ਪਠਾਨਕੋਟ ਦੇ ਹੋਟਲ ‘ਚ ਨੌਜਵਾਨਾਂ ਨੂੰ ਮਿਲਣ ਆਈ ਮਹਿਲਾ ਦੀ ਹੋਈ ਮੌਤ, 4 ਖਿਲਾਫ਼ ਮਾਮਲਾ ਦਰਜ
Pathankot Hotel Woman Death: ਐਸਐਚਓ ਨੇ ਕਿਹਾ ਕਿ ਇੱਕ 35 ਸਾਲਾਂ ਔਰਤ ਦੀ ਲਾਸ਼ ਮਿਲੀ ਹੈ। ਜਿਸ ਨੂੰ ਸਿਵਲ ਹੋਸਪੀਟਲ ਵਿੱਚ ਰਖਵਾਇਆ ਗਿਆ ਹੈ। ਉਨਾਂ ਕਿਹਾ ਕਿ ਬੀਤੀ ਰਾਤ ਉਨ੍ਹਾਂ ਨੂੰ ਇੱਕ ਸੂਚਨਾ ਮਿਲੀ ਸੀ ਕਿ ਇਕ ਔਰਤ ਜਿਹਦੀ ਮੌਤ ਹੋ ਚੁੱਕੀ ਹੈ। ਉਸ ਨੂੰ ਹੋਟਲ 'ਚ ਉਸ ਦੀ ਮਹਿਲਾ ਸਾਥਣ ਵਲੋਂ ਲਿਆਂਦਾ ਗਿਆ ਹੈ। ਉਹਨਾਂ ਨੇ ਜਾਂਚ 'ਚ ਪਾਇਆ ਕੀ ਇਹ ਔਰਤ ਆਪਣੀ ਸਾਥੀ ਜੋਤੀ ਦੇ ਨਾਲ ਹੋਟਲ ਵਿੱਚ ਆਈ ਸੀ।

ਪਠਾਨਕੋਟ ਦੀ ਸਬਜ਼ੀ ਮੰਡੀ ਵਿਖੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਸਬਜ਼ੀ ਮੰਡੀ ਵਿੱਚ ਮੌਜੂਦ ਇੱਕ ਹੋਟਲ ਵਿੱਚ ਇੱਕ ਮਹਿਲਾ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋ ਗਈ। ਇਸ ਮ੍ਰਿਤਕ ਮਹਿਲਾ ਨੂੰ ਇਸ ਦੀ ਇੱਕ ਸਾਥੀ ਮਹਿਲਾ ਆਪਣੇ ਨਾਲ ਹੋਟਲ ਦੇ ਵਿੱਚ ਲੈ ਕੇ ਆਈ ਸੀ। ਇੱਥੇ ਬੀਤੀ ਰਾਤ ਇਸ ਦੀ ਮੌਤ ਹੋ ਗਈ। ਮੌਤ ਦੇ ਕਾਰਨਾਂ ਦਾ ਤਾਂ ਅਜੇ ਪਤਾ ਨਹੀਂ ਚੱਲ ਸਕਿਆ ਪਰ ਪਠਾਨਕੋਟ ਦੇ ਥਾਣਾ ਡਿਵੀਜ਼ਨ ਨੰਬਰ ਦੋ ਦੀ ਪੁਲਿਸ ਨੇ ਮ੍ਰਿਤਕ ਮਹਿਲਾ ਦੀ ਸਾਥਣ ਸਮੇਤ ਦੋ ਨੌਜਵਾਨ ਅਤੇ ਹੋਟਲ ਤੇ ਮਾਲਿਕ ਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਐਸਐਚਓ ਨੇ ਕਿਹਾ ਕਿ ਇੱਕ 35 ਸਾਲਾਂ ਔਰਤ ਦੀ ਲਾਸ਼ ਮਿਲੀ ਹੈ। ਜਿਸ ਨੂੰ ਸਿਵਲ ਹੋਸਪੀਟਲ ਵਿੱਚ ਰਖਵਾਇਆ ਗਿਆ ਹੈ। ਉਨਾਂ ਕਿਹਾ ਕਿ ਬੀਤੀ ਰਾਤ ਉਨ੍ਹਾਂ ਨੂੰ ਇੱਕ ਸੂਚਨਾ ਮਿਲੀ ਸੀ ਕਿ ਇਕ ਔਰਤ ਜਿਹਦੀ ਮੌਤ ਹੋ ਚੁੱਕੀ ਹੈ। ਉਸ ਨੂੰ ਹੋਟਲ ‘ਚ ਉਸ ਦੀ ਮਹਿਲਾ ਸਾਥਣ ਵਲੋਂ ਲਿਆਂਦਾ ਗਿਆ ਹੈ। ਉਹਨਾਂ ਨੇ ਜਾਂਚ ‘ਚ ਪਾਇਆ ਕੀ ਇਹ ਔਰਤ ਆਪਣੀ ਸਾਥੀ ਜੋਤੀ ਦੇ ਨਾਲ ਹੋਟਲ ਵਿੱਚ ਆਈ ਸੀ। ਇਸ ਤੋਂ ਬਾਅਦ ਇਸ ਦੀ ਮੌਤ ਹੋ ਗਈ।
ਡਿਵੀਜ਼ਨ ਨੰਬਰ ਦੋ ਦੇ ਐਸਐਚਓ ਮਨਦੀਪ ਸਲਗੋਤਰਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਹੋਟਲ ਕ੍ਰਿਸ਼ਨਾ ਰੈਜੀਡੈਂਸੀ ਦੇ ਮਾਲਕ ਸਮੇਤ ਕੁਲ ਚਾਰ ਲੋਕਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਵਿੱਚ ਮ੍ਰਿਤਕ ਮਹਿਲਾ ਦੀ ਸਾਥਣ ਦੋ ਨੌਜਵਾਨ ਅਤੇ ਇੱਕ ਫੁੱਟ ਮਾਲਕ ਸ਼ਾਮਿਲ ਹੈ। ਮਹਿਲਾ ਦੀ ਮੌਤ ਕਿੰਨਾ ਕਾਰਨਾਂ ਨਾਲ ਹੋਈ ਹੈ, ਉਸ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਔਰਤ ਸਥਾਨੀਏ ਹੋਟਲ ਕ੍ਰਿਸ਼ਨਾ ਰੈਜੀਡੈਂਸੀ ਵਿੱਚ ਕੀ ਕਰਨ ਆਈ ਸੀ, ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ