Viral Video: Thar ‘ਤੇ ਹੁੱਲੜਬਾਜ਼ੀ ਕਰਨਾ ਪਿਆ ਮਹਿੰਗਾ, ਪੁਲਿਸ ਨੇ ਘਰ ਲੱਭ ਕੇ ਕੱਟਿਆ ਚਲਾਨ
ਨੌਜਵਾਨਾਂ ਦਾ ਹੁੱਲੜਬਾਜ਼ੀ ਦਾ ਵੀਡੀਓ ਜਦੋਂ ਪੁਲਿਸ ਸਾਹਮਣੇ ਆਇਆਂ ਤਾਂ ਇਸ 'ਤੇ ਕਾਰਵਾਈ ਕੀਤੀ ਗਈ। ਵੀਡੀਓ ਕੁੱਝ ਦਿਨ ਪੁਰਾਣੀ ਦੱਸੀ ਜਾ ਰਹੀ ਹੈ, ਜਿਸ 'ਚ ਕੁੱਝ ਨੌਜਵਾਨ ਥਾਰ 'ਤੇ ਚੜ੍ਹ ਕੇ ਹੁੱਲੜਬਾਜ਼ੀ ਕਰ ਰਹੇ ਹਨ ਤੇ ਆਪਣੇ ਮੋਬਾਇਲ 'ਤੇ ਇਸ ਦੀ ਰਿਕਾਰਡਿੰਗ ਵੀ ਕਰ ਰਹੇ ਹਨ।
ਲੁਧਿਆਣਾ ਦੇ ਕੁੱਝ ਨੌਜਵਾਨਾਂ ਨੂੰ ਸਾਊਥ ਸਿਟੀ ਰੋਡ ‘ਤੇ ਹੁੱਲੜਬਾਜ਼ੀ ਕਰਨਾ ਮਹਿੰਗਾ ਪੈ ਗਿਆ। ਇਸ ਦੀ ਇੱਕ ਵੀਡੀਓ ਵਾਇਰਲ ਹੋਈ, ਜਿਸ ‘ਚ ਨਜ਼ਰ ਆ ਰਿਹਾ ਹੈ ਕਿ ਕੁੱਝ ਨੌਜਵਾਨ ਥਾਰ ਕਾਰ ‘ਤੇ ਚੜ੍ਹ ਕੇ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ। ਹੁਣ ਪੁਲਿਸ ਨੇ ਇਸ ਮਾਮਲੇ ‘ਚ ਕਾਰਵਾਈ ਕੀਤੀ ਹੈ ਤੇ ਥਾਰ ਮਾਲਿਕ ਦਾ ਘਰ ਲੱਭ ਕੇ ਉਸਦਾ ਚਲਾਨ ਕੱਟਿਆ ਹੈ।
ਨੌਜਵਾਨਾਂ ਦਾ ਹੁੱਲੜਬਾਜ਼ੀ ਦਾ ਵੀਡੀਓ ਜਦੋਂ ਪੁਲਿਸ ਸਾਹਮਣੇ ਆਇਆਂ ਤਾਂ ਇਸ ‘ਤੇ ਕਾਰਵਾਈ ਕੀਤੀ ਗਈ। ਵੀਡੀਓ ਕੁੱਝ ਦਿਨ ਪੁਰਾਣੀ ਦੱਸੀ ਜਾ ਰਹੀ ਹੈ, ਜਿਸ ‘ਚ ਕੁੱਝ ਨੌਜਵਾਨ ਥਾਰ ‘ਤੇ ਚੜ੍ਹ ਕੇ ਹੁੱਲੜਬਾਜ਼ੀ ਕਰ ਰਹੇ ਹਨ ਤੇ ਆਪਣੇ ਮੋਬਾਇਲ ‘ਤੇ ਇਸ ਦੀ ਰਿਕਾਰਡਿੰਗ ਵੀ ਕਰ ਰਹੇ ਹਨ।
Always obey #traffic rules#DontRashDriving#LudhianaPolice#stunt#violator pic.twitter.com/gU2iuKMLCi
— Commissioner of Police, Ludhiana (@Ludhiana_Police) November 17, 2024
ਇਹ ਵੀ ਪੜ੍ਹੋ
ਟ੍ਰੈਫ਼ਿਕ ਪੁਲਿਸ ਦੇ ਜ਼ੋਨ ਇੰਚਾਰਜ਼ ਸਬ ਇੰਸਪੈਕਟਰ ਰੁਪਿੰਦਰ ਸਿੰਘ ਨੇ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਥਾਰ ਦੇ ਨੰਬਰ ਨਾਲ ਮਾਲਿਕ ਦੇ ਘਰ ਦਾ ਪਤਾ ਲਗਵਾਇਆ ਤੇ ਬਿਨਾਂ ਸੀਟ ਬੈਲਟ ਤੇ ਬਿਨਾਂ ਡਰਾਈਵਿੰਗ ਲਾਇਸੈਂਸ ਦਾ ਚਲਾਨ ਕੱਟਿਆ। ਜਾਣਕਾਰੀ ਮੁਤਾਬਕ ਥਾਰ ਮਾਲਕ ਨੌਜਵਾਨ ਹੈਬੋਵਾਲ ਦਾ ਰਹਿਣ ਵਾਲਾ ਹੈ। ਪੁਲਿਸ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਇਸ ਦੀ ਵੀਡੀਓ ਵੀ ਸਾਂਝਾ ਕੀਤੀ ਹੈ।