Arijit Singh Retirement: ਅਰਿਜੀਤ ਸਿੰਘ ਨੇ ਪਲੇਬੈਕ ਸਿੰਗਰ ਵਜੋਂ ਲਿਆ ਸੰਨਿਆਸ, ਹੁਣ ਫਿਲਮਾਂ ਲਈ ਨਹੀਂ ਗਾਉਣਗੇ ਗਾਣੇ
Arijit Singh Retirement: ਸੰਗੀਤ ਜਗਤ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਅਰਿਜੀਤ ਸਿੰਘ ਨੇ ਪਲੇਬੈਕ ਗਾਇਕ ਵਜੋਂ ਸੰਨਿਆਸ ਲੈ ਲਿਆਹੈ। ਉਹ ਮਿਊਜ਼ਿਕ ਦੀ ਦੁਨੀਆ ਵਿੱਚ ਤਾਂ ਰਹਿਣਗੇ, ਪਰ ਹੁਣ ਪਲੇਬੈਕ ਗਾਇਕ ਵਜੋਂ ਕੰਮ ਨਹੀਂ ਕਰਨਗੇ। ਉਨ੍ਹਾਂ ਵੱਲੋਂ ਅਚਾਨਕ ਲਏ ਗਏ ਇਸ ਫੈਸਲੇ ਨੂੰ ਸੁਣ ਕੇ ਉਨ੍ਹਾਂ ਦੇ ਫੈਨਸ ਵੱਡੇ ਸਦਮੇ ਵਿੱਚ ਹਨ।
Arijit Singh Retirement: ਭਾਰਤੀ ਸੰਗੀਤ ਉਦਯੋਗ ਤੋਂ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ, ਜਿਸਨੇ ਲੱਖਾਂ-ਕਰੋੜਾਂ ਫੈਨਸ ਦੇ ਦਿਲ ਤੋੜ ਦਿੱਤੇ ਹਨ। ਆਪਣੀ ਆਵਾਜ਼ ਨਾਲ ਸਾਰਿਆਂ ਦੇ ਦਿਲਾਂ ਦੇ ਰਾਜ ਕਰਨ ਵਾਲੇ ਗਾਇਕ ਅਰਿਜੀਤ ਸਿੰਘ, ਨੇ ਪਲੇਬੈਕ ਗਾਇਕੀ (ਫਿਲਮਾਂ ਲਈ ਗਾਉਣਾ) ਛੱਡਣ ਦਾ ਵੱਡਾ ਫੈਸਲਾ ਲਿਆ ਹੈ। ਅਰਿਜੀਤ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ (X) ਰਾਹੀਂ ਇਸ ਹੈਰਾਨ ਕਰਨ ਵਾਲੀ ਖ਼ਬਰ ਦਾ ਐਲਾਨ ਕੀਤਾ। ਅਰਿਜੀਤ ਨੇ ਸਪੱਸ਼ਟ ਕੀਤਾ ਹੈ ਕਿ ਉਹ ਹੁਣ ਕਿਸੇ ਵੀ ਨਵੀਂ ਫ਼ਿਲਮ ਲਈ ਗੀਤ ਰਿਕਾਰਡ ਨਹੀਂ ਕਰਨਗੇ, ਹਾਲਾਂਕਿ ਉਨ੍ਹਾਂ ਨੇ ਇਹ ਵੀ ਭਰੋਸਾ ਦਿੱਤਾ ਕਿ ਉਹ ਸੰਗੀਤ ਦੀ ਦੁਨੀਆ ਤੋਂ ਪੂਰੀ ਤਰ੍ਹਾਂ ਦੂਰ ਨਹੀਂ ਹੋ ਰਹੇ ਹਨ।
ਪ੍ਰਸ਼ੰਸਕਾਂ ਨੂੰ ਹੈਰਾਨ ਕਰਦੇ ਹੋਏ, ਅਰਿਜੀਤ ਸਿੰਘ ਨੇ ਲਿਖਿਆ, “ਸਾਰਿਆਂ ਨੂੰ ਨਵਾਂ ਸਾਲ ਮੁਬਾਰਕ। ਮੈਂ ਤੁਹਾਨੂੰ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਇੰਨੇ ਸਾਲਾਂ ਤੱਕ ਇੱਕ ਸਰੋਤੇ ਵਜੋਂ ਤੁਸੀਂ ਮੈਨੂੰ ਇੰਨਾ ਪਿਆਰ ਦਿੱਤਾ ਹੈ। ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਹੁਣ ਤੋਂ, ਮੈਂ ਪਲੇਬੈਕ ਗਾਇਕ ਵਜੋਂ ਕੋਈ ਨਵਾਂ ਅਸਾਈਨਮੈਂਟ ਨਹੀਂ ਲਵਾਂਗਾ। ਮੈਂ ਇਸਨੂੰ ਇੱਥੇ ਹੀ ਰੋਕ ਰਿਹਾ ਹਾਂ।”
ਸੰਗੀਤ ‘ਤੇ ਕੰਮ ਕਰਨਾ ਜਾਰੀ ਰੱਖਣਗੇ ਅਰਿਜੀਤ
ਅਰਿਜੀਤ ਨੇ ਅੱਗੇ ਲਿਖਿਆ ਕਿ ਇਹ ਯਾਤਰਾ ਸ਼ਾਨਦਾਰ ਰਹੀ ਹੈ ਅਤੇ ਪਰਮਾਤਮਾ ਉਸ ‘ਤੇ ਬਹੁਤ ਦਿਆਲੂ ਰਹੇ ਹਨ। ਆਪਣੇ ਆਪ ਨੂੰ ਇੱਕ “ਛੋਟਾ ਕਲਾਕਾਰ” ਦੱਸਦੇ ਹੋਏ, ਉਨ੍ਹਾਂ ਨੇ ਕਿਹਾ ਕਿ ਉਹ ਭਵਿੱਖ ਵਿੱਚ ਸੰਗੀਤ ਨੂੰ ਹੋਰ ਨੇੜਿਓਂ ਖੋਜਣਾ ਚਾਹੁੰਦਾ ਹੈ। ਇਹ ਪ੍ਰਸ਼ੰਸਕਾਂ ਲਈ ਰਾਹਤ ਦੀ ਗੱਲ ਹੈ ਕਿ ਅਰਿਜੀਤ ਸਿੰਘ ਸੰਗੀਤ ਬਣਾਉਣਾ ਬੰਦ ਨਹੀਂ ਕਰਨਗੇ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਹ ਆਪਣੇ ਪ੍ਰੋਜੈਕਟਾਂ ਅਤੇ ਸੁਤੰਤਰ ਸੰਗੀਤ (Independent Music) ‘ਤੇ ਕੰਮ ਕਰਨਾ ਜਾਰੀ ਰੱਖਣਗੇ।
ਅਰਿਜੀਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਕੁਝ ਪ੍ਰੋਜੈਕਟ ਪਹਿਲਾਂ ਤੋਂ ਪਾਈਪਲਾਈਨ ਵਿੱਚ ਹਨ ਜੋ ਉਹ ਪੂਰੇ ਕਰਨਗੇ। ਇਸਦਾ ਮਤਲਬ ਹੈ ਕਿ ਇਸ ਸਾਲ, ਪ੍ਰਸ਼ੰਸਕਾਂ ਨੂੰ ਉਨ੍ਹਾਂ ਦੇ ਕੁਝ ਗੀਤ ਸੁਣਨ ਨੂੰ ਮਿਲਣਗੇ ਜੋ ਪਹਿਲਾਂ ਹੀ ਰਿਕਾਰਡ ਕੀਤੇ ਜਾ ਚੁੱਕੇ ਹਨ ਜਾਂ ਜਿਨ੍ਹਾਂ ਤੇ ਕੰਮ ਚੱਲ ਰਿਹਾ ਹੈ।
ਅਰਿਜੀਤ ਸਿੰਘ ਦਾ ਲੈਟੇਸਟ ਗਾਣਾ
ਅਰਿਜੀਤ ਸਿੰਘ ਦਾ ਨਵਾਂ ਗੀਤ, “ਮਾਤ੍ਰਭੂਮੀ” ਹੈ, ਹਾਲ ਹੀ ਵਿੱਚ ਰਿਲੀਜ਼ ਹੋਇਆ ਹੈ। ਇਹ ਗੀਤ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ “ਬੈਟਲ ਆਫ ਗਲਵਾਨ” ਦਾ ਹੈ, ਜਿਸਨੂੰ ਉਨ੍ਹਾਂ ਨੇ ਸ਼੍ਰੇਆ ਘੋਸ਼ਾਲ ਨਾਲ ਮਿਲ ਕੇ ਲਿਖਿਆ ਹੈ। ਸੰਗੀਤ ਹਿਮੇਸ਼ ਰੇਸ਼ਮੀਆ ਦੁਆਰਾ ਤਿਆਰ ਕੀਤਾ ਗਿਆ ਹੈ। ਇਹ ਫਿਲਮ 17 ਅਪ੍ਰੈਲ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ।


