ਆਸਟ੍ਰੇਲੀਆ ‘ਚ ਖਾਲਿਸਤਾਨੀ ਸਮਰਥਕ ਦੀ ਕੁੱਟਮਾਰ, ਹਰਿਆਣਾ ਦੇ ਨੌਜਵਾਨਾਂ ਨੇ ਕਾਰ ‘ਤੇ ਵਰ੍ਹਾਏ ਡੰਡੇ, ਹਿੰਦੂਆਂ ਖਿਲਾਫ ਕੀਤੀ ਸੀ ਬਿਆਨਬਾਜ਼ੀ
ਆਸਟ੍ਰੇਲੀਆ 'ਚ ਹਿੰਦੂਆਂ ਖਿਲਾਫ ਭੜਕਾਊ ਬਿਆਨ ਦੇਣ ਵਾਲੇ ਖਾਲਿਸਤਾਨੀ ਸਮਰਥਕ ਲਾਡੀ ਲਾਹੌਰੀਆ ਦੀ ਹਰਿਆਣਾ ਦੇ ਨੌਜਵਾਨਾਂ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ।

ਆਸਟ੍ਰੇਲੀਆ ‘ਚ ਅਕਸਰ ਤੁਸੀਂ ਕਿਸੇ ਵਿਵਾਦ ਨੂੰ ਲੈ ਕੇ ਲੋਕਾਂ ਨੂੰ ਝਗੜਦੇ ਦੇਖਿਆ ਹੋਵੇਗਾ। ਪਰ ਇਸ ਵਾਰ ਇੱਕ ਅਨੋਖਾ ਹੀ ਮਾਮਲਾ ਸਾਹਮਣੇ ਆਇਆ ਹੈ। ਜਿਥੇ ਹਿੰਦੂਆਂ (Hindus) ਖਿਲਾਫ ਭੜਕਾਊ ਬਿਆਨ ਦੇਣ ਵਾਲੇ ਖਾਲਿਸਤਾਨੀ ਸਮਰਥਕ ਲਾਡੀ ਲਾਹੌਰੀਆ ਦੀ ਹਰਿਆਣਾ ਦੇ ਨੌਜਵਾਨਾਂ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ।
ਦੱਸ ਦਈਏ ਕਿ ਨੌਜਵਾਨਾਂ ਨੇ ਕਾਰ ਦੇ ਅੰਦਰ ਹੀ ਉਸ ‘ਤੇ ਡੰਡੇ ਵਰ੍ਹਾ ਦਿੱਤੇ। ਇਸ ਪੂਰੀ ਘਟਨਾ ਦਾ ਵੀਡੀਓ ਵੀ ਸਾਹਮਣੇ ਆਇਆ ਹੈ।
ਮਿਲੀ ਜਾਣਕਾਰੀ ਮੁਤਾਬਕ 3 ਨੌਜਵਾਨਾਂ ਨੇ ਮੂੰਹ ‘ਤੇ ਮਾਸਕ ਪਾਇਆ ਹੋਇਆ ਸੀ। ਇਸ ਹਮਲੇ ਵਿੱਚ ਲਾਡੀ ਨੂੰ ਕਈ ਗੰਭੀਰ ਸੱਟਾਂ ਲੱਗੀਆਂ ਹਨ। ਹਮਲਾਵਰਾਂ (Attackers) ਨੇ ਡੰਡਿਆਂ ਨਾਲ ਉਸ ਦੀ ਗੱਡੀ ਦੀ ਵੀ ਭੰਨ-ਤੋੜ ਕੀਤੀ। ਜਦੋਂ ਹਮਲਾ ਹੋਇਆ ਤਾਂ ਲਾਡੀ ਅੰਡਰ ਗਰਾਉਂਡ ਪਾਰਕਿੰਗ ਵਿੱਚ ਬੈਠਾ ਸੀ।