ਫਲਾਈਟ ਫੜਨ ‘ਚ ਦੇਰੀ, ਏਅਰਪੋਰਟ ‘ਤੇ ਦਿੱਤੀ ਬੰਬ ਹੋਣ ਦੀ ਖਬਰ… ਹੁਣ ਪਹੁੰਚਿਆ ਸਲਾਖਾਂ ਪਿੱਛੇ
Fake Call of Bomb in Flight : ਹੈਦਰਾਬਾਦ ਤੋਂ ਚੇਨਈ ਜਾ ਰਹੀ ਇੱਕ ਫਲਾਈਟ 'ਚ ਇਕ ਸ਼ਖਸ ਨੇ ਬੰਬ ਹੋਣ ਦੀ ਝੂਠੀ ਖਬਰ ਸਿਰਫ ਇਸ ਲਈ ਫੈਲਾ ਦਿੱਤੀ ਕਿਉਂਕਿ ਉਸ ਨੂੰ ਏਅਰਪੋਰਟ 'ਤੇ ਪਹੁੰਚਣ 'ਚ ਦੇਰ ਹੋ ਰਹੀ ਸੀ।

ਸੰਕੇਤਕ ਤਸਵੀਰ
ਹੈਦਰਾਬਾਦ ਏਅਰਪੋਰਟ ‘ਤੇ ਸੋਮਵਾਰ ਨੂੰ ਉਸ ਸਮੇਂ ਹਲਚਲ ਮਚ ਗਈ ਜਦੋਂ ਇਕ ਫਲਾਈਟ ‘ਚ ਬੰਬ ਹੋਣ ਦੀ ਖਬਰ ਇਕ ਫੋਨ ਕਾਲ ‘ਤੇ ਦਿੱਤੀ ਗਈ। ਦਰਅਸਲ, ਬਾਅਦ ਵਿੱਚ ਪਤਾ ਲੱਗਾ ਕਿ ਇਹ ਹਰਕਤ ਇੱਕ ਯਾਤਰੀ ਨੇ ਕੀਤੀ ਹੈ ਜੋ ਫਲਾਈਟ ਵਿੱਚ ਸਫਰ ਕਰਨ ਜਾ ਰਿਹਾ ਸੀ। ਅਸਲ ਵਿੱਚ ਉਸਨੂੰ ਡਰ ਸੀ ਕਿ ਕਿਤੇ ਲੇਟ ਹੋਣ ਕਾਰਨ ਉਸਦੀ ਫਲਾਈਟ ਨਾ ਮਿਸ ਹੋ ਜਾਵੇ। ਯਾਤਰੀ ਹੈਦਰਾਬਾਦ ਤੋਂ ਚੇਨਈ ਜਾ ਰਿਹਾ ਸੀ। ਉਸ ਨੇ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਫੋਨ ਕਰਕੇ ਫਲਾਈਟ ‘ਚ ਬੰਬ ਹੋਣ ਦੀ ਝੂਠੀ ਖਬਰ ਦਿੱਤੀ।