ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਪਤੀ ਦਾ ਕਤਲ, ਪੁਲਿਸ ਨੇ ਔਰਤ ਸਮੇਤ ਤਿੰਨ ਨੂੰ ਕੀਤਾ ਕਾਬੂ
ਪਤੀ ਦਾ ਕਤਲ ਕਰਨ ਦੇ ਮਾਮਲੇ 'ਚ ਪੁਲਿਸ ਨੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਸੋਮਵਾਰ ਦੇਰ ਰਾਤ ਆਪਣੇ ਪ੍ਰੇਮਿਕਾ ਨੂੰ ਮਿਲਣ ਲਈ ਆਇਆ ਸੀ। ਪਤੀ ਨੇ ਆਪਣੀ ਪਤਨੀ 'ਤੇ ਉਸ ਦੇ ਪ੍ਰੇਮੀ ਦੋਵਾਂ ਨੂੰ ਇੱਕਠਿਆਂ ਵੇਖ ਲਿਆ ਸੀ। ਇਲਜ਼ਾਮ ਹਨ ਕਿ ਮ੍ਰਿਤਕ ਦੀ ਪਤਨੀ ਦੇ ਆਪਣੇ ਪ੍ਰੇਮੀ ਨਾਲ ਸਬੰਧ ਸਨ ਅਤੇ ਉਹ ਅਕਸਰ ਇਨ੍ਹਾਂ ਦੇ ਘਰ ਆਉਂਦਾ ਸੀ। ਪੁਲਿਸ ਨੇ ਤਿੰਨ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਲੁਧਿਆਣਾ (Ludhiana) ਦੇ ਜਗਰਾਉਂ ‘ਚ ਪਤੀ ਦਾ ਕਤਲ ਕਰਨ ਦੇ ਮਾਮਲੇ ‘ਚ ਪੁਲਿਸ ਨੇ ਪਿੰਡ ਖੁਰਸ਼ੇਦਪੁਰਾ ਦੇ ਬੱਸ ਸਟੈਂਡ ਤੋਂ ਪਤਨੀ ਸਮੇਤ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪ੍ਰੇਮੀ ਰਾਤ ਨੂੰ ਔਰਤ ਨਾਲ ਸਬੰਧ ਬਣਾਉਣ ਲਈ ਆਇਆ ਸੀ, ਇਸ ਦੌਰਾਨ ਉਸ ਔਰਤ ਦਾ ਪਤੀ ਜਾਗ ਗਿਆ। ਇਸ ਤੋਂ ਬਾਅਦ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ ਕਰ ਦਿੱਤਾ। ਵਾਰਦਾਤ ਲੁਧਿਆਣਾ ਦੇ ਜਗਰਾਊਂ ਦੇ ਪਿੰਡ ਮੱਦੇਪੁਰ ਦੀ ਦੱਸੀ ਜਾ ਰਹੀ ਹੈ।
ਪੁਲਿਸ ਅਧਿਕਾਰੀਆਂ ਨੇ ਮਾਮਲੇ ਦੀ ਪੂਰੀ ਜਾਣਕਾਰੀ ਦਿੱਤੀ ਹੈ ਕਿ ਮੁਲਜ਼ਮ ਸੋਮਵਾਰ ਦੇਰ ਰਾਤ ਆਪਣੀ ਪ੍ਰੇਮਿਕਾ ਨੂੰ ਮਿਲਣ ਲਈ ਆਇਆ ਸੀ। ਇਸ ਦੌਰਾਨ ਰਾਤ ਕਰੀਬ 2 ਵਜੇ ਔਰਤ ਦੇ ਪਤੀ ਦੀ ਅੱਖ ਖੁੱਲ੍ਹ ਗਈ ਸੀ। ਪਤੀ ਨੇ ਆਪਣੀ ਪਤਨੀ ‘ਤੇ ਉਸ ਦੇ ਪ੍ਰੇਮੀ ਦੋਵਾਂ ਨੂੰ ਇੱਕਠਿਆਂ ਵੇਖ ਲਿਆ ਸੀ। ਉਸ ਗੱਲ ਦਾ ਖੁਲਾਸਾ ਹੋਣ ਤੋਂ ਬਚਨ ਲਈ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਪਤੀ ਦਾ ਕਤਲ ਕਰ ਦਿੱਤਾ। ਸਾਰੇ ਮੁਲਜ਼ਮ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ ਉਸ ਸਮੇਂ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਪਿੰਡ ਮੱਧੇਪੁਰ (ਥਾਣਾ ਸਿੱਧਵਾਂ ਬੇਟ) ਵਿੱਚ ਹੋਏ ਕਤਲ ਦੇ ਕੇਸ ਨੂੰ ਟਰੇਸ ਕਰਦੇ ਹੋਏ 01 ਔਰਤ ਸਮੇਤ 03 ਦੋਸ਼ੀਆਂ ਨੂੰ ਕੁਝ ਹੀ ਘੰਟਿਆਂ ਵਿੱਚ ਗ੍ਰਿਫਤਾਰ ਕਰ ਲਿਆ ਗਿਆ। #ActionAgainstCrime pic.twitter.com/wcgxhD4R6d
— Ludhiana Rural Police (@LudhianaRPolice) November 1, 2023
ਇਹ ਵੀ ਪੜ੍ਹੋ
ਇਸ ਤੋਂ ਬਾਅਦ ਔਰਤ ਤੇ ਉਸ ਦੇ ਪ੍ਰੇਮੀ ਨੇ ਪਤੀ ਦੀ ਲਾਸ਼ ਨੂੰ ਚੁੰਨੀ ਨਾਲ ਲਟਕਾਉਣ ਦੀ ਕੋਸ਼ਿਸ਼ ਕੀਤੀ ਤਾਂ ਜੋ ਇਹ ਘਟਨਾ ਨੂੰ ਖ਼ੁਦਕੁਸ਼ੀ ਦਿਖਾਇਆ ਜਾ ਸਕੇ। ਇਸ ਵਾਰਦਾਤ ‘ਚ ਤੀਜੇ ਮੁਲਜ਼ਮ ਨੇ ਉਨ੍ਹਾਂ ਦੀ ਮਦਦ ਕੀਤੀ ਸੀ। ਪੁਲਿਸ ਨੇ ਤਿੰਨ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਮ੍ਰਿਤਕ ਦੀ ਭੈਣ ਦਾ ਇਲਜ਼ਾਮ
ਮ੍ਰਿਤਕ ਦੀ ਭੈਣ ਦੇ ਪੁਲਿਸ ਨੂੰ ਦੱਸਿਆ ਕਿ ਉਹ 4 ਭੈਣ-ਭਰਾ ਸਨ। ਉਨ੍ਹਾਂ ਦਾ ਭਰਾ ਸਭ ਤੋਂ ਛੋਟਾ ਸੀ। ਕਰੀਬ 15 ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਸੀ। ਉਹ ਦੋਵੇਂ 3 ਸਾਲਾਂ ਤੋਂ ਪਿੰਡ ਮੱਦੇਪੁਰ ਵਿਖੇ ਰਹਿ ਰਹੇ ਸਨ। ਇਲਜ਼ਾਮ ਹਨ ਕਿ ਮ੍ਰਿਤਕ ਦੀ ਪਤਨੀ ਦੇ ਇੱਕ ਵਿਅਕਤੀ ਨਾਲ ਸਬੰਧ ਸਨ ਅਤੇ ਉਹ ਅਕਸਰ ਇਨ੍ਹਾਂ ਦੇ ਘਰ ਆਉਂਦਾ ਸੀ। ਇਸ ਬਾਰੇ ਉਸ ਦੇ ਪਤੀ ਨੂੰ ਪਤਾ ਲੱਗ ਚੁੱਕਿਆ ਸੀ। ਇਸ ਗੱਲ ਨੂੰ ਲੈ ਕੇ ਪਤੀ ਪਤਨੀ ਵਿਚਾਲੇ ਕਈ ਵਾਰ ਲੜਾਈ-ਝਗੜਾ ਵੀ ਹੋ ਚੁੱਕੀ ਸੀ।