ਚੌਲ ਵਪਾਰੀ ਦੇ ਘਰ ਦੇ ਬਾਹਰ ਅੱਧੀ ਰਾਤ ਨੂੰ ਚਲਾਈਆਂ ਗੋਲੀਆਂ, ਬਦਮਾਸ਼ਾਂ ਨੇ ਪੰਜ ਰਾਉਂਡ ਕੀਤੇ ਫਾਇਰ
Firing In Kapurthala : ਡੀਐਸਪੀ ਸਬ-ਡਿਵੀਜ਼ਨ ਦੀਪਕਕਰਨ ਸਿੰਘ ਨੇ ਕਿਹਾ ਕਿ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਗੋਲੀਬਾਰੀ ਦੀ ਘਟਨਾ ਕਿਸੇ ਪੁਰਾਣੀ ਰੰਜਿਸ਼ ਕਾਰਨ ਵਾਪਰੀ ਹੈ। ਸਿਟੀ ਪੁਲਿਸ ਆਲੇ-ਦੁਆਲੇ ਦੇ ਸੀਸੀਟੀਵੀ ਫੁਟੇਜ਼ ਦੀ ਜਾਂਚ ਕਰ ਰਹੀ ਹੈ।

Firing In Kapurthala : ਕਪੂਰਥਲਾ ਦੇ ਮੁਹੱਲਾ ਪਰਮਜੀਤ ਗੰਜ ਵਿੱਚ ਬੁੱਧਵਾਰ ਦੇਰ ਰਾਤ ਕੁਝ ਅਣਪਛਾਤੇ ਬਦਮਾਸ਼ਾਂ ਨੇ ਇੱਕ ਚੌਲ ਵਪਾਰੀ ਦੇ ਘਰ ਦੇ ਬਾਹਰ ਗੋਲੀਆਂ ਚਲਾ ਦਿੱਤੀਆਂ। ਸੂਤਰਾਂ ਅਨੁਸਾਰ ਬਦਮਾਸ਼ਾਂ ਨੇ ਪੰਜ ਗੋਲੀਆਂ ਚਲਾਈਆਂ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਸਬ-ਡਿਵੀਜ਼ਨ ਅਤੇ ਸਿਟੀ ਪੁਲਿਸ ਸਟੇਸ਼ਨ ਮੌਕੇ ‘ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਸੀਸੀਟੀਵੀ ਦੀ ਕੀਤੀ ਜਾ ਰਹੀ ਜਾਂਚ
ਡੀਐਸਪੀ ਸਬ-ਡਵੀਜ਼ਨ ਦੀਪਕਰਨ ਸਿੰਘ ਨੇ ਦੱਸਿਆ ਕਿ ਮੌਕੇ ਤੋਂ ਇੱਕ ਗੋਲੀ ਚੱਲਣ ਵਾਲਾ ਕਾਰਤੂਸ ਬਰਾਮਦ ਹੋਇਆ ਹੈ। ਮੁਲਜ਼ਮਾਂ ਦੀ ਪਛਾਣ ਕਰਨ ਲਈ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਘਟਨਾ ਕੱਦੋ ਵਾਪਰੀ
ਜਾਣਕਾਰੀ ਅਨੁਸਾਰ ਰਾਤ ਕਰੀਬ 11:45 ਵਜੇ ਮੁਹੱਲਾ ਪਰਮਜੀਤ ਗੰਜ ਦੇ ਇੱਕ ਚੌਲ ਵਪਾਰੀ ਦੇ ਘਰ ਦੇ ਬਾਹਰ ਕੁਝ ਅਣਪਛਾਤੇ ਬਦਮਾਸ਼ਾਂ ਨੇ ਗੋਲੀਆਂ ਚਲਾ ਦਿੱਤੀਆਂ। ਬਦਮਾਸ਼ਾ ਨੇ ਪੰਜ ਰਾਉਂਡ ਫਾਇਰ ਕੀਤੇ ਅਤੇ ਉੱਥੋ ਭੱਜਗੇ।
ਖੁੱਲ੍ਹ ਕੇ ਕੁੱਝ ਨਹੀਂ ਦੱਸ ਰਿਹਾ ਹੈ ਕਾਰੋਬਾਰੀ
ਇਸ ਦੌਰਾਨ ਇੱਕ ਗੋਲੀ ਘਰ ਦੇ ਮੁੱਖ ਗੇਟ ‘ਤੇ ਵੀ ਲੱਗੀ। ਸਿਟੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਘਟਨਾ ਵਾਲੀ ਥਾਂ ਤੋਂ ਇੱਕ ਫਾਇਰ ਕੀਤਾ ਹੋਇਆ ਕਾਰਤੂਸ ਵੀ ਬਰਾਮਦ ਕੀਤਾ। ਹਾਲਾਂਕਿ, ਕਾਰੋਬਾਰੀ ਖੁੱਲ੍ਹ ਕੇ ਕੁਝ ਵੀ ਦੱਸਣ ਲਈ ਤਿਆਰ ਨਹੀਂ ਹੈ।
ਪੁਰਾਣੀ ਰੰਜਿਸ਼ ਦਾ ਹੈ ਮਾਮਲਾ
ਦੂਜੇ ਪਾਸੇ, ਡੀਐਸਪੀ ਸਬ-ਡਿਵੀਜ਼ਨ ਦੀਪਕਕਰਨ ਸਿੰਘ ਨੇ ਕਿਹਾ ਕਿ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਗੋਲੀਬਾਰੀ ਦੀ ਘਟਨਾ ਕਿਸੇ ਪੁਰਾਣੀ ਰੰਜਿਸ਼ ਕਾਰਨ ਵਾਪਰੀ ਹੈ। ਗੋਲੀਬਾਰੀ ਵਿੱਚ ਕਿਸੇ ਦਾ ਵੀ ਕੋਈ ਜ਼ਾਨੀ ਨੁਕਸਾਨ ਨਹੀਂ ਹੋਇਆ ਹੈ। ਸਿਟੀ ਪੁਲਿਸ ਕਾਰੋਬਾਰੀ ਨੂੰ ਭੇਜੀ ਗਈ ਮੇਲ ਦੀ ਜਾਂਚ ਕਰ ਰਹੀ ਹੈ। ਅਤੇ ਘਟਨਾ ਵਾਲੀ ਥਾਂ ਦੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ