ਮੋਗਾ ਦੇ ਹੋਟਲ ਚੋਂ ਦੇਹ ਵਪਾਰ ਦੇ ਇਲਜ਼ਾਮਾਂ ‘ਚ 11 ਲੜਕੀਆਂ ਸਮੇਤ 19 ਕਾਬੂ, ਮਾਲਕ ਹੋਇਆ ਫਰਾਰ
Moga Hotal Raid: ਰੇਡ ਦੌਰਾਨ ਹੋਟਲ ਦੇ ਕਮਰਿਆਂ 'ਚ ਕੁੱਝ ਲੜਕੀਆਂ ਇਤਰਾਜ਼ਯੋਗ ਹਾਲਤ 'ਚ ਮਿਲੀਆਂ। ਹੋਟਲ 'ਚ ਰੇਡ ਦੌਰਾਨ 11 ਕੁੜੀਆਂ ਤੇ 8 ਮੁੰਡਿਆਂ ਨੂੰ ਕਾਬੂ ਕੀਤਾ ਗਿਆ। ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਹੋਟਲ ਮਾਲਿਕਾਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਪੁਲਿਸ ਅੱਗੇ ਦੀ ਕਾਰਵਾਈ 'ਚ ਲੱਗੀ ਹੋਈ ਹੈ।
Moga Hotal Raid: ਪੰਜਾਬ ਦੇ ਮੋਗਾ ‘ਚ ਪੁਲਿਸ ਨੇ ਸੋਮਵਾਰ ਰਾਤ ਨੂੰ ਲੁਧਿਆਣਾ ਰੋਡ ਵਿਖੇ ਇੱਕ ਹੋਟਲ ‘ਤੇ ਰੇਡ ਕੀਤੀ। ਰੇਡ ਦੌਰਾਨ 11 ਕੁੜੀਆਂ ਤੇ 8 ਮੁੰਡੇ ਗ੍ਰਿਫ਼ਤਾਰ ਕੀਤੇ ਹਏ। ਆਰੋਪ ਹੈ ਕਿ ਹੋਟਲ ਵੱਡੇ ਪੱਧਰ ‘ਤੇ ਦੇਹ ਵਪਾਰ ਦਾ ਧੰਦਾ ਚਲਾ ਰਿਹਾ ਸੀ। ਹੋਟਲ ਦੇ ਮੈਨੇਜਰ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਹੁਣ ਇਸ ਮਾਮਲੇ ਨੂੰ ਲੈ ਕੇ ਪੜਤਾਲ ਕਰ ਰਹੀ ਹੈ।
ਮੋਗਾ ਥਾਣਾ ਮੁੱਖ ਗੁਰਪ੍ਰੀਤ ਸਿਂਘ ਨੇ ਕਿਹਾ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮੋਗਾ ਦੇ ਲੁਧਿਆਣਾ ਰੋਡ ‘ਤੇ ਹੋਟਲ ਰੋਕ ਸਟਾਰ ‘ਚ ਦੇਹ ਵਪਾਰ ਹੁੰਦਾ ਹੈ। ਹੋਟਲ ਦੇ ਮਾਲਿਕ ਪਰਮਵੀਰ ਤੇ ਸੁਮਿਤ ਧੰਦੇ ਨੂੰ ਚਲਾਉਂਦੇ ਹਨ। ਜੇਕਰ ਮੌਕੇ ‘ਤੇ ਰੇਡ ਕੀਤੀ ਜਾਵੇ ਤਾਂ ਵੱਡੀਆਂ ਸੰਖਿਆਂ ‘ਚ ਮੁੰਡੇ-ਕੁੜੀਆਂ ਨੂੰ ਕਾਬੂ ਕੀਤਾ ਜਾ ਸਕਦਾ ਹੈ। ਇਸ ‘ਤੇ ਪੁਲਿਸ ਪਾਰਟੀ ਨੇ ਪਲਾਨ ਬਣਾਇਆ ਤੇ ਮਹਿਲਾ ਸੈੱਲ ਇੰਚਾਰਜ ਕੁਲਵਿੰਦਰ ਕੌਰ ਨੂੰ ਨਾਲ ਲੈ ਕੇ ਹੋਟਲ ‘ਤੇ ਰੇਡ ਕੀਤੀ।
ਰੇਡ ਦੌਰਾਨ ਹੋਟਲ ਦੇ ਕਮਰਿਆਂ ‘ਚ ਕੁੱਝ ਲੜਕੀਆਂ ਇਤਰਾਜ਼ਯੋਗ ਹਾਲਤ ‘ਚ ਮਿਲੀਆਂ। ਹੋਟਲ ‘ਚ ਰੇਡ ਦੌਰਾਨ 11 ਕੁੜੀਆਂ ਤੇ 8 ਮੁੰਡਿਆਂ ਨੂੰ ਕਾਬੂ ਕੀਤਾ ਗਿਆ। ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਹੋਟਲ ਮਾਲਿਕਾਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਪੁਲਿਸ ਅੱਗੇ ਦੀ ਕਾਰਵਾਈ ‘ਚ ਲੱਗੀ ਹੋਈ ਹੈ।