20-11- 2024
TV9 Punjabi
Author: Isha Sharma
ਬਹੁਤ ਸਾਰੇ ਲੋਕਾਂ ਨੂੰ ਗੋਡਿਆਂ ਦੇ ਦਰਦ ਦੀ ਸਮੱਸਿਆ ਹੁੰਦੀ ਹੈ। ਇਹ ਸਮੱਸਿਆ ਵਿਟਾਮਿਨ ਦੀ ਕਮੀ ਦੇ ਕਾਰਨ ਹੋ ਸਕਦੀ ਹੈ।
ਸਰੀਰ ਵਿੱਚ ਤਿੰਨ ਤਰ੍ਹਾਂ ਦੇ ਵਿਟਾਮਿਨਾਂ ਦੀ ਕਮੀ ਕਾਰਨ ਗੋਡਿਆਂ ਦਾ ਦਰਦ ਹੋ ਸਕਦਾ ਹੈ। ਆਓ ਜਾਣਦੇ ਹਾਂ।
ਵਿਟਾਮਿਨ ਡੀ ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦਾ ਹੈ। ਅਜਿਹੇ 'ਚ ਇਸ ਦੀ ਕਮੀ ਨਾਲ ਗੋਡਿਆਂ 'ਚ ਦਰਦ ਹੋ ਸਕਦਾ ਹੈ।
ਸਰੀਰ ਵਿੱਚ ਵਿਟਾਮਿਨ ਬੀ12 ਦੀ ਕਮੀ ਨਾਲ ਨਸਾਂ ਵਿੱਚ ਦਰਦ ਅਤੇ ਕਮਜ਼ੋਰੀ ਹੋ ਸਕਦੀ ਹੈ। ਇਸ ਨਾਲ ਗੋਡਿਆਂ ਵਿੱਚ ਦਰਦ ਹੋ ਸਕਦਾ ਹੈ।
ਵਿਟਾਮਿਨ ਬੀ6 ਦੀ ਕਮੀ ਨਾਲ ਮਾਸਪੇਸ਼ੀਆਂ ਦੀ ਕਮਜ਼ੋਰੀ ਅਤੇ ਦਰਦ ਹੋ ਸਕਦਾ ਹੈ। ਇਸ ਨਾਲ ਗੋਡਿਆਂ ਵਿੱਚ ਦਰਦ ਹੋ ਸਕਦਾ ਹੈ।
ਸਰੀਰ ਵਿੱਚ ਵਿਟਾਮਿਨ ਡੀ, ਬੀ12 ਅਤੇ ਬੀ6 ਦੀ ਕਮੀ ਨੂੰ ਦੂਰ ਕਰਨ ਲਈ ਭੋਜਨ ਵਿੱਚ ਅੰਡੇ, ਦੁੱਧ, ਪਨੀਰ, ਮਸ਼ਰੂਮ, ਪਾਲਕ ਅਤੇ ਸਾਲਮਨ ਮੱਛੀ ਨੂੰ ਸ਼ਾਮਲ ਕਰੋ।
ਵਿਟਾਮਿਨ ਡੀ, ਬੀ 12 ਅਤੇ ਬੀ 6 ਦੀ ਕਮੀ ਨੂੰ ਪੂਰਾ ਕਰਨ ਲਈ ਤੁਸੀਂ ਡਾਕਟਰ ਦੀ ਸਲਾਹ ਅਨੁਸਾਰ ਇਹ ਦਵਾਈ ਲੈ ਸਕਦੇ ਹੋ।