ਅਕਸ਼ੈ ਕੁਮਾਰ ਨੂੰ ਮਿਲੀ ਭਾਰਤ ਦੀ ਨਾਗਰਿਕਤਾ, ਬੀਜੇਪੀ ਵੱਲੋਂ ਗੁਰਦਾਸੁਪਰ ਤੋਂ ਲੋਕਸਭਾ ਚੋਣ ਲੜਨ ਦੇ ਚਰਚੇ
2019 ਵਿੱਚ ਵੀ ਅਕਸ਼ੈ ਕੁਮਾਰ ਦੇ ਲੋਕ ਸਭਾ ਚੋਣ ਲੜਨ ਦੀ ਚਰਚਾ ਸੀ। ਅਫਵਾਹ ਸੀ ਕਿ ਉਹ ਗੁਰਦਾਸਪੁਰ ਸੀਟ ਤੋਂ ਚੋਣ ਲੜਨਗੇ ਪਰ ਫਿਰ ਅਕਸ਼ੈ ਨੇ ਟਵੀਟ ਕਰਕੇ ਸਾਰੀਆਂ ਚਰਚਾਵਾਂ 'ਤੇ ਵਿਰਾਮ ਲਗਾ ਦਿੱਤਾ। ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਅਕਸ਼ੈ ਕੁਮਾਰ ਅਤੇ ਪੀਐਮ ਮੋਦੀ ਦੀ ਨੇੜਤਾ ਕਿਸੇ ਤੋਂ ਲੁਕੀ ਨਹੀਂ ਹੈ। ਜੇਕਰ ਉਹ ਇਸ ਵਾਰ ਭਾਜਪਾ ਦੀ ਟਿਕਟ 'ਤੇ ਚੋਣ ਲੜਦੇ ਹਨ ਤਾਂ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ।

ਬਾਲੀਵੁੱਡ ਨਿਊਜ। ਫਿਲਮ ਸਟਾਰ ਅਕਸ਼ੇ ਕੁਮਾਰ ਨੂੰ ਅੱਜ 15 ਅਗਸਤ ਨੂੰ ਭਾਰਤੀ ਨਾਗਰਿਕਤਾ ਮਿਲੀ ਹੈ। ਉਨ੍ਹਾਂ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਖਿਲਾੜੀ ਕੁਮਾਰ ਦੇ ਨਾਂ ਨਾਲ ਮਸ਼ਹੂਰ ਅਕਸ਼ੈ ਕੁਮਾਰ (Akshay Kumar) ਨੇ ਲਿਖਿਆ, ਦਿਲ ਅਤੇ ਨਾਗਰਿਕਤਾ ਦੋਵੇਂ ਭਾਰਤੀ ਹਨ। ਸੁਤੰਤਰਤਾ ਦਿਵਸ ਮੁਬਾਰਕ। ਜੈ ਹਿੰਦ. ਭਾਰਤੀ ਨਾਗਰਿਕਤਾ ਮਿਲਣ ਤੋਂ ਬਾਅਦ ਬਹੁਤ ਖੁਸ਼ ਅਕਸ਼ੇ ਕੁਮਾਰ ਨੇ ਕਿਹਾ, ਭਾਰਤ ਹੀ ਉਨ੍ਹਾਂ ਲਈ ਸਭ ਕੁਝ ਹੈ। ਜੋ ਕੁਝ ਉਸ ਨੇ ਕਮਾਇਆ ਹੈ, ਇਥੇ ਰਹਿ ਕੇ ਹੀ ਕਮਾਇਆ ਹੈ। ਉਹ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹੈ ਕਿ ਉਸ ਨੂੰ ਇਸ ਦੇਸ਼ ਦਾ ਸਭ ਕੁਝ ਵਾਪਸ ਕਰਨ ਦਾ ਮੌਕਾ ਵੀ ਮਿਲਿਆ ਹੈ।
ਅਕਸ਼ੈ ਕੁਮਾਰ ਨੇ ਦਸੰਬਰ 2019 ਵਿੱਚ ਭਾਰਤੀ ਪਾਸਪੋਰਟ ਲਈ ਅਰਜ਼ੀ ਦਿੱਤੀ ਸੀ। ਉਸ ਸਮੇਂ ਉਨ੍ਹਾਂ ਕਿਹਾ ਸੀ ਕਿ ਉਹ ਆਪਣੀ ਕੈਨੇਡੀਅਨ ਨਾਗਰਿਕਤਾ ਛੱਡਣ ਜਾ ਰਹੇ ਹਨ ਅਤੇ ਅੱਜ ਉਨ੍ਹਾਂ ਨੂੰ ਆਜ਼ਾਦੀ ਦਿਵਸ ‘ਤੇ ਭਾਰਤੀ ਨਾਗਰਿਕਤਾ ਦਾ ਤੋਹਫਾ ਮਿਲਿਆ ਹੈ।