ਕਾਂਗਰਸ ਨੇ ਲੋਕ ਸਭਾ ਚੋਣਾਂ ਲਈ 2 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ, ਕੱਟੀ ਗਈ ਫ਼ਰੀਦਕੋਟ ਤੋਂ ਮੌਜੂਦਾ ਸਾਂਸਦ ਮੁਹੰਮਦ ਸਦੀਕ ਦੀ ਟਿਕਟ
Punjab Congress Candidates List: ਕਾਂਗਰਸ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਹੁਣ ਤੱਕ ਕਾਂਗਰਸ 13 ਲੋਕ ਸਭਾ ਸੀਟਾਂ ਵਿੱਚੋਂ 8 ਸੀਟਾਂ ਤੇ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ ਜਦੋਂ ਕਿ 5 ਉਮੀਦਵਾਰ ਐਲਾਨੇ ਜਾਣੇ ਬਾਕੀ ਹਨ। ਫ਼ਰੀਦਕੋਟ ਸੀਟ ਤੋਂ ਕਾਂਗਰਸ ਦੇ ਮੌਜੂਦ ਸਾਂਸਦ ਮੁਹੰਮਦ ਸਦੀਕ ਦਾ ਟਿਕਟ ਕੱਟ ਗਿਆ ਹੈ। ਉਹਨਾਂ ਦੀ ਥਾਂ ਅਮਰਜੀਤ ਕੌਰ ਸਹੋਤਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਕਾਂਗਰਸ ਦੀ ਨਵੀਂ ਸੂਚੀ
ਕਾਂਗਰਸ ਨੇ ਪੰਜਾਬ ਵਿੱਚ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ ਫਰੀਦਕੋਟ ਤੋਂ ਅਮਰਜੀਤ ਕੌਰ ਸਾਹੋਕੇ ਅਤੇ ਹੁਸ਼ਿਆਰਪੁਰ ਤੋਂ ਯਾਮਿਨੀ ਗੌਮਰ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਕਾਂਗਰਸ ਨੇ ਮੌਜੂਦਾ ਸਾਂਸਦ ਮੁਹੰਮਦ ਸਦੀਕ ਨੂੰ ਝਟਕਾ ਦਿੰਦਿਆਂ ਉਹਨਾਂ ਦੀ ਟਿਕਟ ਨੂੰ ਕੱਟ ਦਿੱਤਾ ਹੈ।
ਅਮਰਜੀਤ ਕੌਰ ਸਾਹੋਕੇ ਸੇਵਾ-ਮੁਕਤ ਅਧਿਆਪਕਾ ਹਨ। ਉਹ ਸਾਲ 2013 ਤੋਂ 18 ਤੱਕ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਪਰਸਨ ਰਹੇ ਸਨ। ਉਹਨਾਂ ਸਾਲ 2017 ਵਿੱਚ ਜਗਰਾਓ ਹਲਕੇ ਤੋਂ ਚੋਣ ਵੀ ਲੜੀ ਸੀ।
ਸਾਹੋਕੇ ਦੇ ਪਤੀ ਭੁਪਿੰਦਰ ਸਾਹੋਕੇ ਨੇ 2022 ਦੀ ਵਿਧਾਨ ਸਭਾ ਚੋਣ ਨਿਹਾਲ ਸਿੰਘ ਵਾਲਾ ਸੀਟ ਤੋਂ ਲੜੀ ਸੀ, ਪਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਜਦਕਿ ਗੋਮਰ ਨੇ 2014 ‘ਚ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਚੋਣ ਲੜੀ ਸੀ, ਪਰ ਉਹ ਅਸਫਲ ਰਹੇ ਸਨ। 2016 ‘ਚ ਗੋਮਰ ‘ਆਪ’ ਨਾਲ ਮਤਭੇਦਾਂ ਕਾਰਨ ਪਾਰਟੀ ਛੱਡ ਕੇ ਕਾਂਗਰਸ ‘ਚ ਸ਼ਾਮਲ ਹੋ ਗਏ ਸਨ।
ਦੇਖੋ ਉਮੀਦਵਾਰਾਂ ਦੀ ਲਿਸਟ


