AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Ludhiana: ਪਤੰਗ ਦਾ ਚਾਅ ਬਣ ਗਿਆ ਜਾਨਲੇਵਾ, ਅਵਾਰਾ ਕੁੱਤਿਆਂ ਨੇ ਨੋਚਿਆ ਮਾਸੂਮ, ਹੋਈ ਮੌਤ

ਪਿੰਡ ਦੇ ਬਾਹਰ ਸੜਕ ਤੇ ਝੁੱਗੀ ਚ ਰਹਿਣ ਵਾਲਾ ਅਰਜੁਨ ਐਤਵਾਰ ਨੂੰ ਆਪਣੇ ਘਰ ਦੇ ਬਾਹਰ ਖੇਡ ਰਿਹਾ ਸੀ ਕਿ ਉਸ ਨੇ ਅਸਮਾਨ ਚ ਕੱਟੀ ਹੋਈ ਪਤੰਗ ਦੇਖੀ ਅਤੇ ਇਸ ਦੌਰਾਨ ਆਪਣੇ ਦੋ ਦੋਸਤਾਂ ਨਾਲ ਉਸ ਨੂੰ ਫੜਨ ਲਈ ਦੌੜ ਗਿਆ। ਪਤੰਗ ਦੇ ਪਿੱਛੇ ਭੱਜਦਾ ਹੋਇਆ ਅਰਜੁਨ ਸ਼ਮਸਾਨ ਘਾਟ ਦੇ ਕੋਲ ਇੱਕ ਖਾਲੀ ਮੈਦਾਨ ਵਿੱਚ ਪਹੁੰਚ ਗਿਆ।

Ludhiana: ਪਤੰਗ ਦਾ ਚਾਅ ਬਣ ਗਿਆ ਜਾਨਲੇਵਾ, ਅਵਾਰਾ ਕੁੱਤਿਆਂ ਨੇ ਨੋਚਿਆ ਮਾਸੂਮ, ਹੋਈ ਮੌਤ
ਪਤੰਗ ਦਾ ਚਾਅ, ਬਣ ਗਿਆ ਜਾਨਲੇਵਾ, ਅਵਾਰਾ ਕੁੱਤਿਆਂ ਨੇ ਨੋਚਿਆ ਮਾਸੂਮ, ਹੋਈ ਮੌਤ
rajinder-arora-ludhiana
| Updated On: 07 Jan 2025 15:56 PM IST
Share

ਬਸੰਤ ਦਾ ਮੌਸਮ ਆਉਣ ਵਾਲਾ ਹੈ। ਇਸ ਸੁਹਾਵਣੇ ਮੌਸਮ ਵਿੱਚ ਪਤੰਗ ਉਡਾਉਂਦੇ ਹਨ। ਪਤੰਗ ਉਡਾਉਣ ਲਈ ਉਹਨਾਂ ਅੰਦਰ ਅਲੱਗ ਹੀ ਜ਼ਜਬਾ ਹੁੰਦਾ ਹੈ। ਉਹ ਪਤੰਗ ਉਡਾਉਣ ਲਈ ਨਾ ਠੰਡ ਦੇਖਦੇ ਹਨ ਨਾ ਗਰਮੀ, ਨਾ ਧੁੱਪ ਨਾ ਛਾਂ, ਪਰ ਲੁਧਿਆਣਾ ਤੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਆਈ ਹੈ। ਜਿੱਥੇ ਪਤੰਗਾਂ ਦਾ ਚਾਅ 10 ਸਾਲ ਦੇ ਅਰਜਨ ਪੁੱਤਰ ਸ਼ੰਕਰ ਲਾਲ ਲਈ ਜਾਨਲੇਵਾ ਹੋ ਗਿਆ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਚੌਥੀ ਜਮਾਤ ਵਿੱਚ ਪੜ੍ਹਣ ਵਾਲਾ 10 ਸਾਲਾਂ ਦਾ ਅਰਜਨ, ਕੱਟੀ ਹੋਈ ਪਤੰਗ ਲੁੱਟਣ ਦੇ ਲਈ ਇੱਕ ਸੁੰਨਸਾਨ ਥਾਂ ਤੇ ਚਲਾ ਗਿਆ। ਜਿੱਥੇ ਅਵਾਰਾ ਕੁੱਤਿਆਂ ਨੇ ਉਸ ਉੱਪਰ ਹਮਲਾ ਕਰ ਦਿੱਤਾ। ਜਾਣਕਾਰੀ ਅਨੁਸਾਰ ਜਗਰਾਉਂ ਦੇ ਮੁੱਲਾਪੁਰ ਅਤੇ ਲੁਧਿਆਣਾ ਦੇ ਵਿਚਕਾਰ ਪੈਂਦੇ ਪਿੰਡ ਹਸਨਪੁਰ ਦੇ ਰਹਿਣ ਵਾਲੇ ਚੌਥੀ ਜਮਾਤ ਦੇ ਵਿਦਿਆਰਥੀ ਨੂੰ ਹੱਡਾ ਰੋਡੀ ‘ਤੇ ਆਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਮੌਤ ਦੇ ਘਾਟ ਉਤਾਰ ਦਿੱਤਾ। ਜਿਸ ਤੋਂ ਬਾਆਦ ਪਿੰਡ ਵਾਲਿਆਂ ਨੂੰ ਅਰਜੁਨ ਦੀ ਲਾਸ਼ ਇੱਕ ਖਾਲੀ ਪਏ ਪਲਾਂਟ ਵਿੱਚੋਂ ਮਿਲੀ।

ਪਤੰਗ ਦੇਖ ਦੌੜ ਗਿਆ ਅਰਜੁਨ

ਪਿੰਡ ਦੇ ਬਾਹਰ ਸੜਕ ਤੇ ਝੁੱਗੀ ਚ ਰਹਿਣ ਵਾਲਾ ਅਰਜੁਨ ਐਤਵਾਰ ਨੂੰ ਆਪਣੇ ਘਰ ਦੇ ਬਾਹਰ ਖੇਡ ਰਿਹਾ ਸੀ ਕਿ ਉਸ ਨੇ ਅਸਮਾਨ ਚ ਕੱਟੀ ਹੋਈ ਪਤੰਗ ਦੇਖੀ ਅਤੇ ਇਸ ਦੌਰਾਨ ਆਪਣੇ ਦੋ ਦੋਸਤਾਂ ਨਾਲ ਉਸ ਨੂੰ ਫੜਨ ਲਈ ਦੌੜ ਗਿਆ। ਪਤੰਗ ਦੇ ਪਿੱਛੇ ਭੱਜਦਾ ਹੋਇਆ ਅਰਜੁਨ ਸ਼ਮਸਾਨ ਘਾਟ ਦੇ ਕੋਲ ਇੱਕ ਖਾਲੀ ਮੈਦਾਨ ਵਿੱਚ ਪਹੁੰਚ ਗਿਆ। ਜਿੱਥੇ ਪਹਿਲਾਂ ਤੋਂ ਹੀ ਮੌਜੂਦ ਅਵਾਰਾ ਕੁੱਤੇ ਉਸ ਦੇ ਪਿੱਛੇ ਪੈ ਗਏ। ਆਪਣੇ ਬਚਾਅ ਲਈ ਅਰਜੁਨ ਨੇ ਉੱਥੋਂ ਭੱਜਣਾ ਚਾਹਿਆ ਪਰ ਅਵਾਰਾ ਕੁੱਤਿਆਂ ਨੇ ਉਸ ਨੂੰ ਉੱਥੇ ਹੀ ਦਬੋਚ ਲਿਆ। ਇਸ ਤੋਂ ਬਾਅਦ ਕੁੱਤਿਆਂ ਨੇ ਬੱਚੇ ਨੂੰ ਕਈ ਥਾਂ ਤੋਂ ਨੋਚਿਆ।

ਦੋਸਤਾਂ ਨੇ ਕਿਸੇ ਨੂੰ ਨਾ ਦੱਸਿਆ

ਅਵਾਰਾ ਕੁੱਤਿਆਂ ਵੱਲੋਂ ਕੀਤੇ ਹਮਲੇ ਤੋਂ ਬਾਅਦ ਅਰਜੁਨ ਦੇ 2 ਦੋਸਤ ਉੱਥੋ ਭੱਜਣ ਵਿੱਚ ਸਫ਼ਲ ਹੋ ਗਏ। ਕੁੱਤਿਆਂ ਦਾ ਖ਼ੌਫ਼ ਐਨਾ ਜ਼ਿਆਦਾ ਸੀ ਕਿ ਉਹ ਡਰ ਗਏ ਅਤੇ ਘਟਨਾਵਾਂ ਬਾਰੇ ਕਿਸੇ ਨੂੰ ਨਾ ਦੱਸਿਆ। ਜਦੋਂ ਅਰਜੁਨ ਵਾਪਿਸ ਨਾਲ ਆਇਆ ਤਾਂ ਗੁਰੂਘਰ ਵਿਖੇ ਜਾਣਕਾਰੀ ਦਿੱਤੀ ਲਈ। ਅਨਾਂਉਂਸਮੈਂਟ ਹੋਣ ਮਗਰੋਂ ਪਿੰਡ ਵਾਲੇ ਇਕੱਠੇ ਹੋ ਗਏ ਅਤੇ ਬੱਚੇ ਦੀ ਭਾਲ ਸ਼ੁਰੂ ਕੀਤੀ ਗਈ। ਇਸ ਤਰ੍ਹਾਂ ਪਿੰਡ ‘ਚ ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਇਕ ਦੁਕਾਨਦਾਰ ਨੇ ਅਰਜੁਨ ਦੀ ਪਛਾਣ ਕੀਤੀ। ਜਿਸ ਤੋਂ ਬਾਅਦ ਪਿੰਡ ਵਾਲਿਆਂ ਵੱਲੋਂ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਸੂਚਨਾ ਦਿੱਤੀ ਗਈ।

Follow Us
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ...
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ...
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ...
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO...
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ...
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ...
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ...
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ...
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ...