Laxity in prison security: ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ ਚੋਂ ਮਿਲੇ 18 ਮੋਬਾਇਲ
Jail News: ਪੰਜਾਬ ਸਰਕਾਰ ਦੇ ਲੱਖ ਦਾਅਵਿਆਂ ਦੇ ਬਾਵਜੂਦ ਵੀ ਜੇਲਾਂ ਵਿੱਚ ਮੋਬਾਇਲ ਮਿਲਣ ਦਾ ਸਿਲਸਿਲਾ ਖਤਮ ਨਹੀਂ ਹੋ ਰਿਹਾ ਹੈ,, ਤੇ ਹੁਣ ਮੁੜ ਫਰੀਦਕੋਟ ਦੀ ਮਾਡਰਨ ਜੇਲ ਵਿੱਚ 18 ਮੋਬਾਇਲ ਬਰਾਮਦ ਹੋਏ ਹਨ। ਇਸ ਨਾਲ ਪੰਜਾਬ ਸਰਕਾਰ ਦੇ ਜੇਲਾਂ ਵਿੱਚੋਂ ਮੋਬਾਇਲ ਨਹੀਂ ਮਿਲਣ ਦੇ ਦਾਅਵਿਆਂ ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ।
ਚੰਡੀਗੜ੍ਹ। ਪੰਜਾਬ ਸਰਕਾਰ ਦੇ ਜੇਲ ਮੰਤਰੀ ਬਹੁਤ ਵਾਰੀ ਦਾਅਵਾ ਕਰ ਚੁੱਕੇ ਹਨ ਕਿ ਹੁਣ ਪੰਜਾਬ ਦੀਆਂ ਜੇਲਾਂ ਵਿੱਚ ਮੋਬਾਇਲ ਨਹੀਂ ਮਿਲ ਰਹੇ ਕਿਉਂਕਿ ਸਰਕਾਰ ਨੇ ਸੂਬੇ ਦੀਆਂ ਜੇਲਾਂ ਦਾ ਸਿਸਟਮ ਬਹੁਤ ਸੁਧਾਰਿਆ ਹੈ ਪਹ ਇਨ੍ਹਾਂ ਦਾਅਵਿਆਂ ਵਿੱਚ ਕੋਈ ਵੀ ਹਕੀਕਤ ਨਹੀਂ ਹੈ,, ਕਿਉਂਕਿ ਫਰੀਦਕੋਟ ਦੀ ਕੇਂਦਰੀ ਜੇਲ ਨੇ ਸਰਕਾਰ ਦੇ ਇਨ੍ਹਾਂ ਦਾਅਵਿਆਂ ਦੀ ਹਵਾ ਕੱਢ ਦਿੱਤੀ ਕਿਉਂਕਿ ਇਸ ਜੇਲ ਵਿੱਚ ਹੁਣ ਮੁੜ 18 ਮੋਬਾਇਲ ਬਰਾਦਮ ਹੋਏ ਨੇ,, ਇਸ ਤੋਂ ਇਲ਼ਾਵਾ ਤੋਂ ਇਲਾਵਾ 8 ਸਿਮ, 9 ਹੈੱਡਫੋਨ, 10 ਚਾਰਜਰ, ਡਾਟਾ ਕੇਬਲ, ਬੀੜੀ, ਜ਼ਰਦਾ ਅਤੇ ਹੀਟਰ ਸਪਰਿੰਗ ਵੀ ਬਰਾਦਮ ਹੋਇਆ ਹੈ। ਜੇਲ ਪ੍ਰਸ਼ਾਸਨ ਨੇ ਤਲਾਸ਼ੀ ਦੌਰਾਨ ਇਹ ਸਾਰੀਆਂ ਚੀਜਾਂ ਬਰਾਦਮ ਕੀਤੀਆਂ ਹਨ। ਜੇਲ ਪ੍ਰਸ਼ਾਸਨ ਨੇ ਲਾਕ-ਅੱਪ ‘ਚੋਂ 2 ਫ਼ੋਨ ਅਤੇ 16 ਫ਼ੋਨ ਅਤੇ ਹੋਰ ਸਾਮਾਨ ਲਾਵਾਰਿਸ ਹਾਲਤ ‘ਚ ਬਰਾਮਦ ਕੀਤਾ ਹੈ। ਇਸ ਸਬੰਧ ਵਿੱਚ ਪੁਲਿਸ ਨੇ ਜੇਲ ਪ੍ਰਸ਼ਾਸਨ ਦੀ ਸ਼ਿਕਾਇਤ ਤੇ 2 ਬੰਦੀਆਂ ਸਮੇਤ ਅਣਪਛਾਤੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ