ਲੁਧਿਆਣਾ ‘ਚ ਗੁਆਂਢੀ ਨੇ ਕੀਤਾ ਮਾਨਸਿਕ ਤੌਰ ‘ਤੇ ਕਮਜ਼ੋਰ ਔਰਤ ਨਾਲ ਰੇਪ, 5 ਦਿਨਾਂ ਤੱਕ ਬਣਾਏ ਸਰੀਰਕ ਸਬੰਧ, ਇੰਝ ਹੋਇਆ ਖੁਲਾਸਾ
Ludhiana Rape: ਅਧਿਕਾਰੀ ਏਐਸਆਈ ਰਣਧੀਰ ਸਿੰਘ ਨੇ ਦੱਸਿਆ ਕਿ ਪੀੜਤਾਂ ਅਨੁਸਾਰ ਉਨ੍ਹਾਂ ਦੀ ਧੀ ਮਾਨਸਿਕ ਤੌਰ 'ਤੇ ਕਮਜ਼ੋਰ ਹੈ। ਮੁਲਜ਼ਮ ਆਪਣੀ ਮਾਸੀ ਦੇ ਘਰ ਰਹਿੰਦਾ ਹੈ। ਪੀੜਤ ਔਰਤ ਉਸ ਦੇ ਘਰ ਦੇ ਸਾਹਮਣੇ ਵਾਲੇ ਘਰ ਵਿੱਚ ਰਹਿੰਦੀ ਹੈ। ਘਟਨਾ ਵਾਲੇ ਦਿਨ ਪੀੜਤ ਔਰਤ ਘਰ ਵਿੱਚ ਇਕੱਲੀ ਸੀ।

Ludhiana Rape: ਲੁਧਿਆਣਾ ‘ਚ ਇੱਕ 33 ਸਾਲਾ ਮਾਨਸਿਕ ਤੌਰ ‘ਤੇ ਕਮਜ਼ੋਰ ਔਰਤ ਨਾਲ ਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਦੇ ਗੁਆਂਢੀ ਨੇ ਉਸ ਨਾਲ 5 ਦਿਨਾਂ ਤੱਕ ਜ਼ਬਰਦਸਤੀ ਸਰੀਰਕ ਸੰਬੰਧ ਬਣਾਏ ਹਨ। ਪੁਲਿਸ ਇਸ ਮਾਮਲੇ ‘ਚ ਕਾਰਵਾਈ ਕਰ ਰਹੀ ਹੈ ਅਤੇ ਮੁਲਜ਼ਮ ਦੀ ਭਾਲ ਕਰ ਰਹੀ ਹੈ। ਪੁਲਿਸ ਨੇ ਜਾਣਕਾਰੀ ਦਿੱਤੀ ਹੈ ਮੁਲਜ਼ਮ ਅਜੇ ਤੱਕ ਫਰਾਰ ਹੈ।
ਔਰਤ ਦੀ ਉਮਰ 33 ਸਾਲ ਦੱਸੀ ਜਾ ਰਹੀ ਹੈ। ਜਦੋਂ ਉਸ ਨੂੰ ਆਪਣੇ ਸਰੀਰ ਵਿੱਚ ਦਰਦ ਹੋਣ ਦਾ ਪਤਾ ਲੱਗਾ ਤਾਂ ਉਸ ਨੇ ਆਪਣੀ ਵੱਡੀ ਭੈਣ ਅਤੇ ਮਾਂ ਨੂੰ ਆਪਣੇ ਗੁਆਂਢੀ ਦੇ ਇਸ ਗੰਦੇ ਕੰਮ ਬਾਰੇ ਦੱਸਿਆ। ਜਿਸ ਤੋਂ ਬਾਅਦ ਪਰਿਵਾਰ ਨੇ ਥਾਣਾ ਡਿਵੀਜ਼ਨ ਨੰਬਰ 7 ‘ਚ ਸ਼ਿਕਾਇਤ ਦਰਜ ਕਰਵਾਈ ਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਵਾਇਆ।
ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਏਐਸਆਈ ਰਣਧੀਰ ਸਿੰਘ ਨੇ ਦੱਸਿਆ ਕਿ ਪੀੜਤਾਂ ਅਨੁਸਾਰ ਉਨ੍ਹਾਂ ਦੀ ਧੀ ਮਾਨਸਿਕ ਤੌਰ ‘ਤੇ ਕਮਜ਼ੋਰ ਹੈ। ਮੁਲਜ਼ਮ ਆਪਣੀ ਮਾਸੀ ਦੇ ਘਰ ਰਹਿੰਦਾ ਹੈ। ਪੀੜਤ ਔਰਤ ਉਸ ਦੇ ਘਰ ਦੇ ਸਾਹਮਣੇ ਵਾਲੇ ਘਰ ਵਿੱਚ ਰਹਿੰਦੀ ਹੈ। ਘਟਨਾ ਵਾਲੇ ਦਿਨ ਪੀੜਤ ਔਰਤ ਘਰ ਵਿੱਚ ਇਕੱਲੀ ਸੀ।
ਘਰ ‘ਚ ਦਾਖਲ ਹੋ ਬਣਾਏ ਸਬੰਧ
ਪੀੜਤਾ ਦੇ ਬਿਆਨ ਅਨੁਸਾਰ ਮੁਲਜ਼ਮ ਉਸ ਦੇ ਘਰ ਵਿੱਚ ਦਾਖਲ ਹੋਇਆ ਅਤੇ ਔਰਤ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਮੁਲਜ਼ਮ ਹਰ ਰੋਜ਼ ਇਸ ਤਰੀਕੇ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਉਣ ਲੱਗ ਪਿਆ।
ਅਚਾਨਕ ਦਰਦ ਤੋਂ ਬਾਅਦ ਹੋਇਆ ਖੁਲਾਸਾ
ਮਿਲੀ ਜਾਣਕਾਰੀ ਅਨੁਸਾਰ ਪੀੜਤਾ ਦੀ ਮਾਂ ਅਤੇ ਭੈਣ ਉਸ ਨੂੰ ਕਿਸੇ ਕੰਮ ਲਈ ਕਿਤੇ ਲੈ ਜਾ ਰਹੀਆਂ ਸਨ ਕਿ ਰਸਤੇ ਵਿੱਚ ਅਚਾਨਕ ਪੀੜਤਾ ਨੂੰ ਆਪਣੇ ਸਰੀਰ ਵਿੱਚ ਦਰਦ ਮਹਿਸੂਸ ਹੋਇਆ। ਉਸ ਨੇ ਉਨ੍ਹਾਂ ਨੂੰ ਮੁਲਜ਼ਮ ਦੇ ਘਿਣਾਉਣੇ ਕੰਮ ਬਾਰੇ ਦੱਸਿਆ। ਫਿਲਹਾਲ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਧਾਰਾ 64BNS ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਇਸ ਵੇਲੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਪੁਲਿਸ ਨੇ ਵਿਸ਼ਵਾਸ ਦਵਾਇਆ ਹੈ ਕਿ ਮੁਲਜ਼ਮ ਨੂੰ ਜਲਦੀ ਹੀ ਫੜਿਆ ਜਾਵੇਗਾ।