ਪੋਤੀ ਦੇ ਜਨਮ ਦੀ ਖੁਸ਼ੀ ‘ਚ ਸਿੱਧੂ ਨੇ ਕਿੰਨਰ ਸਮਾਜ ਦਾ ਕੀਤਾ ਨਿੱਘਾ ਸਵਾਗਤ, ਵੀਡੀਓ ਹੋਈ ਵਾਇਰਲ

Published: 

09 Nov 2026 08:45 AM IST

Navjot Singh Sidhu: ਸਾਬਕਾ ਕ੍ਰਿਕਟਰ ਅਤੇ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਦੇ ਪਰਿਵਾਰ ਵਿੱਚ ਇਨ੍ਹੀਂ ਦਿਨੀਂ ਖੁਸ਼ੀਆਂ ਦਾ ਮਾਹੌਲ ਹੈ। ਉਨ੍ਹਾਂ ਦੇ ਘਰ ਪੋਤੀ ਨੇ ਜਨਮ ਲਿਆ ਹੈ। ਪਰਿਵਾਰ ਵੱਲੋਂ ਪੋਤੀ ਦੇ ਜਨਮ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਇਸ ਖ਼ੁਸ਼ੀ ਦੇ ਮੌਕੇ 'ਤੇ 7 ਨਵੰਬਰ ਨੂੰ ਕਿੰਨਰ ਸਮਾਜ ਦੇ ਕੁਝ ਲੋਕ ਨਵਜੰਮੀ ਬੱਚੀ ਨੂੰ ਆਸ਼ੀਰਵਾਦ ਦੇਣ ਲਈ ਸਿੱਧੂ ਦੇ ਘਰ ਪਹੁੰਚੇ।

ਪੋਤੀ ਦੇ ਜਨਮ ਦੀ ਖੁਸ਼ੀ ਚ ਸਿੱਧੂ ਨੇ ਕਿੰਨਰ ਸਮਾਜ ਦਾ ਕੀਤਾ ਨਿੱਘਾ ਸਵਾਗਤ, ਵੀਡੀਓ ਹੋਈ ਵਾਇਰਲ

ਪੋਤੀ ਆਰਿਆ ਨੂੰ ਆਸ਼ੀਰਵਾਦ ਦੇਣ ਪਹੁੰਚਿਆ ਕਿੰਨਰ ਸਮਾਜ Photo Credit : navjotsinghsidhu

ਸਾਬਕਾ ਕ੍ਰਿਕਟਰ ਅਤੇ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਦੇ ਪਰਿਵਾਰ ਵਿੱਚ ਇਨ੍ਹੀਂ ਦਿਨੀਂ ਖੁਸ਼ੀਆਂ ਦਾ ਮਾਹੌਲ ਹੈ। ਉਨ੍ਹਾਂ ਦੇ ਘਰ ਪੋਤੀ ਨੇ ਜਨਮ ਲਿਆ ਹੈ। ਪਰਿਵਾਰ ਵੱਲੋਂ ਪੋਤੀ ਦੇ ਜਨਮ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਇਸ ਖ਼ੁਸ਼ੀ ਦੇ ਮੌਕੇ ‘ਤੇ 7 ਨਵੰਬਰ ਨੂੰ ਕਿੰਨਰ ਸਮਾਜ ਦੇ ਕੁਝ ਲੋਕ ਨਵਜੰਮੀ ਬੱਚੀ ਨੂੰ ਆਸ਼ੀਰਵਾਦ ਦੇਣ ਲਈ ਸਿੱਧੂ ਦੇ ਘਰ ਪਹੁੰਚੇ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਕਿੰਨਰ ਸਮਾਜ ਦੇ ਲੋਕਾਂ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਨੇ ਕਿੰਨਰ ਸਮਾਜ ਦੇ ਲੋਕਾਂ ਦੇ ਪੈਰ ਛੂਹ ਕੇ ਸਤਿਕਾਰ ਕੀਤਾ ਅਤੇ ਉਨ੍ਹਾਂ ਤੋਂ ਆਸ਼ੀਰਵਾਦ ਲਿਆ। ਉੱਥੇ ਹੀ ਪੋਤੀ ਦੇ ਜਨਮ ਦੀ ਖ਼ੁਸ਼ੀ ਵਿੱਚ ਸਿੱਧੂ ਨੇ ਖੁਦ ਵੀ ਉਨ੍ਹਾਂ ਨਾਲ ਖੂਬ ਡਾਂਸ ਕੀਤਾ। ਘਰ ਵਿੱਚ ਮਾਤਾ ਰਾਣੀ ਦੇ ਭਜਨ ਗਾਏ ਗਏ ਅਤੇ ਜੈਕਾਰਿਆਂ ਨਾਲ ਬੱਚੀ ਦੇ ਜਨਮ ਦੀ ਖ਼ੁਸ਼ੀ ਮਨਾਈ ਗਈ।

ਇਸ ਮੁਲਾਕਾਤ ਦੀ ਵੀਡੀਓ ਨਵਜੋਤ ਸਿੰਘ ਸਿੱਧੂ ਨੇ ਆਪਣੇ Instagram ਅਕਾਊਂਟ ‘ਤੇ ਸਾਂਝੀ ਕੀਤੀ ਹੈ। ਵੀਡੀਓ ਵਿੱਚ ਇੱਕ ਕਿੰਨਰ ਨਵਜੰਮੀ ਬੱਚੀ ਆਰਿਆ ਨੂੰ ਗੋਦ ਵਿੱਚ ਲੈ ਕੇ ਆਸ਼ੀਰਵਾਦ ਦਿੰਦੇ ਨਜ਼ਰ ਆ ਰਹੇ ਹਨ। ਉੱਥੇ ਹੀ ਪਰਿਵਾਰ ਦੇ ਮੈਂਬਰ ਵੀ ਵਧਾਈ ਗੀਤਾਂ ‘ਤੇ ਖ਼ੁਸ਼ੀਆਂ ਮਨਾਉਂਦੇ ਦਿਖਾਈ ਦੇ ਰਹੇ ਹਨ।

ਕਿੰਨਰ ਸਮਾਜ ਦੇ ਲੋਕਾਂ ਨੇ ਬੱਚੀ ਦੇ ਜਨਮ ਦੀ ਵਧਾਈ ਦਿੱਤੀ ਅਤੇ ਸਿੱਧੂ ਦੀ ਨੂੰਹ ਦੀ ਚੰਗੀ ਸਿਹਤ, ਲੰਬੀ ਉਮਰ ਅਤੇ ਖੁਸ਼ਹਾਲ ਜੀਵਨ ਦੀ ਕਾਮਨਾ ਕੀਤੀ। ਉਨ੍ਹਾਂ ਨੇ ਬੱਚੀ ਦੇ ਸੁਨਹਿਰੀ ਭਵਿੱਖ ਅਤੇ ਪਰਿਵਾਰ ਦੀ ਖੁਸ਼ਹਾਲੀ ਲਈ ਮਾਤਾ ਰਾਣੀ ਅੱਗੇ ਅਰਦਾਸ ਵੀ ਕੀਤੀ। ਵੀਡੀਓ ਸਾਂਝੀ ਕਰਦਿਆਂ ਸਿੱਧੂ ਨੇ ਲਿਖਿਆ, ‘ਆਰਿਆ ਨੂੰ ਭਗਵਾਨ ਵੱਲੋਂ ਭੇਜੇ ਗਏ ਦੂਤਾਂ ਦਾ ਆਸ਼ੀਰਵਾਦ ਮਿਲਿਆ।’

1 ਅਕਤੂਬਰ ਨੂੰ ਹੋਇਆ ਸੀ ਪੋਤੀ ਦਾ ਜਨਮ

ਨਵਜੋਤ ਸਿੰਘ ਸਿੱਧੂ ਨੇ ਇਸ ਤੋਂ ਪਹਿਲਾਂ Instagram ‘ਤੇ ਇੱਕ ਪੋਸਟ ਸਾਂਝੀ ਕਰਕੇ ਆਪਣੀ ਪੋਤੀ ਦੇ ਜਨਮ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਦੱਸਿਆ ਸੀ ਕਿ 1 ਅਕਤੂਬਰ, 2026 ਨੂੰ ਉਨ੍ਹਾਂ ਦੇ ਘਰ ਧੀ ਨੇ ਜਨਮ ਲਿਆ ਸੀ। ਸਿੱਧੂ ਨੇ ਆਪਣੀ ਪੋਤੀ ਦਾ ਨਾਂ ਆਰਿਆ ਸਿੱਧੂ ਦੱਸਦਿਆਂ ਪਰਿਵਾਰ ਵਿੱਚ ਉਸ ਦਾ ਸਵਾਗਤ ਕੀਤਾ ਸੀ।

Loading...
Unable to load recommendations.
Follow Us
Related Stories
ਇੰਦੌਰ ਕੰਸਰਟ ‘ਚ ਦਿਲਜੀਤ ਦੋਸਾਂਝ ਦੇ 4 ਗੀਤਾਂ ‘ਤੇ ਕਿਉਂ ਲੱਗੀ ਪਾਬੰਦੀ? 5 ਸਾਲ ਦੇ ਬੱਚਿਆਂ ਦੀ ਮੌਜੂਦਗੀ ਤੇ ਹਾਈਕੋਰਟ ਦੇ ਹੁਕਮਾਂ ਦਾ ਹਵਾਲਾ
ਦਿਲਜੀਤ ਦੋਸਾਂਝ ਦੇ ਇੰਦੌਰ ਕੰਸਰਟ ‘ਤੇ 4 ਗਾਣਿਆਂ ‘ਤੇ ਰੋਕ, ਚੰਡੀਗੜ੍ਹ ਦੇ ਪ੍ਰੋਫ਼ੈਸਰ ਨੇ ਕੀਤੀ ਸ਼ਿਕਾਇਤ
ਜਲੰਧਰ ‘ਚ ਹਨੀ ਸਿੰਘ ਦੇ ਭਤੀਜੇ ਦੀ ਅੰਤਿਮ ਅਰਦਾਸ, 18 ਸਾਲ ਦੀ ਉਮਰ ‘ਚ ਹਾਦਸੇ ਵਿੱਚ ਮੌਤ, ਬਾਥ ਕੈਸਲ ਵਿਖੇ ਭੋਗ
ਮੋਹਾਲੀ ਕੰਸਰਟ ਚ ਮਾਂ ਨੂੰ ਪਹਿਲੀ ਵਾਰ ਸਟੇਜ ਤੇ ਲੈ ਕੇ ਆਈ ਸੁਨੰਦਾ ਸ਼ਰਮਾ, ਮੋਬਾਈਲ ਫਲੈਸ਼ਲਾਈਟ ਦੇ ਨਜ਼ਾਰੇ ਨੇ ਕੀਤਾ ਭਾਵੁਕ
ਪੰਜਾਬੀ ਗਾਇਕ ਕਮਲ ਗਰੇਵਾਲ ਨੂੰ ਰੋਹਿਤ ਗੋਦਾਰਾ ਗੈਂਗ ਦੇ ਨਾਂ ‘ਤੇ ਧਮਕੀ, 5 ਕਰੋੜ ਦੀ ਮੰਗੀ ਫਿਰੌਤੀ, ਪੁਲਿਸ ਨੇ ਦਰਜ ਕੀਤਾ ਕੇਸ
​ਪੰਜਾਬੀ ਫ਼ਿਲਮ ‘ਪੰਜਾਬ ਨਾ ਭੁਲਿਓ’ ਦੀ ਟੀਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਈ ਨਤਮਸਤਕ, ਲਿਆ ਆਸ਼ੀਰਵਾਦ