ਕੈਨੇਡਾ ‘ਚ ਐਮੀ ਵਿਰਕ ਦੇ ਕਾਫ਼ਲੇ ‘ਤੇ ਤਾਬੜਤੋੜ ਫਾਇਰਿੰਗ, ਪ੍ਰੋਗਰਾਮ ਤੋਂ ਪਰਤਦੇ ਸਮੇਂ ਹੋਇਆ ਹਮਲਾ

Updated On: 

09 Sep 2026 15:29 PM IST

Firing on Ammy Virk Car: ਐਬਟਸਫੋਰਡ ਪੁਲਿਸ ਨੇ ਮੈਕਕਲਮ ਰੋਡ ਦੇ 2500-ਬਲਾਕ 'ਚ ਹੋਈ ਗੋਲੀਬਾਰੀ ਦੀ ਪੁਸ਼ਟੀ ਕੀਤੀ ਹੈ। ਪੁਲਿਸ ਮੁਤਾਬਕ ਰਾਤ ਕਰੀਬ 11 ਵਜੇ ਤੋਂ ਬਾਅਦ ਇੱਕ ਐਸਯੂਵੀ 'ਚ ਸਵਾਰ ਲੋਕਾਂ ਨੇ ਇੱਕ ਹੋਰ ਵਾਹਨ'ਤੇ ਕਈ ਗੋਲੀਆਂ ਚਲਾਈਆਂ। ਇਸ ਘਟਨਾ 'ਚ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਹਾਲਾਂਕਿ, ਪੁਲਿਸ ਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਕਿ ਗੋਲੀਬਾਰੀ ਦਾ ਨਿਸ਼ਾਨਾ ਕੌਣ ਸੀ ਤੇ ਕੀ ਐਮੀ ਵਿਰਕ ਉਸ ਵਾਹਨ 'ਚ ਮੌਜੂਦ ਸਨ ਜਾਂ ਨਹੀਂ।

ਕੈਨੇਡਾ ਚ ਐਮੀ ਵਿਰਕ ਦੇ ਕਾਫ਼ਲੇ ਤੇ ਤਾਬੜਤੋੜ ਫਾਇਰਿੰਗ, ਪ੍ਰੋਗਰਾਮ ਤੋਂ ਪਰਤਦੇ ਸਮੇਂ ਹੋਇਆ ਹਮਲਾ

ਕੈਨੇਡਾ ਦੇ ਐਬਟਸਫੋਰਡ ‘ਚ ਪੰਜਾਬੀ ਗਾਇਕ ਐਮੀ ਵਿਰਕ ਦੇ ਪ੍ਰੋਗਰਾਮ ਤੋਂ ਬਾਅਦ ਉਨ੍ਹਾਂ ਦੇ ਕਾਫ਼ਲੇ ‘ਤੇ ਕਥਿਤ ਤੌਰ ‘ਤੇ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ 5 ਸਤੰਬਰ ਦੀ ਰਾਤ ਰੋਜਰਸ ਫੋਰਮ ਹਾਲ ‘ਚ ਐਮੀ ਵਿਰਕ ਦਾ ਪ੍ਰੋਗਰਾਮ ਸੀ। ਪ੍ਰੋਗਰਾਮ ਖ਼ਤਮ ਹੋਣ ਤੋਂ ਬਾਅਦ ਉਹ ਕਾਫ਼ਲੇ ਸਮੇਤ ਸ਼ਹਿਰ ਵੱਲ ਰਵਾਨਾ ਹੋਏ। ਇਸ ਦੌਰਾਨ ਕਾਫ਼ਲੇ ‘ਚ ਸ਼ਾਮਲ ਇੱਕ ਰੋਲਸ ਰੌਇਸ ‘ਤੇ ਕਈ ਗੋਲੀਆਂ ਚਲਾਈਆਂ ਗਈਆਂ।

ਐਬਟਸਫੋਰਡ ਪੁਲਿਸ ਨੇ ਮੈਕਕਲਮ ਰੋਡ ਦੇ 2500-ਬਲਾਕ ‘ਚ ਹੋਈ ਗੋਲੀਬਾਰੀ ਦੀ ਪੁਸ਼ਟੀ ਕੀਤੀ ਹੈ। ਪੁਲਿਸ ਮੁਤਾਬਕ ਰਾਤ ਕਰੀਬ 11 ਵਜੇ ਤੋਂ ਬਾਅਦ ਇੱਕ ਐਸਯੂਵੀ ‘ਚ ਸਵਾਰ ਲੋਕਾਂ ਨੇ ਇੱਕ ਹੋਰ ਵਾਹਨ’ਤੇ ਕਈ ਗੋਲੀਆਂ ਚਲਾਈਆਂ। ਇਸ ਘਟਨਾ ‘ਚ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਹਾਲਾਂਕਿ, ਪੁਲਿਸ ਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਕਿ ਗੋਲੀਬਾਰੀ ਦਾ ਨਿਸ਼ਾਨਾ ਕੌਣ ਸੀ ਤੇ ਕੀ ਐਮੀ ਵਿਰਕ ਉਸ ਵਾਹਨ ‘ਚ ਮੌਜੂਦ ਸਨ ਜਾਂ ਨਹੀਂ।

ਬੁਲੇਟਪ੍ਰੂਫ ਰੋਲਸ ਰੌਇਸ ‘ਤੇ ਚਲੀਆਂ ਗੋਲੀਆਂ

ਖ਼ਬਰਾਂ ਮੁਤਾਬਕ ਗੋਲੀਬਾਰੀ ਦਾ ਨਿਸ਼ਾਨਾ ਬਣੀ ਰੋਲਸ ਰੌਇਸ ਬੁਲੇਟਪ੍ਰੂਫ ਸੀ। ਇਸ ਕਾਰਨ ਵਾਹਨ ‘ਚ ਸਵਾਰ ਲੋਕਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਹਾਲਾਂਕਿ, ਐਮੀ ਵਿਰਕ ਉਸ ਸਮੇਂ ਇਸੇ ਵਾਹਨ ‘ਚ ਸਵਾਰ ਸਨ ਜਾਂ ਨਹੀਂ, ਇਸ ਦੀ ਅਜੇ ਪੁਸ਼ਟੀ ਨਹੀਂ ਕੀਤੀ ਗਈ।

ਗੋਲੀਬਾਰੀ ਤੋਂ ਬਾਅਦ ਐਸਯੂਵੀ ਨੂੰ ਲਗਾਈ ਅੱਗ

ਗੋਲੀਬਾਰੀ ਦੀ ਘਟਨਾ ਤੋਂ ਕੁਝ ਸਮੇਂ ਬਾਅਦ ਸਨੀਸਾਈਡ ਪਲੇਸ ਦੇ 2400-ਬਲਾਕ ‘ਚ ਇੱਕ ਐਸਯੂਵਨੀ ਨੂੰ ਅੱਗ ਲਗਾਏ ਜਾਣ ਦੀ ਸੂਚਨਾ ਪੁਲਿਸ ਨੂੰ ਮਿਲੀ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਵਾਹਨ ਨੂੰ ਪੂਰੀ ਤਰ੍ਹਾਂ ਸੜੀ ਹੋਈ ਹਾਲਤ ‘ਚ ਬਰਾਮਦ ਕੀਤਾ। ਹੁਣ ਜਾਂਚਕਰਤਾ ਇਹ ਪਤਾ ਲਗਾ ਰਹੇ ਹਨ ਕਿ ਸੜੀ ਹੋਈ ਐਸਯੂਵਨੀ ਦਾ ਗੋਲੀਬਾਰੀ ਦੀ ਘਟਨਾ ਨਾਲ ਕੋਈ ਸਬੰਧ ਹੈ ਜਾਂ ਨਹੀਂ। ਪੁਲਿਸ ਵੱਲੋਂ ਦੋਵੇਂ ਘਟਨਾਵਾਂ ਨੂੰ ਜੋੜ ਕੇ ਵੀ ਜਾਂਚ ਕੀਤੀ ਜਾ ਰਹੀ ਹੈ।

Loading...
Unable to load recommendations.
Follow Us
Related Stories
ਪੰਜਾਬੀ ਸੋਸ਼ਲ ਮੀਡੀਆ ਇਨਫਲੂਐਂਸਰ ਮਨਜੀਤ ਕੌਰ ਦੇ ਕਤਲ ਦਾ ਆਰੋਪੀ ਗ੍ਰਿਫ਼ਤਾਰ, ਪੁੱਛਗਿੱਛ ‘ਚ ਖੁਲਾਸਾ- ਗਰਭ ਵਿੱਚ ਪਲ ਰਹੇ ਬੱਚੇ ਨੂੰ ਲੈ ਕੇ ਕੀਤੀ ਸੀ ਹੱਤਿਆ
ਨਹੀਂ ਹੋਈ ਫਾਈਰਿੰਗ… ਨਾ ਦਿਓ ਅਫਵਾਹਾਂ ‘ਤੇ ਧਿਆਨ… ਐਮੀ ਵਿਰਕ ਦੀ ਕਾਰ ‘ਤੇ ਗੋਲੀਬਾਰੀ ਦੀਆਂ ਖ਼ਬਰਾਂ ਨੂੰ ਪਿਤਾ ਨੇ ਨਕਾਰਿਆ
ਪਰਮੀਸ਼ ਵਰਮਾ ਗੋਲੀਬਾਰੀ ਮਾਮਲੇ ‘ਚ ਅਦਾਲਤ ਸਖ਼ਤ, ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ
ਬਾਦਸ਼ਾਹ ਨਾਲ ਟੁੱਟੇ ਰਿਸ਼ਤੇ ‘ਤੇ ਛਲਕਿਆ ਦਰਦ, Bigg Boss 20 ਚ ਈਸ਼ਾ ਰਿਖੀ ਨੂੰ ਬੋਲੇ ਸਲਮਾਨ- ਸਾਹਮਣੇ ਵਾਲਾ ਅੱਗੇ ਵਧ ਚੁੱਕਾ ਹੈ
ਪਰਮੀਸ਼ ਵਰਮਾ ਨੇ ਪਤਨੀ ਗੀਤ ਗ੍ਰੇਵਾਲ ਨਾਲ ਤਲਾਕ ਦੀ ਕੀਤੀ ਪੁਸ਼ਟੀ, ਨਵੀਂ ਪਾਰਟਨਰ ਬਾਰੇ ਕਹੀ ਇਹ ਵੱਡੀ ਗੱਲ
Hanuman Ansh Box Office: 2 ਕਰੋੜ ‘ਚ ਬਣੀ ਹਨੂੰਮਾਨ ਅੰਸ਼ ਨੇ ਜੜਿਆ ਸ਼ਤਕ, 30ਵੇਂ ਦਿਨ ਕੀਤੀ ਹੁਣ ਤੱਕ ਦੀ ਸਭ ਤੋਂ ਵੱਡੀ ਕਮਾਈ