AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਪੰਜਾਬ ਪੁਲਿਸ ਵੱਲੋਂ ਅੱਤਵਾਦੀ ਲਖਬੀਰ ਲੰਡਾ ਨਾਲ ਜੂੜੇ 330 ਵਿਅਕਤੀਆਂ ਦੇ ਟਿਕਾਣਿਆਂ ਤੇ ਛਾਪੇਮਾਰੀ

ਸ੍ਰੇਣੀ-ਏ ਦਾ ਗੈਂਗਸਟਰ ਹੈ ਜੋ 2017 ਵਿੱਚ ਵੱਖ-ਵੱਖ ਜੁਰਮ ਕਰਨ ਤੋਂ ਬਾਅਦ ਕੈਨੇਡਾ ਭੱਜ ਗਿਆ ਸੀ। ਕੈਨੇਡਾ ਵਿੱਚ ਬੈਠ ਕੇ ਉਹ ਪੰਜਾਬ ਵਿੱਚ ਫਿਰੌਤੀ, ਹੱਤਿਆਵਾਂ ਅਤੇ ਹੋਰ ਦਹਿਸ਼ਤੀ ਅਪਰਾਧਾਂ ਵਿੱਚ ਸ਼ਾਮਲ ਗੈਂਗਸਟਰਾਂ ਦਾ ਇੱਕ ਨੈੱਟਵਰਕ ਚਲਾਉਂਦਾ ਹੈ।

ਪੰਜਾਬ ਪੁਲਿਸ ਵੱਲੋਂ ਅੱਤਵਾਦੀ ਲਖਬੀਰ ਲੰਡਾ ਨਾਲ ਜੂੜੇ 330 ਵਿਅਕਤੀਆਂ ਦੇ ਟਿਕਾਣਿਆਂ ਤੇ ਛਾਪੇਮਾਰੀ
tv9-punjabi
| Published: 23 Jan 2023 13:04 PM IST
Share
ਗੈਂਗਸਟਰ-ਅੱਤਵਾਦੀ ਗਠਜੋੜ ਵਿਰੁੱਧ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ ਗੈਂਗਸਟਰ ਬਣੇ ਅੱਤਵਾਦੀ ਲਖਬੀਰ ਸਿੰਘ ਉਰਫ ਲੰਡਾ.ਨਾਲ ਜੁੜੇ ਸ਼ੱਕੀ ਵਿਅਕਤੀਆਂ ਦੇ ਟਿਕਾਣਿਆਂ ਤੇ ਵੱਡੇ ਪੱਧਰ ਤੇ ਛਾਪੇਮਾਰੀ ਕੀਤੀ। ਤਰਨਤਾਰਨ ਜਿਲੇ ਦੇ ਪਿੰਡ ਹਰੀਕੇ ਦੇ ਲਖਬੀਰ ਲੰਡੇ ਨਾਲ ਸਬੰਧਤ , ਚੱਲ ਰਹੇ ਵੱਖ ਵੱਖ ਕੇਸਾਂ ਨੂੰ ਅੰਜਾਮ ਤੱਕ ਪਹੁੰਚਾਉਣ ਦੇ ਮੱਦੇਨਜ਼ਰ ਉਕਤ ਗੈਂਗਸਟਰ ਨਾਲ ਜੁੜੇ ਰਿਹਾਇਸ਼ੀ ਅਤੇ ਹੋਰ ਟਿਕਾਣਿਆਂ ਤੇ ਇੱਕੋ ਸਮੇਂ ਛਾਪੇਮਾਰੀ ਕੀਤੀ ਗਈ। ਇਸ ਆਪਰੇਸ਼ਨ ਦਾ ਉਦੇਸ਼ ਭਾਰਤ ਅਤੇ ਵਿਦੇਸ਼ਾਂ ਚ ਸਥਿਤ ਅੱਤਵਾਦੀਆਂ, ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਦੇ ਆਪਸੀ ਗਠਜੋੜ ਨੂੰ ਸਾਬੋਤਾਜ ਕਰਨਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ ਪੁਲਿਸ ਦੀਆਂ 142 ਪਾਰਟੀਆਂ, ਜਿਨਾਂ ਵਿੱਚ 800 ਦੇ ਕਰੀਬ ਪੁਲਿਸ ਮੁਲਾਜਮਾਂ ਸ਼ਾਮਲ ਸਨ, ਵੱਲੋਂ ਦਿਨ ਭਰ ਚੱਲੇ ਆਪ੍ਰੇਸ਼ਨ ਦੌਰਾਨ ਲੰਡਾ ਨਾਲ ਸਬੰਧਤ 334 ਵਿਅਕਤੀਆਂ ਤੇ ਛਾਪੇਮਾਰੀ ਕੀਤੀ ਗਈ। ਉਨਾਂ ਦੱਸਿਆ ਕਿ ਇਕੱਲੇ ਤਰਨਤਾਰਨ ਜ਼ਿਲੇ ਵਿੱਚ ਹੀ 65 ਪੁਲੀਸ ਪਾਰਟੀਆਂ ਨੇ ਲਖਬੀਰ ਲੰਡਾ ਨਾਲ ਸਬੰਧਤ 171 ਵਿਅਕਤੀਆਂ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ।

ਅਪਰਾਧਕ ਸਮੱਗਰੀ ਕੀਤੀ ਜਬਤ

ਉਨਾਂ ਕਿਹਾ, ਤਲਾਸ਼ੀ ਦੀ ਯੋਜਨਾ ਹਾਲ ਹੀ ਵਿੱਚ ਲਖਬੀਰ ਲੰਡਾ ਦੀ ਹਮਾਇਤ ਵਾਲੇ ਮਾਡਿਊਲਾਂ ਦੇ ਪਰਦਾਫਾਸ਼ ਕੀਤੇ ਜਾਣ ਤੇ ਕਈ ਵਿਅਕਤੀਆਂ ਦੀ ਪੁੱਛਗਿੱਛ ਤੋਂ ਬਾਅਦ ਅੰਜਾਮ ਵਿਚ ਲਿਆਂਦੀ ਗਈ ਤਾਂ ਜੋ ਸਮਾਜ ਵਿਰੋਧੀ ਅਨਸਰਾਂ ਵਿੱਚ ਖ਼ੌਫ਼ ਪੈਦਾ ਕੀਤਾ ਜਾ ਸਕੇ ਅਤੇ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕੀਤੀ ਜਾ ਸਕੇ। ਪੁਲਿਸ ਦੇ ਵਧੀਕ ਡਾਇਰੈਕਟਰ ਜਨਰਲ (ਏਡੀਜੀਪੀ) ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਕਿਹਾ ਕਿ ਹੋਰ ਪੁੱਛ-ਪੜਤਾਲ ਲਈ ਕਈ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਉਨਾਂ ਦੇ ਕਬਜੇ ਵਿੱਚੋਂ ਅਪਰਾਧਕ ਸਮੱਗਰੀ ਜਬਤ ਕੀਤੀ ਗਈ ਹੈ, ਜਿਨਾਂ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ ਇਕੱਤਰ ਕੀਤੇ ਗਏ ਅੰਕੜਿਆਂ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਕੈਨੇਡਾ ਸਥਿਤ ਗੈਂਗਸਟਰ ਤੋਂ ਅੱਤਵਾਦੀ ਬਣਿਆ ਲਖਬੀਰ ਸਿੰਘ

ਜ਼ਿਕਰਯੋਗ ਹੈ ਕਿ ਕੈਨੇਡਾ ਸਥਿਤ ਗੈਂਗਸਟਰ ਤੋਂ ਅੱਤਵਾਦੀ ਬਣ ਗਿਆ ਲਖਬੀਰ ਸਿੰਘ ਉਰਫ ਲੰਡਾ ਪੰਜਾਬ ਅਤੇ ਵਿਦੇਸ਼ਾਂ ਚ ਵੱਖ-ਵੱਖ ਅਪਰਾਧਿਕ ਗਤੀਵਿਧੀਆਂ ਚ ਸ਼ਾਮਲ ਹੈ, ਜੋ ਪੰਜਾਬ ਪੁਲਸ ਦਾ ਮੋਸਟ ਵਾਂਟੇਡ ਅਪਰਾਧੀ ਹੈ। ਉਹ ਸ੍ਰੇਣੀ-ਏ ਦਾ ਗੈਂਗਸਟਰ ਹੈ ਜੋ 2017 ਵਿੱਚ ਵੱਖ-ਵੱਖ ਜੁਰਮ ਕਰਨ ਤੋਂ ਬਾਅਦ ਕੈਨੇਡਾ ਭੱਜ ਗਿਆ ਸੀ। ਕੈਨੇਡਾ ਵਿੱਚ ਬੈਠ ਕੇ ਉਹ ਪੰਜਾਬ ਵਿੱਚ ਫਿਰੌਤੀ, ਹੱਤਿਆਵਾਂ ਅਤੇ ਹੋਰ ਦਹਿਸ਼ਤੀ ਅਪਰਾਧਾਂ ਵਿੱਚ ਸ਼ਾਮਲ ਗੈਂਗਸਟਰਾਂ ਦਾ ਇੱਕ ਨੈੱਟਵਰਕ ਚਲਾਉਂਦਾ ਹੈ। ਉਹ ਵੱਖ-ਵੱਖ ਦੇਸ਼ਾਂ ਵਿਚ ਰਹਿੰਦੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਇਨਾਂ ਅਪਰਾਧਾਂ ਨੂੰ ਅੰਜਾਮ ਦਿੰਦਾ ਰਿਹਾ ਹੈ। ਉਹ ਪਾਕਿਸਤਾਨ ਸਥਿਤ ਹਰਵਿੰਦਰ ਸਿੰਘ ਉਰਫ ਰਿੰਦਾ ਦਾ ਨਜਦੀਕੀ ਸਾਥੀ ਹੈ ਅਤੇ ਉਸਨੂੰ ਪਾਕਿਸਤਾਨ ਦੀ ਆਈਐਸਆਈ ਵੱਲੋਂ ਵੀ ਹਮਾਇਤ ਪ੍ਰਾਪਤ ਹੈ।

Follow Us
"ਇਲੈਕਸ਼ਨ ਨੇੜੇ ਆ ਰਹੇ ਹਨ", ਪੰਜਾਬ 'ਚ CBI ਰੇਡ 'ਤੇ ਸੀਐਮ ਮਾਨ ਦਾ ਨਿਸ਼ਾਨਾ
ਪੀਐਮ ਮੋਦੀ ਦਾ ਸੰਕਲਪ, ਅਸੀਂ ਕਰਕੇ ਰਹਾਂਗੇ ਤੋਂ ਵਿਕਸਤ ਭਾਰਤ ਵੱਲ
ਪੀਐਮ ਮੋਦੀ ਦਾ ਸੰਕਲਪ, ਅਸੀਂ ਕਰਕੇ ਰਹਾਂਗੇ ਤੋਂ ਵਿਕਸਤ ਭਾਰਤ ਵੱਲ...
RBI ਨੇ ਵਧਾਇਆ ਰੇਪੋ ਰੇਟ, ਮਹਿੰਗੀ ਹੋਵੇਗੀ ਤੁਹਾਡੀ EMI?
RBI ਨੇ ਵਧਾਇਆ ਰੇਪੋ ਰੇਟ, ਮਹਿੰਗੀ ਹੋਵੇਗੀ ਤੁਹਾਡੀ EMI?...
ਚੰਡੀਗੜ੍ਹ 'ਚ ਯੂਥ ਕਾਂਗਰਸ ਦਾ ਪ੍ਰਦਰਸ਼ਨ, CEC ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ
ਚੰਡੀਗੜ੍ਹ 'ਚ ਯੂਥ ਕਾਂਗਰਸ ਦਾ ਪ੍ਰਦਰਸ਼ਨ, CEC ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ...
ਹੁਣ ਲੱਗਣ ਜਾ ਰਿਹਾ iPhone18pro Max ਦਾ ਲੰਗਰ, 12 ਸ਼ਹਿਰਾਂ ਦੇ ਲੱਕੀ ਲੋਕਾਂ ਦੀ ਨਿੱਕਲੇਗੀ ਲਾਟਰੀ!
ਹੁਣ ਲੱਗਣ ਜਾ ਰਿਹਾ iPhone18pro Max ਦਾ ਲੰਗਰ, 12 ਸ਼ਹਿਰਾਂ ਦੇ ਲੱਕੀ ਲੋਕਾਂ ਦੀ ਨਿੱਕਲੇਗੀ ਲਾਟਰੀ!...
ਤਿਉਹਾਰਾਂ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ... LPG, CNG ਤੋਂ ਲੈ ਕੇ ਹਵਾਈ ਸਫਰ ਤਕ ਮਹਿੰਗਾ
ਤਿਉਹਾਰਾਂ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ... LPG, CNG ਤੋਂ ਲੈ ਕੇ ਹਵਾਈ ਸਫਰ ਤਕ ਮਹਿੰਗਾ...
BJP-SAD ਦਾ ਗਠਜੋੜ ਹੋਣਾ ਤੈਅ... ਕੀ ਕਹਿੰਦੇ ਹਨ ਅਕਾਲੀ ਦਲ ਦੇ 3 ਸਰਵੇ? ਵੇਖੋ...
BJP-SAD ਦਾ ਗਠਜੋੜ ਹੋਣਾ ਤੈਅ... ਕੀ ਕਹਿੰਦੇ ਹਨ ਅਕਾਲੀ ਦਲ ਦੇ 3 ਸਰਵੇ? ਵੇਖੋ......
ਪਰਗਟ ਸਿੰਘ ਦੇ ਪ੍ਰਧਾਨ ਬਣਨ ਤੋਂ ਬਾਅਦ ਹੋਵੇਗੀ ਨਵਜੋਤ ਸਿੰਘ ਸਿੱਧੂ ਦੀ ਵਾਪਸੀ! ਕਿਉਂ ਮਿਲ ਰਹੇ ਸੰਕੇਤ? ਜਾਣੋ...
ਪਰਗਟ ਸਿੰਘ ਦੇ ਪ੍ਰਧਾਨ ਬਣਨ ਤੋਂ ਬਾਅਦ ਹੋਵੇਗੀ ਨਵਜੋਤ ਸਿੰਘ ਸਿੱਧੂ ਦੀ ਵਾਪਸੀ! ਕਿਉਂ ਮਿਲ ਰਹੇ ਸੰਕੇਤ? ਜਾਣੋ......
ਅੰਮ੍ਰਿਤਸਰ 'ਚ ਮੁੜ ASI 'ਤੇ ਹਮਲਾ, ਸਿਵਿਲ ਡਰੈੱਸ ਚ ਜਾ ਰਹੇ ਸੁਖਚੈਨ ਸਿੰਘ 'ਤੇ ਫਾਈਰਿੰਗ, ਵਾਲ-ਵਾਲ ਬਚੇ
ਅੰਮ੍ਰਿਤਸਰ 'ਚ ਮੁੜ ASI 'ਤੇ ਹਮਲਾ, ਸਿਵਿਲ ਡਰੈੱਸ ਚ ਜਾ ਰਹੇ ਸੁਖਚੈਨ ਸਿੰਘ 'ਤੇ ਫਾਈਰਿੰਗ, ਵਾਲ-ਵਾਲ ਬਚੇ...