ਸਿਵਲ ਹਸਪਤਾਲ ਲੁਧਿਆਣਾ ਦੀ ਕਰਤੂਤ: ਬੈਂਡ ਤੋਂ ਡਿੱਗੇ ਮਰੀਜ਼ ਦੀ ਸੰਭਾਲ ਨਾ ਹੋਣ ਕਾਰਨ ਹੋਈ ਮੌਤ, ਨਰਸ ਬੋਲੀ ਮੈਨੂੰ ਪਤਾ ਨਹੀਂ
ਪੰਜਾਬ ਦੀ ਇੱਕ ਕਹਾਵਤ ਹੈ ਅੱਗਾ ਦੌੜ ਤੇ ਪਿੱਛਾ ਚੌੜ ਇਹ ਕਹਾਵਤ ਲੁਧਿਆਣਾ ਦੇ ਸਿਵਲ ਹਸਪਤਾਲ ਤੇ ਸਟੀਕ ਬੈਠ ਰਹੀ ਹੈ। ਇੱਥੋਂ ਦੇ ਸਰਕਾਰੀ ਹਸਪਤਾਲ 'ਚ ਐਤਵਾਰ ਕਿਸੇ ਐਕਸੀਡੈਂਟ ਚ ਜ਼ਖਮੀ ਹੋਏ ਮਰੀਜ਼ ਨੂੰ ਦਾਖਿਲ ਕਰਵਾਇਆ ਪਰ ਰਾਤ ਨੂੰ ਉਹ ਬੈੱਡ ਤੋਂ ਡਿੱਗ ਪਿਆ ਤੇ ਉਸਨੇ ਮਦਦ ਮੰਗਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਉਸਦੀ ਹੈਲਪ ਨਹੀਂ ਕੀਤੀ ਜਿਸ ਕਾਰਨ ਉਸਦੀ ਮੌਤ ਹੋ ਗਈ।

ਲੁਧਿਆਣਾ। ਸ਼ਹਿਰ ਦਾ ਸਿਵਲ ਹਸਪਤਾਲ (Hospital) ਰੱਬ ਦੇ ਭਰੋਸਾ ਹੈ। ਇੱਥੋਂ ਦੇ ਵਾਰਡ ਲਾਵਾਰਿਸ ਹਾਲਤ ਵਿੱਚ ਹਨ। ਵਾਰਡਾਂ ਵਿੱਚ ਮਰੀਜ਼ ਕਿਸ ਹਾਲਤ ਵਿੱਚ ਜ਼ਿੰਦਾ ਹੈ ਜਾਂ ਮਰਿਆ ਹੈ, ਸਟਾਫ਼ ਵਿੱਚੋਂ ਕਿਸੇ ਨੂੰ ਵੀ ਪਤਾ ਨਹੀਂ ਹੈ। ਹਸਪਤਾਲ ਦੀ ਦੂਸਰੀ ਮੰਜ਼ਿਲ ‘ਤੇ ਬੀਤੀ ਰਾਤ ਲਾਵਾਰਿਸ ਮਰੀਜ਼ਾਂ ਲਈ ਬਣੇ ਵਾਰਡ ‘ਚ ਅਣਪਛਾਤੇ ਵਾਹਨ ਦੀ ਲਪੇਟ ‘ਚ ਆਏ ਵਿਅਕਤੀ ਨੂੰ ਲੋਕਾਂ ਨੇ ਜ਼ਖਮੀ ਹਾਲਤ ‘ਚ ਦਾਖਲ ਕਰਵਾਇਆ। ਚਸ਼ਮਦੀਦਾਂ ਮੁਤਾਬਕ ਕੁਝ ਸਮੇਂ ਬਾਅਦ ਮਰੀਜ਼ ਬੈੱਡ ਤੋਂ ਹੇਠਾਂ ਡਿੱਗ ਗਿਆ। ਉਸਨੇ ਚੀਕਣ ਦੀ ਕੋਸ਼ਿਸ਼ ਵੀ ਕੀਤੀ, ਪਰ ਕਿਸੇ ਵੀ ਨਰਸ ਜਾਂ ਸਟਾਫ ਨੇ ਗੱਲ ਨਹੀਂ ਸੁਣੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।