ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

AAP ਦੀ ਦੂਜੀ ਲਿਸਟ ਜਾਰੀ, ਮਾਲਵਿੰਦਰ ਕੰਗ ਆਨੰਦਪੁਰ ਸਾਹਿਬ ਤੋਂ ਤਾਂ ਚੱਬੇਵਾਲ ਹੁਸ਼ਿਆਰਪੁਰ ਤੋਂ ਲੜਣਗੇ ਚੋਣ

ਪਹਿਲੀ ਸੂਚੀ 'ਚ 5 ਸੀਟਾਂ 'ਤੇ ਆਪਣੀ ਹੀ ਸਰਕਾਰ ਦੇ ਮੰਤਰੀਆਂ ਨੂੰ ਮੈਦਾਨ 'ਚ ਉਤਾਰਿਆ ਗਿਆ ਸੀ। ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਦੇ ਕਰੀਬੀ ਪੰਜਾਬੀ ਅਦਾਕਾਰ ਕਰਮਜੀਤ ਅਨਮੋਲ ਨੂੰ ਫਰੀਦਕੋਟ ਸੀਟ ਤੋਂ ਟਿਕਟ ਦਿੱਤੀ ਗਈ ਹੈ।

AAP ਦੀ ਦੂਜੀ ਲਿਸਟ ਜਾਰੀ, ਮਾਲਵਿੰਦਰ ਕੰਗ ਆਨੰਦਪੁਰ ਸਾਹਿਬ ਤੋਂ ਤਾਂ ਚੱਬੇਵਾਲ ਹੁਸ਼ਿਆਰਪੁਰ ਤੋਂ ਲੜਣਗੇ ਚੋਣ
Follow Us
amanpreet-kaur
| Updated On: 02 Apr 2024 19:26 PM

ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਲੋਕਸਭਾ ਚੋਣਾਂ ਲਈ ਆਪਣੀ ਦੂਜੀ ਲਿਸਟ ਜਾਰੀ ਕਰ ਦਿੱਤੀ ਹੈ। ਇਸ ਲਿਸਟ ਵਿੱਚ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੂੰ ਸ੍ਰੀ ਆਨੰਦਪੁਰ ਸਾਹਿਬ ਤੋਂ ਅਤੇ ਪਿਛਲੇ ਦਿਨੀਂ ਕਾਂਗਰਸ ਛੱਡਕੇ ਆਮ ਆਦਮੀ ਪਾਰਟੀ ਵਿੱਚ ਆਏ ਰਾਜਕੁਮਾਰ ਚੱਬੇਵਾਲ ਨੂੰ ਹੁਸ਼ਿਆਰਪੁਰ ਤੋਂ ਟਿਕਟ ਦਿੱਤੀ ਗਈ ਹੈ।

ਰਾਜਕੁਮਾਰ ਚੱਬੇਵਾਲ ਕਾਂਗਰਸ ਦੇ ਵਿਧਾਇਕ ਰਹਿ ਚੁੱਕੇ ਹਨ। ਉਹ ਕੁਝ ਦਿਨ ਪਹਿਲਾਂ ਹੀ ਆਪ ਵਿੱਚ ਸ਼ਾਮਲ ਹੋਏ ਸਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਲੋਕ ਸਭਾ ਉਮੀਦਵਾਰ ਬਣਾਇਆ ਗਿਆ। ਕੁਝ ਦਿਨ ਪਹਿਲਾਂ ਹੀ ‘ਆਪ’ ਨੇ ਪੰਜਾਬ ਦੀਆਂ 8 ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਨ ਕੀਤਾ ਸੀ। ਹਾਲਾਂਕਿ ਜਲੰਧਰ ਤੋਂ ‘ਆਪ’ ਵੱਲੋਂ ਟਿਕਟ ਦਿੱਤੇ ਗਏ ਸੁਸ਼ੀਲ ਰਿੰਕੂ ‘ਆਪ’ ਛੱਡ ਕੇ ਭਾਜਪਾ ‘ਚ ਸ਼ਾਮਲ ਹੋ ਗਏ ਹਨ।

ਇਸ ਤੋਂ ਇਲਾਵਾ ਪਹਿਲੀ ਸੂਚੀ ‘ਚ 5 ਸੀਟਾਂ ‘ਤੇ ਆਪਣੀ ਹੀ ਸਰਕਾਰ ਦੇ ਮੰਤਰੀਆਂ ਨੂੰ ਮੈਦਾਨ ‘ਚ ਉਤਾਰਿਆ ਗਿਆ ਸੀ। ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਦੇ ਕਰੀਬੀ ਪੰਜਾਬੀ ਅਦਾਕਾਰ ਕਰਮਜੀਤ ਅਨਮੋਲ ਨੂੰ ਫਰੀਦਕੋਟ ਸੀਟ ਤੋਂ ਟਿਕਟ ਦਿੱਤੀ ਗਈ ਹੈ।

ਪਹਿਲੀ ਸੂਚੀ ਦੇ ਉਮੀਦਵਾਰਾਂ ਨੂੰ ਜਾਣੋ

ਪਹਿਲੀ ਸੂਚੀ ਵਿੱਚ ਆਪ ਵੱਲੋਂ ਅੰਮ੍ਰਿਤਸਰ ਤੋਂ ਮੰਤਰੀ ਕੁਲਦੀਪ ਧਾਲੀਵਾਲ, ਖਡੂਰ ਸਾਹਿਬ ਤੋਂ ਮੰਤਰੀ ਲਾਲਜੀਤ ਭੁੱਲਰ, ਬਠਿੰਡਾ ਤੋਂ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਸੰਗਰੂਰ ਤੋਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਪਟਿਆਲਾ ਤੋਂ ਮੰਤਰੀ ਡਾ. ਬਲਬੀਰ ਸਿੰਘ ਸ਼ਾਮਲ ਹਨ। ਇਨ੍ਹਾਂ ਪੰਜਾਂ ਵਿੱਚੋਂ ਮੰਤਰੀ ਕੁਲਦੀਪ ਧਾਲੀਵਾਲ 2019 ਦੀਆਂ ਲੋਕ ਸਭਾ ਚੋਣਾਂ ਵੀ ਲੜ ਚੁੱਕੇ ਹਨ। ਇਸ ਮੌਕੇ ਉਨ੍ਹਾਂ ਨੂੰ ਸਿਰਫ 20,087 ਵੋਟਾਂ ਮਿਲੀਆਂ ਅਤੇ ਉਹ ਕਾਂਗਰਸ ਅਤੇ ਭਾਜਪਾ ਤੋਂ ਬਾਅਦ ਤੀਜੇ ਸਥਾਨ ‘ਤੇ ਰਹੇ।

ਇਸ ਦੇ ਨਾਲ ਹੀ ‘ਆਪ’ ਨੇ ਜਲੰਧਰ (ਰਿਜ਼ਰਵ) ਤੋਂ ਮੌਜੂਦਾ ਸੰਸਦ ਮੈਂਬਰ ਸੁਸ਼ੀਲ ਰਿੰਕੂ ‘ਤੇ ਮੁੜ ਭਰੋਸਾ ਪ੍ਰਗਟਾਇਆ ਸੀ। ਉਹ ਜਲੰਧਰ ਤੋਂ ‘ਆਪ’ ਦੇ ਸੰਸਦ ਮੈਂਬਰ ਸਨ। ਜਲੰਧਰ ਤੋਂ ਕਾਂਗਰਸੀ ਸੰਸਦ ਮੈਂਬਰ ਸੰਤੋਖ ਚੌਧਰੀ ਦੀ ਮੌਤ ਤੋਂ ਬਾਅਦ ਰਿੰਕੂ ਨੇ ਕਾਂਗਰਸ ਛੱਡ ਕੇ ‘ਆਪ’ ਤੋਂ ਜ਼ਿਮਨੀ ਚੋਣ ਲੜੀ ਸੀ ਅਤੇ ਜਿੱਤੇ ਸਨ। ਇਸ ਤੋਂ ਪਹਿਲਾਂ ਉਹ ਕਾਂਗਰਸੀ ਆਗੂ ਵਜੋਂ ਜਾਣੇ ਜਾਂਦੇ ਸਨ। ਕੁਝ ਦਿਨ ਪਹਿਲਾਂ ਉਹ ਆਮ ਆਦਮੀ ਪਾਰਟੀ ਛੱਡ ਭਾਜਪਾ ਚ ਸ਼ਾਮਲ ਹੋ ਗਏ ਸਨ।

ਕੁਝ ਦਿਨ ਪਹਿਲਾਂ ਕਾਂਗਰਸ ਛੱਡ ਕੇ ਆਪ ਵਿੱਚ ਸ਼ਾਮਲ ਹੋਏ ਗੁਰਪ੍ਰੀਤ ਸਿੰਘ ਜੀਪੀ ਨੂੰ ਫਤਿਹਗੜ੍ਹ ਸਾਹਿਬ (ਰਿਜ਼ਰਵ) ਤੋਂ ਟਿਕਟ ਦਿੱਤੀ ਗਈ ਹੈ। ਉਨ੍ਹਾਂ ਨੇ ਕਾਂਗਰਸ ‘ਚ ਅਨੁਸ਼ਾਸਨ ਦੀ ਕਮੀ ਅਤੇ ਭਾਈ-ਭਤੀਜਾਵਾਦ ਦਾ ਦੋਸ਼ ਲਗਾਉਂਦੇ ਹੋਏ ਪਾਰਟੀ ਬਦਲ ਦਿੱਤੀ ਸੀ। ਉਸ ਸਮੇਂ ਤੋਂ ਹੀ ਉਨ੍ਹਾਂ ਨੂੰ ਟਿਕਟ ਮਿਲਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਸੀ।

ਫਰੀਦਕੋਟ (ਰਿਜ਼ਰਵ) ਤੋਂ ਸਭ ਤੋਂ ਦਿਲਚਸਪ ਉਮੀਦਵਾਰ ਕਰਮਜੀਤ ਅਨਮੋਲ ਹਨ। ਅਨਮੋਲ ਇੱਕ ਪੰਜਾਬੀ ਅਭਿਨੇਤਾ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਹੁਤ ਕਰੀਬੀ ਦੋਸਤ ਮੰਨਿਆ ਜਾਂਦਾ ਹੈ। ਪਹਿਲਾਂ ਚਰਚਾ ਸੀ ਕਿ ਉਨ੍ਹਾਂ ਨੂੰ ਸੀਐਮ ਭਗਵੰਤ ਮਾਨ ਦੀ ਪੁਰਾਣੀ ਲੋਕ ਸਭਾ ਸੀਟ ਸੰਗਰੂਰ ਤੋਂ ਉਮੀਦਵਾਰ ਬਣਾਇਆ ਜਾਵੇਗਾ। ਅਜਿਹਾ ਇਸ ਲਈ ਕਿਉਂਕਿ ਇਹ ਸੀਟ ‘ਆਪ’ ਲਈ ਸੁਰੱਖਿਅਤ ਮੰਨੀ ਜਾਂਦੀ ਸੀ।

ਅੰਮ੍ਰਿਤਸਰ ਨੂੰ ਐਲਾਨਿਆ ਜਾਵੇ No War Zone, ਸਿੱਖ ਧਰਮ ਦੀ ਵੱਸਦੀ ਹੈ ਆਤਮਾ...ਐਮਪੀ ਰੰਧਾਵਾ ਦਾ PM ਨੂੰ ਪੱਤਰ
ਅੰਮ੍ਰਿਤਸਰ ਨੂੰ ਐਲਾਨਿਆ ਜਾਵੇ No War Zone, ਸਿੱਖ ਧਰਮ ਦੀ ਵੱਸਦੀ ਹੈ ਆਤਮਾ...ਐਮਪੀ ਰੰਧਾਵਾ ਦਾ PM ਨੂੰ ਪੱਤਰ...
ਪੰਜਾਬ ਵਿੱਚ ਇੱਕ ਹੋਰ ਯੂਟਿਊਬਰ ਗ੍ਰਿਫ਼ਤਾਰ, ਡੀਜੀਪੀ ਗੌਰਵ ਯਾਦਵ ਨੇ ਜਸਬੀਰ ਦੀ ਅਪਰਾਧ ਕੁੰਡਲੀ ਦਾ ਕੀਤਾ ਖੁਲਾਸਾ!
ਪੰਜਾਬ ਵਿੱਚ ਇੱਕ ਹੋਰ ਯੂਟਿਊਬਰ ਗ੍ਰਿਫ਼ਤਾਰ, ਡੀਜੀਪੀ ਗੌਰਵ ਯਾਦਵ ਨੇ ਜਸਬੀਰ ਦੀ ਅਪਰਾਧ ਕੁੰਡਲੀ ਦਾ ਕੀਤਾ ਖੁਲਾਸਾ!...
ਰਾਜਾ ਵੜਿੰਗ ਨੇ ਸੁਨੀਲ ਜਾਖੜ ਨੂੰ ਦਿੱਤੀ ਚੁਣੌਤੀ, ਸੁਣੋ ਕੀ ਕਿਹਾ?
ਰਾਜਾ ਵੜਿੰਗ ਨੇ ਸੁਨੀਲ ਜਾਖੜ ਨੂੰ ਦਿੱਤੀ ਚੁਣੌਤੀ, ਸੁਣੋ ਕੀ ਕਿਹਾ?...
ਪੰਜਾਬ ਸਰਕਾਰ ਦਾ ਵੱਡਾ ਫੈਸਲਾ! ਜ਼ਮਾਨਤ 'ਤੇ ਬਾਹਰ ਆਏ ਨਸ਼ਾ ਤਸਕਰਾਂ 'ਤੇ ਪੁਲਿਸ ਰੱਖੇਗੀ ਤਿੱਖੀ ਨਜ਼ਰ
ਪੰਜਾਬ ਸਰਕਾਰ ਦਾ ਵੱਡਾ ਫੈਸਲਾ! ਜ਼ਮਾਨਤ 'ਤੇ ਬਾਹਰ ਆਏ ਨਸ਼ਾ ਤਸਕਰਾਂ 'ਤੇ ਪੁਲਿਸ ਰੱਖੇਗੀ ਤਿੱਖੀ ਨਜ਼ਰ...
Covid-19 Update : ਵੱਧ ਰਹੇ ਹਨ ਕੋਰੋਨਾ ਦੇ ਕੇਸ , ਜ਼ਰੂਰ ਸੁਣੋ ਡਾਕਟਰ ਦੀ ਇਹ ਸਲਾਹ
Covid-19 Update : ਵੱਧ ਰਹੇ ਹਨ ਕੋਰੋਨਾ ਦੇ ਕੇਸ , ਜ਼ਰੂਰ ਸੁਣੋ ਡਾਕਟਰ ਦੀ ਇਹ ਸਲਾਹ...
Ludhiana West bypoll: ਲੁਧਿਆਣਾ ਪੱਛਮੀ ਉਪ ਚੋਣ ਤੋਂ ਪਹਿਲਾਂ 'ਆਪ' ਨੂੰ ਵੱਡਾ ਝਟਕਾ!
Ludhiana West bypoll: ਲੁਧਿਆਣਾ ਪੱਛਮੀ ਉਪ ਚੋਣ ਤੋਂ ਪਹਿਲਾਂ 'ਆਪ' ਨੂੰ ਵੱਡਾ ਝਟਕਾ!...
ਸਾਲ ਵਿੱਚ ਦੋ ਵਾਰ 10ਵੀਂ ਦੀ ਪ੍ਰੀਖਿਆ TV9 ਸਿੱਖਿਆ ਸੰਮੇਲਨ ਵਿੱਚ ਧਰਮਿੰਦਰ ਪ੍ਰਧਾਨ ਨੇ ਕੀ ਕਿਹਾ?
ਸਾਲ ਵਿੱਚ ਦੋ ਵਾਰ 10ਵੀਂ ਦੀ ਪ੍ਰੀਖਿਆ TV9 ਸਿੱਖਿਆ ਸੰਮੇਲਨ ਵਿੱਚ ਧਰਮਿੰਦਰ ਪ੍ਰਧਾਨ ਨੇ ਕੀ ਕਿਹਾ?...
ਨਵਾਂ Covid Variant ਜੋ ਚੀਨ ਤੋਂ ਬਾਅਦ ਹੁਣ ਅਮਰੀਕਾ ਵਿੱਚ ਮਚਾ ਰਿਹਾ ਤਬਾਹੀ
ਨਵਾਂ Covid Variant ਜੋ ਚੀਨ ਤੋਂ ਬਾਅਦ ਹੁਣ ਅਮਰੀਕਾ ਵਿੱਚ ਮਚਾ ਰਿਹਾ ਤਬਾਹੀ...
Panchkula ਵਿੱਚ 7 ​​ਲੋਕਾਂ ਨੇ ਖੁਦਕੁਸ਼ੀ , ਚਸ਼ਮਦੀਦ ਪੁਨੀਤ ਨੇ ਦੱਸੀ ਅਜਿਹੀ ਗੱਲ ਜਿਸ ਨਾਲ ਸਾਰੇ ਹੋਏ ਹੈਰਾਨ
Panchkula ਵਿੱਚ 7 ​​ਲੋਕਾਂ ਨੇ ਖੁਦਕੁਸ਼ੀ , ਚਸ਼ਮਦੀਦ ਪੁਨੀਤ ਨੇ ਦੱਸੀ ਅਜਿਹੀ ਗੱਲ ਜਿਸ ਨਾਲ ਸਾਰੇ ਹੋਏ ਹੈਰਾਨ...