ਵਿਦੇਸ਼ ਤੋਂ ਆਈ ਲੜਕੀ ਸਮੇਤ 2 ਲਾਪਤਾ, ਮੱਚਿਆ ਹੜ੍ਹਕੰਪ, ਪੁਲਿਸ ਜਾਂਚ ‘ਚ ਜੁਟੀ
ਜਲੰਧਰ ਦੇ ਸ਼ਹੀਦ ਬਾਬੂ ਲਾਭ ਸਿੰਘ ਨਗਰ ਦੀ ਗਲੀ ਨੰਬਰ-8 ਦੀਆਂ ਰਹਿਣ ਵਾਲੀਆਂ ਦੋ ਲੜਕੀਆਂ ਸ਼ੱਕੀ ਹਾਲਾਤਾਂ 'ਚ ਲਾਪਤਾ ਹੋ ਗਈਆਂ। ਇਨ੍ਹਾਂ ਵਿੱਚੋਂ ਇੱਕ ਲੜਕੀ 15 ਦਿਨ ਪਹਿਲਾਂ ਹੀ ਮਨੀਲਾ ਤੋਂ ਵਾਪਸ ਆਈ ਸੀ। ਮੰਗਲਵਾਰ ਦੇਰ ਸ਼ਾਮ ਉਹ ਆਪਣੇ ਗੁਆਂਢੀ ਨਾਲ ਬਾਜ਼ਾਰ ਜਾਣ ਲਈ ਨਿਕਲੀ ਸੀ, ਉਦੋਂ ਤੋਂ ਦੋਵਾਂ ਦਾ ਕੋਈ ਸੁਰਾਗ ਨਹੀਂ ਲੱਗਾ।
ਜਲੰਧਰ ਨਿਊਜ਼। ਮਨੀਲਾ ਤੋਂ ਕਰੀਬ 15 ਦਿਨ ਪਹਿਲਾਂ ਜਲੰਧਰ ਆਈ ਲੜਕੀ ਅਤੇ ਉਸ ਦਾ ਗੁਆਂਢੀ ਸ਼ੱਕੀ ਹਾਲਾਤਾਂ ‘ਚ ਲਾਪਤਾ ਹੋ ਗਏ ਸਨ। ਦੋ ਲੜਕੀਆਂ ਦੇ ਲਾਪਤਾ ਹੋਣ ਨਾਲ ਪੁਲਿਸ ਪ੍ਰਸ਼ਾਸਨ ‘ਚ ਹੜ੍ਹਕੰਪ ਮੱਚਿਆ ਹੋਇਆ ਹੈ। ਪੁਲਿਸ ਦੇਰ ਰਾਤ ਤੱਕ ਬੱਸ ਸਟੈਂਡ ਦੇ ਆਸ-ਪਾਸ ਉਨ੍ਹਾਂ ਦੀ ਭਾਲ ਕਰਦੀ ਰਹੀ। ਮਿਲੀ ਜਾਣਕਾਰੀ ਮੁਤਾਬਕ ਜਲੰਧਰ ਦੇ ਸ਼ਹੀਦ ਬਾਬੂ ਲਾਭ ਸਿੰਘ ਨਗਰ ਦੀ ਗਲੀ ਨੰਬਰ-8 ਦੀਆਂ ਰਹਿਣ ਵਾਲੀਆਂ ਦੋ ਲੜਕੀਆਂ ਸ਼ੱਕੀ ਹਾਲਾਤਾਂ ‘ਚ ਲਾਪਤਾ ਹੋ ਗਈਆਂ। ਜਦੋਂ ਪਰਿਵਾਰ ਵਾਲਿਆਂ ਨੂੰ ਲੜਕੀਆਂ ਬਾਰੇ ਧਮਕੀ ਭਰਿਆ ਫੋਨ ਆਇਆ ਤਾਂ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਘਟਨਾ ਤੋਂ ਬਾਅਦ ਕਮਿਸ਼ਨਰੇਟ ਪੁਲਿਸ ਦੇ ਸੀਨੀਅਰ ਅਧਿਕਾਰੀ ਖੁਦ ਫੀਲਡ ‘ਚ ਆ ਗਏ। ਦੇਰ ਰਾਤ ਤੱਕ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ‘ਚ ਜਾਂਚ ਜਾਰੀ ਰਹੀ, ਪੁਲਿਸ ਨੇ ਧਮਕੀ ਭਰੀਆਂ ਕਾਲਾਂ ਵੀ ਟਰੇਸ ਕੀਤੀਆਂ ਪਰ ਕੁਝ ਪਤਾ ਨਹੀਂ ਲੱਗ ਸਕਿਆ |


