ਅਰਸ਼ਦੀਪ ਸਿੰਘ ਨੇ ਮਾਡਲ ਸਮਰੀਨ ਕੌਰ ਨਾਲ ਕੀਤੀ ਮੰਗਣੀ, ਨਿਊਜ਼ੀਲੈਂਡ ‘ਚ ਝੀਲ ਕਿਨਾਰੇ ਗੋਡਿਆਂ ਭਾਰ ਬੈਠ ਕੇ ਕੀਤਾ ਪ੍ਰਪੋਜ਼

Published: 

12 Nov 2026 13:49 PM IST

Arshdeep Singh Engagement: ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਮਾਡਲ ਸਮਰੀਨ ਕੌਰ ਨਾਲ ਮੰਗਣੀ ਕਰ ਲਈ ਹੈ। ਨਿਊਜ਼ੀਲੈਂਡ ਵਿੱਚ ਝੀਲ ਕਿਨਾਰੇ ਗੋਡਿਆਂ ਭਾਰ ਬੈਠ ਕੇ ਅਰਸ਼ਦੀਪ ਨੇ ਸਮਰੀਨ ਨੂੰ ਪ੍ਰਪੋਜ਼ ਕੀਤਾ, ਜਿਸ ਦੀਆਂ ਰੋਮਾਂਟਿਕ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਅਰਸ਼ਦੀਪ ਸਿੰਘ ਨੇ ਮਾਡਲ ਸਮਰੀਨ ਕੌਰ ਨਾਲ ਕੀਤੀ ਮੰਗਣੀ, ਨਿਊਜ਼ੀਲੈਂਡ ਚ ਝੀਲ ਕਿਨਾਰੇ ਗੋਡਿਆਂ ਭਾਰ ਬੈਠ ਕੇ ਕੀਤਾ ਪ੍ਰਪੋਜ਼

ਅਰਸ਼ਦੀਪ ਸਿੰਘ ਨੇ ਸਮਰੀਨ ਕੌਰ ਨਾਲ ਕੀਤੀ ਮੰਗਣੀ

ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਮਾਡਲ ਸਮਰੀਨ ਕੌਰ ਨਾਲ ਮੰਗਣੀ ਕਰ ਲਈ ਹੈ। ਉਨ੍ਹਾਂ ਨੇ ਨਿਊਜ਼ੀਲੈਂਡ ਵਿੱਚ ਸਮਰੀਨ ਨੂੰ ਅੰਗੂਠੀ ਪਹਿਨਾਈ। ਸਮਰੀਨ ਨੇ ਇਸ ਦੀਆਂ ਤਸਵੀਰਾਂ Instagram ‘ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਅਰਸ਼ਦੀਪ ਝੀਲ ਕਿਨਾਰੇ ਬਣੇ ਲੱਕੜ ਦੇ ਡੈੱਕ ‘ਤੇ ਗੋਡਿਆਂ ਭਾਰ ਬੈਠ ਕੇ ਸਮਰੀਨ ਨੂੰ ਪ੍ਰਪੋਜ਼ ਕਰਦੇ ਨਜ਼ਰ ਆ ਰਹੇ ਹਨ। ਅਜਿਹੇ ਵਿੱਚ ਸਵਾਲ ਉੱਠਦਾ ਹੈ ਕਿ ਦੋਵਾਂ ਦੀ ਲਵ ਸਟੋਰੀ ਦੀ ਸ਼ੁਰੂਆਤ ਕਿਵੇਂ ਹੋਈ? ਦਰਅਸਲ, ਦੋਵੇਂ ਸੋਸ਼ਲ ਮੀਡੀਆ ਰਾਹੀਂ ਮਿਲੇ ਸਨ। ਇਸ ਤੋਂ ਬਾਅਦ ਉਨ੍ਹਾਂ ਵਿਚਾਲੇ ਨੇੜਤਾ ਵਧਣ ਲੱਗੀ। ਇਸੇ ਸਾਲ ਮੋਹਾਲੀ ਦੇ PCA ਕ੍ਰਿਕਟ ਸਟੇਡੀਅਮ ਵਿੱਚ ਹੋਏ IPL ਮੈਚ ਦੌਰਾਨ ਅਰਸ਼ਦੀਪ ਅਤੇ ਸਮਰੀਨ ਪਹਿਲੀ ਵਾਰ ਇਕੱਠੇ ਨਜ਼ਰ ਆਏ ਸਨ।

ਇਸ ਤੋਂ ਬਾਅਦ ਕਈ ਵਾਰ ਦੋਵਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ। ਦੋਵਾਂ ਨੇ ਇਕ-ਦੂਜੇ ਦੇ ਨਾਂ ਦੇ ਟੈਟੂ ਵੀ ਬਣਵਾਏ। ਉੱਥੇ ਹੀ, IPL ਮੈਚਾਂ ਦੌਰਾਨ ਉਹ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਅਤੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਅਤੇ ਮੰਨਤਾਂ ਮੰਗਣ ਵੀ ਪਹੁੰਚੇ ਸਨ।

ਅਰਸ਼ਦੀਪ ਅਤੇ ਸਮਰੀਨ ਦੇ ਅਫੇਅਰ ਦਾ ਕਿਵੇਂ ਲੱਗਾ ਪਤਾ?

ਅਰਸ਼ਦੀਪ ਦੀ Snapchat ਸਟੋਰੀ

ਅਪ੍ਰੈਲ 2026 ਦੀ ਸ਼ੁਰੂਆਤ ਵਿੱਚ ਅਰਸ਼ਦੀਪ ਨੇ Snapchat ‘ਤੇ ਇੱਕ ਕੁੜੀ ਨਾਲ ਹੱਥ ਫੜੀ ਹੋਈ ਤਸਵੀਰ ਸਾਂਝੀ ਕੀਤੀ ਸੀ। ਇਸ ਤਸਵੀਰ ਤੋਂ ਪਤਾ ਲੱਗਾ ਕਿ ਅਰਸ਼ਦੀਪ ਕਿਸੇ ਕੁੜੀ ਨਾਲ ਰਿਲੇਸ਼ਨਸ਼ਿਪ ਵਿੱਚ ਹਨ। ਹਾਲਾਂਕਿ, ਤਸਵੀਰ ਵਿੱਚ ਕੁੜੀ ਦਾ ਚਿਹਰਾ ਦਿਖਾਈ ਨਹੀਂ ਦੇ ਰਿਹਾ ਸੀ। ਇਸ ਤਸਵੀਰ ਨੇ ਲੋਕਾਂ ਦੇ ਮਨ ਵਿੱਚ ਸਵਾਲ ਖੜ੍ਹਾ ਕਰ ਦਿੱਤਾ ਕਿ ਆਖ਼ਰ ਇਹ ਕੁੜੀ ਕੌਣ ਹੈ?

ਨੇਲ ਡਿਜ਼ਾਈਨ ਅਤੇ ਟੈਟੂ ਤੋਂ ਹੋਈ ਸਮਰੀਨ ਦੀ ਪਛਾਣ

ਅਰਸ਼ਦੀਪ ਦੀ ਇਸ ਤਸਵੀਰ ਵਿੱਚ ਫੈਨਜ਼ ਨੇ ਕੁੜੀ ਦੇ ਨਹੁੰਆਂ ਦੇ ਡਿਜ਼ਾਈਨ ਅਤੇ ਟੈਟੂ ਵੱਲ ਧਿਆਨ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਕੁੜੀ ਦੀ ਪਛਾਣ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਜਾਂਚ ਕਰਨ ‘ਤੇ ਫੈਨਜ਼ ਨੇ ਦੇਖਿਆ ਕਿ ਕੁੜੀ ਦੇ ਨਹੁੰਆਂ ਦਾ ਰੰਗ ਅਤੇ ਨੇਲ ਆਰਟ ਮਾਡਲ ਸਮਰੀਨ ਕੌਰ ਨਾਲ ਮਿਲਦੇ-ਜੁਲਦੇ ਸਨ।

ਇਸ ਤੋਂ ਇਲਾਵਾ, ਕੁੜੀ ਦੇ ਹੱਥ ‘ਤੇ ਦਿਖਾਈ ਦੇ ਰਿਹਾ ਟੈਟੂ ਵੀ ਸਮਰੀਨ ਦੇ ਹੱਥ ‘ਤੇ ਮੌਜੂਦ ਟੈਟੂ ਨਾਲ ਮਿਲਦਾ ਸੀ। ਇਸ ਤੋਂ ਬਾਅਦ ਫੈਨਜ਼ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਅਰਸ਼ਦੀਪ ਨੇ ਜਿਸ ਕੁੜੀ ਦੀ ਤਸਵੀਰ ਸਾਂਝੀ ਕੀਤੀ ਹੈ, ਉਹ ਮਾਡਲ ਸਮਰੀਨ ਕੌਰ ਹੀ ਹੈ।

ਪੰਜਾਬ ਕਿੰਗਜ਼ ਦੇ ਮੈਚਾਂ ਵਿੱਚ ਦਿਖੀ ਸਮਰੀਨ ਦੀ ਮੌਜੂਦਗੀ

IPL 2026 ਦੌਰਾਨ ਸਮਰੀਨ ਕੌਰ ਨੂੰ ਪੰਜਾਬ ਕਿੰਗਜ਼ ਦੇ ਕਈ ਮੈਚਾਂ ਵਿੱਚ ਦੇਖਿਆ ਗਿਆ। ਕਿਉਂਕਿ ਅਰਸ਼ਦੀਪ ਵੀ ਪੰਜਾਬ ਕਿੰਗਜ਼ ਦੀ ਟੀਮ ਦਾ ਹਿੱਸਾ ਸਨ, ਇਸ ਲਈ ਫੈਨਜ਼ ਦੋਵਾਂ ਦੀ ਮੌਜੂਦਗੀ ਨੂੰ ਜੋੜ ਕੇ ਦੇਖਣ ਲੱਗੇ। ਇਸ ਨਾਲ ਦੋਵਾਂ ਦੇ ਰਿਲੇਸ਼ਨਸ਼ਿਪ ਵਿੱਚ ਹੋਣ ਦੀਆਂ ਅਟਕਲਾਂ ਹੋਰ ਤੇਜ਼ ਹੋ ਗਈਆਂ।

ਏਅਰਪੋਰਟ ਤੋਂ ਲੈ ਕੇ ਧਰਮਸ਼ਾਲਾ ਤੱਕ ਇਕੱਠੇ ਦਿਖੇ

ਇਸ ਤੋਂ ਬਾਅਦ ਸਮਰੀਨ ਏਅਰਪੋਰਟ ‘ਤੇ ਵੀ ਅਰਸ਼ਦੀਪ ਨਾਲ ਨਜ਼ਰ ਆਈ। ਇਸ ਨਾਲ ਦੋਵਾਂ ਦੇ ਰਿਸ਼ਤੇ ਨੂੰ ਲੈ ਕੇ ਚਰਚਾਵਾਂ ਹੋਰ ਵਧ ਗਈਆਂ। ਫਿਰ ਧਰਮਸ਼ਾਲਾ ਵਿੱਚ ਇੱਕ ਮੈਚ ਦੌਰਾਨ ਦੋਵੇਂ ਹੱਥਾਂ ਵਿੱਚ ਹੱਥ ਪਾ ਕੇ ਘੁੰਮਦੇ ਦਿਖਾਈ ਦਿੱਤੇ।

ਅਰਸ਼ਦੀਪ ਨੇ ਖ਼ੁਦ ਰਿਸ਼ਤੇ ‘ਤੇ ਲਗਾਈ ਮੋਹਰ

27 ਜੁਲਾਈ 2026 ਨੂੰ ਅਰਸ਼ਦੀਪ ਨੇ Instagram ‘ਤੇ ਸਮਰੀਨ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਇਨ੍ਹਾਂ ਤਸਵੀਰਾਂ ਨਾਲ ਉਨ੍ਹਾਂ ਨੇ ‘My Person’ ਲਿਖਿਆ ਸੀ। ਇਸ ਪੋਸਟ ਤੋਂ ਬਾਅਦ ਦੋਵਾਂ ਦਾ ਰਿਸ਼ਤਾ ਜਨਤਕ ਤੌਰ ‘ਤੇ ਸਾਹਮਣੇ ਆ ਗਿਆ। 11 ਨਵੰਬਰ 2026 ਨੂੰ ਅਰਸ਼ਦੀਪ ਅਤੇ ਸਮਰੀਨ ਨੇ Instagram ‘ਤੇ ਆਪਣੀ ਮੰਗਣੀ ਦਾ ਐਲਾਨ ਕੀਤਾ। ਉਨ੍ਹਾਂ ਨੇ ਪੋਸਟ ਵਿੱਚ ਲਿਖਿਆ ਕਿ ਉਹ ਦੋਵੇਂ ਆਪਣੀ ਪੂਰੀ ਜ਼ਿੰਦਗੀ ਇਕੱਠੇ ਬਿਤਾਉਣ ਲਈ ਖੁਸ਼ ਹਨ।

ਕੌਣ ਹੈ ਮਾਡਲ ਸਮਰੀਨ ਕੌਰ, ਜਿਸ ਨਾਲ ਅਰਸ਼ਦੀਪ ਨੇ ਕੀਤੀ ਮੰਗਣੀ?

ਮਿਸ ਇੰਡੀਆ ਦੀ ਫਾਈਨਲਿਸਟ, ਚੰਡੀਗੜ੍ਹ ਤੋਂ MBA, ਮਾਡਲਿੰਗ ਰਾਹੀਂ ਬਣਾਈ ਪਛਾਣ

ਸਮਰੀਨ ਕੌਰ ਦਾ ਜਨਮ 7 ਸਤੰਬਰ 1999 ਨੂੰ ਜੰਮੂ-ਕਸ਼ਮੀਰ ਵਿੱਚ ਹੋਇਆ ਸੀ। ਉਨ੍ਹਾਂ ਨੇ ਪੁਣੇ ਦੇ ਸਿੰਬਾਇਓਸਿਸ ਕਾਲਜ ਆਫ਼ ਆਰਟਸ ਐਂਡ ਕਾਮਰਸ ਤੋਂ BCom (Honours) ਦੀ ਪੜ੍ਹਾਈ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਚੰਡੀਗੜ੍ਹ ਤੋਂ MBA ਵੀ ਕੀਤਾ। ਕਾਲਜ ਦੇ ਦਿਨਾਂ ਦੌਰਾਨ ਹੀ ਉਨ੍ਹਾਂ ਨੇ ਮਾਡਲਿੰਗ ਸ਼ੁਰੂ ਕਰ ਦਿੱਤੀ ਸੀ। ਸਾਲ 2018 ਵਿੱਚ ਉਹ Femina Miss India Jammu and Kashmir ਦੀ ਫਾਈਨਲਿਸਟ ਬਣੀ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਫੈਸ਼ਨ ਸ਼ੂਟ, ਇਸ਼ਤਿਹਾਰਾਂ ਅਤੇ ਮਿਊਜ਼ਿਕ ਵੀਡੀਓਜ਼ ਦੇ ਆਫ਼ਰ ਮਿਲਣ ਲੱਗੇ। ਅੱਜ ਉਹ ਪੰਜਾਬੀ ਅਤੇ ਹਿੰਦੀ ਮਿਊਜ਼ਿਕ ਇੰਡਸਟਰੀ ਦਾ ਜਾਣਿਆ-ਪਛਾਣਿਆ ਚਿਹਰਾ ਹਨ।

ਮਾਂ ਪ੍ਰੋਫੈਸਰ, ਪਿਤਾ ਕਾਰੋਬਾਰੀ

ਸਮਰੀਨ ਦੇ ਪਰਿਵਾਰ ਦਾ ਫਿਲਮ ਇੰਡਸਟਰੀ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਦੀ ਮਾਂ ਸਰਕਾਰੀ ਕਾਲਜ ਵਿੱਚ ਪ੍ਰੋਫੈਸਰ ਹਨ, ਜਦਕਿ ਪਿਤਾ ਭੂਪੇਸ਼ ਸੈਣੀ ਐਜੂਕੇਸ਼ਨਲ ਸਪਲਾਈ ਦੇ ਕਾਰੋਬਾਰ ਨਾਲ ਜੁੜੇ ਹੋਏ ਹਨ। ਉਨ੍ਹਾਂ ਦਾ ਇੱਕ ਛੋਟਾ ਭਰਾ ਰਾਜਬੀਰ ਵੀ ਹੈ। ਹਾਲਾਂਕਿ, ਉਨ੍ਹਾਂ ਦੇ ਪਰਿਵਾਰ ਬਾਰੇ ਜਨਤਕ ਤੌਰ ‘ਤੇ ਜ਼ਿਆਦਾ ਜਾਣਕਾਰੀ ਉਪਲਬਧ ਨਹੀਂ ਹੈ।

ਫਿਲਮਾਂ ਅਤੇ ਵੈੱਬ ਸੀਰੀਜ਼ ਵਿੱਚ ਵੀ ਕੀਤਾ ਕੰਮ

ਮਾਡਲਿੰਗ ਤੋਂ ਬਾਅਦ ਸਮਰੀਨ ਨੇ ਅਦਾਕਾਰੀ ਦੀ ਦੁਨੀਆ ਵਿੱਚ ਵੀ ਕਦਮ ਰੱਖਿਆ। ਉਹ ਦਿਲਜੀਤ ਦੋਸਾਂਝ ਦੀ ਪੰਜਾਬੀ ਫਿਲਮ ‘ਸਰਦਾਰ ਜੀ-2′ ਵਿੱਚ ਸ਼ਾਇਨੀ ਦੇ ਕਿਰਦਾਰ ਵਿੱਚ ਨਜ਼ਰ ਆਈ ਸੀ। ਇਸ ਤੋਂ ਇਲਾਵਾ, ਰਣਵੀਰ ਸਿੰਘ ਦੀ ਫਿਲਮ ’83’ ਵਿੱਚ ਉਨ੍ਹਾਂ ਨੇ ਸਿਮਰਨ ਦੀ ਭੂਮਿਕਾ ਨਿਭਾਈ ਸੀ। ਉਹ ZEE5 ਦੀ ਵੈੱਬ ਸੀਰੀਜ਼ ‘ਨੇਲ ਪਾਲਿਸ਼’ ਵਿੱਚ ਵੀ ਅਦਾਕਾਰੀ ਕਰ ਚੁੱਕੀ ਹੈ। ਹਾਲਾਂਕਿ, ਫਿਲਮਾਂ ਨਾਲੋਂ ਉਨ੍ਹਾਂ ਦੀ ਸਭ ਤੋਂ ਵੱਡੀ ਪਛਾਣ ਮਿਊਜ਼ਿਕ ਵੀਡੀਓਜ਼ ਅਤੇ ਮਾਡਲਿੰਗ ਕਰਕੇ ਬਣੀ ਹੈ।

Instagram ‘ਤੇ 5 ਮਿਲੀਅਨ ਫਾਲੋਅਰਜ਼, ਫੈਸ਼ਨ-ਲਾਈਫਸਟਾਈਲ ਕੰਟੈਂਟ ਨਾਲ ਲੋਕਪ੍ਰਿਯ

ਸਮਰੀਨ ਸੋਸ਼ਲ ਮੀਡੀਆ ‘ਤੇ ਵੀ ਕਾਫ਼ੀ ਲੋਕਪ੍ਰਿਯ ਹਨ। Instagram ‘ਤੇ ਉਨ੍ਹਾਂ ਦੇ ਕਰੀਬ 50 ਲੱਖ (5 ਮਿਲੀਅਨ) ਫਾਲੋਅਰਜ਼ ਹਨ। ਉਹ ਫੈਸ਼ਨ, ਟ੍ਰੈਵਲ, ਫਿਟਨੈੱਸ ਅਤੇ ਲਾਈਫਸਟਾਈਲ ਨਾਲ ਜੁੜਿਆ ਕੰਟੈਂਟ ਸਾਂਝਾ ਕਰਦੀ ਰਹਿੰਦੀ ਹੈ।

Loading...
Unable to load recommendations.
Follow Us