SBI ਫ੍ਰੀ ‘ਚ ਕਰਵਾ ਰਿਹਾ AI, Content Marketing ਅਤੇ Personal Branding ਸਮੇਤ ਕਈ ਕੋਰਸ , 31 ਮਾਰਚ ਤੱਕ ਕਰ ਸਕਦੇ ਹੋ ਅਪਲਾਈ
SBI Free Courses: SBI ਕਈ ਫ੍ਰੀ ਕੋਰਸ ਆਫਰ ਕਰ ਰਿਹਾ ਹੈ, ਜਿਨ੍ਹਾਂ ਨੂੰ ਘਰ ਬੈਠੇ ਆਨਲਾਈਨ ਕੀਤਾ ਜਾ ਸਕਦਾ ਹੈ। ਇਨ੍ਹਾਂ ਕੋਰਸਾਂ ਵਿੱਚ ਦਾਖਲੇ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਵੱਖ-ਵੱਖ ਕੋਰਸਾਂ ਲਈ ਵੱਖ-ਵੱਖ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ।
SBI Free Courses: ਜੇ ਪੜ੍ਹਾਈ ਦੌਰਾਨ ਹੀ ਕਰੀਅਰ ਨੂੰ ਲੈ ਕੇ ਚਿੰਤਾ ਹੋਣ ਲੱਗੀ ਹੈ ਅਤੇ ਤੁਸੀਂ ਨਵੀਆਂ Skills ਸਿੱਖਣਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਵਧੀਆ ਮੌਕਾ ਹੈ। ਖਾਸ ਤੌਰ ‘ਤੇ ਜੇ ਤੁਸੀਂ Financial Skills ਸਿੱਖਣਾ ਚਾਹੁੰਦੇ ਹੋ ਤਾਂ ਸਟੇਟ ਬੈਂਕ ਆਫ ਇੰਡੀਆ (SBI) ਵੱਲੋਂ ਇਹ ਸੁਵਿਧਾ ਫ੍ਰੀ ਵਿੱਚ ਦਿੱਤੀ ਜਾ ਰਹੀ ਹੈ। SBI ਵੱਲੋਂ Generative AI, Content Marketing, AI, Personal Branding, Behavioral Finance ਅਤੇ International Trade ਸਮੇਤ ਕਈ Skills Courses ਫ੍ਰੀ ਵਿੱਚ ਕਰਵਾਏ ਜਾ ਰਹੇ ਹਨ। SBI ਇਹ ਕੋਰਸ ਆਨਲਾਈਨ ਲਰਨਿੰਗ ਪਲੇਟਫਾਰਮ edX ਰਾਹੀਂ ਫ੍ਰੀ ਵਿੱਚ ਕਰਵਾ ਰਿਹਾ ਹੈ। ਇਨ੍ਹਾਂ ਕੋਰਸਾਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਆਨਲਾਈਨ ਰਜਿਸਟ੍ਰੇਸ਼ਨ 31 ਮਾਰਚ 2027 ਤੱਕ ਕਰਵਾਈ ਜਾ ਸਕਦੀ ਹੈ।
ਆਓ ਜਾਣਦੇ ਹਾਂ ਕਿ SBI ਵੱਲੋਂ ਫ੍ਰੀ ਵਿੱਚ ਕਰਵਾਏ ਜਾ ਰਹੇ ਇਨ੍ਹਾਂ Skills Courses ਵਿੱਚ ਕੀ ਖਾਸ ਹੈ ਅਤੇ ਵਿਦਿਆਰਥੀ ਇਨ੍ਹਾਂ ਰਾਹੀਂ ਕੀ ਸਿੱਖ ਸਕਦੇ ਹਨ।
ਇਨ੍ਹਾਂ ਕੋਰਸਾਂ ਦੀ ਕੀ ਹੈ ਖਾਸੀਅਤ?
SBI ਵੱਲੋਂ ਫ੍ਰੀ ਵਿੱਚ ਕਰਵਾਏ ਜਾ ਰਹੇ ਇਨ੍ਹਾਂ ਕੋਰਸਾਂ ਦੀ ਖਾਸ ਗੱਲ ਇਹ ਹੈ ਕਿ ਵਿਦਿਆਰਥੀ ਆਪਣੀ ਸਹੂਲਤ ਮੁਤਾਬਕ ਇਨ੍ਹਾਂ ਦੀਆਂ ਕਲਾਸਾਂ ਵਿੱਚ ਸ਼ਾਮਲ ਹੋ ਸਕਦੇ ਹਨ। ਇਹ ਕੋਰਸ ਆਨਲਾਈਨ ਕਰਵਾਏ ਜਾਣਗੇ ਅਤੇ SBI ਦੇ ਬੈਂਕਿੰਗ ਟ੍ਰੇਨਿੰਗ ਅਨੁਭਵ ‘ਤੇ ਆਧਾਰਿਤ ਹਨ।
ਇਨ੍ਹਾਂ ਕੋਰਸਾਂ ਵਿੱਚ 25,000 ਤੋਂ ਵੱਧ e-Lessons, Case Studies, Articles ਅਤੇ Videos ਰਾਹੀਂ ਸਿਖਲਾਈ ਦਿੱਤੀ ਜਾਵੇਗੀ। ਖਾਸ ਗੱਲ ਇਹ ਹੈ ਕਿ ਕੋਰਸ ਫ੍ਰੀ ਹਨ, ਪਰ Verified Certificate ਹਾਸਲ ਕਰਨ ਲਈ ਫੀਸ ਅਦਾ ਕਰਨੀ ਪਵੇਗੀ।
ਕਿਸ ਕੋਰਸ ਵਿੱਚ ਕੀ ਹੈ ਖਾਸ?
AI and Generative AI for Business Automation: ਇਹ 8 ਹਫ਼ਤਿਆਂ ਦਾ ਕੋਰਸ ਹੈ। ਇਸ ਵਿੱਚ Professionals, Management ਅਤੇ Entrepreneurs ਨੂੰ ਬਿਨਾਂ Coding Skills ਦੇ AI ਅਤੇ Generative AI ਦੀ ਵਰਤੋਂ ਕਰਕੇ ਕੰਮ ਕਰਨ, ਫੈਸਲੇ ਲੈਣ ਦੀ ਸਮਰੱਥਾ ਵਧਾਉਣ ਅਤੇ Productivity ਵਿੱਚ ਸੁਧਾਰ ਕਰਨ ਬਾਰੇ ਸਿਖਾਇਆ ਜਾਂਦਾ ਹੈ। ਇਸ ਵਿੱਚ Practical Examples ਰਾਹੀਂ AI ਦੀ ਵਰਤੋਂ ਨੂੰ ਸਮਝਾਇਆ ਜਾਂਦਾ ਹੈ।
ਇਹ ਵੀ ਪੜ੍ਹੋ
Applications of Agentic AI in Banking: ਇਹ 4 ਹਫ਼ਤਿਆਂ ਦਾ ਕੋਰਸ ਹੈ। ਇਸ ਵਿੱਚ Agentic AI ਰਾਹੀਂ ਤਕਨੀਕੀ ਫੈਸਲੇ ਲੈਣ, Processes ਨੂੰ ਸੰਭਾਲਣ ਅਤੇ Customers ਨੂੰ Services ਦੇਣ ਦੇ ਤਰੀਕਿਆਂ ਬਾਰੇ ਪ੍ਰੈਕਟੀਕਲ ਜਾਣਕਾਰੀ ਦਿੱਤੀ ਜਾਂਦੀ ਹੈ।
Content Marketing Strategy: ਇਹ ਵੀ 4 ਹਫ਼ਤਿਆਂ ਦਾ ਕੋਰਸ ਹੈ। ਇਸ ਵਿੱਚ ਵਿਦਿਆਰਥੀਆਂ ਨੂੰ Content Marketing Strategy ਤਹਿਤ Relevant Content ਤਿਆਰ ਕਰਨ ਅਤੇ ਉਸ ਨੂੰ Promote ਕਰਨ ਬਾਰੇ ਦੱਸਿਆ ਜਾਂਦਾ ਹੈ। ਕੋਰਸ ਵਿੱਚ Digital Marketing, Content Marketing Tools ਅਤੇ Online Content ਨੂੰ ਪ੍ਰਭਾਵਸ਼ਾਲੀ ਬਣਾਉਣ ਦੀ Strategy ‘ਤੇ ਫੋਕਸ ਕੀਤਾ ਜਾਂਦਾ ਹੈ।
Agri E-Commerce and Finance: ਇਹ 4 ਹਫ਼ਤਿਆਂ ਦਾ ਕੋਰਸ ਹੈ। ਇਸ ਵਿੱਚ ਇਹ ਸਮਝਾਇਆ ਜਾਂਦਾ ਹੈ ਕਿ E-Commerce Platforms ਕਿਸ ਤਰ੍ਹਾਂ ਖੇਤੀ ਉਤਪਾਦਕਾਂ ਨੂੰ ਦੁਨੀਆ ਭਰ ਦੇ Customers ਅਤੇ Markets ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਕੋਰਸ ਵਿੱਚ ਦੱਸਿਆ ਜਾਂਦਾ ਹੈ ਕਿ Online Platforms ਕਿਸ ਤਰ੍ਹਾਂ ਕਿਸਾਨਾਂ, Cooperatives ਅਤੇ ਖੇਤੀਬਾੜੀ ਨਾਲ ਜੁੜੇ Entrepreneurs ਨੂੰ ਵੱਡੀ ਗਿਣਤੀ ਵਿੱਚ ਗਾਹਕਾਂ ਤੱਕ ਪਹੁੰਚਣ, ਉਚਿਤ ਕੀਮਤ ਹਾਸਲ ਕਰਨ ਅਤੇ Global Demand ਦਾ ਫਾਇਦਾ ਲੈਣ ਵਿੱਚ ਮਦਦ ਕਰ ਸਕਦੇ ਹਨ।


