ਫਰਾਂਸ ਤੋਂ ਆਏ ਪੁੱਤ ਨੇ ਜ਼ਮੀਨੀ ਵਿਵਾਦ ਦੇ ਚਲਦਿਆਂ ਮਾਪਿਆਂ ‘ਤੇ ਚਲਾਈਆਂ ਗੋਲੀਆਂ, ਗ੍ਰਿਫ਼ਤਾਰ
ਬਟਾਲਾ ਪੁਲਿਸ ਨੇ ਖੁਲਾਸਾ ਕਰਦੇ ਹੋਏ ਦੱਸਿਆ ਕਿ ਬੀਤੀ 1 ਮਾਰਚ ਦੀ ਰਾਤ ਨੂੰ ਲੰਗਰ ਦੀ ਸੇਵਾ ਕਰਕੇ ਘਰ ਪਰਤ ਰਹੇ ਬਜ਼ੁਰਗ ਸੋਹਣ ਸਿੰਘ ਤੇ ਉਨ੍ਹਾਂ ਦੀ ਪਤਨੀ 'ਤੇ ਅਣਪਛਾਤਿਆਂ ਨੇ ਗੋਲੀਆਂ ਚਲਾ ਦਿੱਤੀਆਂ ਸੀ। ਇਸ ਵਿੱਚ ਸੋਹਣ ਸਿੰਘ ਦੀ ਮੌਤ ਹੋ ਗਈ ਸੀ ਅਤੇ ਉਨ੍ਹਾਂ ਦੀ ਪਤਨੀ ਪਰਮਿੰਦਰ ਕੌਰ ਗੰਭੀਰ ਜ਼ਖਮੀ ਹੋ ਗਏ ਸੀ।

ਬਟਾਲਾ ‘ਚ ਬਜ਼ੁਰਗ ਜੋੜੇ ‘ਤੇ ਗੋਲੀਆਂ ਚਲਾਉਣ ਵਾਲਾ ਵਿਅਕਤੀ ਜੋੜੇ ਦਾ ਆਪਣਾ ਪੁੱਤਰ ਨਿਕਲਿਆ। ਪੁਲਿਸ ਨੇ ਇਸ ਅੰਨ੍ਹੇ ਕਤਲ ਦਾ ਭੇਤ ਚਾਰ ਦਿਨਾਂ ਦੇ ਅੰਦਰ-ਅੰਦਰ ਸੁਲਝਾ ਲਿਆ ਹੈ। ਜ਼ਮੀਨ ਦੀ ਵੰਡ ਦੇ ਝਗੜੇ ਕਾਰਨ ਪੁੱਤਰ ਨੇ ਆਪਣੇ ਮਾਪਿਆਂ ‘ਤੇ ਗੋਲੀ ਚਲਾ ਦਿੱਤੀ ਸੀ। ਇਸ ਗੋਲੀਬਾਰੀ ਵਿੱਚ ਪੁੱਤਰ ਵੱਲੋਂ ਚਲਾਈਆਂ ਗਈਆਂ ਗੋਲੀਆਂ ਪਿਤਾ ਨੂੰ ਲੱਗੀਆਂ ਅਤੇ ਉਨ੍ਹਾਂ ਦੀ ਮੌਤ ਹੋ ਗਈ, ਜਦੋਂ ਕਿ ਮਾਂ ਪੇਟ ਵਿੱਚ ਗੋਲੀਆਂ ਲੱਗਣ ਕਾਰਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਅਤੇ ਉਨ੍ਹਾਂ ਦਾ ਅਜੇ ਵੀ ਅੰਮ੍ਰਿਤਸਰ ਵਿੱਚ ਇਲਾਜ ਚੱਲ ਰਿਹਾ ਹੈ। ਇਸ ਦੌਰਾਨ, ਪੁਲਿਸ ਨੇ ਬੁੱਧਵਾਰ ਨੂੰ ਫਰਾਂਸ ਤੋਂ ਆਏ ਦੋਸ਼ੀ ਪੁੱਤਰ ਅਤੇ ਉਸਦੇ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਬਟਾਲਾ ਪੁਲਿਸ ਨੇ ਖੁਲਾਸਾ ਕਰਦੇ ਹੋਏ ਦੱਸਿਆ ਕਿ ਬੀਤੀ 1 ਮਾਰਚ ਦੀ ਰਾਤ ਨੂੰ ਲੰਗਰ ਦੀ ਸੇਵਾ ਕਰਕੇ ਘਰ ਪਰਤ ਰਹੇ ਬਜ਼ੁਰਗ ਸੋਹਣ ਸਿੰਘ ਤੇ ਉਨ੍ਹਾਂ ਦੀ ਪਤਨੀ ‘ਤੇ ਅਣਪਛਾਤਿਆਂ ਨੇ ਗੋਲੀਆਂ ਚਲਾ ਦਿੱਤੀਆਂ ਸੀ। ਇਸ ਵਿੱਚ ਸੋਹਣ ਸਿੰਘ ਦੀ ਮੌਤ ਹੋ ਗਈ ਸੀ ਅਤੇ ਉਨ੍ਹਾਂ ਦੀ ਪਤਨੀ ਪਰਮਿੰਦਰ ਕੌਰ ਗੰਭੀਰ ਜ਼ਖਮੀ ਹੋ ਗਏ ਸੀ।
ਇਸ ਘਟਨਾ ਦੀ ਤਫਤੀਸ਼ ਦੌਰਾਨ ਪਤਾ ਚੱਲਿਆ ਕਿ ਮ੍ਰਿਤਕ ਸੋਹਣ ਸਿੰਘ ਦਾ ਬੇਟਾ ਅਜੀਤਪਾਲ ਸਿੰਘ ਜੋ ਕੇ ਫਰਾਂਸ ਰਹਿੰਦਾ ਹੈ, ਉਸ ਨਾਲ ਜਮੀਨ ਦੀ ਵੰਡ ਨੂੰ ਲੈਕੇ ਝਗੜਾ ਚੱਲ ਰਿਹਾ ਸੀ। ਅਜੀਤਪਾਲ ਸਿੰਘ ਮਹੀਨਾ ਪਹਿਲਾਂ ਹੀ ਵਿਦੇਸ਼ ਤੋਂ ਪਿੰਡ ਆਇਆ ਹੋਇਆ ਸੀ। ਪਿੰਡ ਦੇ ਹੀ ਰਹਿਣ ਵਾਲੇ ਬਲਬੀਰ ਸਿੰਘ ਨਾਲ ਮ੍ਰਿਤਕ ਸੋਹਣ ਸਿੰਘ ਦਾ 2022 ਵਿੱਚ ਝਗੜਾ ਹੋਇਆ ਸੀ, ਇਸ ਨੂੰ ਲੈਕੇ ਸੋਹਣ ਸਿੰਘ ਨੇ ਬਲਬੀਰ ਸਿੰਘ ‘ਤੇ ਕੇਸ ਦਰਜ ਕਰਵਾਇਆ ਹੋਇਆ ਸੀ।
ਪੁਲਿਸ ਨੇ ਦੱਸਿਆ ਕਿ ਅਜੀਤਪਾਲ ਦੀ ਬਲਬੀਰ ਸਿੰਘ ਯਾਰੀ ਪੈ ਗਈ ਸੀ ਤੇ ਇਹਨਾਂ ਦੋਵਾਂ ਨੇ ਮਿਲਕੇ ਸੋਹਣ ਸਿੰਘ ਦੇ ਕਤਲ ਦੀ ਪਲਾਨਿੰਗ ਤਿਆਰ ਕੀਤੀ। 1 ਮਾਰਚ ਦੀ ਰਾਤ ਨੂੰ ਜਦੋਂ ਸੋਹਣ ਸਿੰਘ ਤੇ ਉਸ ਦੀ ਪਤਨੀ ਲੰਗਰ ਦੀ ਸੇਵਾ ਕਰਕੇ ਵਾਪਿਸ ਪਿੰਡ ਆ ਰਹੇ ਸੀ। ਇਸ ਦੀ ਜਾਣਕਾਰੀ ਬਲਬੀਰ ਸਿੰਘ ਨੇ ਅਜੀਤਪਾਲ ਸਿੰਘ ਨੂੰ ਦਿੱਤੀ ਤੇ ਰਸਤੇ ਵਿੱਚ ਸੋਹਣ ਸਿੰਘ ਦੇ ਪੁੱਤਰ ਅਜੀਤਪਾਲ ਸਿੰਘ ਨੇ 32 ਬੋਰ ਦੇ ਨਜਾਇਜ਼ ਪਿਸਟਲ ਨਾਲ ਆਪਣੇ ਹੀ ਮਾਂ-ਬਾਪ ‘ਤੇ ਗੋਲੀਆਂ ਚਲਾ ਦਿੱਤੀਆਂ। ਪਿਸਟਲ ਉੱਤਰ ਪ੍ਰਦੇਸ਼ ਤੋਂ ਮੰਗਵਾਇਆ ਗਿਆ ਸੀ ਫਿਲਹਾਲ ਪੁਲਿਸ ਨੇ ਅਜੀਤਪਾਲ ਸਿੰਘ ਤੇ ਬਲਬੀਰ ਸਿੰਘ ਨੂੰ ਗ੍ਰਿਫ਼ਤਾਰੀ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।