ਮੋਗਾ ‘ਚ ਮਾਂ-ਧੀ ਚਲਾ ਰਹੀਆਂ ਸਨ ਡਰੱਗ ਰੈਕੇਟ, 2.5 ਕਿਲੋ ਹੈਰੋਇਨ ਤੇ ਹਥਿਆਰ ਬਰਾਮਦ
ਪੁਲਿਸ ਨੂੰ ਮੋਗਾ ਵਿੱਚ ਵੱਡੀ ਸਫਲਤਾ ਮਿਲੀ ਹੈ। ਮੋਗਾ ਥਾਣੇ ਦੀ ਕੋਟਸ਼ੇਖਾ ਪੁਲਿਸ ਟੀਮ ਨੇ ਦੋ ਮਹਿਲਾ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣੇ ਦੀ ਮਹਿਲਾ ਐਸਐਚਓ ਦੀ ਅਗਵਾਈ ਹੇਠ ਟੀਮ ਨੇ ਇੱਕ ਜਗ੍ਹਾ 'ਤੇ ਛਾਪੇਮਾਰੀ ਕਰਕੇ ਨਸ਼ਾ ਤਸਕਰਾਂ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ।

ਮੋਗਾ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਮੋਗਾ ਥਾਣੇ ਦੀ ਕੋਟਸ਼ੇਖਾ ਪੁਲਿਸ ਟੀਮ ਨੇ ਦੋ ਮਹਿਲਾ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣੇ ਦੀ ਮਹਿਲਾ ਐਸਐਚਓ ਦੀ ਅਗਵਾਈ ਹੇਠ ਟੀਮ ਨੇ ਇੱਕ ਜਗ੍ਹਾ ‘ਤੇ ਛਾਪੇਮਾਰੀ ਕਰਕੇ ਨਸ਼ਾ ਤਸਕਰਾਂ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ। ਛਾਪੇਮਾਰੀ ਦੌਰਾਨ, ਪੁਲਿਸ ਨੇ ਮੁਮਤਾਜ਼ ਕੌਰ ਅਤੇ ਕਿਰਨ ਕੌਰ ਨੂੰ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਸਮੇਤ ਗ੍ਰਿਫ਼ਤਾਰ ਕੀਤਾ।
ਮੁਲਜ਼ਮ ਔਰਤਾਂ ਨੂੰ 2 ਕਿਲੋ 500 ਗ੍ਰਾਮ ਹੈਰੋਇਨ, 2 ਦੇਸੀ ਪਿਸਤੌਲ, ਸੋਨਾ-ਚਾਂਦੀ ਅਤੇ 1 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਇਸ ਮਾਮਲੇ ਵਿੱਚ ਪੁਲਿਸ ਨੇ ਪੰਜ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਫੜੀਆਂ ਗਈਆਂ ਦੋਵੇਂ ਔਰਤਾਂ ਮਾਂ-ਧੀ ਹਨ। ਇਸ ਮਾਮਲੇ ਵਿੱਚ, ਮੋਗਾ ਦੇ ਐਸਐਸਪੀ ਕੁਝ ਸਮੇਂ ਬਾਅਦ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਸਾਂਝੀ ਕੀਤੀ ਹੈ।
ਮੋਗਾ ਦੇ ਐਸਐਸਪੀ ਸੁਨੀਤਾ ਰਾਣੀ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਮੋਗਾ ਦੀ ਕੋਟ ਈਸੇ ਖਾਂ ਪੁਲਿਸ ਨੇ ਚੀਮਾ ਕੋਟ ਈਸੇ ਖਾਂ ਰੋਡ ਸਥਿਤ ਇੱਕ ਘਰ ‘ਤੇ ਛਾਪਾ ਮਾਰਿਆ। ਤਲਾਸ਼ੀ ਦੌਰਾਨ, ਮੁਮਤਾਜ਼ ਕੌਰ ਅਤੇ ਉਸ ਦੀ ਧੀ ਕਿਰਨ ਕੌਰ ਨੂੰ 2 ਕਿਲੋ 500 ਗ੍ਰਾਮ ਹੈਰੋਇਨ, 2 ਦੇਸੀ ਪਿਸਤੌਲ, 1 ਲੱਖ ਰੁਪਏ ਅਤੇ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਦੋਵਾਂ ਖ਼ਿਲਾਫ਼ ਕੋਟ ਈਸੇ ਖਾਂ ਥਾਣੇ ਵਿੱਚ ਐਨਡੀਪੀਐਸ ਐਕਟ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਦੋਵਾਂ ਤੋਂ ਪੁੱਛਗਿੱਛ ਦੌਰਾਨ ਤਿੰਨ ਹੋਰ ਮੁਲਜ਼ਮਾਂ ਦੇ ਨਾਮ ਵੀ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਮੁਮਤਾਜ਼ ਕੌਰ ਦਾ ਪੁੱਤਰ ਸਾਹਿਲ ਸਿੰਘ, ਸਾਜਨ ਅਤੇ ਸਾਜਨਪ੍ਰੀਤ ਸਿੰਘ ਸ਼ਾਮਲ ਹਨ। ਸਾਜਨ ਅਤੇ ਸਾਜਨਪ੍ਰੀਤ ਸਿੰਘ ਉਸਦੇ ਰਿਸ਼ਤੇਦਾਰ ਹਨ। ਮੁਮਤਾਜ਼ ਕੌਰ, ਸਾਹਿਲ ਸਿੰਘ, ਕਿਰਨ ਕੌਰ, ਸਾਜਨ ਜ਼ਿਲ੍ਹਾ ਫਿਰੋਜ਼ਪੁਰ ਦੇ ਵਸਨੀਕ ਹਨ ਅਤੇ ਮੋਗਾ ਦੇ ਕੋਟ ਈਸੇਖਾਨ ਰੋਡ ‘ਤੇ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹਨ। ਜਦੋਂ ਕਿ ਸਾਜਨਪ੍ਰੀਤ ਸਿੰਘ ਮੋਗਾ ਦੇ ਪਿੰਡ ਲੋਗੜ ਦਾ ਰਹਿਣ ਵਾਲਾ ਹੈ। ਮੁਲਜ਼ਮ ਸਾਜਨ ਖ਼ਿਲਾਫ਼ ਪਹਿਲਾਂ ਹੀ ਦੋ ਮਾਮਲੇ ਦਰਜ ਹਨ ਅਤੇ ਸਮਾਜਪ੍ਰੀਤ ਸਿੰਘ ਖ਼ਿਲਾਫ਼ ਇੱਕ ਮਾਮਲਾ ਦਰਜ ਹੈ। ਮੁਮਤਾਜ਼ ਕੌਰ ਅਤੇ ਕਿਰਨ ਕੌਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁੱਛਗਿੱਛ ਲਈ ਰਿਮਾਂਡ ‘ਤੇ ਲਿਆ ਜਾਵੇਗਾ। ਬਾਕੀ ਤਿੰਨ ਮੁਲਜ਼ਮਾਂ ਸਾਹਿਲ ਸਿੰਘ, ਸਾਜਨ, ਸਾਜਨਪ੍ਰੀਤ ਸਿੰਘ ਦੀ ਭਾਲ ਜਾਰੀ ਹੈ। ਤਿੰਨਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।