Hoshiarpur ‘ਚ ਨੂੰਹ ਨੇ ਸਹੂਰੇ ਦਾ ਕੀਤਾ ਕਤਲ, ਪੁਲਿਸ ਵੱਲੋਂ ਮੁਲਜ਼ਮ ਮਹਿਲਾ ਗ੍ਰਿਫਤਾਰ, ਗ੍ਰੀਸ ‘ਚ ਰਹਿੰਦਾ ਹੈ ਮ੍ਰਿਤਕ ਬਜ਼ੁਰਗ ਦਾ ਪੁੱਤ
ਵੱਡੀ ਖਬਰ ਹੁਸ਼ਿਆਰਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਨੂੰਹ ਨੇ ਆਪਣੇ ਸਹੁਰ ਦੇ ਕਤਲ ਕਰ ਦਿੱਤਾ ਹਾਲਾਂਕਿ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਦਰਅਸਲ ਨੂੰਹ ਆਪਣੇ ਡੇਢ ਦੇ ਸਾਲ ਦੇ ਪੁੱਤ ਨੂੰ ਕੁੱਟ ਰਹੀ ਸੀ ਤੇ ਸਹੁਰੇ ਨੇ ਉਸਨੂੰ ਰੋਕਿਆ ਬਸ ਇੱਸ ਤੋਂ ਗੁੱਸੇ ਵਿੱਚ ਆ ਕੇ ਨੂੰਹ ਨੇ ਉਸਦਾ ਕਤਲ ਕਰ ਦਿੱਤਾ। ਪੁਲਿਸ ਨੇ ਮ੍ਰਿਤਕ ਦੀ ਪਤਨੀ ਮਹਿੰਦਰ ਕੌਰ ਦੇ ਬਿਆਨਾਂ 'ਤੇ ਸੁਖਵਿੰਦਰ ਕੌਰ ਖ਼ਿਲਾਫ਼ ਧਾਰਾ 304 ਤਹਿਤ ਕਤਲ ਦਾ ਕੇਸ ਦਰਜ ਕਰਕੇ ਮੁਲਜ਼ਮ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ।

ਪੰਜਾਬ ਨਿਊਜ। ਪੰਜਾਬ ਦੇ ਹੁਸ਼ਿਆਰਪੁਰ (Hoshiarpur) ਦੇ ਗੜ੍ਹਸ਼ੰਕਰ ਦੇ ਪਿੰਡ ਸੈਲਾ ਕਲਾਂ ‘ਚ ਨੂੰਹ ਵੱਲੋਂ ਆਪਣੇ ਸਹੁਰੇ ਨੂੰ ਲੱਤਾਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਆਪਣੀ ਸੱਸ ਨੂੰ ਵਾਲਾਂ ਤੋਂ ਖਿੱਚ ਰਿਹਾ ਸੀ। ਜਿਸ ਕਾਰਨ ਸਹੁਰਾ ਪਰਿਵਾਰ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਸੀ। ਸੱਸ ਨੂੰ ਕੁੱਟਣ ਤੋਂ ਰੋਕਣ ‘ਤੇ ਨੂੰਹ ਨੇ ਗੁੱਸੇ ‘ਚ ਆ ਕੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲੀਸ ਨੇ ਕਤਲ ਦਾ ਕੇਸ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮ੍ਰਿਤਕ ਸੋਹਣ ਸਿੰਘ ਦੀ ਪਤਨੀ ਮਹਿੰਦਰ ਕੌਰ ਦੇ ਬਿਆਨਾਂ ਤੇ ਸੁਖਵਿੰਦਰ ਕੌਰ ਖ਼ਿਲਾਫ਼ ਧਾਰਾ 304 ਤਹਿਤ ਕਤਲ ਦਾ ਕੇਸ ਦਰਜ ਕਰ ਲਿਆ ਹੈ।
ਮਹਿੰਦਰ ਕੌਰ ਨੇ ਪੁਲੀਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਕਿਹਾ ਕਿ ਉਸ ਦੀ ਨੂੰਹ ਸੁਖਵਿੰਦਰ ਕੌਰ ਉਸ ਦੇ ਡੇਢ ਸਾਲ ਦੇ ਲੜਕੇ ਦੀ ਕੁੱਟਮਾਰ ਕਰਦੀ ਸੀ। ਉਸ ਨੂੰ ਆਪਣੇ ਪੋਤੇ ਦੀ ਕੁੱਟਮਾਰ (Beating) ਕਰਨ ਤੋਂ ਵਰਜਿਆ ਅਤੇ ਰੋਕਣ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਸੁਖਵਿੰਦਰ ਕੌਰ ਨੇ ਆਪਣੀ ਸੱਸ ਦੇ ਵਾਲ ਖਿੱਚਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਮਹਿੰਦਰ ਕੌਰ ਦੇ ਪਤੀ ਸੋਹਣ ਸਿੰਘ ਨੇ ਉਸ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਗੁੱਸੇ ‘ਚ ਆ ਕੇ ਨੂੰਹ ਨੇ ਸੋਹਣ ਸਿੰਘ ਨੂੰ ਲੱਤਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।