ਜਲੰਧਰ ‘ਚ ਪਿਆਨੋ ਸਿਖਾਉਣ ਵਾਲੇ ਅਧਿਆਪਕ ਨੇ ਅੱਖਾਂ ‘ਤੇ ਪੱਟੀ ਬੰਨ੍ਹ ਕੀਤਾ ਜਬਰ-ਜਨਾਹ, 20 ਸਾਲ ਦੀ ਕੈਦ
ਜਲੰਧਰ ਦੇ ਰਹਿਣ ਵਾਲੇ ਪਰਿਵਾਰ ਨੇ 25 ਫਰਵਰੀ, 2024 ਨੂੰ ਪੁਲਿਸ ਸਟੇਸ਼ਨ ਕੈਂਟ ਵਿਖੇ ਐਸਆਈ ਰਾਜਵੰਤ ਕੌਰ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਵਿੱਚ ਪਰਿਵਾਰ ਨੇ ਕਿਹਾ ਸੀ ਕਿ ਉਨ੍ਹਾਂ ਦੀ ਮਾਸੂਮ ਧੀ ਜਲੰਧਰ ਦੇ ਰਹਿਮਾਨਪੁਰ ਰੋਡ 'ਤੇ ਸਥਿਤ ਨਿਜੀ ਸਕੂਲ ਵਿੱਚ ਚੌਥੀ ਜਮਾਤ ਵਿੱਚ ਪੜ੍ਹਦੀ ਹੈ।

ਜਲੰਧਰ ਦੀ ਅਦਾਲਤ ਨੇ ਸਖ਼ਤ ਫੈਸਲਾ ਸੁਣਾਉਂਦੇ ਹੋਏ ਇੱਕ ਸਕੂਲ ਅਧਿਆਪਕ ਨੂੰ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਮੁਲਜ਼ਮ ਸਕੂਲ ਅਧਿਆਪਕ ਵਿਰੁੱਧ ਪਿਆਨੋ ਸਿਖਾਉਣ ਦੇ ਬਹਾਨੇ ਲੜਕੀ ਨਾਲ ਜਿਨਸੀ ਸ਼ੋਸ਼ਣ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਕਾਰਨ 25 ਫਰਵਰੀ 2024 ਨੂੰ ਪਰਿਵਾਰ ਨੇ ਕੈਂਟ ਪੁਲਿਸ ਸਟੇਸ਼ਨ ਵਿੱਚ ਅਧਿਆਪਕ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਅਧਿਆਪਕ ਨੂੰ ਗ੍ਰਿਫ਼ਤਾਰ ਕਰ ਲਿਆ।
ਪਿਛਲੇ ਇੱਕ ਸਾਲ ਤੋਂ ਵੱਧ ਸਮੇਂ ਤੱਕ ਚੱਲੀ ਸੁਣਵਾਈ ਤੋਂ ਬਾਅਦ, ਪੋਕਸੋ ਐਕਟ ਦੀ ਵਿਸ਼ੇਸ਼ ਜੱਜ ਅਰਚਨਾ ਕੰਬੋਜ ਨੇ ਮੁਲਜ਼ਮ ਪਿਆਨੋ ਅਧਿਆਪਕ, ਜੋ ਕਿ ਨੰਦਨਪੁਰ, ਮਕਸੂਦਾਂ, ਜਲੰਧਰ ਦੇ ਰਹਿਣ ਵਾਲੇ ਹੈ, ਉਸ ਨੂੰ ਮੁਲਜ਼ਮ ਠਹਿਰਾਇਆ ਤੇ ਉਸ ਨੂੰ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ।
ਜਲੰਧਰ ਦੇ ਰਹਿਣ ਵਾਲੇ ਪਰਿਵਾਰ ਨੇ 25 ਫਰਵਰੀ, 2024 ਨੂੰ ਪੁਲਿਸ ਸਟੇਸ਼ਨ ਕੈਂਟ ਵਿਖੇ ਐਸਆਈ ਰਾਜਵੰਤ ਕੌਰ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਵਿੱਚ ਪਰਿਵਾਰ ਨੇ ਕਿਹਾ ਸੀ ਕਿ ਉਨ੍ਹਾਂ ਦੀ ਮਾਸੂਮ ਧੀ ਜਲੰਧਰ ਦੇ ਰਹਿਮਾਨਪੁਰ ਰੋਡ ‘ਤੇ ਸਥਿਤ ਨਿਜੀ ਸਕੂਲ ਵਿੱਚ ਚੌਥੀ ਜਮਾਤ ਵਿੱਚ ਪੜ੍ਹਦੀ ਹੈ। ਸਕੂਲ ਦੇ ਪਿਆਨੋ ਅਧਿਆਪਕ ਨੇ ਲੜਕੀ ਨੂੰ ਪਿਆਨੋ ਸਿਖਾਉਣ ਦੇ ਬਹਾਨੇ ਸਕੂਲ ਦੀ ਬੰਦ ਕੰਟੀਨ ਵਿੱਚ ਲੈ ਜਾ ਕੇ ਅੱਖਾਂ ‘ਤੇ ਪੱਟੀ ਬੰਨ੍ਹ ਕੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ। ਪਰਿਵਾਰ ਵੱਲੋਂ ਸ਼ਿਕਾਇਤ ਮਿਲਣ ‘ਤੇ, ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਅਤੇ ਮੁਲਜ਼ਮ ਵਿਰੁੱਧ ਧਾਰਾ 376 ਏਬੀ, 506, 354 ਏ, 354 ਡੀ, ਪੋਕਸੋ ਐਕਟ ਦੀਆਂ ਧਾਰਾਵਾਂ 4, 6, 10, 12 ਦੇ ਤਹਿਤ ਮਾਮਲਾ ਦਰਜ ਕੀਤਾ ਤੇ ਪਿਆਨੋ ਅਧਿਆਪਕ ਨੂੰ ਗ੍ਰਿਫ਼ਤਾਰ ਕਰ ਲਿਆ।
2 ਹੋਰ ਵਿਦਿਆਰਥਣਾ ਨਾਲ ਕੀਤਾ ਸੀ ਕੁਕਰਮ
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਅਧਿਆਪਕ ਨੇ ਸਕੂਲ ਦੀਆਂ 2 ਹੋਰ ਵਿਦਿਆਰਥਣਾਂ ਨਾਲ ਵੀ ਕੁਕਰਮ ਕੀਤੇ ਸਨ। ਜਾਂਚ ਤੋਂ ਬਾਅਦ, ਪੁਲਿਸ ਨੇ ਅਦਾਲਤ ਵਿੱਚ ਚਲਾਨ ਪੇਸ਼ ਕੀਤਾ। ਇਸ ਤੋਂ ਬਾਅਦ ਮਾਮਲੇ ਦੀ ਸੁਣਵਾਈ ਵਿਸ਼ੇਸ਼ ਜੱਜ ਮਾਣਯੋਗ ਅਰਚਨਾ ਕੰਬੋਜ ਦੀ ਅਦਾਲਤ ਵਿੱਚ ਹੋਈ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ, ਮੰਗਲਵਾਰ ਨੂੰ ਅਦਾਲਤ ਨੇ ਮੁਲਜ਼ਮ ਨੂੰ ਦੋਸ਼ੀ ਠਹਿਰਾਇਆ ਤੇ ਉਸ ਨੂੰ 20 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਗਈ। ਅਦਾਲਤ ਨੇ ਉਸ ਨੂੰ ਪੋਕਸੋ ਐਕਟ ਦੀ ਧਾਰਾ 6 ਤਹਿਤ 20 ਸਾਲ, ਧਾਰਾ 10 ਤਹਿਤ 5 ਸਾਲ, ਧਾਰਾ 12 ਤਹਿਤ 3 ਸਾਲ ਅਤੇ ਆਈਪੀਸੀ ਦੀ ਧਾਰਾ 506 ਤਹਿਤ 2 ਸਾਲ ਦੀ ਸਜ਼ਾ ਸੁਣਾਈ ਹੈ।