ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Encounter: ਲੁਧਿਆਣਾ ‘ਚ ਕਿਡਨੈਪਰ ਦਾ ਐਨਕਾਊਂਟਰ, ਗੈਂਗਸਟਰ ਦੇ ਪੱਟ ‘ਚ ਲੱਗੀ ਗੋਲੀ

ਜਾਣਕਾਰੀ ਦਿੰਦਿਆਂ ਏ.ਡੀ.ਸੀ.ਪੀ ਅਮਨਦੀਪ ਬਰਾੜ ਨੇ ਦੱਸਿਆ ਕਿ ਮਹਾਨਗਰ ਪੁਲਿਸ ਨੇ ਇੱਕ ਵਾਰ ਫਿਰ ਗੈਂਗਸਟਰਾਂ ਖਿਲਾਫ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬੀਤੀ ਰਾਤ ਪੁਲੀਸ ਨੇ ਚੰਡੀਗੜ੍ਹ ਰੋਡ ਤੇ ਧਨਸੂ ਇਲਾਕੇ ਵਿੱਚ ਬਾਈਕ ਤੇ ਜਾ ਰਹੇ ਇੱਕ ਗੈਂਗਸਟਰ ਨੂੰ ਫੜਨ ਦੀ ਕੋਸ਼ਿਸ਼ ਕੀਤੀ।

Encounter: ਲੁਧਿਆਣਾ ‘ਚ ਕਿਡਨੈਪਰ ਦਾ ਐਨਕਾਊਂਟਰ, ਗੈਂਗਸਟਰ ਦੇ ਪੱਟ ‘ਚ ਲੱਗੀ ਗੋਲੀ
Encounter: ਲੁਧਿਆਣਾ ‘ਚ ਕਿਡਨੈਪਰ ਦਾ ਐਨਕਾਊਂਟਰ, ਗੈਂਗਸਟਰ ਦੇ ਪੱਟ ‘ਚ ਲੱਗੀ ਗੋਲੀ
Follow Us
rajinder-arora-ludhiana
| Updated On: 02 Dec 2024 08:35 AM

ਲੁਧਿਆਣਾ ਵਿੱਚ ਰਾਤ 11:45 ਵਜੇ ਦੇ ਕਰੀਬ ਇੱਕ ਅਗਵਾਕਾਰ ਨਾਲ ਪੁਲਿਸ ਦਾ ਮੁਕਾਬਲਾ ਹੋਇਆ। ਅਗਵਾਕਾਰ ਦੇ ਪੱਟ ਵਿੱਚ ਗੋਲੀ ਲੱਗੀ ਸੀ। ਮੁਲਜ਼ਮ ਧਨਾਨਸੂ ਸਾਈਕਲ ਵੈਲੀ ਤੋਂ ਬਾਈਕ ‘ਤੇ ਜਾ ਰਿਹਾ ਸੀ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸ਼ਾਹਕੋਟ ਵਿੱਚ ਇੱਕ ਨੌਜਵਾਨ ਨੂੰ ਅਗਵਾ ਕਰਨ ਦੇ ਮਾਮਲੇ ਵਿੱਚ ਉਹ ਫਰਾਰ ਹੈ। ਜਦੋਂ ਪੁਲੀਸ ਨੇ ਸੜਕ ਤੇ ਨਾਕਾਬੰਦੀ ਕਰਕੇ ਮੁਲਜ਼ਮ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਪੁਲੀਸ ਟੀਮ ਤੇ ਗੋਲੀਆਂ ਚਲਾ ਦਿੱਤੀਆਂ।

ਚੰਗੀ ਗੱਲ ਇਹ ਹੈ ਕਿ ਗੋਲੀ ਕਿਸੇ ਪੁਲਿਸ ਵਾਲੇ ਨੂੰ ਨਹੀਂ ਲੱਗੀ। ਪੁਲਸ ਮੁਲਾਜ਼ਮਾਂ ਨੇ ਜਵਾਬੀ ਕਾਰਵਾਈ ਕੀਤੀ, ਜਿਸ ਨਾਲ ਬਦਮਾਸ਼ ਦੇ ਪੱਟ ‘ਚ ਸੱਟ ਲੱਗ ਗਈ। ਬਦਮਾਸ਼ ਬਾਈਕ ਸਮੇਤ ਜ਼ਮੀਨ ‘ਤੇ ਡਿੱਗ ਗਿਆ। ਪੁਲਿਸ ਨੇ ਉਸ ਕੋਲੋਂ 32 ਬੋਰ ਦਾ ਪਿਸਤੌਲ ਵੀ ਬਰਾਮਦ ਕੀਤਾ ਹੈ। ਗੈਂਗਸਟਰ ਦੀ ਪਛਾਣ ਗੁਲਾਬ ਸਿੰਘ ਵਜੋਂ ਹੋਈ ਹੈ। ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ 4 ਤੋਂ 5 ਕੇਸ ਦਰਜ ਹਨ।

ਏਡੀਸੀਪੀ ਅਮਨਦੀਪ ਸਿੰਘ ਬਰਾੜ ਅਤੇ ਸੀਆਈਏ-1 ਦੇ ਇੰਸਪੈਕਟਰ ਰਾਜੇਸ਼ ਤੁਰੰਤ ਮੌਕੇ ਤੇ ਪੁੱਜੇ। ਉਨ੍ਹਾਂ ਨੇ ਐਂਬੂਲੈਂਸ ਦੀ ਮਦਦ ਨਾਲ ਜ਼ਖਮੀ ਅਗਵਾਕਾਰ ਨੂੰ ਹਸਪਤਾਲ ਪਹੁੰਚਾਇਆ।

ਗੈਂਗਸਟਰਾਂ ਖਿਲਾਫ ਕਾਰਵਾਈ ਰਹੇਗੀ ਜਾਰੀ -ADCP

ਜਾਣਕਾਰੀ ਦਿੰਦਿਆਂ ਏ.ਡੀ.ਸੀ.ਪੀ ਅਮਨਦੀਪ ਬਰਾੜ ਨੇ ਦੱਸਿਆ ਕਿ ਮਹਾਨਗਰ ਪੁਲਿਸ ਨੇ ਇੱਕ ਵਾਰ ਫਿਰ ਗੈਂਗਸਟਰਾਂ ਖਿਲਾਫ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬੀਤੀ ਰਾਤ ਪੁਲੀਸ ਨੇ ਚੰਡੀਗੜ੍ਹ ਰੋਡ ਤੇ ਧਨਸੂ ਇਲਾਕੇ ਵਿੱਚ ਬਾਈਕ ਤੇ ਜਾ ਰਹੇ ਇੱਕ ਗੈਂਗਸਟਰ ਨੂੰ ਫੜਨ ਦੀ ਕੋਸ਼ਿਸ਼ ਕੀਤੀ।

ਜਦੋਂ ਪੁਲੀਸ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਕਤ ਗੈਂਗਸਟਰ ਨੇ ਪੁਲੀਸ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲੀਸ ਨੇ ਪਹਿਲਾਂ ਹਵਾ ਵਿੱਚ ਗੋਲੀ ਚਲਾਈ ਪਰ ਜਦੋਂ ਮੁਲਜ਼ਮ ਨੇ ਲਗਾਤਾਰ ਗੋਲੀਬਾਰੀ ਸ਼ੁਰੂ ਕਰ ਦਿੱਤੀ ਤਾਂ ਪੁਲੀਸ ਨੇ ਉਸ ਦੇ ਪੱਟ ਵਿੱਚ ਗੋਲੀ ਮਾਰ ਦਿੱਤੀ।

ਸ਼ਾਹਕੋਟ ਤੋਂ ਨੌਜਵਾਨ ਅਗਵਾ ਕਰਨ ਦਾ ਇਲਜ਼ਾਮ

ਇਸ ਗੋਲੀਬਾਰੀ ਚ ਗੈਂਗਸਟਰ ਜ਼ਖਮੀ ਹੋ ਕੇ ਹੇਠਾਂ ਡਿੱਗ ਗਿਆ। ਪੁਲਿਸ ਨੇ ਜ਼ਖਮੀ ਗੈਂਗਸਟਰ ਗੁਲਾਬ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ ਅਤੇ ਤੁਰੰਤ ਹਸਪਤਾਲ ਪਹੁੰਚਾਇਆ। ਗੈਂਗਸਟਰ ਗੁਲਾਬ ਨੇ ਕੁਝ ਦਿਨ ਪਹਿਲਾਂ ਸ਼ਾਹਕੋਟ ਇਲਾਕੇ ਤੋਂ ਇੱਕ ਨੌਜਵਾਨ ਨੂੰ ਅਗਵਾ ਕੀਤਾ ਸੀ। ਜਿਸ ਤੋਂ ਬਾਅਦ ਉਹ ਲੋੜੀਂਦਾ ਸੀ।

ਮੁਲਜ਼ਮ ਲੁਧਿਆਣਾ ਵਿੱਚ ਕਈ ਕੇਸਾਂ ਵਿੱਚ ਭਗੌੜਾ ਵੀ ਐਲਾਨਿਆ ਹੋਇਆ ਹੈ। ਪੁਲਿਸ ਵੱਲੋਂ ਉਸ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ। ਅਪਰਾਧੀ ਦਾ ਇਲਾਜ ਕਰਵਾਉਣ ਤੋਂ ਬਾਅਦ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਪੁਲੀਸ ਨੇ ਉਸ ਦੇ ਹੋਰ ਸਾਥੀਆਂ ਦੇ ਰਿਕਾਰਡ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਸਾਲ 2024 ਦਿਲਜੀਤ ਦੋਸਾਂਝ ਲਈ ਰਿਹਾ ਸ਼ਾਨਦਾਰ, ਇਹ 5 ਗੱਲਾਂ ਭਰਦੀਆਂ ਹਨ ਗਵਾਹੀ
ਸਾਲ 2024 ਦਿਲਜੀਤ ਦੋਸਾਂਝ ਲਈ ਰਿਹਾ ਸ਼ਾਨਦਾਰ, ਇਹ 5 ਗੱਲਾਂ ਭਰਦੀਆਂ ਹਨ ਗਵਾਹੀ...
ਵਾਇਨਾਡ ਤੋਂ ਜਿੱਤ ਕੇ ਸੰਸਦ ਪਹੁੰਚੀ ਪ੍ਰਿਅੰਕਾ ਗਾਂਧੀ, ਚੁੱਕੀ ਸਹੁੰ
ਵਾਇਨਾਡ ਤੋਂ ਜਿੱਤ ਕੇ ਸੰਸਦ ਪਹੁੰਚੀ ਪ੍ਰਿਅੰਕਾ ਗਾਂਧੀ, ਚੁੱਕੀ ਸਹੁੰ...
ਜਲੰਧਰ 'ਚ ਪੁਲਿਸ ਤੇ ਲਾਰੈਂਸ ਗੈਂਗ ਦਾ ਐਨਕਾਊਂਟਰ, ਪੁਲਿਸ ਦੇ ਚੁੰਗਲ 'ਚ ਕਿਵੇਂ ਫਸੇ
ਜਲੰਧਰ 'ਚ ਪੁਲਿਸ ਤੇ ਲਾਰੈਂਸ ਗੈਂਗ ਦਾ ਐਨਕਾਊਂਟਰ, ਪੁਲਿਸ ਦੇ ਚੁੰਗਲ 'ਚ ਕਿਵੇਂ ਫਸੇ...
NADA ਨੇ ਕਾਂਗਰਸੀ ਨੇਤਾ ਤੇ ਪਹਿਲਵਾਨ ਬਜਰੰਗ ਪੂਨੀਆ 'ਤੇ ਲਗਾਈ 4 ਸਾਲ ਦੀ ਪਾਬੰਦੀ, ਵੱਡਾ ਕਾਰਨ ਵੀ ਆਇਆ ਸਾਹਮਣੇ!
NADA ਨੇ ਕਾਂਗਰਸੀ ਨੇਤਾ ਤੇ ਪਹਿਲਵਾਨ ਬਜਰੰਗ ਪੂਨੀਆ 'ਤੇ ਲਗਾਈ 4 ਸਾਲ ਦੀ ਪਾਬੰਦੀ, ਵੱਡਾ ਕਾਰਨ ਵੀ ਆਇਆ ਸਾਹਮਣੇ!...
ਕਿਸਾਨ ਆਗੂ ਪੰਧੇਰ ਦਾ ਐਲਾਨ, ਡੱਲੇਵਾਲ ਦੀ ਥਾਂ ਮਰਨ ਵਰਤ ਤੇ ਬੈਠਣਗੇ ਸੁਖਜੀਤ
ਕਿਸਾਨ ਆਗੂ ਪੰਧੇਰ ਦਾ ਐਲਾਨ, ਡੱਲੇਵਾਲ ਦੀ ਥਾਂ ਮਰਨ ਵਰਤ ਤੇ ਬੈਠਣਗੇ ਸੁਖਜੀਤ...
ਕਿਸਾਨ ਆਗੂ ਡੱਲੇਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਹੰਗਾਮਾ, ਰਵਨੀਤ ਸਿੰਘ ਬਿੱਟੂ ਨੇ ਘੇਰੀ ਪੰਜਾਬ ਸਰਕਾਰ
ਕਿਸਾਨ ਆਗੂ ਡੱਲੇਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਹੰਗਾਮਾ, ਰਵਨੀਤ ਸਿੰਘ ਬਿੱਟੂ ਨੇ ਘੇਰੀ ਪੰਜਾਬ ਸਰਕਾਰ...
ਚੰਡੀਗੜ੍ਹ 'ਚ ਬੈਕ ਟੂ ਬੈਕ ਹੋਏ ਦੋ ਧਮਾਕੇ, ਮਸ਼ਹੂਰ ਗਾਇਕ ਦਾ ਜੁੜਿਆ ਨਾਂ, ਕਿਸ ਨੇ ਰਚੀ ਸਾਜ਼ਿਸ਼ ਅਤੇ ਕਿਉਂ?
ਚੰਡੀਗੜ੍ਹ 'ਚ ਬੈਕ ਟੂ ਬੈਕ ਹੋਏ ਦੋ ਧਮਾਕੇ, ਮਸ਼ਹੂਰ ਗਾਇਕ ਦਾ ਜੁੜਿਆ ਨਾਂ, ਕਿਸ ਨੇ ਰਚੀ ਸਾਜ਼ਿਸ਼ ਅਤੇ ਕਿਉਂ?...
ਅੰਮ੍ਰਿਤਸਰ ਦਾ ਅਜਨਾਲਾ ਥਾਣਾ ਫਿਰ ਸੁਰਖੀਆਂ 'ਚ, ਬੰਬ ਮਿਲਣ ਤੋਂ ਬਾਅਦ ਮਚੀ ਹਫੜਾ-ਤਫੜੀ
ਅੰਮ੍ਰਿਤਸਰ ਦਾ ਅਜਨਾਲਾ ਥਾਣਾ ਫਿਰ ਸੁਰਖੀਆਂ 'ਚ, ਬੰਬ ਮਿਲਣ ਤੋਂ ਬਾਅਦ ਮਚੀ ਹਫੜਾ-ਤਫੜੀ...
ਸਿੱਧੂ ਦਾ U-Turn,ਨਿੰਮ-ਹਲਦੀ ਵਾਲੇ ਬਿਆਨ 'ਤੇ ਬੋਲੇ- ਡਾਕਟਰਾਂ ਦਾ ਇਲਾਜ਼ ਸਭ ਤੋਂ ਪਹਿਲਾਂ
ਸਿੱਧੂ ਦਾ U-Turn,ਨਿੰਮ-ਹਲਦੀ ਵਾਲੇ ਬਿਆਨ 'ਤੇ ਬੋਲੇ- ਡਾਕਟਰਾਂ ਦਾ ਇਲਾਜ਼ ਸਭ ਤੋਂ ਪਹਿਲਾਂ...