ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਸੋਸ਼ਲ ਮੀਡੀਆ ‘ਤੇ ਵੀਡੀਓ ਪੋਸਟ ਕਰਨ ਕਾਰਨ 2 ਗੁੱਟਾਂ ‘ਚ ਚੱਲੀਆਂ ਗੋਲੀਆਂ , AAP ਆਗੂ ਨੇ ਭੱਜ ਕੇ ਬਚਾਈ ਜਾਨ

Gurdaspur Two Group: ਸਿਵਲ ਹਸਪਤਾਲ 'ਚ ਦਾਖਲ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਜਤਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਦੇ ਕੁਝ ਨੌਜਵਾਨ ਕਿਸੇ ਗੱਲ ਨੂੰ ਲੈ ਕੇ ਲੜ ਰਹੇ ਸਨ। ਲੜਾਈ ਦਾ ਪਤਾ ਲੱਗਣ ਤੇ ਜਦੋਂ ਉਹ ਲੜਾਈ ਨੂੰ ਸੁਲਝਾਉਣ ਲਈ ਪਿੰਡ ਗਿਆ ਤਾਂ ਉਥੇ ਮੌਜੂਦ ਦੂਜੇ ਗਰੋਹ ਦੇ ਨੌਜਵਾਨਾਂ ਨੇ ਉਸ ਦੀ ਗੱਡੀ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ।

ਸੋਸ਼ਲ ਮੀਡੀਆ 'ਤੇ ਵੀਡੀਓ ਪੋਸਟ ਕਰਨ ਕਾਰਨ 2 ਗੁੱਟਾਂ 'ਚ ਚੱਲੀਆਂ ਗੋਲੀਆਂ , AAP ਆਗੂ ਨੇ ਭੱਜ ਕੇ ਬਚਾਈ ਜਾਨ
ਸੋਸ਼ਲ ਮੀਡੀਆ ‘ਤੇ ਵੀਡੀਓ ਪਾਉਣ ਕਾਰਨ ਚੱਲੀਆਂ ਗੋਲੀਆਂ
Follow Us
avtar-singh
| Updated On: 31 Jul 2024 14:58 PM IST

Gurdaspur Two Group Firing: ਬੀਤੀ ਸ਼ਾਮ ਗੁਰਦਾਸਪੁਰ ਦੇ ਪਿੰਡ ਡੇਰੀਵਾਲ ਕਿਰਨ ਵਿੱਚ ਇੱਕੋ ਪਿੰਡ ਦੇ ਨੌਜਵਾਨਾਂ ਦੇ ਦੋ ਧੜੇ ਆਪਸ ਵਿੱਚ ਭਿੜ ਗਏ ਅਤੇ ਇੱਕ ਦੂਜੇ ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੇ ਨਾਲ ਹੀ ਦੂਜੇ ਗੁੱਟ ਦੇ ਨੌਜਵਾਨਾਂ ਨੇ ਨੌਜਵਾਨਾਂ ਨੂੰ ਸਮਝਾਉਣ ਲਈ ਆਏ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਦੀ ਕਾਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਕਾਰ ਦੀ ਭੰਨਤੋੜ ਕੀਤੀ। ਇਸ ਘਟਨਾ ਵਿੱਚ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸਮੇਤ ਦੋਵੇਂ ਧੜਿਆਂ ਦੇ ਚਾਰ ਲੋਕ ਜ਼ਖ਼ਮੀ ਹੋ ਗਏ ਹਨ। ਜਿਨ੍ਹਾਂ ਨੂੰ ਇਲਾਜ ਲਈ ਗੁਰਦਾਸਪੁਰ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਇਸ ਘਟਨਾ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਪੁਲਸ ਨੇ ਕਬਜ਼ੇ ‘ਚ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਸਿਵਲ ਹਸਪਤਾਲ ‘ਚ ਦਾਖਲ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਜਤਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਦੇ ਕੁਝ ਨੌਜਵਾਨ ਕਿਸੇ ਗੱਲ ਨੂੰ ਲੈ ਕੇ ਲੜ ਰਹੇ ਸਨ। ਲੜਾਈ ਦਾ ਪਤਾ ਲੱਗਣ ਤੇ ਜਦੋਂ ਉਹ ਲੜਾਈ ਨੂੰ ਸੁਲਝਾਉਣ ਲਈ ਪਿੰਡ ਗਿਆ ਤਾਂ ਉਥੇ ਮੌਜੂਦ ਦੂਜੇ ਗਰੋਹ ਦੇ ਨੌਜਵਾਨਾਂ ਨੇ ਉਸ ਦੀ ਗੱਡੀ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਕਾਰ ਦੀ ਵੀ ਭੰਨਤੋੜ ਕੀਤੀ ਗਈ ਅਤੇ ਉਸ ਦੇ ਦੋਸਤਾਂ ਨੇ ਮੌਕੇ ਤੇ ਪਹੁੰਚ ਕੇ ਉਸ ਦੀ ਜਾਨ ਬਚਾਈ। ਇਸ ਦੌਰਾਨ ਦੋਵਾਂ ਪਾਸਿਆਂ ਤੋਂ ਗੋਲੀਆਂ ਚਲਾਈਆਂ ਗਈਆਂ, ਜਦੋਂਕਿ ਦੂਜੇ ਗਰੁੱਪ ਦੇ ਨੌਜਵਾਨਾਂ ਕੋਲ ਨਜਾਇਜ਼ ਹਥਿਆਰ ਸਨ ਜਦੋਂਕਿ ਉਸ ਨੇ ਆਪਣੀ ਜਾਨ ਬਚਾਉਣ ਲਈ ਹਵਾਈ ਫਾਇਰ ਕੀਤੇ। ਨੇ ਦੱਸਿਆ ਕਿ ਇਸ ਘਟਨਾ ‘ਚ ਉਸ ਦਾ ਚਾਚਾ ਲਖਵਿੰਦਰ ਸਿੰਘ ਵੀ ਜ਼ਖਮੀ ਹੋ ਗਿਆ ਅਤੇ ਉਸ ਨੇ ਪੁਲਸ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਸ਼ਰਾਰਤੀ ਗੁੰਡਾ ਅਨਸਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਹ ਵੀ ਪੜ੍ਹੋ: ਉਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਕਰਵਾਇਆ ਜਾਵੇਗਾ ਰਾਜ ਪੱਧਰੀ ਸਮਾਗਮ, CM ਮਾਨ ਕਰਨਗੇ ਸ਼ਿਰਕਤ

ਦੂਜੇ ਧੜੇ ਦੇ ਨੌਜਵਾਨ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੀ ਇਸੇ ਪਿੰਡ ਦੇ ਕੁਝ ਨੌਜਵਾਨਾਂ ਨਾਲ ਲੜਾਈ ਹੋਈ ਸੀ ਕਿਉਂਕਿ ਉਹ ਸੋਸ਼ਲ ਮੀਡੀਆ ‘ਤੇ ਸਰਕਾਰ ਅਤੇ ਨਸ਼ਿਆਂ ਵਿਰੁੱਧ ਵੀਡੀਓਜ਼ ਪੋਸਟ ਕਰਦੇ ਰਹਿੰਦੇ ਹਨ। ਇਸ ਸਬੰਧੀ ਉਸੇ ਪਿੰਡ ਦੇ ਹੀ ਕੁਝ ਆਮ ਆਦਮੀ ਪਾਰਟੀ ਦੇ ਨੌਜਵਾਨਾਂ ਨੇ ਪਹਿਲਾਂ ਉਸ ਨੂੰ ਵੀਡੀਓ ਡਿਲੀਟ ਕਰਨ ਲਈ ਕਿਹਾ ਅਤੇ ਬਾਅਦ ਵਿੱਚ ਧਮਕੀਆਂ ਦਿੱਤੀਆਂ। ਇਸ ਨੂੰ ਲੈ ਕੇ ਲੜਾਈ ਹੋਈ ਅਤੇ ਉਸ ਦੇ ਸਾਥੀਆਂ ‘ਤੇ ਸਿੱਧੀ ਗੋਲੀਬਾਰੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਉਸ ਦੇ ਚਾਚੇ ਦੇ ਦੋ ਲੜਕੇ ਮੰਗਲ ਸਿੰਘ ਅਤੇ ਬਹਾਦਰ ਸਿੰਘ ਜ਼ਖ਼ਮੀ ਹੋ ਗਏ। ਉਸ ਨੂੰ ਇਲਾਜ ਲਈ ਗੁਰਦਾਸਪੁਰ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਉਸ ਨੇ ਮੰਗ ਕੀਤੀ ਹੈ ਕਿ ਉਸ ਤੇ ਹਮਲਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਸ ਨੇ ਦੱਸਿਆ ਕਿ ਪਹਿਲੇ ਗਰੁੱਪ ਦੇ ਨੌਜਵਾਨਾਂ ਨੇ ਉਸ ‘ਤੇ ਫਾਇਰਿੰਗ ਕੀਤੀ ਸੀ, ਜਿਸ ਦੀ ਵੀਡੀਓ ਵੀ ਉਸ ਕੋਲ ਹੈ।

ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

ਇਸ ਘਟਨਾ ਸਬੰਧੀ ਥਾਣਾ ਕਲਾਨੌਰ ਦੇ ਐਸਐਚਓ ਮੇਜਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਦੀ ਸੂਚਨਾ ਮਿਲਦਿਆਂ ਹੀ ਘਟਨਾ ਵਾਲੀ ਥਾਂ ‘ਤੇ ਜਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਵੇਂ ਧੜਿਆਂ ਦੇ ਚਾਰੇ ਵਿਅਕਤੀ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਵਾਇਰਲ ਹੋ ਰਹੀ ਵੀਡੀਓ ਨੂੰ ਕੈਪਚਰ ਕੀਤਾ ਜਾ ਰਿਹਾ ਹੈ ਅਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਪਹਿਲਾਂ ਗੋਲੀ ਕਿਸ ਨੇ ਚਲਾਈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ 4 ਤੋਂ 5 ਰਾਊਂਡ ਫਾਇਰ ਕੀਤੇ ਗਏ ਅਤੇ ਦੋਵਾਂ ਧੜਿਆਂ ਦੇ ਜ਼ਖਮੀਆਂ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

Pollution in Punjab-Chandigarh: ਦੀਵਾਲੀ ਮੌਕੇ ਚੱਲੇ ਪਟਾਕਿਆਂ ਤੋਂ ਬਾਅਦ ਚੰਡੀਗੜ੍ਹ-ਪੰਜਾਬ 'ਚ ਪ੍ਰਦੂਸ਼ਣ ਦਾ ਕੀ ਹੈ ਹਾਲ? ਵੇਖੋ...
Pollution in Punjab-Chandigarh: ਦੀਵਾਲੀ ਮੌਕੇ ਚੱਲੇ ਪਟਾਕਿਆਂ ਤੋਂ ਬਾਅਦ ਚੰਡੀਗੜ੍ਹ-ਪੰਜਾਬ 'ਚ ਪ੍ਰਦੂਸ਼ਣ ਦਾ ਕੀ ਹੈ ਹਾਲ? ਵੇਖੋ......
Punjab Ex-DGPs Son Death:: ਪੰਜਾਬ ਦੇ ਸਾਬਕਾ ਡੀਜੀਪੀ 'ਤੇ ਪੁੱਤਰ ਦੇ ਕਤਲ ਦਾ ਆਰੋਪ, ਵਾਇਰਲ ਵੀਡੀਓ ਚ ਹੋਇਆ ਖੁਲਾਸਾ
Punjab Ex-DGPs Son Death:: ਪੰਜਾਬ ਦੇ ਸਾਬਕਾ ਡੀਜੀਪੀ 'ਤੇ ਪੁੱਤਰ ਦੇ ਕਤਲ ਦਾ ਆਰੋਪ, ਵਾਇਰਲ ਵੀਡੀਓ ਚ ਹੋਇਆ ਖੁਲਾਸਾ...
ਸਾਬਕਾ DGP ਅਤੇ ਪਤਨੀ ਖਿਲਾਫ਼ FIR, ਜਾਣੋ..ਕੀ ਹੈ ਰੂਹ ਕੰਬਾ ਦੇਣ ਵਾਲੇ ਮਾਮਲੇ ਦਾ ਸੱਚ?
ਸਾਬਕਾ DGP ਅਤੇ ਪਤਨੀ ਖਿਲਾਫ਼ FIR, ਜਾਣੋ..ਕੀ ਹੈ ਰੂਹ ਕੰਬਾ ਦੇਣ ਵਾਲੇ ਮਾਮਲੇ ਦਾ ਸੱਚ?...
Diwali 2025: ਲਾਪਰਵਾਹੀ ਨੇ ਵਿਖਾਇਆ ਅੱਗ ਦਾ ਤਾਂਡਵ, ਦੇਸ਼ ਦੇ ਕਈ ਸ਼ਹਿਰਾਂ ਵਿੱਚ ਅਗਨੀਕਾਂਡ
Diwali 2025: ਲਾਪਰਵਾਹੀ ਨੇ ਵਿਖਾਇਆ ਅੱਗ ਦਾ ਤਾਂਡਵ, ਦੇਸ਼ ਦੇ ਕਈ ਸ਼ਹਿਰਾਂ ਵਿੱਚ ਅਗਨੀਕਾਂਡ...
ਸਰਹੱਦ 'ਤੇ ਭਾਰਤੀ ਸੈਨਿਕਾਂ ਨੇ ਇਸ ਤਰ੍ਹਾਂ ਮਨਾਈ ਦੀਵਾਲੀ, ਦੇਖੋ ਗਰਾਉਂਡ ਰਿਪੋਰਟ
ਸਰਹੱਦ 'ਤੇ ਭਾਰਤੀ ਸੈਨਿਕਾਂ ਨੇ ਇਸ ਤਰ੍ਹਾਂ ਮਨਾਈ ਦੀਵਾਲੀ, ਦੇਖੋ ਗਰਾਉਂਡ ਰਿਪੋਰਟ...
Afghanistan-Pakistan Conflict Escalates: ਅਫਗਾਨਿਸਤਾਨ-ਪਾਕਿਸਤਾਨ ਸਰਹੱਦ 'ਤੇ ਤਣਾਅ, ਹਵਾਈ ਹਮਲੇ 'ਚ ਬੱਚੇ ਅਤੇ ਔਰਤਾਂ ਸਣੇ ਕ੍ਰਿਕਟਰ ਦੀ ਮੌਤ
Afghanistan-Pakistan Conflict Escalates: ਅਫਗਾਨਿਸਤਾਨ-ਪਾਕਿਸਤਾਨ ਸਰਹੱਦ 'ਤੇ ਤਣਾਅ, ਹਵਾਈ ਹਮਲੇ 'ਚ ਬੱਚੇ ਅਤੇ ਔਰਤਾਂ ਸਣੇ ਕ੍ਰਿਕਟਰ ਦੀ ਮੌਤ...
Gangster Lawrence, Goldy Brar, Rohit Godara ਦੇ ਇੰਟਰਨੇਸ਼ਨਲ ਬਹਿਰੂਪੀਏ ਮੈਨੇਜਰ ਸੁਲਤਾਨ ਦੀ ਗਜਬ ਕਹਾਣੀ!
Gangster Lawrence, Goldy Brar, Rohit Godara ਦੇ ਇੰਟਰਨੇਸ਼ਨਲ ਬਹਿਰੂਪੀਏ ਮੈਨੇਜਰ ਸੁਲਤਾਨ ਦੀ ਗਜਬ ਕਹਾਣੀ!...
7 ਕਰੋੜ ਕੈਸ਼...1.5 ਕਿਲੋ ਸੋਨਾ! DIG ਦੇ ਘਰ CBI ਦੀ ਰੇਡ ਚੋਂ ਕੀ-ਕੀ ਮਿਲਿਆ? ਜਾਣੋ...
7 ਕਰੋੜ ਕੈਸ਼...1.5 ਕਿਲੋ ਸੋਨਾ! DIG ਦੇ ਘਰ CBI ਦੀ ਰੇਡ ਚੋਂ ਕੀ-ਕੀ ਮਿਲਿਆ? ਜਾਣੋ......
ਦਲਿਤਾਂ ਦੇ ਨਾਲ ਖੜੀ ਹੈ ਪੰਜਾਬ ਸਰਕਾਰ, ਨਹੀਂ ਹੋਣ ਦੇਵਾਂਗੇ ਅਨਿਆਂ, ਪੂਰਨ ਕੁਮਾਰ ਦੀ ਖੁਦਕੁਸ਼ੀ ਮਾਮਲੇ 'ਚ ਚੀਮਾ ਦੇ BJP 'ਤੇ ਵੱਡੇ ਹਮਲੇ
ਦਲਿਤਾਂ ਦੇ ਨਾਲ ਖੜੀ ਹੈ ਪੰਜਾਬ ਸਰਕਾਰ, ਨਹੀਂ ਹੋਣ ਦੇਵਾਂਗੇ ਅਨਿਆਂ, ਪੂਰਨ ਕੁਮਾਰ ਦੀ ਖੁਦਕੁਸ਼ੀ ਮਾਮਲੇ 'ਚ ਚੀਮਾ ਦੇ BJP 'ਤੇ ਵੱਡੇ ਹਮਲੇ...