Mobiles Recovered: ਪੰਜਾਬ ਦੀ ਤਿੰਨ ਜੇਲ੍ਹਾਂ ਚੋਂ ਮਿਲੇ 45 ਮੋਬਾਇਲ ਫੋਨ,ਪੁਲਿਸ ਵੱਲੋਂ ਮਾਮਲੇ ਦਰਜ
Mobile phones found in prisons: ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿਚੋਂ ਤਲਾਸ਼ੀ ਦੌਰਾਨ 11 ਮੋਬਾਇਲ ਫੋਨ, ਲੁਧਿਆਣਾ ਵਿਚੋਂ 16 ਅਤੇ ਫਰੀਦਕੋਟ ਵਿਚੋਂ 18 ਮੋਬਾਇਲ ਫੋਨ ਬਰਾਮਦ ਹੋਏ ਹਨ। ਥਾਣਾ ਸਿਟੀ ਫਿਰੋਜ਼ਪੁਰ ਪੁਲੀਸ ਨੇ ਦੋ ਹਦਵਾਲਾਤੀਆਂ ਸਮੇਤ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ।
ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਹਰ ਰੋਜ਼ ਜੇਲ੍ਹਾਂ ‘ਚੋਂ ਮੋਬਾਇਲ ਫੋਨ ਅਤੇ ਨਸ਼ੇ ਖ਼ਤਮ ਕਰਨ ਦੇ ਦਾਅਵੇ ਤਾਂ ਕਰਦੀ ਹੈ ਪਰ ਜੇਲ੍ਹਾਂ ‘ਚ ਨਸ਼ੇ ਅਤੇ ਮੋਬਾਇਲ ਫੋਨ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹਾਈ ਸਕਿਊਰਟੀ ਅਤੇ ਜੈਮਰ ਲੱਗੇ ਹੋਣ ਦੇ ਬਾਵਜੂਦ ਵੀ ਮੋਬਾਇਲ ਫੋਨ ਮਿਲਣ ਕੈਦੀ ਕੋਲ ਪਹੁੰਚ ਜਾਂਦੇ ਹਨ। ਇਸੇ ਸਿਲਸਿਲੇ ਵਿਚ ਬੀਤੇ ਦਿਨ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿਚੋਂ (During the search) ਤਲਾਸ਼ੀ ਦੌਰਾਨ 11 ਮੋਬਾਇਲ ਫੋਨ, ਲੁਧਿਆਣਾ ਵਿਚੋਂ 16 ਅਤੇ ਫਰੀਦਕੋਟ ਵਿਚੋਂ 18 ਮੋਬਾਇਲ ਫੋਨ ਬਰਾਮਦ ਹੋਏ ਹਨ। ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ ਦੋ ਹਵਾਲਾਤੀਆਂ ਸਮੇਤ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ।
ਬਠਿੰਡਾ ਕੇਂਦਰੀ ਜੇਲ ਵਿਚੋਂ ਵੀ ਕੈਂਦੀ ਪਾਸੋਂ ਮੋਬਾਇਲ ਬਰਾਮਦ
ਬਠਿੰਡਾ ਦੀ ਹਾਈ ਸਕਿਊਰਿਟੀ ਕੇਂਦਰੀ ਜੇਲ੍ਹ ‘ਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਤੋਂ ਮੋਬਾਇਲ ਫੋਨ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਮੋਬਾਇਲ ਫੋਨ ਮਿਲਣ ਦੇ ਮਾਮਲੇ ਨੂੰ ਲੈ ਕੇ ਬਠਿੰਡਾ ਕੇਂਦਰੀ ਜੇਲ੍ਹ ਇਕ ਵਾਰ ਫਿਰ ਸੁਰਖੀਆਂ ਵਿਚ ਰਿਹਾ ਹੈ। ਜਿਹੜੇ ਫੋਨ ਜੇਲ੍ਹ ‘ਚੋਂ ਬਰਾਮਦ ਹੋਏ ਹਨ, ਉਨ੍ਹਾਂ ਵਿਚੋਂ ਦੋ ਮੋਬਾਇਲ ਫੋਨਾਂ ਦੀ ਹਾਲਤ ਖਰਾਬ ਹੈ, ਇਕ ਮੋਬਾਇਲ ਫੋਨ ਸੈਮਸੰਗ ਅਤੇ ਇਕ ਮੋਬਾਇਲ ਫੋਨ ਕਿਸੇ ਹੋਰ ਕੰਪਨੀ ਦਾ ਬਰਾਮਦ ਹੋਇਆ ਹੈ। ਦੱਸ ਦਈਏ ਕਿ ਬਠਿੰਡਾ ਕੇਂਦਰੀ ਜੇਲ੍ਹ ਵਿੱਚੋਂ ਚਾਰ ਮੋਬਾਈਲ ਫੋਨ ਬਰਾਮਦ ਹੋਏ ਹਨ। ਜਿਨ੍ਹਾਂ ਨੂੰ ਸੁਰੱਖਿਆਂ ਕਰਮਚਾਰੀਆਂ ਵੱਲੋਂ ਆਪਣੇ ਕਬਜ਼ੇ ‘ਚ ਲੈ ਲਿਆ ਗਿਆ। ਉਥੇ ਹੀ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ‘ਤੇ ਥਾਣਾ ਕੈਂਟ ਪੁਲਿਸ ਨੇ ਹਵਾਲਾਤੀਆਂ ਨੂੰ ਨਾਮਜ਼ਦ ਕਰ ਉਨ੍ਹਾਂ ਦੇ ਖਿਲਾਫ ਜੇਲ੍ਹ ਦੇ ਨਿਯਮਾਂ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹਰ ਮਹੀਨੇ ਔਸਤਨ 600 ਮੋਬਾਇਲ ਜੇਲ ਅੰਦਰ ਹੁੰਦੇ ਹਨ ਬਰਾਮਦ
]ਪੰਜਾਬ ਦੀਆਂ ਜੇਲ੍ਹਾਂ ਵਿੱਚ ਸਜਾ ਕੱਟ ਰਹੇ ਕੈਦੀਆਂ ਤੱਕ ਮੋਬਾਈਲ ਫ਼ੋਨ ਕਿਵੇਂ ਪਹੁੰਚ ਰਹੇ ਹਨ, ਇਸ ਬਾਰੇ ਇੱਕੋ ਇੱਕ ਤਰਕ ਇਹ ਦਿੱਤਾ ਜਾ ਰਿਹਾ ਹੈ ਕਿ ਜੇਲ੍ਹ ਦੇ ਬਾਹਰੋਂ ਸਾਥੀ ਕੈਦੀ ਮੋਬਾਈਲ ਫ਼ੋਨ ਪੈਕ ਕਰਕੇ ਜੇਲ੍ਹ ਅੰਦਰ ਸੁੱਟ ਦਿੰਦੇ ਹਨ। ਪੰਜਾਬ ਵਿੱਚ ਜੇਲ੍ਹ ਪ੍ਰਬੰਧਾਂ ਵਿੱਚ ਸੁਧਾਰ ਦੇ ਦਾਅਵਿਆਂ ਦਰਮਿਆਨ ਕੈਦੀਆਂ ਦੇ ਕਬਜ਼ੇ ਵਿੱਚੋਂ ਹਰ ਮਹੀਨੇ ਔਸਤਨ 600 ਮੋਬਾਈਲ ਫੋਨ ਬਰਾਮਦ ਕੀਤੇ ਜਾ ਰਹੇ ਹਨ। ਇਹ ਅੰਕੜੇ ਸੂਬੇ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਜਾਰੀ ਕੀਤੇ ਗਏ ਹਨ। ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਬਣਨ ਤੋਂ ਬਾਅਦ ਪਿਛਲੇ ਛੇ ਮਹੀਨਿਆਂ ਵਿੱਚ ਪੰਜਾਬ ਦੀਆਂ ਜੇਲ੍ਹਾਂ ਵਿੱਚੋਂ 3600 ਮੋਬਾਈਲ ਫੋਨ ਬਰਾਮਦ ਹੋਏ ਹਨ।
ਜੇਲ੍ਹਾਂ ਵਿੱਚ ਲਗਾਏ ਜਾ ਰਹੇ ਬਾਡੀ ਸਕੈਨਰ
ਜੇਲ੍ਹ ਵਿਭਾਗ ਦੇ ਅਧਿਕਾਰੀ ਜੇਲ੍ਹਾਂ ਵਿੱਚ ਲਗਾਤਾਰ ਛਾਪੇ ਮਾਰਨ ਅਤੇ ਕੈਦੀਆਂ ਦੀਆਂ ਬੈਰਕਾਂ ਦੀ ਜਾਂਚ ਵਿੱਚ ਤੇਜ਼ੀ ਲਿਆਉਣ ਨੂੰ ਆਪਣੀ ਪ੍ਰਾਪਤੀ ਦੱਸ ਰਹੇ ਹਨ। ਜੇਲ੍ਹ ਦੀ ਹੱਦ ਦੇ ਬਾਹਰੋਂ ਕੈਦੀਆਂ ਤੱਕ ਮੋਬਾਈਲ ਫੋਨ ਪਹੁੰਚਣ ਦੀਆਂ ਘਟਨਾਵਾਂ ਨੂੰ ਰੋਕਣ ਵਿੱਚ ਨਾਕਾਮ ਰਹੇ ਜੇਲ੍ਹ ਵਿਭਾਗ ਨੇ ਫਿਲਹਾਲ ਜੇਲ੍ਹ ਦੇ ਮੁੱਖ ਗੇਟ ਰਾਹੀਂ ਕਿਸੇ ਵੀ ਇਤਰਾਜ਼ਯੋਗ ਵਸਤੂ ਦੇ ਦਾਖ਼ਲੇ ਨੂੰ ਰੋਕਣ ਲਈ ਢਾਂਚਾ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ। ਜੇਲ੍ਹਾਂ ਵਿੱਚ ਬਾਡੀ ਸਕੈਨਰ ਲਗਾਏ ਜਾ ਰਹੇ ਹਨ, ਜਿਸ ਰਾਹੀਂ ਸਾਰੇ ਕੈਦੀਆਂ ਦੀ ਜਾਂਚ ਤੋਂ ਇਲਾਵਾ ਬਾਹਰੋਂ ਆਉਣ ਵਾਲੇ ਲੋਕਾਂ ਦੀ ਵੀ ਤਲਾਸ਼ੀ ਲਈ ਜਾਵੇਗੀ। ਜੇਲ੍ਹ ਵਿਭਾਗ ਵੱਲੋਂ ਜੇਲ੍ਹਾਂ ਅੰਦਰ ਗੈਂਗਸਟਰਾਂ ਅਤੇ ਖ਼ਤਰਨਾਕ ਕੈਦੀਆਂ ਲਈ ਬਣਾਏ ਗਏ ਵੱਖਰੇ ਸੈੱਲਾਂ ਵਿੱਚ ਮੋਬਾਈਲਾਂ ਅਤੇ ਹੋਰ ਸਾਮਾਨ ਦੀ ਆਮਦ ਤੇ ਤਿੱਖੀ ਨਜ਼ਰ ਰੱਖਣ ਦੀ ਗੱਲ ਕੀਤੀ ਜਾ ਰਹੀ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ