ਜਾਣੋਂ ਕਿੱਥੇ ਲੁਕੇ ਹਨ ਦੇਸ਼ ਦੇ ‘ਦੁਸ਼ਮਣ’, ਲਿਸਟ ਚ ਦਾਊਦ ਤੋਂ ਲੈਕੇ ਗੋਲਡੀ ਬਰਾੜ ਸ਼ਾਮਲ
ਇਹ ਗੈਂਗਸਟਰ ਦੁਨੀਆ ਦੇ 17 ਦੇਸ਼ਾਂ ਵਿੱਚ ਲੁਕੇ ਹੋਏ ਹਨ। ਉਨ੍ਹਾਂ 'ਤੇ ਕਤਲ, ਜਬਰਦਸਤੀ, ਟਾਰਗੇਟ ਕਿਲਿੰਗ, ਹਥਿਆਰਾਂ ਦੀ ਤਸਕਰੀ, ਦਹਿਸ਼ਤੀ ਫੰਡਿੰਗ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਜਬਰੀ ਵਸੂਲੀ ਵਰਗੇ ਦਰਜਨਾਂ ਅਪਰਾਧਾਂ ਦੇ ਇਲਜ਼ਾਮ ਹਨ। ਉਨ੍ਹਾਂ ਨੂੰ ਭਾਰਤ ਲਿਆਉਣ ਲਈ ਗ੍ਰਹਿ ਮੰਤਰਾਲੇ ਨੇ ਇੰਟਰਪੋਲ ਦੀ ਮਦਦ ਨਾਲ ਇਨ੍ਹਾਂ ਸਾਰਿਆਂ ਦੇ ਨਾਂ ਵੱਡੀ ਇਨਾਮੀ ਰਾਸ਼ੀ ਅਤੇ ਰੈੱਡ ਕਾਰਨਰ ਨੋਟਿਸ ਜਾਰੀ ਕੀਤੇ ਹਨ।
ਫਿਲਮਾਂ ਚ ਤੁਸੀਂ ਡਾਇਲਾਗ ਤਾਂ ਜ਼ਰੂਰ ਸੁਣਿਆ ਹੋਵੇਗਾ ਕਿ ਡਾਊਨ ਨੂੰ 11 ਦੇਸ਼ਾਂ ਦੀ ਪੁਲਿਸ ਲੱਭ ਰਹੀ ਹੈ। ਪਰ ਕੁੱਝ ਅਜਿਹੇ ਡਾਊਨ ਅਤੇ ਗੈਂਗਸਟਰ ਹਨ ਜਿਨ੍ਹਾਂ ਨੂੰ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਲੱਭ ਰਹੀਆਂ ਹਨ। ਇਸ ਰਿਪੋਰਟ ਰਾਹੀਂ ਆਪਾਂ ਇਹਨਾਂ ਗੈਂਗਸਟਰ ਤੇ ਇੱਕ ਨਜ਼ਰ ਪਾਵਾਂਗੇ।
ਭਾਰਤ ਦੇ ਮੋਸਟ ਵਾਂਟੇਡ ਅਪਰਾਧੀਆਂ ਦਾ ਜ਼ਿਕਰ ਹੁੰਦੇ ਹੀ ਸਭ ਤੋਂ ਪਹਿਲਾਂ ਦਾਊਦ ਇਬਰਾਹਿਮ ਦਾ ਨਾਂ ਆਉਂਦਾ ਹੈ। ਉਹ 1986 ਤੋਂ ਫਰਾਰ ਹੈ। ਦੇਸ਼ ਛੱਡ ਕੇ ਭੱਜਣ ਅਤੇ ਵਿਦੇਸ਼ਾਂ ਵਿੱਚ ਅਪਰਾਧ ਦਾ ਸਾਮਰਾਜ ਫੈਲਾਉਣ ਦਾ ਸਿਲਸਿਲਾ ਡੀ ਕੰਪਨੀ ਤੋਂ ਹੀ ਸ਼ੁਰੂ ਹੋਇਆ ਸੀ। ਹੁਣ ਦੇਸ਼ ਦੇ 34 ਮੋਸਟ ਵਾਂਟੇਡ ਦੀ ਸੂਚੀ ਲਾਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰ ਗੋਲਡੀ ਬਰਾੜ ਤੱਕ ਪਹੁੰਚ ਗਈ ਹੈ।
ਗੈਂਗਸਟਰਾਂ ਤੇ ਦਰਜ ਹਨ ਖ਼ਤਰਨਾਕ ਮਾਮਲੇ
ਇਹ ਗੈਂਗਸਟਰ ਦੁਨੀਆ ਦੇ 17 ਦੇਸ਼ਾਂ ਵਿੱਚ ਲੁਕੇ ਹੋਏ ਹਨ। ਉਨ੍ਹਾਂ ‘ਤੇ ਕਤਲ, ਜਬਰਦਸਤੀ, ਟਾਰਗੇਟ ਕਿਲਿੰਗ, ਹਥਿਆਰਾਂ ਦੀ ਤਸਕਰੀ, ਦਹਿਸ਼ਤੀ ਫੰਡਿੰਗ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਜਬਰੀ ਵਸੂਲੀ ਵਰਗੇ ਦਰਜਨਾਂ ਅਪਰਾਧਾਂ ਦੇ ਇਲਜ਼ਾਮ ਹਨ। ਉਨ੍ਹਾਂ ਨੂੰ ਭਾਰਤ ਲਿਆਉਣ ਲਈ ਗ੍ਰਹਿ ਮੰਤਰਾਲੇ ਨੇ ਇੰਟਰਪੋਲ ਦੀ ਮਦਦ ਨਾਲ ਇਨ੍ਹਾਂ ਸਾਰਿਆਂ ਦੇ ਨਾਂ ਵੱਡੀ ਇਨਾਮੀ ਰਾਸ਼ੀ ਅਤੇ ਰੈੱਡ ਕਾਰਨਰ ਨੋਟਿਸ ਜਾਰੀ ਕੀਤੇ ਹਨ।
ਵਿਦੇਸ਼ ਮੰਤਰਾਲੇ ਨੇ ਸਮੇਂ-ਸਮੇਂ ‘ਤੇ ਇਨ੍ਹਾਂ ਸਾਰਿਆਂ ਦੀ ਹਵਾਲਗੀ ਲਈ ਸਬੰਧਤ ਦੇਸ਼ਾਂ ਨੂੰ ਅਪੀਲ ਕੀਤੀ ਹੈ। ਇਸ ਦੇ ਬਾਵਜੂਦ ਉਹ ਨਾ ਸਿਰਫ਼ ਭਾਰਤੀ ਜਾਂਚ ਏਜੰਸੀਆਂ ਨੂੰ ਸਗੋਂ ਉਨ੍ਹਾਂ ਥਾਵਾਂ ਦੀ ਜਾਂਚ ਏਜੰਸੀਆਂ ਨੂੰ ਵੀ ਚਕਮਾ ਦੇ ਰਹੇ ਹਨ ਜਿੱਥੇ ਉਹ ਲੁਕੇ ਹੋਏ ਹਨ।
- ਦਾਊਦ ਇਬਰਾਹਿਮ (ਪਾਕਿਸਤਾਨ)- ਇਹ ਮੁੰਬਈ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ ਵਿੱਚ ਲੋੜੀਂਦਾ ਸੀ। ਜਾਣਕਾਰੀ ਅਨੁਸਾਰ ਇਹ ਪਾਕਿਸਤਾਨ ਦੀ ਸੁਰੱਖਿਆ ਹੇਠ ਹੈ।
- ਗੋਲਡੀ ਬਰਾੜ (ਅਮਰੀਕਾ)- ਅੱਤਵਾਦੀ ਸੰਗਠਨ ਬੱਬਰ ਖਾਲਸਾ ਨਾਲ ਜੁੜੇ ਗੈਂਗਸਟਰ ਗੋਲਡੀ ਬਰਾੜ ਅਮਰੀਕਾ ਵਿੱਚ ਹੈ। ਉਥੋਂ ਉਸ ਨੇ ਲਾਰੈਂਸ ਬਿਸ਼ਨੋਈ ਰਾਹੀਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਇਆ।
- ਹਰਜੋਤ ਸਿੰਘ ਗਿੱਲ (ਅਮਰੀਕਾ)- ਇਹ ਗੋਲਡੀ ਬਰਾੜ ਦਾ ਸੱਜਾ ਹੱਥ ਮੰਨਿਆ ਜਾਂਦਾ ਹੈ ਜਾਣਕਾਰੀ ਅਨੁਸਾਰ ਇਹ ਸਿਰਫ ਅਮਰੀਕਾ ਵਿੱਚ ਹੀ ਲੁਕਿਆ ਹੋਇਆ ਹੈ।
- ਗੁਰਪਤਵੰਤ ਸਿੰਘ ਪੰਨੂ (ਕੈਨੇਡਾ)- ਉਸ ਕੋਲ ਕੈਨੇਡਾ ਅਤੇ ਅਮਰੀਕਾ ਦੀ ਦੋਹਰੀ ਨਾਗਰਿਕਤਾ ਹੈ। ਪੰਨੂ ਖਾਲਿਸਤਾਨੀ ਅੱਤਵਾਦੀ ਗਤੀਵਿਧੀਆਂ ‘ਚ ਸ਼ਾਮਲ ਹੈ। ਉਸ ਉਪਰ ਟੈਰਰ ਫੰਡਿੰਗ, ਟਾਰਗੇਟ ਕਿਲਿੰਗ ਵਰਗੇ ਮਾਮਲੇ ਦਰਜ ਹਨ।
ਇਹਨਾਂ ਦੇਸ਼ਾਂ ਵਿੱਚ ਲੁਕੇ ਹੋਏ ਨੇ ਬਾਕੀ ਗੈਂਗਸਟਰ
ਭਾਰਤ ‘ਚ ਲੋੜੀਂਦੇ ਇਨ੍ਹਾਂ ਅੱਤਵਾਦੀਆਂ ਨੇ ਪਾਕਿਸਤਾਨ, ਅਮਰੀਕਾ, ਆਸਟ੍ਰੇਲੀਆ, ਕੈਨੇਡਾ, ਅਜ਼ਰਬਾਈਜਾਨ, ਜਰਮਨੀ, ਇੰਡੋਨੇਸ਼ੀਆ, ਬ੍ਰਿਟੇਨ ਅਤੇ UAE ਵਰਗੇ ਕਈ ਦੇਸ਼ਾਂ ‘ਚ ਲੁਕੇ ਲਈ ਹੋਈ ਹੈ। ਗ੍ਰਹਿ ਮੰਤਰਾਲੇ ਦੇ ਸੂਤਰਾਂ ਅਨੁਸਾਰ ਕੈਨੇਡਾ ਵਿੱਚ ਸਭ ਤੋਂ ਵੱਧ 11 ਮੋਸਟ ਵਾਂਟੇਡ ਲੋਕ ਲੁਕੇ ਹੋਏ ਹਨ।
ਇਹ ਵੀ ਪੜ੍ਹੋ
ਇਹ ਵੀ ਪੜ੍ਹੋ- ਜਲੰਧਰ ਚ ਪਿਓ ਨੇ ਹੀ ਧੀ ਨਾਲ ਕੀਤਾ ਰੇਪ, ਬਿਮਾਰ ਹੋਣ ਤੇ ਹੋਇਆ ਖੁਲਾਸਾ
ਇਨ੍ਹਾਂ ਵਿੱਚ ਪੰਨੂ, ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ਾਰਪ ਸ਼ੂਟਰ ਸਤਵਿੰਦਰ ਵਰਗੇ ਲੋਕ ਸ਼ਾਮਲ ਹਨ। ਅਮਰੀਕਾ ਦੂਜੇ ਨੰਬਰ ‘ਤੇ ਹੈ। ਭਾਰਤ ਦੇ ਛੇ ਗੈਂਗਸਟਰ ਗੋਲਡੀ ਬਰਾੜ, ਹਰਜੋਤ ਸਿੰਘ ਗਿੱਲ, ਗੁਰਪਤਵੰਤ ਸਿੰਘ ਪੰਨੂ, ਦਾਰਨ ਕਾਹਲੋਂ, ਅਨਮੋਲ ਬਿਸ਼ਨੋਈ ਅਤੇ ਅਮੁਤ ਬੱਲ ਇੱਥੇ ਲੁਕੇ ਹੋਏ ਹਨ।
ਸ਼ੋਸਲ ਮੀਡੀਆ ਨੂੰ ਬਣਾਇਆ ਹਥਿਆਰ
ਜਦੋਂ ਮੂਸੇਵਾਲਾ ਦਾ ਕਤਲ ਹੋਇਆ ਤਾਂ ਗੈਂਗਸਟਰ ਗੋਲਡੀ ਬਰਾੜ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਇਸ ਦੀ ਜ਼ਿੰਮੇਵਾਰੀ ਲਈ, ਤਾਂ ਜੋ ਲੋਕਾਂ ‘ਚ ਦਹਿਸ਼ਤ ਫੈਲਾਈ ਜਾ ਸਕੇ। ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਬੰਦ ਰਹੇ ਖੁੰਖਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਵੀ ਸ਼ੋਸਲ ਮੀਡੀਆ ਰਾਹੀਂ ਆਪਣੇ ਕਾਰਨਾਮਿਆਂ ਦੀ ਜ਼ਿੰਮੇਵਾਰੀ ਲੈਂਦਾ ਹੈ।
ਇਸ ਦੇ ਨਾਲ ਹੀ ਤਿਹਾੜ ‘ਚ ਗੈਂਗਸਟਰ ਟਿੱਲੂ ਤਾਜਪੁਰੀਆ ਦੇ ਬੇਰਹਿਮੀ ਨਾਲ ਕਤਲ ਦੀ ਵੀਡੀਓ ਵੀ ਗੈਂਗਸਟਰਾਂ ਵੱਲੋਂ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ ਗਈ ਸੀ।