ਡਾ. BR ਅੰਬੇਡਕਰ ਮੂਰਤੀ ਨਾਲ ਛੇੜਛਾੜ ਮਾਮਲੇ ‘ਚ ਮਿਲਿਆ 5 ਦਿਨ ਦਾ ਰਿਮਾਂਡ, ਬਠਿੰਡਾ ਚ ਤਿਰੰਗਾ ਸਾੜਨ ਦੀ ਤਿਆਰੀ ਕਰ ਰਿਹਾ ਸੀ ਮੁਲਜ਼ਮ
Dr. BR Ambedkar Statue: ਜਾਣਕਾਰੀ ਦਿੰਦਿਆਂ ACP ਜਸਪਾਲ ਸਿੰਘ ਨੇ ਦੱਸਿਆ ਕਿ ਡਾਕਟਰ ਬੀ.ਆਰ. ਅੰਬੇਡਕਰ ਦੀ ਪ੍ਰਤਿਮਾ ਤੋੜਨ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਥੋਂ ਮਾਨਯੋਗ ਜੱਜ ਸਾਹਿਬ ਨੇ 5 ਦਿਨ ਦਾ ਪੁਲਿਸ ਰਿਮਾਂਡ ਹੋਰ ਦਿੱਤਾ ਅਤੇ ਹੋਰ ਵੀ ਬਰੀਕੀ ਨਾਲ ਇਸ ਤੋਂ ਪੁੱਛਗਿੱਛ ਕੀਤੀ ਜਾਵੇਗੀ।

Dr. BR Ambedkar Statue: ਗਣਤੰਤਰ ਦਿਵਸ ਮੌਕੇ ਅੰਮ੍ਰਿਤਸਰ ਵਿਰਾਸਤੀ ਮਾਰਗ ਤੇ ਡਾਕਟਰ ਬੀ ਆਰ ਅੰਬੇਡਕਰ ਦੀ ਪ੍ਰਤਿਮਾ ਦੀ ਬੇਅਦਬੀ ਕਰਨ ਵਾਲੇ ਮੁਲਜ਼ਮ ਆਕਾਸ਼ਦੀਪ ਦੀ ਪੇਸ਼ੀ ਹੋਈ ਹੈ। ਪੁਲਿਸ ਪੁਲਿਸ ਨੇ ਅਦਾਲਤ ਵਿੱਚ ਅੱਜ ਇੱਕ ਵਾਰ ਫਿਰ ਤੋਂ ਪੇਸ਼ ਕੀਤਾ ਗਿਆ। ਅੰਮ੍ਰਿਤਸਰ ਅਦਾਲਤ ਨੇ ਪੁਲਿਸ ਨੂੰ ਅਕਾਸ਼ਦੀਪ ਦਾ ਪੰਜ ਦਿਨ ਦਾ ਹੋਰ ਪੁਲਿਸ ਰਿਮਾਂਡ ਦਿੱਤਾ ਹੈ।
ਮਾਮਲੇ ਦੇ ਸਬੰਧੀ ਜਾਣਕਾਰੀ ਦਿੰਦਿਆਂ ACP ਜਸਪਾਲ ਸਿੰਘ ਨੇ ਦੱਸਿਆ ਕਿ ਡਾਕਟਰ ਬੀ.ਆਰ. ਅੰਬੇਡਕਰ ਦੀ ਪ੍ਰਤਿਮਾ ਤੋੜਨ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਥੋਂ ਮਾਨਯੋਗ ਜੱਜ ਸਾਹਿਬ ਨੇ 5 ਦਿਨ ਦਾ ਪੁਲਿਸ ਰਿਮਾਂਡ ਹੋਰ ਦਿੱਤਾ ਅਤੇ ਹੋਰ ਵੀ ਬਰੀਕੀ ਨਾਲ ਇਸ ਤੋਂ ਪੁੱਛਗਿੱਛ ਕੀਤੀ ਜਾਵੇਗੀ। ਅਜੇ ਤੱਕ ਇਸ ਨੇ ਆਪਣੇ ਬਾਰੇ ਕੁਝ ਵੀ ਨਹੀਂ ਦੱਸਿਆ ਅਤੇ ਇਹ ਵਿਅਕਤੀ ਦੁਬਈ ‘ਚ ਕਿਨ੍ਹਾਂ ਦੇ ਸੰਪਰਕ ‘ਚ ਸੀ ਉਸ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਮੋਬਾਇਲ ਫੋਨ ਤੋਂ ਕਾਲ ਡਿਟੇਲਸ ਵੀ ਕਢਾਈਆਂ ਜਾ ਰਹੀਆਂ ਹਨ। ਦੂਜੇ ਪਾਸੇ ਇਸੇ ਮਾਮਲੇ ‘ਚ ਵਕੀਲ ਅਨਿਲ ਨੇ ਦੱਸਿਆ ਕਿ ਇਹ ਵਿਅਕਤੀ ਦੁਬਈ ਤੋਂ ਆਉਣ ਤੋਂ ਬਾਅਦ ਇਸ ਦਾ ਮਾਈਂਡ ਵਾਸ਼ ਕੀਤਾ ਹੋਇਆ ਹੈ। ਇਸ ਨੇ ਪੁੱਛਗਿੱਛ ਦੌਰਾਨ ਇਹ ਮੰਨਿਆ ਹੈ ਕਿ ਇਸ ਤੋਂ ਬਾਅਦ ਇਸ ਨੇ ਬਠਿੰਡਾ ਵਿਖੇ ਜਾ ਕੇ ਤਿਰੰਗਾ ਝੰਡਾ ਸਾੜਨਾ ਸੀ।
ਫਿਲਹਾਲ ਪੁਲਿਸ ਨੇ ਇਸ ਦਾ ਪੰਜ ਦਿਨ ਦਾ ਹੋਰ ਪੁਲਿਸ ਰਿਮਾਂਡ ਲਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਹੁਣ ਬਠਿੰਡੇ ਵਿਖੇ ਜਾ ਕੇ ਮੌਕਾ ਦੇਖਿਆ ਜਾਵੇਗਾ।
ਗਣਤੰਤਰ ਦਿਵਸ ‘ਤੇ ਅੰਮ੍ਰਿਤਸਰ ਵਿੱਚ ਭੀਮ ਰਾਓ ਅੰਬੇਡਕਰ ਦੀ ਮੂਰਤੀ ਤੋੜਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਵਿੱਚ ਸ਼ਾਮਲ ਵਿਅਕਤੀ ਦਾ ਨਾਮ ਆਕਾਸ਼ਦੀਪ ਹੈ। 24 ਸਾਲਾ ਆਕਾਸ਼ਦੀਪ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਧਰਮਕੋਟ ਦਾ ਰਹਿਣ ਵਾਲਾ ਹੈ। ਉਸ ਨੇ ਹਰਿਮੰਦਰ ਸਾਹਿਬ ਦੇ ਨੇੜੇ ਅੰਬੇਡਕਰ ਦੀ ਮੂਰਤੀ ਕੋਲ ਇੱਕ ਪੌੜੀ ਰੱਖੀ ਹੋਈ ਸੀ ਅਤੇ ਉਸ ਨੂੰ ਹਥੌੜੇ ਨਾਲ ਤੋੜਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਨੇ ਮੂਰਤੀ ਦੇ ਹੇਠਾਂ ਰੱਖੀ ਸੰਵਿਧਾਨ ਦੀ ਮੂਰਤੀ ਨੂੰ ਵੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਕੋਤਵਾਲੀ ਪੁਲਿਸ ਨੇ ਆਕਾਸ਼ਦੀਪ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਉਸ ਤੋਂ ਬਾਅਦ ਕਾਰਵਾਈ ਕੀਤੀ ਗਈ।