ਦਿੱਤਾ ਅਪਡੇਟ, ਹੁਣ ਕੌਣ...?