AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Chaitra Navratri Ashtami-Navami 2026: ਕਦੋਂ ਹੈ ਮਹਾਅਸ਼ਟਮੀ ਅਤੇ ਕਿਸ ਦਿਨ ਮਨਾਇਆ ਜਾਵੇਗਾ ਰਾਮ ਜਨਮ ਉਤਸਵ?, ਦੂਰ ਕਰੋ ਆਪਣਾ ਕਨਫਿਊਜ਼ਨ

Chaitra Navratri Ashtami-Navami 2026: ਹਿੰਦੂ ਧਰਮ ਵਿੱਚ ਨਰਾਤੇ ਦੇ ਦਿਨਾਂ ਨੂੰ ਬਹੁਤ ਹੀ ਪਵਿੱਤਰ ਅਤੇ ਵਿਸ਼ੇਸ਼ ਮੰਨਿਆ ਜਾਂਦਾ ਹੈ। ਇਹ ਦਿਨ ਮਾਤਾ ਦੁਰਗਾ ਦੀ ਭਗਤੀ ਨੂੰ ਸਮਰਪਿਤ ਹੁੰਦੇ ਹਨ, ਜਿਸ ਦੌਰਾਨ ਸ਼ਰਧਾਲੂ ਮਾਤਾ ਦੇ ਨੌਂ ਵੱਖ-ਵੱਖ ਰੂਪਾਂ ਦੀ ਪੂਜਾ-ਅਰਚਨਾ ਕਰਦੇ ਹਨ ਅਤੇ ਵਰਤ ਰੱਖਦੇ ਹਨ।

Chaitra Navratri Ashtami-Navami 2026: ਕਦੋਂ ਹੈ ਮਹਾਅਸ਼ਟਮੀ ਅਤੇ ਕਿਸ ਦਿਨ ਮਨਾਇਆ ਜਾਵੇਗਾ ਰਾਮ ਜਨਮ ਉਤਸਵ?, ਦੂਰ ਕਰੋ ਆਪਣਾ ਕਨਫਿਊਜ਼ਨ
ਕਦੋਂ ਹੈ ਮਹਾਅਸ਼ਟਮੀ ਤੇ ਰਾਮ ਨਵਮੀ? ਦੂਰ ਕਰੋ ਆਪਣਾ ਕਨਫਿਊਜ਼ਨ
tv9-punjabi
| Updated On: 15 Mar 2026 23:25 PM IST

ਹਿੰਦੂ ਧਰਮ ਵਿੱਚ ਨਰਾਤੇ ਦੇ ਦਿਨਾਂ ਨੂੰ ਬਹੁਤ ਹੀ ਪਵਿੱਤਰ ਅਤੇ ਵਿਸ਼ੇਸ਼ ਮੰਨਿਆ ਜਾਂਦਾ ਹੈ। ਇਹ ਦਿਨ ਮਾਤਾ ਦੁਰਗਾ ਦੀ ਭਗਤੀ ਨੂੰ ਸਮਰਪਿਤ ਹੁੰਦੇ ਹਨ, ਜਿਸ ਦੌਰਾਨ ਸ਼ਰਧਾਲੂ ਮਾਤਾ ਦੇ ਨੌਂ ਵੱਖ-ਵੱਖ ਰੂਪਾਂ ਦੀ ਪੂਜਾ-ਅਰਚਨਾ ਕਰਦੇ ਹਨ ਅਤੇ ਵਰਤ ਰੱਖਦੇ ਹਨ। ਇਸ ਸਾਲ ਚੈਤਰ ਮਾਸ ਦੀ ਨਰਾਤੇ 19 ਮਾਰਚ ਤੋਂ ਸ਼ੁਰੂ ਹੋਣ ਜਾ ਰਹੀ ਹੈ, ਜਿਸ ਵਿੱਚ ਅਸ਼ਟਮੀ ਅਤੇ ਰਾਮ ਨਵਮੀ ਦੇ ਦਿਨਾਂ ਨੂੰ ਲੈ ਕੇ ਸ਼ਰਧਾਲੂਆਂ ਵਿੱਚ ਕਾਫੀ ਉਤਸ਼ਾਹ ਦੇਖਿਆ ਜਾ ਰਿਹਾ ਹੈ।

ਕਦੋ ਹੈ ਮਹਾਅਸ਼ਟਮੀ ਅਤੇ ਰਾਮ ਨਵਮੀ

ਇਸ ਸਾਲ ਚੈਤਰ ਨਵਰਾਤਰੀ ਦੀਆਂ ਮੁੱਖ ਤਰੀਕਾਂ ਨੂੰ ਲੈ ਕੇ ਕੁਝ ਭੰਬਲਭੂਸਾ ਬਣਿਆ ਹੋਇਆ ਸੀ, ਜਿਸ ਨੂੰ ਸਪੱਸ਼ਟ ਕਰਦਿਆਂ ਵਿਦਵਾਨਾਂ ਨੇ ਦੱਸਿਆ ਹੈ:

ਮਹਾਅਸ਼ਟਮੀ: ਇਸ ਸਾਲ ਮਹਾਂਅਸ਼ਟਮੀ 26 ਮਾਰਚ 2026, ਦਿਨ ਵੀਰਵਾਰ ਨੂੰ ਮਨਾਈ ਜਾਵੇਗੀ। ਨਵਰਾਤਰੀ ਦਾ ਅੱਠਵਾਂ ਦਿਨ ਮਾਤਾ ਮਹਾਗੌਰੀ ਨੂੰ ਸਮਰਪਿਤ ਹੈ।

ਰਾਮ ਨਵਮੀ: ਚੈਤਰ ਮਹੀਨੇ ਦੀ ਨਵਮੀ ਤਿਥੀ 26 ਮਾਰਚ 2026, ਸ਼ੁੱਕਰਵਾਰ ਨੂੰ ਪੈ ਰਹੀ ਹੈ। ਇਸ ਲਈ ਰਾਮ ਨਵਮੀ 26 ਤਰੀਕ ਨੂੰ ਹੀ ਮਨਾਈ ਜਾਵੇਗੀ। ਧਾਰਮਿਕ ਮਾਨਤਾਵਾਂ ਅਨੁਸਾਰ ਭਗਵਾਨ ਰਾਮ ਦਾ ਜਨਮ ਦੁਪਹਿਰ (ਮਧਿਆਹਨ ਕਾਲ) ਵੇਲੇ ਹੋਇਆ ਸੀ। ਹਾਲਾਂਕਿ, ਉਦਿਆ ਤਿਥੀ ਅਨੁਸਾਰ ਕੁਝ ਥਾਵਾਂ ‘ਤੇ 27 ਮਾਰਚ ਨੂੰ ਵੀ ਰਾਮ ਨਵਮੀ ਮਨਾਈ ਜਾ ਸਕਦੀ ਹੈ।

ਮਹਾਅਸ਼ਟਮੀ ਦਾ ਧਾਰਮਿਕ ਮਹੱਤਵ

ਦੇਵੀ ਭਾਗਵਤ ਪੁਰਾਣ ਅਤੇ ਮਾਰਕੰਡੇ ਪੁਰਾਣ ਅਨੁਸਾਰ, ਅਸ਼ਟਮੀ ਅਤੇ ਨਵਮੀ ਦੀਆਂ ਤਿਥੀਆਂ ਬੇਹੱਦ ਫਲਦਾਇਕ ਹੁੰਦੀਆਂ ਹਨ। ਅੱਠਵੇਂ ਦਿਨ ਮਾਤਾ ਮਹਾਗੌਰੀ ਦੀ ਵਿਧੀ-ਵਿਧਾਨ ਨਾਲ ਪੂਜਾ ਕਰਨ ਨਾਲ ਜੀਵਨ ਦੀਆਂ ਸਾਰੀਆਂ ਰੁਕਾਵਟਾਂ ਦੂਰ ਹੁੰਦੀਆਂ ਹਨ। ਇਸ ਦਿਨ ਵਿਸ਼ੇਸ਼ ਤੌਰ ‘ਤੇ ‘ਕੰਨਿਆ ਪੂਜਨ’ ਕੀਤਾ ਜਾਂਦਾ ਹੈ, ਜਿਸ ਵਿੱਚ ਛੋਟੀਆਂ ਕੰਨਿਆਵਾਂ ਨੂੰ ਭੋਜਨ ਕਰਵਾ ਕੇ ਉਨ੍ਹਾਂ ਦਾ ਆਸ਼ੀਰਵਾਦ ਲਿਆ ਜਾਂਦਾ ਹੈ।

ਰਾਮ ਨਵਮੀ ਦੀ ਮਹੱਤਤਾ

ਪੌਰਾਣਿਕ ਕਥਾਵਾਂ ਅਨੁਸਾਰ, ਚੈਤਰ ਸ਼ੁਕਲ ਨਵਮੀ ਦੇ ਦਿਨ ਹੀ ਭਗਵਾਨ ਸ੍ਰੀ ਰਾਮ ਦਾ ਜਨਮ ਹੋਇਆ ਸੀ। ਰਾਮ ਨਵਮੀ ਦੇ ਦਿਨ ਭਗਵਾਨ ਰਾਮ ਦੀ ਪੂਜਾ ਅਤੇ ਵਰਤ ਰੱਖਣ ਨਾਲ ਘਰ ਵਿੱਚ ਸੁਖ-ਸ਼ਾਂਤੀ, ਖੁਸ਼ਹਾਲੀ ਅਤੇ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ। ਸ਼ਰਧਾਲੂ ਇਸ ਦਿਨ ਮਾਤਾ ਦੁਰਗਾ ਦੇ ਨੌਵੇਂ ਰੂਪ ਦੀ ਪੂਜਾ ਕਰਨ ਦੇ ਨਾਲ-ਨਾਲ ਰਾਮ ਜਨਮ ਉਤਸਵ ਬੜੀ ਧੂਮ-ਧਾਮ ਨਾਲ ਮਨਾਉਂਦੇ ਹਨ।

Follow Us
ਕਣਕ ਪੱਕਣ ਦੀ ਖੁਸ਼ੀ, ਪਰ ਥੋੜੇ ਮਾਯੂਸ ਵੀ ਨੇ ਕਿਸਾਨ, ਕਿਉਂ? ਜਾਣੋ ਵਜ੍ਹਾ...
ਕਣਕ ਪੱਕਣ ਦੀ ਖੁਸ਼ੀ, ਪਰ ਥੋੜੇ ਮਾਯੂਸ ਵੀ ਨੇ ਕਿਸਾਨ, ਕਿਉਂ? ਜਾਣੋ ਵਜ੍ਹਾ......
ਡੋਨਾਲਡ ਟਰੰਪ ਦੀ ਪੋਸਟ ਨਾਲ ਮੱਚਿਆ ਹੰਗਾਮਾ, ਖੁਦ ਨੂੰ ਯੀਸੂ ਮਸੀਹ ਵਜੋਂ ਦਰਸਾਇਆ
ਡੋਨਾਲਡ ਟਰੰਪ ਦੀ ਪੋਸਟ ਨਾਲ ਮੱਚਿਆ ਹੰਗਾਮਾ, ਖੁਦ ਨੂੰ ਯੀਸੂ ਮਸੀਹ ਵਜੋਂ ਦਰਸਾਇਆ...
PM Modi on Women Reservation Bill : ਪ੍ਰਧਾਨ ਮੰਤਰੀ ਮੋਦੀ ਦੀ 'ਮਹਿਲਾ ਸ਼ਕਤੀ ਵੰਦਨ' ਮੁਹਿੰਮ
PM Modi on Women Reservation Bill : ਪ੍ਰਧਾਨ ਮੰਤਰੀ ਮੋਦੀ ਦੀ 'ਮਹਿਲਾ ਸ਼ਕਤੀ ਵੰਦਨ' ਮੁਹਿੰਮ...
ਆਸ਼ਾ ਭੋਂਸਲੇ ਦੇ ਦਿਹਾਂਤ 'ਤੇ PM ਮੋਦੀ ਨੇ ਜਤਾਇਆ ਦੁੱਖ, ਬੋਲੇ- ਸੂਰਾਂ ਦਾ ਸੁੰਦਰ ਬਾਗ਼ ਉਜੜ ਗਿਆ
ਆਸ਼ਾ ਭੋਂਸਲੇ ਦੇ ਦਿਹਾਂਤ 'ਤੇ PM ਮੋਦੀ ਨੇ ਜਤਾਇਆ ਦੁੱਖ, ਬੋਲੇ- ਸੂਰਾਂ ਦਾ ਸੁੰਦਰ ਬਾਗ਼ ਉਜੜ ਗਿਆ...
ਬੇਅਦਬੀਆਂ ਦੀ ਮੰਦਭਾਗੀਆਂ ਘਟਨਾਵਾਂ ਰੋਕਣ ਲਈ ਪੰਜਾਬ ਕੈਬਨਿਟ ਨੇ ਲਿਆ ਅਹਿਮ ਫੈਸਲਾ
ਬੇਅਦਬੀਆਂ ਦੀ ਮੰਦਭਾਗੀਆਂ ਘਟਨਾਵਾਂ ਰੋਕਣ ਲਈ ਪੰਜਾਬ ਕੈਬਨਿਟ ਨੇ ਲਿਆ ਅਹਿਮ ਫੈਸਲਾ...
CBSE ਦਾ ਨਵਾਂ ਨਿਯਮ: Three Language Policy ਵਿੱਚ ਵੱਡਾ ਫੇਰਬਦਲ, ਵਿਦਿਆਰਥੀਆਂ 'ਤੇ ਪਵੇਗਾ ਅਸਰ
CBSE ਦਾ ਨਵਾਂ ਨਿਯਮ: Three Language Policy ਵਿੱਚ ਵੱਡਾ ਫੇਰਬਦਲ, ਵਿਦਿਆਰਥੀਆਂ 'ਤੇ ਪਵੇਗਾ ਅਸਰ...
Iran-USA War Impact: ਮੱਧ ਪੂਰਬ ਜੰਗ ਨਾਲ ਭਾਰਤੀ ਚੌਲਾਂ ਦਾ ਵਪਾਰ ਠੱਪ, ਹੋਰਮੁਜ਼ ਮਾਰਗ ਦੇ ਬੰਦ ਹੋਣ ਨਾਲ ਭਾਰੀ ਨੁਕਸਾਨ
Iran-USA War Impact: ਮੱਧ ਪੂਰਬ ਜੰਗ ਨਾਲ ਭਾਰਤੀ ਚੌਲਾਂ ਦਾ ਵਪਾਰ ਠੱਪ, ਹੋਰਮੁਜ਼ ਮਾਰਗ ਦੇ ਬੰਦ ਹੋਣ ਨਾਲ ਭਾਰੀ ਨੁਕਸਾਨ...
Nari Shakti Vandan Adhiniyam: ਮਹਿਲਾ ਰਾਖਵਾਂਕਰਨ ਬਿੱਲ 'ਤੇ PM ਮੋਦੀ ਦਾ ਇਤਿਹਾਸਕ ਸੰਦੇਸ਼, ਸੰਸਦ 'ਚ ਸਿਆਸੀ ਭਾਗੀਦਾਰੀ
Nari Shakti Vandan Adhiniyam: ਮਹਿਲਾ ਰਾਖਵਾਂਕਰਨ ਬਿੱਲ 'ਤੇ PM ਮੋਦੀ ਦਾ ਇਤਿਹਾਸਕ ਸੰਦੇਸ਼, ਸੰਸਦ 'ਚ ਸਿਆਸੀ ਭਾਗੀਦਾਰੀ...
ਬੇਮੌਸਮੀ ਬਰਸਾਤ ਨਾਲ 1.25 ਲੱਖ ਏਕੜ ਤੋਂ ਵੱਧ ਫਸਲ ਦਾ ਨੁਕਸਾਨ, ਮੁਰਝਾਏ ਕਿਸਾਨਾਂ ਦੇ ਚੇਹਰੇ
ਬੇਮੌਸਮੀ ਬਰਸਾਤ ਨਾਲ 1.25 ਲੱਖ ਏਕੜ ਤੋਂ ਵੱਧ ਫਸਲ ਦਾ ਨੁਕਸਾਨ, ਮੁਰਝਾਏ ਕਿਸਾਨਾਂ ਦੇ ਚੇਹਰੇ...