Salman Khan: ਧਮਕੀਆਂ ਮਿਲਣ ਤੋਂ ਬਾਅਦ ਸਲਮਾਨ ਖਾਨ ਦਾ ਕੋਲਕਾਤਾ ਸ਼ੋਅ ਹੋਇਆ ਮੁਲਤਵੀ
Threat to Salman Khan: ਲਾਰੈਂਸ ਬਿਸ਼ਨੋਈ ਜੋ ਇਸ ਸਮੇਂ ਪੁਲਿਸ ਹਿਰਾਸਤ ਵਿੱਚ ਹੈ, ਨੇ ਇੱਕ ਵਾਰ ਫਿਰ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। (ਲਾਰੈਂਸ ਬਿਸ਼ਨੋਈ ) ਗੈਂਗ ਦੇ ਬਦਮਾਸ਼ ਇਸ ਤੋਂ ਪਹਿਲਾਂ ਵੀ ਇੱਕ ਵਾਰ ਸਲਮਾਨ ਖਾਨ 'ਤੇ ਹਮਲਾ ਕਰਨ ਦੇ ਬਹੁਤ ਨੇੜੇ ਆਏ ਸਨ। ਤੇ ਹੁਣ ਮੁੜ ਉਨ੍ਹਾਂ ਨੇ ਸਲਮਾਨ ਖਾਨ ਨੂੰ ਧਨਕੀ ਦਿੱਤੀ ਹੈ ਜਿਸ ਕਾਰਨ ਸਲਮਾਨ ਖਾਨ ਦਾ ਪਰਿਵਾਰ ਦਹਿਸ਼ਤ ਵਿੱਚ ਹੈ।

Bollywood: ਸਲਮਾਨ ਖਾਨ (Salman Khan) ਹਰ ਸਾਲ ਦੇਸ਼-ਵਿਦੇਸ਼ ‘ਚ ਦਬੰਗ ਟੂਰ ਕਰਦੇ ਹਨ। ਇਸ ‘ਚ ਉਨ੍ਹਾਂ ਨਾਲ ਕਈ ਹੋਰ ਮਸ਼ਹੂਰ ਹਸਤੀਆਂ ਨੇ ਵੀ ਪਰਫਾਰਮ ਕਰਦੀਆਂ ਹਨ। ਇਸ ਵਾਰ ਉਸ ਦੇ ਨਾਲ ਸੋਨਾਕਸ਼ੀ ਸਿਨਹਾ, ਜੈਕਲੀਨ ਫਰਨਾਂਡੀਜ਼, ਪ੍ਰਭੂਦੇਵਾ, ਆਯੂਸ਼ ਸ਼ਰਮਾ ਅਤੇ ਗੁਰੂ ਰੰਧਾਵਾ ਵੀ ਪਰਫਾਰਮ ਕਰਨ ਜਾ ਰਹੇ ਸਨ। ਪਰ ਅਗਲੇ ਮਹੀਨੇ ਕੋਲਕਾਤਾ ‘ਚ ਹੋਣ ਵਾਲੇ ਸ਼ੋਅ ਨੂੰ ਮਈ-ਜੂਨ ਤੱਕ ਟਾਲ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਲਾਰੈਂਸ ਬਿਸ਼ਨੋਈ ਗੈਂਗ ਤੋਂ ਮਿਲੀ ਧਮਕੀ ਤੋਂ ਬਾਅਦ ਸ਼ੋਅ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਪਹਿਲਾਂ ਇਹ ਸ਼ੋਅ ਜਨਵਰੀ ‘ਚ ਹੋਣ ਵਾਲਾ ਸੀ ਪਰ ਕਿਸੇ ਕਾਰਨ ਰੱਦ ਹੋ ਗਿਆ।
19 ਮਾਰਚ ਨੂੰ ਧਮਕੀ ਦਿੱਤੀ ਸੀ
ਧਿਆਨ ਰਹੇ ਕਿ 19 ਮਾਰਚ ਨੂੰ ਲਾਰੈਂਸ ਬਿਸ਼ਨੋਈ (Lawrence Bishnoi) ਗੈਂਗ ਵੱਲੋਂ ਈਮੇਲ ਰਾਹੀਂ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਉਦੋਂ ਤੋਂ ਸਲਮਾਨ ਦੇ ਘਰ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ ਵਧਾ ਕੇ ਆਰਜ਼ੀ ਚੌਕੀ ਬਣਾ ਦਿੱਤੀ ਗਈ ਹੈ। ਇਸ ਵਿੱਚ ਦੋ ਸਹਾਇਕ ਥਾਣੇਦਾਰ ਅਤੇ 8-10 ਕਾਂਸਟੇਬਲ 24 ਘੰਟੇ ਤਾਇਨਾਤ ਰਹਿਣਗੇ।
ਧਮਕੀਆਂ ਮਿਲਣ ਤੋਂ ਬਾਅਦ ਸਲਮਾਨ ਦੇ ਪਰਿਵਾਰ ‘ਚ ਦਹਿਸ਼ਤ ਹੈ
ਲਾਰੈਂਸ ਬਿਸ਼ਨੋਈ ਜੋ ਇਸ ਸਮੇਂ ਪੁਲਿਸ ਹਿਰਾਸਤ ਵਿੱਚ ਹੈ, ਨੇ ਇੱਕ ਵਾਰ ਫਿਰ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਇਹ ਸਾਬਤ ਹੋ ਚੁੱਕਾ ਹੈ ਕਿ (ਲਾਰੈਂਸ ਬਿਸ਼ਨੋਈ ) ਗੁੰਡੇ ਇਸ ਤੋਂ ਪਹਿਲਾਂ ਵੀ ਇੱਕ ਵਾਰ ਸਲਮਾਨ ਖਾਨ ‘ਤੇ ਹਮਲਾ ਕਰਨ ਦੇ ਬਹੁਤ ਨੇੜੇ ਆਏ ਸਨ। ਇਹ ਸਭ ਜਾਣਨ ਤੋਂ ਬਾਅਦ ਸਲਮਾਨ ਖਾਨ ਦਾ ਪਰਿਵਾਰ ਦਹਿਸ਼ਤ ਵਿੱਚ ਹੈ। ਇਕ ਕਰੀਬੀ ਦੋਸਤ ਨੇ ਦੱਸਿਆ ਕਿ 19 ਮਾਰਚ ਤੋਂ ਬਾਅਦ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ (Salim Khan) ਨੂੰ ਨੀਂਦ ਨਹੀਂ ਆ ਰਹੀ, ਉਹ ਆਪਣੇ ਬੇਟੇ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ। ਉਥੇ ਹੀ ਦੂਜੇ ਪਾਸੇ ਸਲਮਾਨ ਖਾਨ ਇਸ ਧਮਕੀ ‘ਤੇ ਸਾਧਾਰਨ ਪ੍ਰਤੀਕਿਰਿਆ ਦੇ ਰਹੇ ਹਨ ਅਤੇ ਆਪਣੇ ਪਰਿਵਾਰ ਨੂੰ ਨਾ ਘਬਰਾਉਣ ਦੀ ਸਲਾਹ ਦੇ ਰਹੇ ਹਨ।
ਇਸ ਲਈ ਲਾਰੈਂਸ ਸਲਮਾਨ ਨੂੰ ਵਾਰ-ਵਾਰ ਧਮਕੀਆਂ ਦੇ ਰਿਹਾ
ਲਾਰੈਂਸ ਬਿਸ਼ਨੋਈ ਆਪਣੇ ਤਾਜ਼ਾ ਇੰਟਰਵਿਊ (ਜੋ ਪੁਲਿਸ ਹਿਰਾਸਤ ਦੌਰਾਨ ਲਿਆ ਗਿਆ ਸੀ) ਵਿੱਚ ਕਹਿ ਰਿਹਾ ਹੈ ਕਿ ਸਲਮਾਨ ਖਾਨ ਦੀ ਹਉਮੈ ਰਾਵਣ ਨਾਲੋਂ ਵੱਧ ਹੈ। ਸਿੱਧੂ ਮੂਸੇਵਾਲਾ ਵੀ ਓਨਾ ਹੀ ਹੰਕਾਰੀ ਸੀ। ਮੇਰਾ ਬਚਪਨ ਤੋਂ ਹੀ ਟੀਚਾ ਸਲਮਾਨ ਖਾਨ ਨੂੰ ਮਾਰਨਾ ਹੈ। ਜਦੋਂ ਮੈਂ ਚਾਰ-ਪੰਜ ਸਾਲ ਦਾ ਸੀ ਤਾਂ ਸਲਮਾਨ ਨੇ ਕਾਲਾ ਹਿਰਨ ਮਾਰਿਆ ਸੀ। ਬਿਸ਼ਨੋਈ ਭਾਈਚਾਰੇ ਦੇ ਲੋਕ ਕਾਲੇ ਹਿਰਨ ਦੀ ਪੂਜਾ ਕਰਦੇ ਹਨ। ਸਲਮਾਨ ਨੇ ਆਪਣੇ ਗੁਨਾਹ ਲਈ ਸਾਡੇ ਸਮਾਜ ਤੋਂ ਮੁਆਫੀ ਵੀ ਨਹੀਂ ਮੰਗੀ ਹੈ। ਇਸ ਦੌਰਾਨ ਬਿਸ਼ਨੋਈ ਵਾਰ-ਵਾਰ ਸਲਮਾਨ ਖਾਨ ਨੂੰ ਨਤੀਜੇ ਭੁਗਤਣ ਲਈ ਤਿਆਰ ਰਹਿਣ ਲਈ ਕਹਿ ਰਹੇ ਹਨ। ਇਸ ਕਾਰਨ ਪੁਲਸ ਨੇ ਬਿਨਾਂ ਕਿਸੇ ਲਾਪਰਵਾਹੀ ਦੇ ਸਲਮਾਨ ਖਾਨ ਦੀ ਸੁਰੱਖਿਆ ਵਧਾ ਦਿੱਤੀ ਹੈ।